ਵਾਤਾਵਰਣ ਦੀ ਸ਼ੁੱਧਤਾ ਲਈ ਯੂਥ ਕਾਗਰਸੀਆਂ ਕੀਤਾ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼

24

August

2020

ਕੁਰਾਲੀ, 24 ਅਗਸਤ (ਰਾਜੀਵ ਸਿੰਗਲਾ, ਪਰਮਜੀਤ ਸਿੰਘ) : ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤੇ ਯੂਥ ਆਗੂ ਦੀਪਕ ਵਰਮਾ ਤੇ ਯੂਥ ਕਾਂਗਰਸ ਹਲਕਾ ਖਰੜ ਮੀਤ ਪ੍ਰਧਾਨ ਗੁੰਦੀਪ ਵਰਮਾਂ ਦੀ ਅਗਵਾਈ ਵਿੱਚ ਸਥਾਨਕ ਸ਼ਹਿਰ ਯੂਥ ਕਾਂਗਰਸੀ ਆਗੂਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਹਰਿਆਵਲ ਪੰਜਾਬ ਨੂੰ ਅੱਗੇ ਵਧਾਉਂਦੇ ਹੋਏ 'ਰੁੱਖ ਲਗਾਓ, ਜ਼ਿੰਦਗੀ ਬਚਾਓ' ਦੇ ਸਲੋਗਨ ਹੇਠ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ । ਯੂਥ ਕਾਂਗਰਸ ਵੱਲੋਂ ਇਸ ਮੁਹਿੰਮ ਦਾ ਆਗਾਜ਼ ਦੇਸ਼ ਦੇ ਸਭ ਤੋਂ ਨੌਜਵਾਨ, ਕ੍ਰਾਂਤੀਕਾਰੀ ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੁਰਬਾਨ ਹੋਏ ਦੇਸ਼ ਦੇ ਪ੍ਰਧਾਨਮੰਤਰੀ ਰਹੇ ਮਰਹੂਮ ਰਾਜੀਵ ਗਾਂਧੀ ਦੇ ਜਨਮ ਦਿਹਾੜੇ ਤੇ ਕਰਦੇ ਹੋਏ ਸ਼ਹਿਰ ਦੀਆਂ ਵੱਖ ਵੱਖ ਸਾਂਝਲੀਆਂ ਥਾਵਾਂ ਤੇ ਪੌਦੇ ਲਗਾਕੇ ਤੇ ਇਨ•ਾਂ ਦੀ ਸਾਂਭ ਸੰਭਾਲ ਕਰਨ ਦਾ ਪ੍ਰਣ ਲੈਕੇ ਕੀਤੀ ਗਈ । ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀਪਕ ਵਰਮਾ ਤੇ ਗੁੰਦੀਪ ਵਰਮਾਂ ਨੇ ਕਿਹਾ ਕਿ ਸਾਨੂੰ ਸਾਰੀਆਂ ਨੂੰ ਆਪਣੇ ਜੀਵਨ ਵਿੱਚ ਘੱਟੋ ਘੱਟ ਦੋ ਪੌਦੇ ਲਗਾਕੇ ਅਤੇ ਉਨ•ਾਂ ਦਾ ਪਾਲਣ ਪੋਸ਼ਣ ਕਰਕੇ ਵਾਤਾਵਰਣ ਨੂੰ ਸ਼ੁੱਧ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ । ਉਨ•ਾਂ ਅੱਗੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸਾਰਕਾਰ ਵੱਲੋਂ ਲਗਭਗ ਦੋ ਮਹੀਨਿਆਂ ਲਈ ਲਗਾਏ ਗਏ ਲਾਕਡਾਉਨ ਤੇ ਕਰਫਿਊ ਦਾ ਜਿੱਕਰ ਕਰਦਿਆਂ ਕਿਹਾ ਕਿ ਇਸ ਲਾਕਡਾਉਨ ਤੇ ਕਰਫਿਊ ਦੌਰਾਨ ਸੜਕਾਂ ਤੇ ਆਵਾਜਾਈ ਨਾਮ ਮਾੱਤਰ ਹੋਣ ਅਤੇ ਕਾਰਖਾਨਿਆਂ ਦੇ ਬੰਦ ਹੋਣ ਕਾਰਨ ਵਾਤਾਵਰਣ ਦੇ ਸ਼ੁੱਧ ਹੋਣ ਤੇ ਇਨਸਾਨਾ ਵਿੱਚ ਆਮ ਹੋਣ ਵਾਲੀਆਂ ਬਿਮਾਰੀਆਂ ਵਿੱਚ ਕਾਫੀ ਕਮੀ ਆਈ ਸੀ, ਇਸ ਤੋਂ ਸਾਨੂੰ ਸਾਰੀਆਂ ਨੂੰ ਸਬਕ ਲੈਣ ਦੀ ਲੋੜ ਹੈ ਕਿ ਵਾਤਾਵਰਣ ਨੂੰ ਸ਼ੁੱਧ ਕਰਕੇ ਹੀ ਇਨਸਾਨੀ ਜੀਵਨ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ । ਵਾਤਾਵਰਣ ਦੀ ਸ਼ੁੱਧਤਾ ਲਈ ਉਨ•ਾਂ ਆਮ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ । ਇਸ ਮੌਕੇ ਉਨ•ਾਂ ਨਾਲ ਸ਼ੁਭਮ ਖੱਤਰੀ, ਮੁਨੀਸ਼ ਕੁਮਾਰ, ਨੈਨੂ ਤਾਇਲ, ਅਨੂਪ ਰਾਠੌਰ, ਆਰੀਆਂ ਵਰਮਾਂ ਤੇ ਸੁਖੀ ਵਰਮਾਂ ਆਦਿ ਹਾਜ਼ਿਰ ਸਨ ।