Arash Info Corporation

ਥੋੜ੍ਹੀ ਦੇਰ 'ਚ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ ਸਿੰਧਿਆ, ਕਮਲਨਾਥ ਸਰਕਾਰ 'ਤੇ ਲਟਕੀ ਤਲਵਾਰ

11

March

2020

ਨਵੀਂ ਦਿੱਲੀ : ਜਿਓਤਿਰਾਦਿਤਿਆ ਸਿੰਧਿਆ ਦੇ ਕਾਂਗਰਸ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮੱਧ ਪ੍ਰਦੇਸ਼ 'ਚ ਸਿਆਸੀ ਘਮਸਾਨ ਤੇਜ਼ ਹੋ ਗਿਆ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟ ਰਾਹੀਂ ਭਾਜਪਾ 'ਤੇ ਮੱਧ ਪ੍ਰਦੇਸ਼ ਦੀ ਸਰਕਾਰ ਡੇਗਣ ਦਾ ਦੋਸ਼ ਲਾਇਆ ਹੈ। ਸਾਬਕਾ ਕਾਂਗਰਸ ਐੱਮਪੀ ਤੇ ਕੇਂਦਰੀ ਮੰਤਰੀ ਸਿੰਧਿਆ ਅੱਜ ਦੁਪਹਿਰੇ 12.30 ਵਜੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣਗੇ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਭਾਜਪਾ ਹੈੱਡਕੁਆਰਟਰ 'ਚ ਸਿੰਧਿਆ ਨੂੰ ਮੈਂਬਰਸ਼ਿਪ ਦਿਵਾਉਣਗੇ। ਉੱਥੇ ਹੀ ਮੰਤਰੀ ਤੇ ਵਿਧਾਇਕਾਂ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ਤੇ ਭਾਜਪਾ ਦੋਵਾਂ ਹੀ ਪਾਰਟੀਆਂ ਨੂੰ ਟੁੱਟ ਦਾ ਡਰ ਸਤਾ ਰਿਹਾ ਹੈ। ਦੇਰ ਰਾਤ ਭਾਜਪਾ ਦੇ 106 ਵਿਧਾਇਕਾਂ ਨੂੰ ਭੋਪਾਲ ਤੋਂ ਦਿੱਲੀ ਲਿਜਾਇਆ ਗਿਆ। ਓਧਰ ਤੋੜਭੰਨ ਦੇ ਖਦਸ਼ੇ ਕਾਰਨ ਕਾਂਗਰਸ ਵੀ ਆਪਣੇ ਵਿਧਾਇਕਾਂ ਨੂੰ ਜੈਪੁਰ ਭੇਜ ਰਹੀ ਹੈ। ਕਾਂਗਰਸੀ ਵਰਕਰਾਂ ਦਾ ਵਿਰੋਧ ਪ੍ਰਦਰਸ਼ਨ ਕਰਨਾਟਕ : ਬੈਂਗਲੁਰੂ 'ਚ ਪ੍ਰੈਸਟੀਜ ਗੋਲਫਸ਼ੇਅਰ ਦੇ ਬਾਹਰ ਨੌਜਵਾਨ ਕਾਂਗਰਸੀ ਵਰਕਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਜਿੱਥੇ ਮੱਧ ਪ੍ਰਦੇਸ਼ ਦੇ 19 ਵਿਧਾਇਕ ਰੁਕੇ ਹੋਏ ਹਨ। ਬਿਊਨਾ ਵਿਸਟਾ ਰਿਜ਼ਾਰਟ 'ਚ ਰੁਕ ਸਕਦੇ ਹਨ ਕਾਂਗਰਸੀ ਵਿਧਾਇਕ ਰਾਜਸਥਾਨ : ਮੱਧ ਪ੍ਰਦੇਸ਼ ਦੇ ਕਾਂਗਰਸੀ ਵਿਧਾਇਕ ਜੈਪੁਰ ਦੇ ਬਿਊਨਾ ਵਿਸਟਾ ਰਿਜ਼ਾਰਟ 'ਚ ਰੁਕ ਸਕਦੇ ਹਨ। ਕੁਝ ਹੀ ਦੇਰ 'ਚ ਕਾਂਗਰਸੀ ਵਿਧਾਇਕ ਭੋਪਾਲ ਤੋਂ ਜੈਪੁਰ ਰਵਾਨਾ ਹੋਣਗੇ। ਜੈਪੁਰ ਜਾ ਰਹੇ ਹਨ ਕਾਂਗਰਸੀ ਵਿਧਾਇਕ ਭਾਜਪਾ ਤੋਂ ਬਾਅਦ ਹੁਣ ਕਾਂਗਰਸ ਵੀ ਵਿਧਾਇਕਾਂ ਦੀ ਟੁੱਟ ਦੇ ਡਰੋਂ ਉਨ੍ਹਾਂ ਨੂੰ ਸ਼ਿਫਟ ਕਰ ਰਹੀ ਹੈ। ਕਾਂਗਰਸੀ ਵਿਧਾਇਕ ਤੋਂ ਬਾਅਦ ਹੁਣ ਕਾਂਗਰਸ ਵੀ ਵਿਧਾਇਕਾਂ ਦੀ ਟੁੱਟ ਦੇ ਡਰੋਂ ਉਨ੍ਹਾਂ ਨੂੰ ਸ਼ਿਫਟ ਕਰ ਰਹੀ ਹੈ। ਕਾਂਗਰਸੀ ਵਿਧਾਇਕ ਭੋਪਾਲ ਏਅਰਪੋਰਟ ਲਈ ਰਵਾਨਾ ਹੋਏ ਹਨ। ਇੱਥੋਂ ਉਹ ਜੈਪੁਰ ਲਈ ਉਡਾਨ ਭਰਨਗੇ।ਕਮਲਨਾਥ ਨੂੰ ਮਿਲਣ ਪੁੱਜੇ ਦਿਗਵਿਜੈ ਮੱਧ ਪ੍ਰਦੇਸ਼ : ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੂੰ ਮਿਲਣ ਭੋਪਾਲ ਸਥਿਤ ਉਨ੍ਹਾਂ ਦੇ ਘਰ ਪਹੁੰਚੇ। ਰਾਹੁਲ ਦਾ ਮੋਦੀ ਸਰਕਾਰ 'ਤੇ ਹਮਲਾ ਮੱਧ ਪ੍ਰਦੇਸ਼ ਦੇ ਸਿਆਸੀ ਹਾਲਾਤ 'ਤੇ ਰਾਹੁਲ ਗਾਂਧੀ ਨੇ ਟਵੀਟ ਰਾਹੀਂ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ- ਤੁਸੀਂ ਕਾਂਗਰਸ ਦੀ ਚੁਣੀ ਹੋਈ ਸਰਕਾਰ 'ਚ ਰੁਝੇ ਹੋਏ ਹਨ ਇਸ ਲਈ ਆਲਮੀ ਪੱਧਰ 'ਤੇ ਤੇਲ ਕੀਮਤਾਂ 'ਚ ਹੋਈ 35 ਫ਼ੀਸਦੀ ਦੀ ਕਟੌਤੀ ਨੂੰ ਭੁੱਲ ਗਏ ਹੋਵੋਗੇ। ਕੀ ਤੁਸੀਂ ਕਿਰਪਾ ਕਰ ਕੇ ਭਾਰਤ ਦੇ ਲੋਕਾਂ ਨੂੰ ਵੀ ਇਸ ਦਾ ਫਾਇਦਾ ਦੇ ਸਕਦੇ ਹੋ ਤੇ ਪੈਟਰੋਲ ਦੀਆਂ ਕੀਮਤਾਂ ਨੂੰ 60 ਰੁਪਏ ਤੋਂ ਹੇਠਾਂ ਲਿਆ ਸਕਦੇ ਹੋ? ਇਸ ਨਾਲ ਇਕਾਨਮੀ ਨੂੰ ਬੂਸਟ ਕਰਨ 'ਚ ਮਦਦ ਮਿਲੇਗੀ।ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਜਿਓਤਿਰਾਦਿਤਿਆ ਸਿੰਧਿਆਂ 'ਤੇ ਪਾਰਟੀ ਛੱਡਣ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਵਿਧਾਇਕਾਂ ਨੂੰ ਵਾਪਸ ਲਿਆਵਾਂਗੇ ਮੱਧ ਪ੍ਰਦੇਸ਼ ਦੇ ਆਜ਼ਾਦ ਵਿਧਾਇਕ ਸੁਰਿੰਦਰ ਸਿੰਘ ਸ਼ੇਰਾ ਨੇ ਭੋਪਾਲ 'ਚ ਕਿਹਾ ਕਿ ਸਾਡੀ ਸਰਕਾਰ ਬਚੇਗੀ। ਸਾਰੇ ਆਜ਼ਾਦ ਵਿਧਾਇਕ ਸਾਡੇ ਨਾਲ ਹਨ। ਅਸੀਂ ਉਨ੍ਹਾਂ ਵਿਧਾਇਕਾਂ ਨੂੰ ਵਾਪਸ ਲਿਆਵਾਂਗੇ ਜਿਹੜੇ ਬੈਂਗਲੁਰੂ 'ਚ ਹਨ। ਫਲੋਰ ਟੈਸਟ 'ਚ ਬਹੁਮਤ ਕਰਨਗੇ ਸਾਬਿਤ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਬਾਲਾ ਬੱਚਨ ਬੋਲੇ ਕਾਂਗਰਸ ਸੁਰੱਖਿਅਤ ਤੇ ਮਜ਼ਬੂਤ ਸਥਿਤੀ 'ਚ ਹੈ। ਹਰ ਕੋਈ ਮੁੱਖ ਮੰਤਰੀ ਕਮਨਲਨਾਥ ਦੇ ਸੰਪਰਕ 'ਚ ਹੈ, ਜਲਦ ਹੀ ਸਭ ਕੁਝ ਠੀਕ ਹੋਵੇਗਾ। ਅਸੀਂ ਵਿਧਾਨ ਸਭਾ 'ਚ ਹੋਣ ਵਾਲੇ ਫਲੋਰ ਟੈਸਟ 'ਚ ਬਹੁਮਤ ਸਾਬਿਤ ਕਰਾਂਗੇ ਤੇ 2023 ਤਕ ਸਰਕਾਰ ਵੀ ਚਲਾਵਾਂਗੇ। ਵਿਧਾਇਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਾਂਗਰਸੀ ਆਗੂ ਸ਼ੋਭਾ ਓਝਾ ਨੇ ਕਿਹਾ ਕਿ ਅਸੀਂ ਸਦਨ 'ਚ ਬਹੁਮਤ ਸਾਬਿਤ ਕਰਾਂਗੇ। ਕਾਂਗਰਸ ਦੇ ਸਾਰੇ ਵਿਧਾਇਕ ਜਿਹੜੇ ਬੈਂਗਲੁਰੂ 'ਚ ਹਨ, ਉਨ੍ਹਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਹ ਸਾਡੇ ਸੰਪਰਕ 'ਚ ਹਨ। ਇੱਥੋਂ ਤਕ ਕਿ ਗੁਰੂਗ੍ਰਾਮ ਦੇ ਹੋਟਲ 'ਚ ਭਾਜਪਾ ਵਿਧਾਇਕਭੋਪਾਲ 'ਚ ਭਾਜਪਾ ਦਫ਼ਤਰ ਦੇ ਬਾਹਰ ਬੱਸਾਂ ਰਾਹੀਂ ਵਿਧਾਇਕਾਂ ਨੂੰ ਏਅਰਪੋਰਟ ਭੇਜਿਆ ਗਿਆ। ਉੱਥੋਂ ਸਾਰਿਆਂ ਨੂੰ ਮੰਗਲਵਾਰ ਦੇਰ ਰਾਤ ਗੁਰੂਗ੍ਰਾਮ ਦੇ ਹੋਟਲ ਆਈਟੀਸੀ ਗ੍ਰੈਂਡ ਭਾਰਤ 'ਚ ਠਹਿਰਾਇਆ ਗਿਆ ਹੈ। ਕਾਂਗਰਸ ਵੀ ਆਪਣੇ ਵਿਧਾਇਕਾਂ ਨੂੰ ਰਾਜਸਥਾਨ ਲੈ ਜਾਣ ਦੀ ਤਿਆਰੀ 'ਚ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹਰਿਆਣਾ 'ਚ ਸੱਤਾ 'ਚ ਹੈ ਜਦਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਰਾਜਸਥਾਨ 'ਚ ਸ਼ਾਸਨ ਕਰ ਰਹੀ ਹੈ। ਕਾਂਗਰਸ ਨੇ ਦੇ ਆਗੂਆਂ ਨੂੰ ਭੇਜਿਆ ਬੈਂਗਲੁਰੂ ਇਸ ਦੌਰਾਨ ਕਮਲਨਾਥ ਆਪਣੀ ਸਰਕਾਰ ਬਚਾਉਣ ਦੀਆਂ ਕੋਸ਼ਿਸ਼ਾਂ 'ਚ ਲੱਗ ਗਏ ਹਨ। ਕਾਂਗਰਸ ਨੇ ਆਪਣੇ ਦੋ ਆਗੂਆਂ ਸੱਜਣ ਸਿੰਘ ਵਰਮਾ ਤੇ ਗੋਵਿੰਦ ਸਿੰਘ ਨੂੰ ਬੈਂਗਲੁਰੂ 'ਚ ਮੌਜੂਦ ਬਾਗ਼ੀ ਵਿਧਾਇਕਾਂ ਨੂੰ ਮਨਾਉਣ ਲਈ ਭੇਜਿਆ ਹੈ। ਸੀਨੀਅਰ ਆਗੂ ਜਿਓਤਿਰਾਦਿਤਿਆ ਸਿੰਧਿਆ ਤੋਂ ਬਾਅਦ ਮੰਗਲਵਾਰ ਨੂੰ 22 ਵਿਧਾਇਕਾਂ ਨੇ ਵੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅਸਤੀਫ਼ਾ ਦੇਣ ਵਾਲੇ ਵਿਧਾਇਕਾਂ 'ਚ 6 ਮੰਤਰੀ ਵੀ ਸ਼ਾਮਲ ਹਨ। ਕਮਲਨਾਥ ਦਾ ਦਾਅਵਾ ਉੱਥੇ ਹੀ ਮੱਧ ਪ੍ਰਦੇਸ਼ 'ਚ ਜਾਰੀ ਸਿਆਸੀ ਡਰਾਮੇ ਵਿਚਕਾਰ ਸੀਐੱਮ ਕਮਲਨਾਥ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਬਹੁਮਤ ਹੈ। ਕਮਲਨਾਥ ਨੇ ਮੰਗਲਵਾਰ ਸ਼ਾਮ ਨੂੰ ਕਿਹਾ, 'ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਅਸੀਂ ਬਹੁਮਤ ਸਾਬਿਤ ਕਰਾਂਗੇ। ਸਾਡੀ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ ਜਿਨ੍ਹਾਂ ਨੂੰ ਇਨ੍ਹਾਂ ਲੋਕਾਂ ਨੇ ਕੈਦ ਕਰ ਕੇ ਰੱਖਿਆ ਹੈ, ਉਹ ਮੇਰੇ ਸੰਪਰਕ 'ਚ ਹਨ।'