ਪ੍ਰਧਾਨ ਮੰਤਰੀ ਪੰਜਾਬ ਨਾਲ ਦੁਸ਼ਮਨੀ ਕੱਢ ਰਹੇ ਹਨ - ਵਿਰਕ

27

October

2020

ਘਨੌਰ 27 ਅਕਤੂਬਰ (ਪ.ਪ) ਕੇਂਦਰ ਵਿਚ ਭਾਜਪਾ ਅਤੇ ਅਕਾਲੀ ਦਲ ਬਾਦਲ ਦਾ ਗੱਠਬੰਦਨ ਟੁੱਟਣ ਤੋ ਬਾਅਦ ਭਲਕੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋ ਭਾਜਪਾ ਨੂੰ ਹਿੰਦੂ – ਮੁਸਲਮਾਨ ਵਿਚਕਾਰ ਦਰਾਰ ਪੈਦਾ ਕਰ ਲੜਾਉਣ ਦੇ ਦਿੱਤੇ ਬਿਆਨ ਤੇ ਘਨੌਰ ਤੋ ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਹਰਿੰਦਰ ਸਿੰਘ ਵਿਰਕ ਨੇ ਦੇਰ ਆਏ ਦਰੁਸਤ ਆਏ ਦੀ ਕਹਾਵਤ ਨਾਲ ਤੋਲਿਆ । ਅਤੇ ਕਿਹਾ ਕਿ ਇਸ ਪਿਛੇ ਵੀ ਅਕਾਲੀ ਦਲ ਦਾ ਡਰਾਮਾ ਨਜਰ ਆ ਰਿਹਾ ਹੈ । ਅਤੇ ਕਿਹਾ ਕਿ ਪਿਛਲੇ ਦੋ ਦਹਾਕਿਆ ਤੋ ਅਕਾਲੀ ਦਲ ਭਾਜਪਾ ਨਾਲ ਆਪਣੇ ਨਿਜੀ ਹਿਤਾ ਦੀ ਪੂਰਤੀ ਲਈ ਸੂਬੇ ਦੇ ਹਰ ਵਰਗ ਨੂੰ ਭਾਜਪਾ ਕੋਲ ਵੇਚਦਾ ਆ ਰਿਹਾ ਹੈ । ਹੁਣ ਵੀ ਆਪਣੀ ਸੂਬੇ ਅੰਦਰ ਪੂਰੀ ਤਰਾ ਤਹਿਸ-ਨਹਿਸ ਹੋ ਚੁੱਕੀ ਛਵੀ ਨੂੰ ਦਰੁੱਸਤ ਕਰਨ ਲਈ ਗੱਠਬੰਦਨ ਤੋੜਨ ਦਾ ਢੋਂਗ ਕੀਤਾ ਜਾ ਰਿਹਾ ਹੈ । ਜਿਸਦੇ ਉਲਟ ਕਿ ਹਰ ਕੇਂਦਰੀ ਕਮੇਟੀ ਵਿਚ ਭਾਜਪਾ ਵਲੋ ਅਕਾਲੀ ਦਲ ਦੇ ਲੀਡਰਾ ਨੂੰ ਬਰਾਬਰ ਮੈਂਬਰ ਬਨਾਇਆ ਜਾ ਰਿਹਾ ਹੈ । ਜਿਸ ਤੋ ਸਾਫ ਹੈ ਕਿ ਕਿਸਾਨਾ ਅਤੇ ਮਜਦੂਰਾ ਦੇ ਨਾਮ ਸਿਰਫ ਸਿਆਸਤ ਕੀਤੀ ਜਾ ਰਹੀ ਹੈ । ਵਿਰਕ ਨੇ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁਖ ਮੰਤਰੀ ਸ੍ਰ. ਪ੍ਰਕਾਸ ਸਿੰਘ ਬਾਦਲ ਵਲੋ ਇੱਕ ਵੀ ਸ਼ਬਦ ਕਿਸਾਨ ਵਿਰੋਧੀ ਬਿਲਾ ਦੇ ਬਾਰੇ ਨਾ ਬੋਲਣਾ ਬੇਹਦ ਨਿੰਦਾਜਨਕ ਹੈ । ਅਕਾਲੀ ਦਲ ਬਾਦਲ ਨੂੰ ਆਪਣੇ ਸਿਧਾਂਤਾ ਦੀ ਪਟੜੀ ਤੋ ਲਹਿ ਚੁੱਕੀ ਪਾਰਟੀ ਨੂੰ ਨਵੇ ਸਿਰੇ ਤੋ ਸਮੀਖਿਆ ਕਰਨ ਦੀ ਸਲਾਹ ਦਿੱਤੀ । ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਦਲੇਰ ਕਿਸਾਨਾ, ਮਜਦੂਰਾ ਦੇ ਸੰਘਰਸ਼ ਦੀ ਕਾਮਯਾਬੀ ਤੋ ਬੁਰੀ ਤਰਾ ਘਬਰਾ ਕੇ ਭਾਜਪਾ ਦੇ ਕਈ ਸੀਨੀਅਰ ਆਗੂ ਤਰੁੱਨ ਚੁੰਗ , ਭਾਜਪਾ ਪ੍ਰਧਾਨ ਜੇ. ਪੀ. ਨੱਢਾ, ਸਿੱਧੀਆ ਧਮਕੀਆ ਤੇ ਉਤਰ ਆਏ ਹਨ । ਪਰ ਪੰਜਾਬ ਦੇ ਕਿਸਾਨ ਅਤੇ ਮਜਦੂਰ ਆਪਣੇ ਹੱਕ-ਸੱਚ ਦੀ ਲੜਾਈ ਨੂੰ ਜਿੱਤੇ ਬਗੈਰ ਪਿਛੇ ਮੁੜਨ ਵਾਲੇ ਨਹੀ ਹਨ । ਵਿਰਕ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋ ਪੰਜਾਬ ਨਾਲ ਦੁਸ਼ਮਨੀ ਭਰਿਆ ਵਰਤਾਰਾ ਕਰਨ ਦੇ ਦੋਸ਼ ਲਗਾਏ ।