ਪੰਜਾਬ ਸਰਕਾਰ ਅਤੇ ਕਿਸਾਨ ਸੂਬੇ ਵਿਚਲੇ ਕੇਂਦਰੀ ਦਫ਼ਤਰਾਂ ਦਾ ਕਰਨ ਬਾਈਕਾਟ-ਬੈਂਸ

23

October

2020

ਲੁਧਿਆਣਾ, 23 ਅਕਤੂਬਰ (ਜੱਗੀ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਰਾਹੀਂ ਸਿਆਸੀ ਪਾਰਟੀਆਂ 2022 ਦੀ ਵਿਧਾਨ ਸਭਾ ਚੋਣਾਂ ਜਿੱਤਣ ਦੀ ਤਾਲ 'ਚ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਕਾਂਗਰਸ ਸਰਕਾਰ ਦੀ ਦੋਗਲੀ ਨੀਤੀ ਬਾਰੇ ਆਵਾਜ਼ ਬੁਲੰਦ ਕੀਤੀ ਹੈ। ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਦਫ਼ਤਰਾਂ ਨੂੰ ਤਾਲੇ ਲਗਾਓ ਅਤੇ ਕੇਂਦਰੀ ਵਿਭਾਗਾਂ ਦਾ ਬਾਈਕਾਟ ਕਰੋ। ਉਨ੍ਹਾਂ ਕਿਹਾ ਕਿ ਸਪੀਕਰ ਨੂੰ ਵਿਧਾਨ ਸਭਾ ਦੇ ਅੰਦਰਲੀ ਕਾਰਵਾਈ ਦੀ ਵੀਡੀਓ ਜਾਰੀ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਾਂਗਰਸ, ਅਕਾਲੀ ਤੇ 'ਆਪ' ਵਾਲੇ ਆਪਸ ਵਿਚ ਰਲੇ ਹੋਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੈਂਸ ਨੇ ਕਿਹਾ ਕਿ ਗੁਰਦੁਆਰਾ ਕਮਿਸ਼ਨ ਦੀ ਨਿਯੁਕਤੀ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਆਰ. ਐਸ. ਐਸ. ਦੇ ਦਫ਼ਤਰ ਵਿਖੇ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਹੋਈ ਸੀ। ਇਸ ਮੌਕੇ ਗਗਨਦੀਪ ਸਿੰਘ ਸੰਨੀ ਕੈਂਥ ਬੁਲਾਰਾ ਲਿੱਪ, ਐਡਵੋਕੇਟ ਗੁਰਜੋਧ ਸਿੰਘ, ਹਰਜਾਪ ਸਿੰਘ, ਅਮਿਤ ਕੁਮਾਰ ਲੱਡੂ ਬਾਬਾ, ਪ੍ਰੀਤ ਦੁੱਗਰੀ, ਪ੍ਰਦੀਪ ਸ਼ਰਮਾ ਹੋਗੀ, ਮਨਿੰਦਰ ਸਿੰਘ ਮਨੀ ਆਦਿ ਹਾਜ਼ਰ ਸਨ।