Arash Info Corporation

ਅੱਜ ਦੇ ਸਮੇਂ ਵਿੱਚ ਮਾਨਸਿਕ ਰੋਗਾਂ ਬਾਰੇ ਕਿੰਨੇ ਜਾਗਰੂਕ ਹਨ ਲੋਕ

23

September

2020

ਅੱਜ ਦਾ ਸਮਾਂ ਤੇਜੀ ਨਾਲ ਬਦਲਾਵ ਦਾ ਸਮਾਂ ਹੈ।ਸਭ ਕੁਝ ਬਹੁਤ ਜਲਦੀ ਜਲਦੀ ਬਦਲ ਰਿਹਾ ਹੈ। ਅਜਿਹੇ ਵਿੱਚ ਲੋਕਾਂ ਦੀ ਮਾਨਸਿਕਤਾ ਤੇ ਵੀ ਬਹੁਤ ਗਹਿਰਾ ਅਸਰ ਪਿਆ ਹੈ।ਬੇਸ਼ਕ ਮਾਨਸਿਕ ਰੋਗ ਪਹਿਲੇ ਜਮਾਨੇ ਵਿੱਚ ਵੀ ਹੁੰਦੇ ਸਨ ,ਪਰ ਉਹ ਬਹੁਤ ਘੱਟ ਕੇਸ ਹੁੰਦੇ ਸਨ।ਪਰ ਅੱਜਕਲ੍ਹ ਤਾਂ ਹਰ ਤੀਜਾ ਇਨਸਾਨ ਮਾਨਸਿਕ ਬਿਮਾਰੀਆਂ ਨਾਲ ਦੋ ਚਾਰ ਹੋ ਰਿਹਾ ਹੈ।ਇੰਨੀ ਗਿਣਤੀ ਵਧਣ ਦੇ ਬਾਵਜੂਦ ਵੀ ਕੀ ਅਸੀਂ ਇਹਨਾਂ ਬਿਮਾਰੀਆਂ ਬਾਰੇ ਜਾਗਰੂਕ ਹਾਂ? ਸ਼ਾਇਦ ਨਹੀਂ।ਜਦ ਕਿ ਵਿਗਿਆਨ ਦੇ ਪਸਾਰ ਨਾਲ ਇਸ ਬਾਰੇ ਜਾਗਰੂਕਤਾ ਵਧਣੀ ਚਾਹੀਦੀ ਸੀ।ਪਰ ਇਸ ਦੇ ਅੱਗੇ ਅੜਿਕੇ ਬਹੁਤ ਹਨ।ਸਾਡੇ ਲੋਕਾਂ ਦੀ ਸੋਚ ਮਾਨਸਿਕ ਰੋਗ ਨੂੰ ਬਸ ਪਾਗਲਪਨ ਸਮਝਣ ਤਕ ਹੀ ਖੜ੍ਹੀ ਹੋਈ ਹੈ।ਜਿਸ ਪਰਿਵਾਰ ਵਿੱਚ ਕਿਸੇ ਨੂੰ ਇਹ ਬਿਮਾਰੀ ਦਾ ਪਤਾ ਲੱਗ ਜਾਵੇ, ਉਹ ਪਰਿਵਾਰ ਇਸਨੂੰ ਲੋਕਾਂ ਕੋਲੋਂ ਛੁਪਾਉਣਾ ਸ਼ੁਰੂ ਕਰ ਦਿੰਦਾ ਹੈ।ਜਦ ਕਿ ਇਸ ਵਿਚ ਛੁਪਾਉਣ ਵਾਲਾ ਕੋਈ ਕੰਮ ਨਹੀਂ।ਇਹ ਕੋਈ taboo ਨਹੀਂ।ਮਾਨਸਿਕ ਰੋਗ ਕਿਸੇ ਨੂੰ ਵੀ ਘੇਰ ਸਕਦਾ ਹੈ। ਦੁਨੀਆਂ ਤੇ ਬਹੁਤ ਮਸ਼ਹੂਰ ਹਸਤੀਆਂ ਇਹਨਾਂ ਦਾ ਸ਼ਿਕਾਰ ਹੋ ਚੁੱਕੀਆਂ ਹਨ। ਜਿੰਨਾਂ ਵਿਚੋਂ ਕਈਆਂ ਨੇ ਇਸ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦਾ ਕੰਮ ਵੀ ਕੀਤਾ।ਕੰਗਨਾ ਰਣੌਤ,ਦੀਪਿਕਾ ਪਾਦੂਕੋਣ ਤੇ ਰਿਤਿਕ ਰੌਸ਼ਨ ਵਰਗੇ ਮਸ਼ਹੂਰ ਫਿਲਮੀ ਸਿਤਾਰੇ depression ਦਾ ਸ਼ਿਕਾਰ ਹੋਏ ਅਤੇ ਇਸ ਨਾਲ ਲੜਕੇ ਬਾਹਰ ਨਿਕਲੇ ਹਨ।ਇਸ ਤਰ੍ਹਾਂ ਹੀ ਜੇਕਰ ਕੋਈ ਇਨਸਾਨ ਇਸਦਾ ਸ਼ਿਕਾਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਉਹ ਇਸਨੂੰ ਛੁਪਾਉਣਾ ਸ਼ੁਰੂ ਕਰ ਦਿੰਦਾ ਹੈ।ਜਿੰਨਾ ਛੁਪਾਉਂਦਾ ਹੈ ਇਹ ਸਮੱਸਿਆ ਉੱਨੀ ਹੀ ਵਧਦੀ ਜਾਂਦੀ ਹੈ ਅਤੇ ਫਿਰ ਇਹ ਜਿਆਦਾ ਭਿਆਨਕ ਰੂਪ ਧਾਰ ਸਕਦੀ ਹੈ।ਬਹੁਤ ਲੋਕ ਖੁਦਕੁਸ਼ੀ ਵੀ ਕਰ ਜਾਂਦੇ ਹਨ।ਇਸ ਤੋਂ ਇਲਾਵਾ ਮਾਨਸਿਕ ਰੋਗ ਦੇ ਹੋਰ ਵੀ ਕਈ ਪ੍ਰਕਾਰ ਹਨ।ਉਹਨਾਂ ਦੀਆਂ ਵੀ ਅਲਗ ਅਲਗ ਅਲਾਮਤਾਂ ਹੁੰਦੀਆਂ ਹਨ।ਜਿਵੇਂ ਕੋਈ ਇਨਸਾਨ ਲੋੜ ਤੋਂ ਜਿਆਦਾ ਸੋਚਣ ਲਗਦਾ ਹੈ, ਜਾਂ ਸਾਫ ਸਫਾਈ ਦਾ ਘੱਰ ਜਾ ਬਹੁਤ ਜਿਆਦਾ ਧਿਆਨ ਰੱਖਣ ਲੱਗ ਜਾਂਦਾ ਹੈ।ਕਈ ਸ਼ੱਕ ਜਿਆਦਾ ਕਰਨ ਲੱਗ ਜਾਂਦੇ ਹਨ।ਉਨੀਂਦਰਾ ਵੀ ਖੁਦ ਇੱਕ ਤਰ੍ਹਾ ਦੀ ਬਿਮਾਰੀ ਹੈ।ਦਿਮਾਗੀ ਰਸਾਇਣਾਂ ਦੀ ਗੜਬੜ ਕਾਰਨ ਦਿਮਾਗ ਕੁਝ ਹੋਰ ਚੀਜਾਂ ਦਿਖਾਉਣ ਲੱਗ ਜਾਂਦਾ ਹੈ। ਇਹਨਾਂ ਸਭ ਚੀਜ਼ਾਂ ਨੂੰ ਮੈਂ ਆਸਾਨ ਤਰੀਕੇ ਨਾਲ ਸਮਝਾਉਣ ਦਾ ਯਤਨ ਕਰਾਂਗੇ। ਤਾਂ ਜੌ ਆਮ ਲੋਕਾਂ ਵਿੱਚ ਜੌ ਧਾਰਨਾਵਾਂ ਬਣੀਆਂ ਹੋਈਆਂ ਹਨ ਉਹ ਟੁੱਟ ਸਕਣ । ਪਰਿਵਾਰ ਵਿੱਚ ਕੋਈ ਜੀ ਅਚਾਨਕ ਅਲਗ ਤਰ੍ਹਾਂ ਦਾ ਵਿਵਹਾਰ ਕਰਨ ਲੱਗ ਜਾਏ । ਜਿੰਨਾਂ ਕੰਮਾਂ ਜਾਂ ਦਿਲਚਸਪੀਆਂ ਨੂੰ ਬਹੁਤ ਪਸੰਦ ਕਰਦਾ ਸੀ ,ਅਚਾਨਕ ਉਹਨਾਂ ਵੱਲੋਂ ਮੂੰਹ ਮੋੜ ਲਵੇ, ਅਚਾਨਕ ਇਕੱਲਾ ਤੇ ਗੁੰਮਸੁੰਮ ਰਹਿਣ ਲੱਗ ਜਾਵੇ,ਤਾਂ ਸਮਝੋ ਉਹ ਕਿਸੇ ਡੂੰਘੀ ਮਾਨਸਿਕ ਪੀੜਾ ਵਿੱਚੋ ਗੁਜ਼ਰ ਰਿਹਾ ਹੈ।ਅਜਿਹੇ ਵਿੱਚ ਉਸਦੇ ਪਰਿਵਾਰ ਤੇ ਆਸ ਪਾਸ ਦੇ ਲੋਕਾਂ ਨੂੰ ਉਸ ਦੇ ਪ੍ਰਤੀ ਬਹੁਤ ਹੀ ਸਮਝਦਾਰ ਵਤੀਰਾ ਰੱਖਣ ਦੀ ਜਰੂਰਤ ਹੁੰਦੀ ਹੈ।ਉਸ ਨਾਲ ਗੱਲਬਾਤ ਕਰਦੇ ਹੋਏ ਉਸਦੀ ਮਾਨਸਿਕ ਗੁੰਝਲ ਨੂੰ ਸਮਝਣ ਦੀ ਲੋੜ ਹੁੰਦੀ ਹੈ।ਤਾਕਿ ਉਹ ਟੁੱਟ ਨਾ ਜਾਵੇ।ਕਿਂਉਕਿ ਜੌ ਵੀ ਇਨਸਾਨ ਇਹਨਾਂ ਸਥਿਤੀਆਂ ਵਿੱਚ ਘਿਰ ਜਾਂਦਾ ਹੈ,ਉਸਦੇ ਖੁਦ ਦੇ ਕੁਝ ਵੱਸ ਨਹੀਂ ਰਹਿੰਦਾ। ਉਹ ਬੇਵੱਸ ਤੇ ਲਾਚਾਰ ਹੋਇਆ ਹੁੰਦਾ ਹੈ।ਸੋ ਸਾਡਾ ਸਭ ਦਾ ਇਹ ਫਰਜ਼ ਬਣਦਾ ਹੁੰਦਾ ਕਿ ਉਸ ਨਾਲ ਬਹੁਤ ਸਹਿਯੋਗ ਵਾਲਾ ਵਤੀਰਾ ਕਰੀਏ।ਅਜਿਹੇ ਵਿੱਚ ਕਿਸੇ ਮਨੋਚਿਕਤਸਕ ਦੀ ਸਲਾਹ ਲੈਣੀ ਬੇਹੱਦ ਜ਼ਰੂਰੀ ਹੁੰਦੀ ਹੈ ਨਾ ਕਿ ਬਾਬਿਆਂ ਕੋਲ ਜਾਕੇ ਝਾੜ ਫੂਕ ਕਰਾਉਣੀ।ਡਾਕਟਰੀ ਇਲਾਜ ਤੇ ਪਰਿਵਾਰ ਦੇ ਸਹਿਯੋਗ ਨਾਲ ਕੋਈ ਵੀ ਰੋਗੀ ਇਸ ਵਿੱਚੋ ਬਾਹਰ ਅਾ ਸਕਦਾ ਹੈ।ਅੱਜਕਲ ਮਾਨਸਿਕ ਰੋਗਾਂ ਦਾ ਇਲਾਜ਼ ਪੂਰੀ ਤਰ੍ਹਾਂ ਸੰਭਵ ਹੈ। ਉਪਰੋਕਤ ਵਿਚਾਰ ਕਰਨ ਦਾ ਮਕਸਦ ਮਾਨਸਿਕ ਰੋਗਾਂ ਨੂੰ ਆਮ ਭਾਸ਼ਾ ਵਿਚ ਲੋਕਾਂ ਨੂੰ ਜਾਗਰੂਕ ਕਰਨਾ ਹੈ।ਕਿਂਉਕਿ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਮਨੋਵਿਗਿਆਨਕ ਭਾਸ਼ਾ ਆਮ ਲੋਕਾਂ ਦੀ ਸਮਝ ਤੋਂ ਉੱਪਰ ਹੁੰਦੀ ਹੈ ਤੇ ਲੋਕ ਹੋਰ ਵੀ ਡਰ ਜਾਂਦੇ ਹਨ।ਜਦ ਕਿ ਡਰਨ ਵਾਲੀ ਗੱਲ ਨਹੀਂ ਸਗੋਂ ਇਹਨਾਂ ਸਮੱਸਿਆਂ ਨੂੰ ਸਮਝਣ ਦੀ ਲੋੜ ਹੁੰਦੀ ਹੈ।ਇਸਦੀ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੀ ਵੀ ਬਹੁਤ ਲੋੜ ਹੈ।ਮਾਨਸਿਕ ਰੋਗ ਕੋਈ ਮੇਹਣਾ ਨਹੀਂ ਹਨ,ਇਹ ਵੀ ਹੋਰ ਬਿਮਾਰੀਆਂ ਦੇ ਵਾਂਗ ਬਿਮਾਰੀ ਹੀ ਹੁੰਦੀ ਹੈ।ਲੋੜ ਹੈ ਇਸਨੂੰ ਸਮਝਣ ਦੀ। ਰਾਜਨਦੀਪ ਕੌਰ ਮਾਨ [email protected]