ਬੰਗਲਾਦੇਸ਼ ’ਚ ਹਿੰਦੂ ਪਰਿਵਾਰਾਂ ਦੇ ਘਰ ਸਾੜੇ

02

November

2020

ਢਾਕਾ, 2 ਨਵੰਬਰ- ਬੰਗਲਾਦੇਸ਼ ’ਚ ਕਥਿਤ ਤੌਰ ’ਤੇ ਇਸਲਾਮ ਦੀ ਨਿੰਦਾ ਸਬੰਧੀ ਫੇਸਬੁੱਕ ਪੋਸਟ ਦੀ ਅਫ਼ਵਾਹ ਦੇ ਚਲਦਿਆਂ ਕੋਮਿਲਾ ਜ਼ਿਲ੍ਹੇ ਦੇ ਕੁਝ ਕੱਟੜਪੰਥੀਆਂ ਨੇ ਕਈ ਹਿੰਦੂ ਪਰਿਵਾਰਾਂ ਦੇ ਘਰਾਂ ’ਚ ਭੰਨ-ਤੋੜ ਕੀਤੀ ਤੇ ਉਨ੍ਹਾਂ ’ਚ ਅੱਗ ਲਗਾ ਦਿੱਤੀ। ਮੀਡੀਆ ਰਿਪੋਰਟਾਂ ਅਨੁਸਾਰ ਬੀਤੇ ਦਿਨ ਇਨ੍ਹਾਂ ਘਰਾਂ ’ਚ ਭੰਨ-ਤੋੜ ਕੀਤੀ ਗਈ ਤੇ ਫਿਰ ਅੱਗ ਲਗਾ ਦਿੱਤੀ ਗਈ। ਇਸ ਘਟਨਾ ਤੋਂ ਪਹਿਲਾਂ ਫਰਾਂਸ ’ਚ ਰਹਿਣ ਵਾਲੇ ਇੱਕ ਬੰਗਲਾਦੇਸ਼ੀ ਵਿਅਕਤੀ ਨੇ ‘ਅਣਮਨੁੱਖੀ ਵਿਚਾਰਧਾਰਾ’ ਖ਼ਿਲਾਫ਼ ਕਦਮ ਚੁੱਕਣ ਲਈ ਫਰਾਂਸੀਸੀ ਰਾਸ਼ਟਰਪਤੀ ਦੀ ਕਥਿਤ ਤੌਰ ’ਤੇ ਸ਼ਲਾਘਾ ਕੀਤੀ ਸੀ। ਰਿਪੋਰਟਾਂ ਅਨੁਸਾਰ ਪੂਰਬੋ ਧੌਰ ਦੇ ਬੱਚਿਆਂ ਦੇ ਸਕੂਲ ਦੇ ਮੁੱਖ ਅਧਿਆਪਕ ਨੇ ਟਿੱਪਣੀ ’ਚ ਮੈਕਰੌਂ ਦਾ ਸਵਾਗਤ ਕੀਤਾ ਸੀ। ਫੇਸਬੁੱਕ ਪੋਸਟ ਬਾਰੇ ਅਫ਼ਵਾਹ ਫੈਲਣ ’ਤੇ ਇਲਾਕੇ ’ਚ ਤਣਾਅ ਫੈਲ ਗਿਆ।