ਟਰੰਪ ਦਾ ਵਾਅਦਾ, ਮੁੜ ਸੱਤਾ ਮਿਲੀ ਤਾਂ ਮੁਫਤ ਕਰਾਂਗਾ ਕੋਰੋਨਾ ਦਾ ਇਲਾਜ

19

October

2020

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਰੇ ਅਮਰੀਕੀਆਂ ਨੂੰ ਕੋਰੋਨਾ ਵਾਇਰਸ ਦਾ ਇਲਾਜ ਮੁਫਤ ਦੇਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵਿਸਕਾਨਸਿਨ ਨੇ ਇਕ ਖੇਤਰੀ ਹਵਾਈ ਅੱਡੇ ’ਤੇ ਇਕ ਚੋਣ ਰੈਲੀ ਦੌਰਾਨ ਐਲਾਨ ਕੀਤਾ ਕਿ ਜੋ ਐਂਟੀਬਾਡੀ ਇਲਾਜ ਉਨ੍ਹਾਂ ਨੂੰ ਮਿਲਿਆ ਉਹ ਜਨਤਾ ਲਈ ਮੁਫਤ ਉਪਲੱਬਧ ਕਰਵਾਇਆ ਜਾਵੇਗਾ। ਕੋਰੋਨਾ ਤੋਂ ਆਪਣੀ ਰਿਕਵਰੀ ਦਾ ਚੋਣ ਲਾਭ ਲੈਂਦੇ ਹੋਏ ਉਨ੍ਹਾਂ ਨੇ ਇਸ ਚੋਣ ਨੂੰ ‘ਟਰੰਪ ਸੁਪਰ ਰਿਕਵਰੀ’ ਅਤੇ ‘ਬਾਇਡੇਨ ਡਿਪ੍ਰੈਸ਼ਨ’ ਵਿਚਾਲੇ ਇਕ ਵਿਕਲਪ ਦੱਸ ਦਿੱਤਾ। ਦਿਨ ਦੀ ਸ਼ੁਰੂਆਤ ’ਚ ਮਿਸ਼ੀਗਨ ’ਚ ਹੋਈ ਚੋਣ ਰੈਲੀ ’ਚ ਟਰੰਪ ਨੇ ਚਿਤਾਵਨੀ ਦਿੱਤੀ ਕਿ ਨਵੰਬਰ ਦੀਆਂ ਚੋਣਾਂ ’ਚ ਡੈਮੋ¬ਕ੍ਰੇਟਿਕ ਜਿੱਤ ਮਿਸ਼ੀਗਨ ’ਚ ਕੋਰੋਨਾਵਾਇਰਸ ਦੀ ਸਥਿਤੀ ਨੂੰ ਖਰਾਬ ਬਣਾ ਸਕਦੀ ਹੈ ਅਤੇ ਨਾਲ ਹੀ ਪੂਰੇ ਅਮਰੀਕਾ ਨੂੰ ਵੀ ਬਰਬਾਦ ਕਰ ਸਕਦੀ ਹੈ।