Arash Info Corporation

ਗਰੀਬ ਵਿਦਿਆਰਥੀਆਂ ਲਈ ਕੇ.ਵੀ.ਪੀ.ਵਾਈ. ਸਕਾਲਰਸ਼ਿਪ ਲਾਹੇਵੰਦ - ਵਿਜੈ ਗਰਗ

07

September

2020

ਕਿਸ਼ੋਰ ਵਿਗਿਆਨਕ ਪ੍ਰੋਤਸਾਹਨ ਯੋਜਨਾ ਸਾਇੰਸ ਐਂਡ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਦੁਆਰਾ ਚਲਾਈ ਗਈ ਸਕੀਮ ਹੈ, ਜਿਸ ਵਿਚ ਦੇਸ਼ ਭਰ ਦੇ ਬਹੁਤ ਹੀ ਪ੍ਰਤੀਭਾਵਸ਼ਾਲੀ ਵਿਦਿਆਰਥੀਆਂ ਨੂੰ ਬੇਸਿਕ ਸਾਇੰਸ ਦੇ ਕੋਰਸ ਅਤੇ ਰਿਸਰਚ ਕਰਨ ਲਈ ਪ੍ਰੇਰਿਤ ਕਰਨਾ ਅਤੇ | ਇਨ੍ਹਾਂ ਕੋਰਸਾਂ ਵਿੱਚ ਕਰੀਅਰ ਬਣਾਉਣ ਵਿੱਚ ਮਦਦ ਕਰਨਾ। | ਇਸ ਪ੍ਰੋਗਰਾਮ ਦਾ ਮੰਤਵ ਉਨ੍ਹਾਂ ਟੈਲੰਟਿਡ ਵਿਦਿਆਰਥੀਆਂ ਨੂੰ ਚੁਣਨਾ ਹੈ, ਜਿਹੜੇ ਬੇਸਿਕ ਸਾਇੰਸ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹੋਣ ਅਤੇ ਰਿਸਰਚ ਕਰਨਾ ਚਾਹੁੰਦੇ ਹੋਣ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਟੈਲੰਟਿਡ ਵਿਦਿਆਰਥੀ ਇੰਜਨੀਰਿੰਗ ਜਾਂ ਡਾਕਟਰੀ ਦੀ ਪੜ੍ਹਾਈ ਕਰਕੇ ਪੈਸੇ ਕਮਾਉਣ ਵੱਲ ਵੱਧ ਰਹੇ ਹਨ। ਜਿਸ ਵਿੱਚ ਬਹੁਤ ਹੀ ਘੱਟ ਵਿਦਿਆਰਥੀ ਬੇਸਿਕ ਸਾਇੰਸ ਵਿੱਚ ਕਰੀਅਰ ਚੁਣਦੇ ਹਨ ਅਤੇ ਇਨਾਂ ਵਿਚੋਂ ਬਹੁਤ ਹੀ ਘਟ ਬੇਸਿਕ ਸਾਇੰਸ ਅਤੇ ਰਿਸਰਚ ਵਿੱਚ ਜਾਂਦੇ ਹਨ। ਇਸ ਲਈ ਭਾਰਤ ਸਰਕਾਰ ਨੇ ਇਹ ਕੇ.ਵੀ.ਪੀ.ਵਾਈ. ਸਕਾਲਰਸ਼ਿਪ ਸਕੀਮ ਦੁਆਰਾ ਦੇਸ਼ ਭਰ ਦੇ ਬਹੁਤ ਪ੍ਰਤਿਭਾਵਾਨ ਵਿਦਿਆਰਥੀਆਂ ਨੂੰ ਬੇਸਿਕ ਸਾਇੰਸ ਦੇ ਵਿਸ਼ਿਆਂ ਵੱਲ ਆਕਰਸ਼ਿਤ ਕਰਨ ਲਈ ਚਲਾਈ ਹੈ। ਕੇ.ਵੀ.ਪੀ.ਵਾਈ. ਫੈਲੋਸ਼ਿਪ ਸੰਬੰਧੀ ਇਸ਼ਤਿਹਾਰ ਇਸ ਸਾਲ 6 ਸਤੰਬਰ ਦਿਨ 2020 ਐਤਵਾਰ ਨੂੰ ਸਾਰੇ ਰਾਸ਼ਟਰੀ ਅਖਬਾਰਾਂ ਵਿਚ ਛਪਿਆ ਹੈ। ਜਿਹੜੇ ਵਿਦਿਆਰਥੀ, 11ਵੀਂ ਤੋਂ ਲੈ ਕੇ ਅੰਡਰਗਰੈਜੂਏਟ ਦੇ ਪਹਿਲੇ ਸਾਲ ਦੇ ਕਿਸੇ ਵੀ ਕੋਰਸ ਵਿੱਚ ਪੜ੍ਹ ਰਹੇ ਹੋਣ ਭਾਵ ਬੀ.ਐਸ/ ਬੀ.ਐਸ.ਸੀ/ ਬੀ. ਸਟੈਟ/ਬੀ.ਮੈਥ/ ਐਮ.ਐਸੀ/ ਐਮ.ਐਸ ਗਣਿਤ, ਵਿਜ਼ਿਕਸ, ਕੰਮਸਟਰੀ ਅਤੇ ਮੈਥ ਜਾਂ ਬਾਇਓ ਅਤੇ ਜਿਨ੍ਹਾਂ ਦਾ ਸਾਇਟਿਫਿਕ ਰਿਸਰਚ ਵਿੱਚ ਔਪਟੀਚਿਉੜ ਹੋਵੇ, ਉਹ ਵਿਦਿਆਰਥੀ ਇਹ ਟੈਸਟ ਦੇ ਸਕਦੇ ਹਨ। ਇੰਡੀਅਨ ਇੰਸਟੀਚਿਊਟ ਆਫ਼ ਸਾਇੰਸਜ (ਆਈ.ਆਈ.ਐਸ.ਸੀ) ਵਿੱਚ ਅਰਜ਼ੀਆਂ ਦੀ ਸਕਰੀਨਿੰਗ ਕਰਨ ਲਈ ਅਤੇ ਐਪਟੀਚਊਜ਼ ਟੈਸਟ ਲਈ ਸਪੈਸ਼ਲ ਕਮੇਟੀਆਂ ਬਣਾਈਆਂ ਜਾਂਦੀਆਂ ਹਨ, ਤਾਂ ਜੋ ਇਹ ਟੈਸਟ ਦੇਸ਼ ਭਰ ਵਿੱਚ ਅਲੱਗ-ਅਲਗ ਕੇਂਦਰਾਂ ਤੇ ਲਿਆ ਜਾ ਸਕੇ। ਇਸ ਸਾਲ (2020) ਵਿੱਚ ਸਿਰਫ ਐਪਟੀਚਊਜ਼ ਟੈਸਟ ਹੀ ਲਿਆ ਜਾਵੇਗਾ,ਇੰਟਰਵਿਊ ਨਹੀਂ ਲਈ ਜਾਵੇਗੀ। ਜਿਹੜੇ ਵਿਦਿਆਰਥੀਆਂ ਨੇ (2020-21) ਵਿੱਚ 11ਵੀਂ ਜਮਾਤ ਵਿੱਚ, ਸਾਇੰਸ ਦੇ ਵਿਸ਼ੇ ਲਏ ਹੋਣ ਅਤੇ ਜਿਨ੍ਹਾਂ ਦੇ ਦਸਵੀਂ ਵਿੱਚੋਂ ਕੁੱਲ ਅੰਕ 75% ਹੋਣੇ ਚਾਹੀਦੇ ਹਨ,ਅਤੇ ਸਾਇੰਸ ਅਤੇ ਹਿਸਾਬ ਵਿਸ਼ੇ ਵਿੱਚੋਂ ਕੁੱਲ 65% ਅੰਕ ਹੋਣੇ ਚਾਹੀਦੇ ਹਨ, ਐਸ.ਸੀ/ਐਸ.ਟੀ/ਪੀ.ਡਬਲਿਯੂ ਵਾਲੇ ਵਿਦਿਆਰਥੀਆਂ ਦੇ ਬੋਰਡ ਪ੍ਰੀਖਿਆਵਾਂ ਵਿੱਚੋਂ 50% ਅੰਕ ਹੋਣੇ ਚਾਹੀਦੇ ਹਨ, ਜੇਕਰ ਅਜਿਹੇ ਵਿਦਿਆਰਥੀ ਇਹ ਟੈਸਟ ਪਾਸ ਕਰ ਲੈਂਦੇ ਹਨ ਤਾਂ ਉਹਨਾਂ ਨੂੰ ਇਹ ਫੈਲੋਸ਼ਿਪ ਤਾਂ ਹੀ ਮਿਲੇਗੀ, ਜੇਕਰ ਉਹ ਵਿਦਿਆਰਥੀ ਅੰਡਰਗਰੈਜੂਏਟ ਬੇਸਿਕ ਸਾਇੰਸ (ਬੀ.ਐਸੀ/ਬੀ.ਐਸ .ਸੀ/ਬੀ.ਸਟੈਟ/ ਬੀ.ਮੈਥ/ ਇੰਟੀਗਰਾਟੇਡ ਐਮ. ਐਸੀ/ਐਮ.ਐਸ) ਵਿੱਚੋਂ ਘੱਟੋ-ਘੱਟ 60% ਅੰਕ (ਐਸ.ਸੀ/ਪੀ.ਡਬਲਯੂ 50%) ਅੰਕ ਪ੍ਰਾਪਤ ਕਰਦਾ ਹੈ। ਇੰਟਰੀਮ ਪੀਰੀਅਡ ਦੇ ਸਮੇਂ ਦੌਰਾਨ ਜੋ ਕਿ ਇੱਕ ਸਾਲ ਹੈ, ਇਨ੍ਹਾਂ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰੀ ਕੈਂਪ ਲਈ ਬੁਲਾਇਆ ਜਾਂਦਾ ਹੈ ਅਤੇ ਇਸ ਲਈ ਆਣ-ਜਾਣ ਅਤੇ ਹੋਰ ਸਾਰੇ ਖ਼ਰਚ ਕੇ ਵੀ.ਪੀ.ਵਾਈ. ਵੱਲੋਂ ਹੀ ਕੀਤੇ ਜਾਂਦੇ ਹਨ। ਜਨਰਲ ਵਰਗ ਅਤੇ ਓ.ਬੀ.ਸੀ ਵਰਗ ਲਈ ਐਪਲੀਕੇਸ਼ਨ ਫੀਸ 1000/- ਅਤੇ ਐਸ ਸੀ/ ਐਸ.ਟੀ ਲਈ, ਇਹ ਫੀਸ 500/- ਹੁੰਦੀ ਹੈ। ਐਪਲੀਕੇਸ਼ਨ ਕੇਵਲ ਆਨਲਾਇਨ ਭਰੀ ਜਾ ਸਕਦੀ ਹੈ। ਫਾਰਮ ਭਰਨ ਦੀ ਆਖ਼ਰੀ ਮਿਤੀ 5 ਅਕਤੂਬਰ 2020 ਰੱਖੀ ਗਈ ਹੈ। ਕੇ.ਵੀ.ਪੀ.ਵਾਈ ਦਾ ਟੈਸਟ 31 ਜਨਵਰੀ 2021 ਨੂੰ ਹੋਣਾ ਹੈ। ਵਿਦਿਆਰਥੀ ਇਸ ਟੈਸਟ ਲਈ ਹਿੰਦੀ ਜਾਂ ਅੰਗਰੇਜ਼ੀ ਵਿੱਚੋਂ ਕੋਈ ਇੱਕ ਮਾਧਿਅਮ ਲੈ ਸਕਦਾ ਹੈ। ਜਿਹੜੇ ਵਿਦਿਆਰਥੀ ਇਹ ਟੈਸਟ ਪਾਸ ਕਰ ਲੈਂਦੇ ਹੈ, ਉਹਨਾਂ ਨੂੰ 5000 ਰੁਪਏ ਤੋਂ ਲੈ ਕੇ 7000 ਰੁਪਏ ਪ੍ਰਤੀ ਮਹੀਨੇ ਫੈਲੋਸ਼ਿਪ ਮਿਲਦੀ ਹੈ। ਇਹ ਫੈਲੋਸ਼ਿਪ ਤਾਂ ਹੀ ਮਿਲੇਗੀ ,ਜੇ ਵਿਦਿਆਰਥੀ ਬੇਸਿਕ ਸਾਇੰਸ ਕੋਰਸ (ਬੀ.ਐਸ./ ਬੀ.ਐਸ. ਸੀ/ਐਮ.ਐਸ.) ਵਿੱਚ ਦਾਖਲਾ ਲੈਂਦੇ ਹਨ ਵਿਜੈ ਗਰਗ ਰਿਟਾਈਡ ਪ੍ਰਿੰਸੀਪਲ ਐਕਸ ਪੀ.ਈ.ਐਸ-1 ਮੰਡੀ ਹਰਜੀ ਰਾਮ ਮਲੋਟ