ਮਹਿੰਦਰਾ ਐਂਡ ਮਹਿੰਦਰਾ ਵਲੋਂ ਕਰੋਨਾ ਯੋਧਿਆਂ ਲਈ 500 ਫੇਸ ਸ਼ੀਲਡ ਭੇਂਟ

19

October

2020

ਚੰਡੀਗੜ, 19 ਅਕਤੂਬਰ: ਮਹਿੰਦਰਾ ਐਂਡ ਮਹਿੰਦਰਾ ਦੀ ਸਵਰਾਜ ਡਵੀਜ਼ਨ ਮੋਹਾਲੀ ਵਲੋਂ ਕਰੋਨਾ ਯੋਧਿਆਂ ਲਈ ਵਿਸ਼ੇਸ਼ ਤੌਰ ਤੌਰ ਤੇ ਤਿਆਰ ਕਰਵਾਈਆਂ 500 ਫੇਸ ਸ਼ੀਲਡ ਅੱਜ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ ਨੂੰ ਭੇਂਟ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ (ਸਵਰਾਜ ਡਵੀਜ਼ਨ) ਮਹਿੰਦਰਾ ਐਂਡ ਮਹਿੰਦਰਾ ਮੋਹਾਲੀ ਦੇ ਸੀ.ਈ.ਓ. ਹਰੀਸ਼ ਚਵਾਨ ਦੀ ਅਗਵਾਈ ਵਿੱਚ ਸਿਹਤ-ਸੰਭਾਲ ਵਰਕਰਾਂ ਅਤੇ ਮੁੱਢਲੀ ਕਤਾਰ ਦੇ ਕੋਵਿਡ ਯੋਧਿਆਂ ਨੂੰ ਸੁਰੱਖਿਆ ਸਾਜ਼ੋ-ਸਾਮਾਨ ਮੁਹੱਈਆ ਕਰਵਾਉਣ ਲਈ ਫੇਸ ਸ਼ੀਲਡਾਂ ਬਣਾਈਆਂ ਗਈਆਂ ਹਨ । ਬੁਲਾਰੇ ਨੇ ਦੱਸਿਆ ਕਿ (ਸਵਰਾਜ ਡਵੀਜ਼ਨ) ਮਹਿੰਦਰਾ ਐਂਡ ਮਹਿੰਦਰਾ ਮੋਹਾਲੀ ਹੁਣ ਤੱਕ ਪੰਜਾਬ ਸਰਕਾਰ ਦੇ ਅਧੀਨ ਵੱਖ-ਵੱਖ ਸੰਗਠਨਾਂ ਨੂੰ ਅਜਿਹੀਆਂ 22000 ਫੇਸ ਸ਼ੀਲਡਾਂ ਵੰਡ ਚੁੱਕੇ ਹਨ। ਅੱਜ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਡਾਇਰੈਕਟੋਰੇਟ ਵਿਖੇ 500 ਅਜਿਹੀਆਂ ਫੇਸ ਸ਼ੀਲਡਾਂ ਸ੍ਰੀ ਰੰਜਨ ਮਿਸ਼ਰਾ, ਜਨਰਲ ਮੈਨੇਜਰ ਐਮ ਐਂਡ ਐਮ (ਸਵਰਾਜ ਡਵੀਜ਼ਨ) ਨੇ ਸ਼੍ਰੀ ਡੀ.ਕੇ.ਤਿਵਾਰੀ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਅਤੇ ਡਾ. ਅਵਨੀਸ਼ ਕੁਮਾਰ ਡਾਇਰੈਕਟਰ ਨੂੰ ਅੰਮਿ੍ਰਤਸਰ ਅਤੇ ਪਟਿਆਲਾ ਵਿਖੇ ਸਰਕਾਰੀ ਮੈਡੀਕਲ ਕਾਲਜਾਂ ਲਈ ਦਿੱਤੀਆਂ । ਸ੍ਰੀ ਤਿਵਾੜੀ ਨੇ ਮਹਿੰਦਰਾ ਅਤੇ ਮਹਿੰਦਰਾ ਦਾ ਕੋਵਿਡ ਯੋਧਿਆਂ ਲਈ ਯੋਗਦਾਨ ਲਈ ਧੰਨਵਾਦ ਕੀਤਾ।