Arash Info Corporation

ਆਨਲਾਈਨ ਪੜ੍ਹਾਈ ਕਿੰਨੀ ਪ੍ਰਭਾਵੀ

27

August

2020

ਜਦੋ ਦਾ ਕੋਰੋਨਾ ਕਾਲ ਸ਼ੁਰੂ ਹੋਇਆ ਇਸਨੇ ਜ਼ਿੰਦਗੀ ਦੇ ਹਰ ਇਕ ਹਿਸੇ ਤੇ ਡੂੰਘਾ ਅਸਰ ਪਾਇਆ ਤੇ ਚਾਹੇ ਉਹ ਇਨਸਾਨ ਦੇ ਕਾਰੋਬਾਰ ਹੋਣ, ਕੋਈ ਵਿਆਹ ਸ਼ਾਦੀ ਜਾਂ ਕੋਈ ਦੁਖਦ ਹਾਲਾਤ ਇਸਨੇ ਸਭ ਦੇ ਮਾਇਨੇ ਬਦਲ ਕੇ ਰੱਖ ਦਿੱਤੇ ਹਨ ਉਥੇ ਹੀ ਜਦੋ ਦਾ ਲਾਕਡਾਊਨ ਸੁਰੂ ਹੋਇਆ ਤਾ ਸਕੂਲ ਤੇ ਵਿਦਿਅਕ ਅਦਾਰੇ ਹੁਣ ਤੱਕ ਬੰਦ ਪਏ ਹਨ ਅਤੇ ਭਵਿੱਖ ਵਿੱਚ ਵੀ ਇਹਨਾ ਦੀ ਹਜੇ ਖੁਲਣ ਦੀ ਕੋਈ ਉਮੀਦ ਵਿਖਾਈ ਨਹੀ ਦਿੰਦੀ।ਇਸ ਨਾਲ ਵਿਦਿਆਰਥੀਆਂ ਤੇ ਵਿਦਿਅਕ ਅਦਾਰਿਆਂ ਦੋਹਾ ਦਾ ਬਹੁਤ ਨੁਕਸਾਨ ਹੋਇਆ। ਕਹਿੰਦੇ ਨੇ ਜਦੋ ਕੋਈ ਬੁਰਾ ਦੋਰ ਆਉਦਾ ਹੈ ਤਾ ਉਸ ਵਿਚੋਂ ਨਿਕਲਣ ਲਈ ਨਵੀਆਂ ਖੋਜਾਂ ਕੀਤੀਆਂ ਜਾਂਦੀਆਂ।ਤਾ ਸਕੂਲ ਤੇ ਹੋਰ ਵਿਦਿਅਕ ਅਦਾਰਿਆਂ ਨੇ ਬੱਚਿਆਂ ਦੀ ਪੜ੍ਹਾਈ ਨੂੰ ਵੇਖਦੇ ਹੋਏ ਇਕ ਪ੍ਰਭਾਵੀ ਢੰਗ ਲੱਭਿਆ ਉਹ ਹੈ ਆਨਲਾਈਨ ਪੜ੍ਹਾਈ, ਅੱਜ ਕੱਲ ਆਧੁਨਿਕ ਯੁੱਗ ਹੈ ਤੇ ਬਹੁਤ ਇਹੋ ਜਿਹੇ ਸਾਧਨ ਹਨ ਕਿ ਆਪਾ ਮੋਬਾਈਲ ਤੇ ਹੀ ਆਪਣੀ ਪੜ੍ਹਾਈ ਕਰ ਸਕਦੇ ਹਾਂ ਤੇ ਅਧਿਆਪਕ ਆਨਲਾਈਨ ਆਪਾ ਨੂੰ ਪੜ੍ਹਾਈ ਕਰਵਾਦੇ ਹਨ। ਇਹ ਇਕ ਬਹੁਤ ਵਧੀਆ ਜ਼ਰੀਆ ਸੀ ਜਿਸ ਨਾਲ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਵੀ ਨਾ ਹੋਵੇ ਤੇ ਉਹਨਾਂ ਦਾ ਇਕ ਸਾਲ ਬਚਾਇਆ ਜਾ ਸਕੇ ਤੇ ਹੋਲੀ-2ਲਗਭਗ ਕੀਸਰਕਾਰੀ ਤੇ ਕੀ ਨਿੱਜੀ ਵਿਦਿਅਕ ਅਦਾਰੇ ਸਭ ਨੇ ਆਨਲਾਈਨ ਪੜ੍ਹਾਈ ਦੀ ਸ਼ੁਰੂਆਤ ਕਰ ਦਿੱਤੀ। ਬੱਚਿਆਂ ਦੇ ਮਾਪਿਆਂ ਨੂੰ ਵੀ ਇਹ ਢੰਗ ਠੀਕ ਲਗਿਆ ਕਿ ਹੁਣ ਬੱਚੇ ਜਿਹੜੇ ਕੇ ਲੰਬੇ ਸਮੇ ਤੋ ਪੜ੍ਹਾਈ ਤੋ ਦੂਰ ਸਨ। ਆਨਲਾਈਨ ਪਲੇਟਫਾਰਮ ਦੁਆਰਾ ਪੜ੍ਹਾਈ ਕਰਨ ਲਗ ਜਾਣਗੇ ਤੇ ਹੋਲੀ-2 ਇਹ ਸਿਲਸਿਲਾ ਆਮ ਸਕੂਲ ਦੇ ਦਿਨਾਂ ਵਾਂਗ ਸੁਰੂ ਹੋ ਜਾਓਗਾ।ਪਰ ਕਿ ਇਹ ਢੰਗ ਏਨਾ ਪ੍ਰਭਾਵੀ ਹੈ ਤੇ ਕਿ ਇਸ ਨਾਲ ਬੱਚੇ ਉਸ ਪੱਧਰ ਤੇ ਪੜ ਸਕਦੇ ਹਨ ਜਿਸ ਤਰ੍ਹਾਂ ਉਹ ਆਪਣੀ ਕਲਾਸ ਵਿੱਚ ਪੜਦੇ ਸਨ।ਇਸ ਨੂੰ ਲੈ ਕੇ ਅੱਲਗ-2 ਲੋਕਾ ਦੀ ਅੱਲਗ-2 ਰਾੲੇ ਵੇਖਣ ਨੂੰ ਮਿਲੀ। ਕੲੀ ਮਾ ਪਿਉ ਨੇ ਤਾ ਇਸਨੂੰ ਪੜ੍ਹਾਈ ਦਾ ਆਧੁਨਿਕ ਤੇ ਪ੍ਰਭਾਵੀ ਤਰੀਕਾ ਦੱਸਿਆ ਤੇ ਕੲੀਆਂ ਨੇ ਇਸਨੂੰ ਸਕੂਲ ਤੇ ਕਾਲਜਾ ਵੱਲੋਂ ਫੀਸਾਂ ਲੈਣ ਦਾ ਜਰਿਆ ਮਾਤਰ ਦੱਸਿਆ।ਆਪਾ ਅਕਸਰ ਵੇਖਿਆ ਕਿ ਅੱਠਵੀ ਕਲਾਸ ਤੋ ਵੱਡੇ ਬੱਚੇ ਤਾ ਆਨਲਾਈਨ ਪੜ੍ਹਾਈ ਦਾ ਫਾਇਦਾ ਚੁੱਕ ਸਕਦੇ ਹਨ।ਪਰ ਛੋਟਿਆ ਕਲਾਸਾ ਵਿੱਚ ਬੱਚੇ ਹਜੇ ਤੱਕ ਇਸਨੂੰ ਸਮਝਣ ਵਿਚ ਇੰਨੇ ਕਾਬਲ ਨਹੀਂ ਹੋਏ ਤੇ ਉਨ੍ਹਾਂ ਦੀ ਆਨਲਾਈਨ ਪੜ੍ਹਾਈ ਦੇ ਸਮੇਂ ਘਰ ਦੇ ਇਕ ਮੈਬਰ ਨੂੰ ਵੀ ਉਹਨਾ ਦੇ ਨਾਲ ਬਝਣਾ ਪੈਦਾ ਕਿਉਂਕਿ ਹਰ ਬੱਚੇ ਕੋਲ ਟੈਬ ਤੇ ਲੈਪਟਾਪ ਦੀ ਸੁਵਿਧਾ ਤਾ ਹੈ ਨਹੀ ਤੇ ਮੋਬਾਈਲ ਦੀ ਛੋਟੀ ਸਕਰੀਨ ਤੇ ਉਹਨਾ ਨੂੰ ਕੁਝ ਸਮਝ ਨਹੀਂ ਆਉਦਾ ਤੇ ਉਸਦੇ ਉਪਰ ਇੰਟਰਨੈੱਟ ਦੀ ਪ੍ਰੇਸ਼ਾਨੀ ਤੇ ਕੲੀ ਵਾਰ ਬੱਚੇ ਛੋਟੀ ਸਕਰੀਨ ਲਗਾਤਾਰ ਵੇਖਣ ਕਰਕੇ ਸਿਰ ਤੇ ਅੱਖਾ ਕਰਕੇ ਸਿਰ ਤੇ ਅੱਖਾ ਦੁਖਣ ਦੀ ਵੀ ਸ਼ਿਕਾਇਤ ਕਰਦੇ ਹਨ ਤੇ ਅਕਸਰ ਉਹ ਕਹਿੰਦੇ ਹਨ ਕਿ ਸਾਨੂੰ ਇਸ ਤੇ ਕੁਝ ਸਮਝ ਨਹੀਂ ਆਉਦਾ।ਇਹ ਗੱਲ ਕੁਝ ਹੱਦ ਤੱਕ ਸੱਚ ਵੀ ਹੈ ਕਿਉਂਕਿ ਸਕੂਲ ਵਿੱਚ ਬਲੈਕ ਬੋਰਡ ਤੇ ਸਮਾਰਟ ਸਕੂਲਾ ਵਿੱਚ ਵੱਡੀਆ ਸਕਰੀਨਾ ਤੇ ਜੋ ਉਨ੍ਹਾਂ ਨੂੰ ਆਸਾਨੀ ਨਾਲ ਦਿਖਦਾ ਤੇ ਸਮਝ ਆਊਦਾ ਸੀ ਉਹ ਮੋਬਾਈਲ ਦੀ ਛੋਟੀ ਸਕਰੀਨ ਤੇ ਨਹੀਂ ਆਉਂਦਾ ਤਾ ਉਹਨਾ ਦਾ ਪ੍ਰੇਸ਼ਾਨ ਹੋਣਾ ਸੁਭਾਵਿਕ ਹੈ ਤੇ ਮਾਂ ਬਾਪ ਕੲੀ ਵਾਰ ਇਸਨੂੰ ਉਹਨਾ ਦੇ ਨਾ ਪੜ੍ਹਨ ਦਾ ਬਹਾਨਾ ਸਮਝ ਲੈਦੇ ਹਨ।ਪਰ ਛੋਟੇ ਬੱਚੇ ਸ਼ਰੀਰਕ ਤੇ ਮਾਨਸਿਕ ਰੂਪ ਨਾਲ ਏਨਾ ਤਿਆਰ ਨਹੀਂ ਹੁੰਦੇ ਕਿ ਉਹ ਆਨਲਾਈਨ ਪੜ੍ਹਾਈ ਨੂੰ ਆਰਾਮ ਨਾਲ ਸਮਝ ਸਕਣ ਤੇ ਉਪਰੋ ਸਕੂਲਾਂ ਦੁਆਰਾ ਪੇਪਰ ਤੇ ਪੜ੍ਹਾਈ ਦਾ ਦਬਾਅ ਉਹਨਾ ਤੇ ਨਕਾਰਾਤਮਕ ਅਸਰ ਪਾਉਦਾ ਹੈ।ਪਰ ਵੱਡੀਆ ਕਲਾਸਾਂ ਦੇ ਵਿਦਿਆਰਥੀਆਂ ਨੂੰ ਇਹੋ ਜਿਹੀ ਕੋਈ ਮੁਸ਼ਕਲ ਨਹੀਂ ਆਉਦੀ ਹੈ। ਕਿਉਂਕਿ ਉਹ ਇਸਨੂੰ ਲੈਕੇ ਸਿਆਨੇ ਤੇ ਸਮਝਦਾਰ ਹੁੰਦੇ ਹਨ ਤੇ ਸਮਝਦੇ ਹਨ ਕਿ ਜੇ ਨਹੀਂ ਪੜਾਗੇ ਤਾ ਸਾਡਾ ਇਕ ਕੀਮਤੀ ਸਾਲ ਖਰਾਬ ਹੋ ਜਾਓਗਾ , ਪਰ ਛੋਟੇ ਬੱਚਿਆਂ ਨੂੰ ਦਿੱਕਤਾ ਹੋਣਾ ਸੁਭਾਵਿਕ ਹੈ।ਤਾ ਸਕੂਲਾਂ ਅਤੇ ਮਾਪਿਆਂ ਨੂ ਮਿਲ ਕੇ ਆਨਲਾਈਨ ਪੜ੍ਹਾਈ ਦੇ ਹੋਰ ਪ੍ਰਭਾਵੀ ਤਰੀਕੇ ਖੋਜਨੇ ਚਾਹੀਦੇ ਹਨ ਜਿੰਨਾ ਨਾਲ ਕਿ ਬੱਚੇ ਸਵੈਇੱਛਾ ਨਾਲ ਪੜ੍ਹਨ ਤੇ ਉਹਨਾ ਦੇ ਉਤੇ ਸ਼ਰੀਰਕ ਤੇ ਮਾਨਸਿਕ ਬੋਝ ਵੀ ਜ਼ਿਆਦਾ ਨਾ ਪੈ ਸਕੇ। ਤੁਹਾਡੀ ਏਸ ਲੇਖ ਨੂੰ ਲੈ ਕੇ ਕੀ ਰਾਏ ਹੈ ਹੇਠਾਂ ਦਿੱਤੇ ਨੰਬਰਾਂ ਤੇ ਸਾਂਝੀ ਕਰ ਸਕਦੇ ਹੋ। ਧੰਨਵਾਦ ਸਹਿਤ। ਲੇਖਕ-ਹਰਪ੍ਰੀਤ ਆਹਲੂਵਾਲੀਆ। Mob9988269018 7888489190