Arash Info Corporation

ਪਤੀ ਹੀ ਨਿਕਲਿਆ ਪਤਨੀ ਤੇ ਦੋਵੇਂ ਬੱਚਿਆਂ ਦਾ ਕਾਤਲ

15

October

2018

ਫ਼ਰੀਦਕੋਟ, ਇੱਥੋਂ ਦੇ ਸੁੰਦਰ ਨਗਰ ਵਿੱਚ 8 ਅਕਤੂਬਰ ਨੂੰ ਔਰਤ ਅਤੇ ਉਸ ਦੇ ਦੋ ਨਾਬਾਲਗ਼ ਬੱਚਿਆਂ ਦੇ ਕਤਲ ਦੀ ਗੁੱਥੀ ਸਿਟੀ ਪੁਲੀਸ ਨੇ ਸੁਲਝਾ ਲਈ ਹੈ। ਪੁਲੀਸ ਅਨੁਸਾਰ ਇਸ ਮਾਮਲੇ ਦਾ ਦੋਸ਼ੀ, ਮ੍ਰਿਤਕਾ ਦਾ ਪਤੀ ਹੀ ਹੈ। ਮੁੱਖ ਥਾਣਾ ਅਫ਼ਸਰ ਇਕਬਾਲ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮ੍ਰਿਤਕਾ ਪੂਜਾ ਦੇ ਭਰਾ ਰਵੀ ਕੁਮਾਰ ਨੇ ਸਿਟੀ ਪੁਲੀਸ ਨੂੰ ਇਤਲਾਹ ਦਿੱਤੀ ਕਿ ਉਸ ਦੀ ਭੈਣ ਪੂਜਾ (26), ਨਾਬਾਲਗ਼ ਭਾਣਜੀ ਸੈਨਮ (7) ਤੇ ਭਾਣਜੇ ਮਾਨਕ (5) ਦਾ ਕਤਲ ਉਸ ਦੇ ਜੀਜੇ ਧਰਮਿੰਦਰ ਕੁਮਾਰ ਨੇ ਸਾਜ਼ਿਸ਼ ਤਹਿਤ ਕੀਤਾ ਹੈ। ਇਸ ’ਤੇ ਸਿਟੀ ਪੁਲੀਸ ਨੇ ਆਈਪੀਸੀ ਦੀ ਧਾਰਾ 302 ਤਹਿਤ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛ-ਪੜਤਾਲ ਦੌਰਾਨ ਧਰਮਿੰਦਰ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਸਿਰ ਲੋਕਾਂ ਦਾ ਕਾਫ਼ੀ ਕਰਜ਼ਾ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਇਸ ਪ੍ਰੇਸ਼ਾਨੀ ਕਾਰਨ ਉਸ ਨੇ ਆਪਣੀ ਪਤਨੀ ਪੂਜਾ ਤੇ ਦੋਵੇਂ ਬੱਚਿਆਂ ਨੂੰ ਰਾਤ ਨੂੰ ਸੌਣ ਵੇਲੇ ਖਾਣੇ ਵਿੱਚ ਨਸ਼ੀਲੀ ਚੀਜ਼ ਦੇ ਦਿੱਤੀ ਅਤੇ ਬਾਅਦ ਵਿੱਚ ਵਾਰੀ-ਵਾਰੀ ਤਿੰਨਾਂ ਦਾ ਗਲਾ ਘੁੱਟ ਦਿੱਤਾ। ਪੁਲੀਸ ਅਧਿਕਾਰੀ ਦੱਸਿਆ ਕਿ ਮੁਲਜ਼ਮ ਨਹਿਰ ਵਿਚ ਛਾਲ ਮਾਰਨ ਦੀ ਕਹਾਣੀ ਬਣਾ ਕੇ ਕਿਤੇ ਲੁਕੇ ਰਹਿਣ ਦੀ ਤਾਕ ਵਿੱਚ ਸੀ, ਪਰ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।