Arash Info Corporation

ਘੁਟਨ ਭਰੀ ਜ਼ਿੰਦਗੀ

04

September

2020

ਅੱਜ ਦੇ ਸਮੇ ਜਿਥੇ ਸੁਖ ਸੂਹਲਤਾ ਤੇ ਸਾਧਨਾ ਦੀ ਕੋਈ ਕਮੀ ਨਹੀਂ ਹੈ ਉਥੇ ਜ਼ਿੰਦਗੀ ਜ਼ਿਆਦਾ ਖੁਸ਼ਨੁਮਾ ਤੇ ਖੁਸ਼ਦਿਲੀ ਨਾਲ ਬਤੀਤ ਹੋਣੀ ਚਾਹੀਦੀ ਹੈ।ਪਰ ਹੋ ਰਿਹਾ ਇਸਦੇ ਉਲਟ ਕੀਤੇ ਸੁਖ ਸੂਹਲਤ ਤੇ ਸਾਧਨਾਂ ਦੀ ਬਹੁਤਾਤ ਹੀ ਤਾ ਨਹੀਂ ਆਪਾ ਨੂੰ ਘੁਟਨ ਭਰੀ ਜ਼ਿੰਦਗੀ ਵਿੱਚ ਧਕੇਲ ਰਹੀ। ਪੁਰਾਤਨ ਸਮੇ ਵਿੱਚ ਜਦੋਂ ਬਹੁਤ ਹੀ ਸੀਮਤ ਸਾਧਨ ਸਨ ਤਾ ਇਨਸਾਨ ਖ਼ੁਸ਼,ਰੋਗ ਮੁਕਤ ਤੇ ਲੰਬੀ ਖੁਸ਼ਹਾਲ ਜ਼ਿੰਦਗੀ ਜੀਦਾ ਸੀ ਪਰ ਅੱਜ-ਕੱਲ੍ਹ ਹਰ ਪੜਾਅ ਤੇ ਹਰ ਸੂਹਲਤ ਮੁਹਇਆ ਹੈ।ਤਦ ਜ਼ਿੰਦਗੀ ਛੋਟੀ ਤੇ ਘੁਟਣ ਭਰੀ ਕਿਉ ਹੁੰਦੀ ਜਾ ਰਹੀ ਹੈ ਇਹ ਇਕ ਗੰਭੀਰ ਸੋਚ ਦਾ ਵਿਸ਼ਾ ।ਕੀ ਵਿਗਿਆਨ ਤੇ ਕੀ ਹੋਰ ਜੀਨ ਲਈ ਜ਼ਰੂਰੀ ਸੁਖ ਸਭ ਉਪਲਬਧ ਹਨ।ਪਰ ਜਿੰਦਗੀ ਵਿਚੋ ਉਹ ਖੁਸ਼ੀ ਤੇ ਖੁਸ਼ਹਾਲੀ ਕੀਤੇ ਨਾ ਕੀਤੇ ਵਿਲੁਪਤ ਹੁੰਦੀ ਜਾ ਰਹੀ ਹੈ।ਇਸਦੇ ਕੲੀ ਕਾਰਨ ਹਨ ਜਿੰਨ੍ਹਾਂ ਵਿਚੋ ਸਭ ਤੋ ਵੱਡਾ ਤੇ ਅਹਿਮ ਕਾਰਨ ਹੈ ਇਨਸਾਨ ਦਾ ਏਕਾਤ ਪਸੰਦ ਹੋਣਾ। ਅੱਜ ਦਾ ਇਨਸਾਨ ਆਪਣੀ ਹੀ ਦੁਨੀਆਂ ਤੇ ਰੁਝੇਵਿਆਂ ਵਿੱਚ ਇੰਨਾ ਰੁਝਿਆ ਹੋਇਆ ਕਿ ਉਸ ਕੋਲ ਹੋਰ ਕੰਮ ਦੇ ਲਈ ਸਮਾ ਹੀ ਨਹੀਂ ਹੈ।ਦੂਸਰਾ ਅਣਚਾਹੇ ਰਿਸ਼ਤਿਆਂ ਤੇ ਸਮਾਜ ਦਾ ਡਰ ਜੋ ਇਨਸਾਨ ਨੂੰ ਖੁਲ ਕੇ ਜੀਨ ਹੀ ਨਹੀ ਦਿੰਦਾ ਤੇ ਤੀਸਰਾ ਪਰਿਵਾਰਕ ਮਹੋਲ ਜੇ ਏਹ ਠੀਕ ਨਾ ਹੋਵੇ ਤਾ ਇਨਸਾਨ ਅੰਦਰੋ ਅੰਦਰ ਹੀ ਘੁਨਦਾ ਰਹਿੰਦਾ। ਅੱਜ ਦੇ ਸਮੇਂ ਵਿੱਚ ਜਿੰਦਗੀ ਦੀ ਰਫ਼ਤਾਰ ਏਨੀ ਤੇਜ਼ ਹੋ ਗਈ ਹੈ।ਕਿ ਜੇਕਰ ਇਕ ਵਾਰ ਆਪਾ ਇਸ ਤੋ ਪਿਛੜ ਗੲੇ ਤਾ ਮੁੜ ਆਪਾ ਏਸ ਨਾਲ ਤਾਲਮੇਲ ਨਹੀਂ ਬਿਠਾ ਸਕਦੇ।ਪਿਛੜ ਜਾਨ ਤੇ ਘੁਟਨ ਦਾ ਇਕ ਹੋਰ ਸਭ ਤੋ ਵੱਡਾ ਕਾਰਨ ਹੈ। ਅੱਜ ਦੇ ਇਨਸਾਨ ਵਿਚ ਕਿ ਉਹ ਸਭ ਨੂੰ ਆਪਣੇ ਹਿਸਾਬ ਨਾਲ ਚਲਾਨਾ ਚਾਹੁੰਦਾ ਜਦ ਇਸ ਤਰ੍ਹਾਂ ਨਹੀਂ ਹੁੰਦਾ ਤਦ ਵੀ ਉਸਨੂੰ ਘੁਟਨ ਮਹਿਸੂਸ ਹੋਣ ਲੱਗ ਜਾਦੀ ਹੈ।ਇਕ ਹੋਰ ਜੇ ਸਮੀਖਿਆ ਕਰੀਏ ਤਾ ਪਹਿਲਾਂ ਇਨਸਾਨ ਆਪਣੇ ਤੋ ਛੋਟੇ ਜਾਂ ਨੀਵੇ ਵਲ ਵੇਖ ਕੇ ਜ਼ਿੰਦਗੀ ਆਰਾਮ ਤੇ ਸਕੂਨ ਨਾਲ ਕੱਟ ਲੈਦਾ ਸੀ ਪਰ ਅੱਜ ਦਾ ਇਨਸਾਨ ਇਸਤੋ ਬਿਲਕੁਲ ਵਿਪਰੀਤ ਆਪਣੇ ਤੋ ਵੱਡੇ ਤੇ ਉਚੇ ਵੱਲ ਵੇਖ ਕੇ ਜੀ ਰਿਹਾ ਤਾ ਇਹ ਗੱਲ ਸੁਭਾਵਿਕ ਹੈ ਕਿ ਉਥੇ ਤਾ ਪਰੇ ਤੋਂ ਪਰੇ ਪੲੇ ਹਨ ਤਾ ਆਪਣੀ ਜ਼ਿੰਦਗੀ ਵਿੱਚ ਫੇਰ ਚੈਨ ਤੇ ਸਕੂਨ ਸੰਭਵ ਨਹੀਂ ਤਾ ਹਰ ਦਮ ਇਕ ਘੁਟਨ ਦਾ ਅਹਿਸਾਸ ਹੋਣਾ ਹੀ ਹੋਣਾ।ਪਹਿਲਾ ਦੇ ਮੁਕਾਬਲੇ ਅੱਜ ਦੇ ਇਨਸਾਨ ਦਾ ਖਾਣ-ਪੀਣ ਵੀ ਸ਼ੁਧ ਨਹੀਂ ਰਿਹਾ,ਜਿਸ ਕਰਕੇ ਉਸ ਵਿੱਚ ਹੋਸਲੇ ਤੇ ਹਿੰਮਤ ਦੀ ਕਮੀ ਆ ਜਾਦੀ ਹੈ ਤੇ ਛੋਟੀ ਜਿਹੀ ਹਾਰ ਜਾ ਨਕਾਮੀ ਉਸਦੀ ਜ਼ਿੰਦਗੀ ਘੁਟਨ ਵਿੱਚ ਪਾ ਦਿੰਦੀ ਹੈ ਤੇ ਉਹ ਇਸਨੂੰ ਬਰਦਾਸ਼ਤ ਨਹੀਂ ਕਰ ਪਾਦਾ।ਇਹੀ ਹਾਲ ਅੱਜ ਦੇ ਸਮੇ ਵਿੱਚ ਮਾਨਸਿਕ ਸਥਿਤੀ ਦਾ ਹੈ। ਕਿਉਂਕਿ ਜਦੋ ਤੱਕ ਸ਼ਰੀਰ ਰਿਸ਼ਟ ਪੁਸ਼ਟ ਤੇ ਤੰਦਰੁਸਤ ਨਹੀਂ ਹੋ ਤਾ ਮਨ ਤੇ ਦਿਮਾਗ ਦੁਰਸਤ ਕਿਵੇ ਹੋ ਸਕਦਾ।ਉਸ ਤੋ ਵੀ ਵੱਡਾ ਕਾਰਨ ਅੱਜ ਦੇ ਸਮੇਂ ਵਿੱਚ ਏ ਹੈ। ਲੋਕ ਦਿਖਾਵਾ ਤੇ ਵਿਖਾਵਾ,ਆਪਣੇ ਆਪ ਨੂੰ ਸਮਾਜ ਵਿੱਚ ਤੇ ਹੋਰਾਂ ਵਿੱਚ ਆਪਣੀ ਇਕ ਜਾਲੀ ਪਹਿਚਾਣ ਬਣਾਈ ਤੇ ਉਸਤੋ ਬਾਅਦ ਉਸਨੂੰ ਬਰਕਰਾਰ ਰੱਖਣਾਂ ਕੲੀ ਵਾਰ ਇਹ ਔਖਾ ਹੋ ਜਾਦੇ ਤਾ ਇਨਸਾਨ ਅੰਦਰੋ ਅੰਦਰੀ ਘੁਟਦਾ ਰਹਿੰਦਾ। ਪੈਸੇ ਦੀ ਕਮੀ ਤੇ ਹਰ ਇਕ ਨਾਲ ਬੇਮਤਲਬੀ ਪ੍ਰਤਿਸਪਰਧਾ ਇਨਸਾਨ ਨੂੰ ਚੈਨ ਨਾਲ਼ ਜੀਨ ਨਹੀਂ ਦਿੰਦੀ,ਤੇ ਜਦੋ ਏਹੋ ਜਿਹੇ ਹਾਲਾਤ ਜ਼ਿਆਦਾ ਹਾਵੀ ਹੋ ਜਾਂਦੇ ਹਨ ਤਾ ਫਿਰ ਬੀਮਾਰੀਆ ਵਿੱਚ ਘਿਰ ਜਾਦੇ ਤੇ ਹੋਲੀ-2 ਇਨਸਾਨ ਨੂੰ ਅੱਲਗ-2 ਬੀਮਾਰੀਆਂ ਤੇ ਉਸਨੂੰ ਅੱਲਗ-2 ਹਾਲਤਾ ਤੇ ਪਰਿਸਥਿਤੀਆਂ ਦਾ ਸਾਹਮਣਾ ਕਰਨਾ ਪੈਦਾ,ਅਮੀਰੀ ਗਰੀਬੀ,ਸੁਖ ਦੁਖ ਸਭ ਜ਼ਿੰਦਗੀ ਦਾ ਹਿੱਸਾ ਹਨ ਤੇ ਜੋ ਜਿਸਦੇ ਹਿਸੇ ਆਦੇ ਉਸਨੂੰ ਉਹਨਾ ਹਾਲਤਾ ਵਿਚੋਂ ਲੰਘਣਾ ਹੀ ਪੈਦਾ ਤੇ ਜਦੋ ਆਪਾ ਇਹ ਸਥਿਤੀਆਂ ਦੇ ਵਿਪਰੀਤ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾ ਉਹ ਚੀਜ਼ ਆਪਾ ਨੂੰ ਹੋਰ ਜ਼ਿਆਦਾ ਪ੍ਰੇਸ਼ਾਨ ਤੇ ਘੁਟਨ ਵੱਲ ਪਕੇਲ ਦਿੰਦੀ ਹੈ ਤੇ ਜਿਸਦੇ ਨਤੀਜੇ ਹਮੇਸ਼ਾ ਦੁਖਦ ਹੀ ਹੁੰਦੇ ਹਨ।ਹਰ ਸਥਿਤੀ ਤੇ ਪਰਿਸਥਿਤੀ ਅਨੁਸਾਰ ਚਲੋਗੇ ਤਾ ਸਮਾਂ ਤੇ ਹਾਲਤਾ ਬਦਲਣਗੇ ਤੇ ਜੇਕਰ ਉਹਨਾ ਤੋਂ ਮੂੰਹ ਮੋੜਾਂਗੇ ਜਾ ਲੁਕਣ ਦੀ ਕੋਸ਼ਿਸ਼ ਕਰਾਗੇ ਤਾ ਉਹ ਹਾਲਾਤ ਤੇ ਪਰਿਸਥਿਤੀਆਂ ਬਦ ਤੋ ਬਦਤਰ ਹੋ ਜਾਣਗੀਆ ਤੇ ਆਪਣੇ ਕੰਟਰੋਲ ਤੋ ਬਾਹਰ ਹੋ ਜਾਣਗੀਆਂ ,ਤਾ ਇਕ ਪਰਿਪਕ ਇਨਸਾਨ ਵਾਂਗ ਜਿੰਦਗੀ ਦੀ ਹਰ ਸਥਿਤੀ ਤੇ ਹਾਲਤਾ ਦਾ ਸਾਹਮਣਾ ਕਰਨ ਦਾ ਜਿਗਰਾ ਰੱਖੋ ਤੇ ਰੱਬ ਨੇ ਤੁਹਾਨੂੰ ਜਿਥੇ ਰਖਿਆ ਉਥੇ ਖ਼ੁਸ਼ ਰਹਿਣਾ ਸਿੱਖ ਲਵੋ ਤੁਸੀ ਆਪਣੀ ਜ਼ਿੰਦਗੀ ਨੂੰ ਤਨਾਵਮੁਕਤ ਨਹੀਂ ਕਰਦੇ ਤਾ ਉਸਦਾ ਨਤੀਜਾ ਫਿਰ ਘੁਟਣ ਭਰੀ ਜ਼ਿੰਦਗੀ ਹੀ ਹੁੰਦਾ ਜਿਸਦਾ ਕੇ ਅਸਰ ਸਾਰੇ ਪਰਿਵਾਰ ਤੇ ਨਕਾਰਾਤਮਕ ਪੈਦਾ ਤੇ ਫਿਰ ਉਹ ਪਰਿਵਾਰ ਜਾ ਸਮਾਜ ਜਾ ਵਪਾਰ ਚਾਹੇ ਕੁਝ ਹੋਰ ਵੇਖਦੇ -2ਹੀ ਖੇਰੂ -2ਹੋ ਜਾਦੇ।ਜੇਕਰ ਤੁਹਾਨੂੰ ਕਿਸੇ ਦਾ ਸਹਾਰਾ ਨਹੀਂ ਮਿਲਦਾ ਤਾ ਖੁਦ ਹੀ ਆਪਣਾ ਸਹਾਰਾ ਬਣ ਜਾਓ ਜ਼ਿੰਦਗੀ ਜ਼ਿਆਦਾ ਆਸਾਨ ਤੇ ਖੁਸ਼ਨੁਮਾ ਹੋ ਜਾਓ। ਤੁਹਾਡੀ ਏਸ ਲੇਖ ਨੂੰ ਲੈ ਕੇ ਕੀ ਰਾਏ ਹੈ ਹੇਠਾਂ ਦਿੱਤੇ ਨੰਬਰਾਂ ਤੇ ਸਾਂਝੀ ਕਰ ਸਕਦੇ। ਧੰਨਵਾਦ ਸਾਹਿਤ। ਲੇਖਕ-ਹਰਪ੍ਰੀਤ ਆਹਲੂਵਾਲੀਆ। Mob-9988269018 7888489190