Arash Info Corporation

News

ਪਿੰਡਾਂ ਨੂੰ ਨਿਗਮ ਅਧੀਨ ਕਰਨ ਦੀ ਕਾਰਵਾਈ ਸ਼ੁਰੂ

Saturday, November 10 2018 06:33 AM
ਚੰਡੀਗੜ੍ਹ, ਚੰਡੀਗੜ੍ਹ ਪ੍ਰਸ਼ਾਸਨ ਨੇ ਯੂਟੀ ਦੇ 13 ਪਿੰਡਾਂ ਦੀਆਂ ਪੰਚਾਇਤਾਂ ਨੂੰ ਭੰਗ ਕਰ ਕੇ ਇਨ੍ਹਾਂ ਪਿੰਡਾਂ ਨੂੰ ਨਗਰ ਨਿਗਮ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਪ੍ਰਸ਼ਾਸਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਸ ਕਰਕੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਸਰਪੰਚ ਐਸੋਸੀਏਸ਼ਨ ਨੇ 13 ਪਿੰਡਾਂ ਦੀਆਂ 12 ਪੰਚਾਇਤਾਂ ਦਾ ਭੋਗ ਪਾ ਕੇ ਇਨ੍ਹਾਂ ਪਿੰਡਾਂ ਨੂੰ ਨਿਗਮ ਵਿਚ ਸ਼ਾਮਲ ਕਰਨ ਦੀ ਸਹਿਮਤੀ ਦੇ ਦਿੱਤੀ ਸੀ ਪਰ ਬਾਅਦ ਵਿਚ ਪਿੰਡਾਂ ’ਚ ਪੈਦਾ ਹੋਏ ਰੋਹ ਤੋਂ ਕਾਰਨ ਪ੍ਰਸ਼ਾਸਨ ...

ਬੀਐੱਸਐੱਫ ਤੇ ਪਾਕਿਸਤਾਨੀ ਰੇਂਜਰਾਂ ਨੇ ਵੰਡੀਆਂ ਮਠਿਆਈਆਂ

Friday, November 9 2018 06:29 AM
ਅਟਾਰੀ, ਭਾਰਤ-ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ-ਵਾਹਗਾ ਸਰਹੱਦ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨ ਰੇਂਜਰਜ਼ ਵਿਚਕਾਰ ਮਠਿਆਈ ਦਾ ਆਦਾਨ-ਪ੍ਰਦਾਨ ਕੀਤਾ ਗਿਆ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਕਮਾਂਡੈਂਟ ਸੁਦੀਪ ਕੁਮਾਰ ਨੇ ਪਾਕਿਸਤਾਨ ਰੇਂਜਰਜ਼ ਦੇ ਅਧਿਕਾਰੀ ਨੂੰ ਮਠਿਆਈ ਦੇ ਡੱਬੇ ਭੇਟ ਕਰਕੇ ਦੀਵਾਲੀ ਦਿਹਾੜੇ ’ਤੇ ਸ਼ੁਭ ਇੱਛਾਵਾਂ ਭੇਟ ਕੀਤੀਆਂ। ਇੱਥੇ ਗੌਰਤਲਬ ਹੈ ਕਿ ਆਪਸੀ ਸਦਭਾਵਨਾ ਪੈਦਾ ਕਰਨ ਦੇ ਸੰਕੇਤ ਵਜੋਂ ਭਾਰਤ-ਪਾਕਿਸਤਾਨ ਸਰਹੱਦ ’ਤੇ ਅਟਾਰੀ-ਵਾਹਗਾ ਸਰਹੱਦ ਦੀ ਸਾਂਝੀ ਜਾਂਚ ਚੌਕੀ ਵਿਖੇ ਦੋਵਾਂ ਮੁਲਕਾਂ ਵਿਚਕਾਰ ਚੱਲੀ ਆ ਰਹੀ ਰਵਾਇਤ ਅਨੁਸਾਰ...

ਬੰਦੀ ਛੋੜ ਦਿਵਸ: ਤਿੰਨ ਜਥੇਦਾਰਾਂ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ

Friday, November 9 2018 06:28 AM
ਅੰਮ੍ਰਿਤਸਰ, ਅਕਾਲ ਤਖ਼ਤ ਦੇ ਨਵੇਂ ਥਾਪੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੰਦੀ ਛੋੜ ਦਿਵਸ ਮੌਕੇ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਦੇਸ਼ ਦੀਆਂ ਸਰਕਾਰਾਂ, ਕਾਨੂੰਨ ਤੇ ਅਦਾਲਤਾਂ ਨੂੰ ਲੋਕ ਕਟਹਿਰੇ ਵਿਚ ਖੜ੍ਹੇ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਸਿੱਖਾਂ ਨੂੰ ਇਨਸਾਫ਼ ਦੇਣ ਦੀ ਥਾਂ ਦਰਦ ਦਿੱਤਾ ਹੈ, ਜਿਸ ਨਾਲ ਸਿੱਖਾਂ ਨੂੰ ਦੇਸ਼ ਵਿਚ ਬੇਗਾਨਗੀ ਦਾ ਅਹਿਸਾਸ ਕਰਾਇਆ ਗਿਆ। ਪਹਿਲੀ ਵਾਰ ਹੀ ਸੰਦੇਸ਼ ਜਾਰੀ ਕਰਨ ਸਮੇਂ ਗਰਮਖਿਆਲੀ ਧਿਰਾਂ ਨਾਲ ਸਬੰਧਤ ਕਾਰਕੁਨਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਕਾਲੀਆਂ ਝੰਡੀਆਂ ਦਿਖਾਈਆਂ। ਇਸ ਤੋਂ ਇਲਾਵਾ ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰਾਂ ਜਗਤਾਰ ਸਿੰਘ ਹਵਾਰਾ ਅਤੇ ਕਾਰਜਕ...

ਮਿਲਾਵਟ ਤੋਂ ਸੁਚੇਤ ਰਹਿਣ ਤੇ ਸਾਮਾਨ ਖਰੀਦਣ ਵੇਲੇ ਬਿੱਲ ਲੈਣ ਦੀ ਅਪੀਲ

Friday, November 9 2018 06:27 AM
ਐਸ.ਏ.ਐਸ. ਨਗਰ (ਮੁਹਾਲੀ), ਕੰਜ਼ਿਊਮਰ ਪ੍ਰੋਟੈਕਸ਼ਨ ਐਂਡ ਅਵੇਅਰਨੈਸ ਕੌਂਸਲ ਮੁਹਾਲੀ ਵੱਲੋਂ ਇੱਥੋਂ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫੇਜ਼-8 ਵਿੱਚ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਬ੍ਰਿਗੇਡੀਅਰ (ਸੇਵਾਮੁਕਤ) ਅਵਤਾਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਖਪਤਕਾਰ ਐਕਟ ਵਿਦੇਸ਼ੀ ਮੁਲਕਾਂ ਵਿੱਚ ਬਹੁਤ ਸਮਾਂ ਪਹਿਲਾਂ ਹੀ ਲਾਗੂ ਕਰ ਦਿੱਤਾ ਗਿਆ ਸੀ ਪ੍ਰੰਤੂ ਭਾਰਤ ਵਿੱਚ ਇਹ ਐਕਟ 1986 ਵਿੱਚ ਲਾਗੂ ਕੀਤਾ ਗਿਆ। ਮੌਜੂਦਾ ਸਮੇਂ ਵਿੱਚ ਇਸ ਐਕਟ ਬਾਰੇ ਅਜੇ ਵੀ ਵੱਡੀ ਗਿਣਤੀ ਵਿੱਚ ਲੋਕ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਨਹੀਂ ਹਨ। ਉਨ੍ਹਾਂ ਨੇ ਸੰਸਥਾ ਦੇ ਉਪਰਾਲ...

ਚੰਡੀਗੜ੍ਹ ਵਿੱਚ ਐੱਸਐੱਸਪੀ ਨੇ ਖੁ਼ਦ ਕੀਤੀ ਗਸ਼ਤ

Friday, November 9 2018 06:27 AM
ਚੰਡੀਗੜ੍ਹ, ਚੰਡੀਗੜ੍ਹ ਪੁਲੀਸ ਨੇ ਸੁਪਰੀਮ ਕੋਰਟ ਦੇ ਹੁਕਮ ਦੀ ਉਲੰਘਣਾ ਕਰਕੇ ਪਟਾਕੇ ਚਲਾਉਣ ਅਤੇ ਵੇਚਣ ਵਾਲੇ ਕੁੱਲ 39 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤੇ ਹਨ। ਮੁਲਜ਼ਮਾਂ ਨੇ ਆਪਣੀਆਂ ਜ਼ਮਾਨਤਾਂ ਤਾਂ ਕਰਵਾ ਲਈਆਂ ਹਨ ਪਰ ਅਦਾਲਤੀ ਪੇਸ਼ੀਆਂ ਭੁਗਤਣੀਆਂ ਹੀ ਪੈਣਗੀਆਂ। ਇਸੇ ਦੌਰਾਨ ਐਸਐਸਪੀ ਨੀਲਾਂਬਰੀ ਵਿਜੈ ਜਗਦਲੇ ਨੇ ਖ਼ੁਦ ਗਸ਼ਤ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪੁਲੀਸ ਵੱਲੋਂ ਦਿੱਤੇ ਅੰਕੜਿਆਂ ਅਨੁਸਾਰ ਦੀਵਾਲੀ ਦੌਰਾਨ ਧਾਰਾ 188 ਤਹਿਤ 33 ਕੇਸ ਦਰਜ ਕਰਕੇ 34 ਵਿਅਕਤੀਆਂ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿਚ ਪਟਾਕੇ ਚਲਾਉਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਅਤ...

ਛੱਤ ਤੋਂ ਡਿੱਗਣ ਕਾਰਨ ਨੌਜਵਾਨ ਦੀ ਮੌਤ

Friday, November 9 2018 06:26 AM
ਚੰਡੀਗੜ੍ਹ, ਹੱਲੋਮਾਜਰਾ ਵਿੱਚ ਦੀਵਾਲੀ ਵਾਲੇ ਦਿਨ ਪੁਲੀਸ ਵੱਲੋਂ ਮਾਰੇ ਛਾਪੇ ਦੌਰਾਨ 24 ਸਾਲਾਂ ਦਾ ਨੌਜਵਾਨ ਘਰ ਦੀ ਛੱਤ ਤੋਂ ਡਿੱਗ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਯੂਟੀ ਪੁਲੀਸ ਦੇ ਦੋ ਕਰਮਚਾਰੀਆਂ ਮਨਜੀਤ ਅਤੇ ਅਜੇ ’ਤੇ ਨੌਜਵਾਨ ਨੂੰ ਛੱਤ ਤੋਂ ਧੱਕੇ ਦੇਣ ਦੇ ਦੋਸ਼ ਲਗਾਏ ਹਨ। ਇਸੇ ਦੌਰਾਨ ਸਥਾਨਕ ਲੋਕਾਂ ਨੇ ਸੈਕਟਰ-31 ਦੇ ਥਾਣੇ ਦਾ ਘਿਰਾਓ ਕੀਤਾ ਅਤੇ ਪੁਲੀਸ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਨੌਜਵਾਨ ਦੀ ਮੌਤ ਮਗਰੋਂ ਦੋਵੇਂ ਪੁਲੀਸ ਕਰਮਚਾਰੀ ਮੌਕੇ ’ਤੋਂ ਫਰਾਰ ਹੋ ਗਏ। ਪੁਲੀਸ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਰੋਹਿਤ ਉਰਫ਼ ਰਾਹੁਲ ਉਰਫ਼ ਬਿੱਟੂ ਵਜੋਂ ਹੋਈ ਹੈ। ਉਹ ਮੂਲ ਰ...

ਸ਼੍ਰੋਮਣੀ ਅਕਾਲੀ ਦਲ ਤੇ ਬਾਗ਼ੀਆਂ ਵਿਚਾਲੇ ਦੂਸ਼ਣਬਾਜ਼ੀ

Tuesday, November 6 2018 06:11 AM
ਅੰਮ੍ਰਿਤਸਰ, ਮਾਝੇ ਦੇ ਟਕਸਾਲੀ ਅਕਾਲੀ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤਬਦੀਲੀ ਲਈ ਬਜਾਏ ਬਿਗਲ ਤੋਂ ਬਾਅਦ ਪਾਰਟੀ ਆਗੂਆਂ ਨੇ ਬਾਗੀਆਂ ਖ਼ਿਲਾਫ਼ ਦੂਸ਼ਣਬਾਜ਼ੀ ਸ਼ੁਰੂ ਕਰ ਦਿੱਤੀ ਹੈ। ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਵੱਲੋਂ ਦਿੱਤੇ ਅਸਤੀਫੇ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੇਖਵਾਂ ਨੂੰ ਪਾਰਟੀ ਵਿਚੋਂ ਕੱਢਣ ਦੇ ਕੀਤੇ ਫੈਸਲੇ ਮਗਰੋਂ ਅੱਜ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਚੋਹਲਾ ਸਾਹਿਬ ਹਲਕੇ ਵਿਚ ਵਰਕਰ ਮੀਟਿੰਗ ਕੀਤੀ, ਜੋ ਇਕ ਵੱਡੀ ਰੈਲੀ ਦਾ ਰੂਪ ਧਾਰ ਗਈ। ਇਸ ਰੈਲੀ ’ਚ ਪਾਰਟੀ ਨੂੰ ਨੁਕਸਾਨ ਲਈ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਦੱਸਿਆ ਗਿਆ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ...

ਮੁੱਖ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਅਧਿਆਪਕ ਮੋਰਚਾ ਨਿਰਾਸ਼

Tuesday, November 6 2018 06:11 AM
ਪਟਿਆਲਾ, ਸਾਂਝੇ ਅਧਿਆਪਕ ਮੋਰਚੇ ਦੀ ਭਲਕੇ 5 ਨਵੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਤੈਅ ਹੋਈ ਬੈਠਕ ਮੁਲਤਵੀ ਹੋ ਗਈ ਹੈ। ਅਜਿਹੇ ਵਿੱਚ ਅਧਿਆਪਕਾਂ ’ਚ ਕੈਪਟਨ ਸਰਕਾਰ ਖ਼ਿਲਾਫ਼ ਨਾਰਾਜ਼ਗੀ ਤੇ ਬੇਭਰੋਸਗੀ ਦਾ ਮਾਹੌਲ ਪੈਦਾ ਹੋ ਗਿਆ ਹੈ। ਮੋਰਚੇ ਨੇ ਸਰਕਾਰ ਖ਼ਿਲਾਫ਼ ਅਗਲੀ ਰਣਨੀਤੀ ਘੜਨ ਲਈ ਭਲਕੇ 5 ਨਵੰਬਰ ਨੂੰ ਪਟਿਆਲਾ ਵਿੱਚ ਸੂਬਾ ਕਮੇਟੀ ਦੀ ਬੈਠਕ ਸੱਦ ਲਈ ਹੈ। ਸਮਝਿਆ ਜਾਂਦਾ ਹੈ ਕਿ ਹੁਣ ਸੰਘਰਸ਼ੀ ਅਧਿਆਪਕਾਂ ਤੇ ਸਿੱਖਿਆ ਵਿਭਾਗ ਦਰਮਿਆਨ ਸਿੰਗ ਹੋਰ ਫਸਣਗੇ। ਯਾਦ ਰਹੇ ਕਿ ਸਾਂਝੇ ਅਧਿਆਪਕ ਮੋਰਚੇ ਤੇ ਸਿੱਖਿਆ ਵਿਭਾਗ ਦਰਮਿਆਨ ਪਹਿਲਾਂ ਹੀ ਮਾਹੌਲ ਕਥਿਤ ਤਲਖੀ ਵਾਲਾ ਹੈ। ਸੰਘਰਸ਼ੀ ਅਧਿਆਪਕ ਸਿੱਖਿਆ ਸਕੱਤਰ ਕ੍ਰਿਸ਼ਨ ਕੁਮ...

ਕੈਪਟਨ ਸਰਕਾਰ ਵਿਰੁੱਧ ਰੋਸ ਦੇ ਦੀਵੇ ਬਾਲਣਗੇ ਮੁਲਾਜ਼ਮ

Tuesday, November 6 2018 06:10 AM
ਚੰਡੀਗੜ੍ਹ, ਪੰਜਾਬ ਸਰਕਾਰ ਦੇ ਮੁਲਾਜ਼ਮ ਕੈਪਟਨ ਸਰਕਾਰ ਦੇ ਮੁਲਾਜ਼ਮ ਵਿਰੋਧੀ ਫੈਸਲਿਆਂ ਖ਼ਿਲਾਫ਼ ਦੀਵਾਲੀ ਮੌਕੇ ਘਿਓ ਦੀ ਥਾਂ ਰੋਸ ਦੇ ਦੀਵੇ ਬਾਲਣਗੇ। ਇਸ ਦੌਰਾਨ ਪੰਜਾਬ ਸਕੱਤਰੇਤ ਦੇ ਮੁਲਾਜ਼ਮਾਂ ਤੋਂ ਲੈ ਕੇ ਚੰਡੀਗੜ੍ਹ ਤੇ ਮੁਹਾਲੀ ਸਥਿਤ ਪੰਜਾਬ ਸਰਕਾਰ ਦੇ ਸਮੂਹ ਦਫਤਰਾਂ ਵਿੱਚ ਤਾਇਨਾਤ ਮੁਲਾਜ਼ਮ ਕਾਲੇ ਪਹਿਰਾਵੇ ਪਹਿਨ ਕੇ 6 ਨਵੰਬਰ ਨੂੰ ਸੈਕਟਰ-17 ਵਿੱਚ ਇਕੱਠੇ ਹੋਣਗੇ ਅਤੇ ਪ੍ਰਦਰਸ਼ਨ ਕਰਨਗੇ। ਦੱਸਣਯੋਗ ਹੈ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ ਪੈਟਰਨ ’ਤੇ ਮਿਲਦੀਆਂ ਆ ਰਹੀਆਂ ਡੀਏ ਦੀਆਂ ਕਿਸ਼ਤਾਂ ਰੋਕ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡੀ ਵਿੱਤੀ ਸੱਟ ਮਾਰੀ ਹੈ। ਕੈਪਟਨ ਸਰਕਾਰ ਨੇ ਜਦੋਂ ਤੋਂ ਗੱਦੀ ਗ੍ਰ...

ਜ਼ੀਰਕਪੁਰ ਵਿੱਚ ਡਿਸਕੋ ਵਾਲਿਆਂ ਦੇ ਹੌਸਲੇ ਮੁੜ ਬੁਲੰਦ

Tuesday, November 6 2018 06:09 AM
ਜ਼ੀਰਕਪੁਰ, ਡਿਪਟੀ ਕਮਿਸ਼ਨਰ ਮੁਹਾਲੀ ਵੱਲੋਂ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਨੂੰ ਦਰੁਸਤ ਕਰਨ ਲਈ ਸਥਾਨਕ ਡਿਸਕੋਜ਼ ਨੂੰ ਰਾਤ 12 ਵਜੇ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਨੂੰ ਲਾਗੂ ਕਰਨ ਵਿੱਚ ਹੁਣ ਮੁੜ ਤੋਂ ਜ਼ੀਰਕਪੁਰ ਪੁਲੀਸ ਨੇ ਕਥਿਤ ਤੌਰ ’ਤੇ ਢਿੱਲ ਵਰਤਣੀ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਵਿੱਚ ਕੁੱਲ ਛੇ ਡਿਸਕੋਜ਼ ਵਿਚੋਂ ਲੰਘੀ ਰਾਤ ਦੋ ਡਿਸਕੋਜ਼ ਵੱਲੋਂ ਨਿਯਮਾਂ ਦੀ ਧੱਜੀਆਂ ਉਡਾਉਂਦੇ ਹੋਏ ਤੜਕੇ ਚਾਰ ਵਜੇ ਤੱਕ ਪਾਰਟੀ ਕੀਤੀ ਗਈ। ਇਥੇ ਹੀ ਬੱਸ ਨਹੀਂ ਡਿਸਕੋਜ਼ ਦੇ ਪ੍ਰਬੰਧਕਾਂ ਨੇ ਤੜਕੇ ਤੱਕ ਪਾਰਟੀਆਂ ਦੀ ਲਾਈਵ ਵੀਡੀਓ ਫੇਸਬੁੱਕ ’ਤੇ ਚਲਾ ਕੇ ਪੁਲੀਸ ਤੇ ਪ੍ਰਸ਼ਾਸਨ ਨੂੰ ਚੁਣੌਤੀ ਵੀ ਦਿੱਤੀ। ਜ਼ਿਕਰਯੋਗ ਹੈ ਕਿ ਡਿਸਕੋਜ਼...

ਹੈਰੋਇਨ ਸਮੇਤ ਤਿੰਨ ਮੁਲਜ਼ਮ ਗ੍ਰਿਫ਼ਤਾਰ

Tuesday, November 6 2018 06:09 AM
ਐਸ.ਏ.ਐਸ. ਨਗਰ (ਮੁਹਾਲੀ), ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਵੱਲੋਂ ਤਿੰਨ ਵਿਅਕਤੀਆਂ ਨੂੰ 200 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚ ਅਵਤਾਰ ਸਿੰਘ ਉਰਫ਼ ਜਗਤਾਰ ਸਿੰਘ ਉਰਫ਼ ਜੱਗਾ ਵਾਸੀ ਪਿੰਡ ਮਾਣਕਪੁਰ ਸ਼ਰੀਫ਼ (ਕੁਰਾਲੀ), ਮੇਜਰ ਸਿੰਘ ਵਾਸੀ ਰਾਣੀ ਮਾਜਰਾ (ਮੁੱਲਾਂਪੁਰ ਗਰੀਬਦਾਸ) ਅਤੇ ਅੰਕੁਸ਼ ਗਾਭਾ ਵਾਸੀ ਸੈਕਟਰ-10, ਪੰਚਕੂਲਾ ਸ਼ਾਮਲ ਹਨ। ਇਨ੍ਹਾਂ ਦੇ ਖ਼ਿਲਾਫ਼ ਐਸਟੀਐਫ਼ ਥਾਣਾ ਫੇਜ਼-4 ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅੱਜ ਇੱਥੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸਟੀਐਫ਼ ਦੇ ਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਇਹ ਵਿਅ...

17 ਸਾਲ ਤੋਂ ਲਟਕਦੇ ਸਿਗਨੇਚਰ ਪੁਲ ਦਾ ਕੰਮ ਆਖ਼ਰ ਹੋਇਆ ਪੂਰਾ

Saturday, November 3 2018 06:35 AM
ਨਵੀਂ ਦਿੱਲੀ, ਯਮੁਨਾ ਨਦੀ ਉਪਰ ਵਜ਼ੀਰਾਬਾਦ ਵਿਖੇ ਨਵੇਂ ਬਣੇ ਸਿਗਨੇਚਰ ਬ੍ਰਿਜ’ ਦਾ ਉਦਘਾਟਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 4 ਨਵੰਬਰ ਨੂੰ ਕੀਤਾ ਜਾਵੇਗਾ। ਅੱਜ ਆਖ਼ਰੀ ਜਾਂਚ ਦਾ ਕੰਮ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਕੀਤਾ ਗਿਆ। ਸ੍ਰੀ ਸਿਸੋਦੀਆ ਨੇ ਕਿਹਾ ਕਿ ਹੁਣ ਇਕ ਨਵਾਂ ਪੁਲ ਦਿੱਲੀ ਦਾ ‘ਪਛਾਣ ਚਿੰਨ੍ਹ’ ਬਣੇਗਾ। ਉਨ੍ਹਾਂ ਨਾਲ ਦਿੱਲੀ ਦੇ ਵੈਲਫੇਅਰ ਮੰਤਰੀ ਰਾਜਿੰਦਰਪਾਲ ਗੌਤਮ, ਸੀਨੀਅਰ ‘ਆਪ’ ਆਗੂ ਦਲੀਪ ਪਾਂਡੇ, ਵਿਧਾਇਕਾਂ ਚੌਧਰੀ ਫ਼ਤਹਿ ਸਿੰਘ, ਸੰਜੀਵ ਝਾਅ, ਸ੍ਰੀਦੱਤ ਸ਼ਰਮਾ, ਹਾਜੀ ਮੁਹੰਮਦ, ਇਸ਼ਰਾਕ ਖ਼ਾਂ ਪੰਕਜ ਪ੍ਰਾਸ਼ਰ ਸਮੇਤ ਡੀਟੀਸੀ ਦੇ ਮੈਨੇਜਰ ਸ੍ਰੀ ਚੰਦ ਸ਼ਰਮਾ, ਮੁੱਖ ਇੰਜ...

ਰਾਫ਼ਾਲ ਮਾਮਲਾ: ਯੂਥ ਕਾਂਗਰਸ ਵੱਲੋਂ ਮੋਦੀ ਦੀ ਨਿਵਾਸ ਵੱਲ ਮਾਰਚ

Saturday, November 3 2018 06:35 AM
ਨਵੀਂ ਦਿੱਲੀ, ਇੰਡੀਅਨ ਯੂਥ ਕਾਂਗਰਸ ਵੱਲੋਂ ਰਾਫ਼ਾਲ ਸਮਝੌਤੇ ਬਾਰੇ ਆਏ ਨਵੇਂ ਖੁਲਾਸਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਰਿਹਾਇਸ਼ ਵੱਲ ਮਾਰਚ ਕੀਤਾ ਗਿਆ ਤੇ ਗ੍ਰਿਫ਼ਤਾਰੀਆਂ ਦਿੱਤੀਆਂ ਗਈਆਂ। ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਪੁਲੀਸ ਨੇ ਤੁਗ਼ਲਕ ਰੋਡ ਨੇੜੇ ਰੋਕ ਲਿਆ। ਯੂਥ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇ ਅਟਾਰਨੀ ਜਨਰਲ ਵੱਲੋਂ ਰਾਫ਼ਾਲ ਸੌਦੇ ਬਾਰੇ ਸੀਲ ਬੰਦ ਲਿਫਾਫ਼ੇ ਵਿੱਚ ਵੇਰਵੇ ਪਾਏ ਗਏ ਪਰ ਜਨਤਕ ਨਹੀਂ ਕੀਤੇ ਜਾ ਰਹੇ। ਆਗੂਆਂ ਮੁਤਾਬਕ ਦੂਜਾ ਖੁਲਾਸਾ ਇਹ ਹੋਇਆ ਕਿ ਫਰਾਂਸ ਦੀ ਕੰਪਨੀ ਵੱਲੋਂ 284 ਕਰੋੜ ਇੱਕ ਘਾਟੇ ਵਿੱਚ ਚੱਲ ਰਹੀ ਕੰਪਨੀ ਨੂੰ ਦਿੱਤੇ ਗਏ ਜਿਸ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ...

ਪੰਚਾਇਤੀ ਚੋਣਾਂ ਦਸੰਬਰ ਦੇ ਪਹਿਲੇ ਹਫ਼ਤੇ: ਬਾਜਵਾ

Saturday, November 3 2018 06:34 AM
ਜਗਰਾਉਂ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਚਾਇਤੀ ਚੋਣਾਂ ਦਸੰਬਰ ਦੇ ਪਹਿਲੇ ਹਫ਼ਤੇ ਕਰਾਈਆਂ ਜਾਣਗੀਆਂ। ਇੱਥੇ ਇਕ ਪ੍ਰਾਈਵੇਟ ਸਕੂਲ ਦੇ ਸਮਾਗਮ ਵਿਚ ਪੁੱਜੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਸਾਰਾ ਕੁਝ ਗਵਾ ਚੁੱਕੇ ਅਕਾਲੀ ਦਲ ਕੋਲ ਕੋਈ ਹੋਰ ਮੁੱਦਾ ਨਹੀਂ ਰਿਹਾ, ਇਸ ਲਈ ਹੁਣ ਅਣਛਪੀਆਂ ਕਿਤਾਬਾਂ ’ਤੇ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ। ਸਿੱਖ ਕੌਮ ਸਭ ਕੁਝ ਭੁਲਾ ਸਕਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ...

’84 ਕਤਲੇਆਮ ਦੇ ਪੀੜਤਾਂ ਦੇ ਜ਼ਖ਼ਮ ਅਜੇ ਵੀ ਅੱਲ੍ਹੇ

Saturday, November 3 2018 06:33 AM
ਬਟਾਲਾ, 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭੜਕੇ ਦੰਗਿਆਂ ਨੂੰ ਭਾਵੇਂ 34 ਹੋ ਗਏ ਹਨ, ਪਰ ਉਸ ਮਾੜੇ ਦੌਰ ’ਚੋਂ ਲੰਘੇ ਲੋਕਾਂ ਦੇ ਜ਼ਖ਼ਮ ਅਜੇ ਵੀ ਅੱਲ੍ਹੇ ਹਨ। ਪਿੰਡ ਸੱਖੋਵਾਲ ਦੇ ਜੋਗਿੰਦਰ ਸਿੰਘ ਅਤੇ ਪਿੰਡ ਪੰਡੋਰੀ ਦੇ ਜੋਗਿੰੰਦਰ ਸਿੰਘ ਨੇ ਹੱਡ ਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਕਿਵੇਂ ਭੜਕੀ ਭੀੜ ’ਚੋਂ ਛੁੱਟ ਕੇ ਨਿਕਲੇ ਤੇ ਕਈ ਦਿਨ ਭੁੱਖੇ-ਪਿਆਸੇ ਰਹੇ ਸਨ। ਉਹ ਉਨ੍ਹਾਂ ਦਿਨਾਂ ਨੂੰ ਯਾਦ ਕਰਕੇ ਅੱਜ ਵੀ ਸੁੰਨ ਹੋ ਜਾਂਦੇ ਹਨ। ਜੋਗਿੰਦਰ ਸਿੰਘ ਪੰਡੋਰੀ, ਗਾਜ਼ੀਆਬਾਦ ਰੇਲਵੇ ਪਲੈਟਫਾਰਮ ’ਤੇ ਹੋਰ ਸਿੱਖਾਂ ਵਾਂਗ ਭੀੜ ਦਾ ਸ਼ਿਕਾਰ ਬਣਿਆ। ਉਹ ਭੀੜ ’ਚੋਂ ਕਿਸੇ ਤਰੀਕੇ ਭੱਜ ਨਿਕਲ...

ਪੰਜਾਬ ਸਰਕਾਰ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦਾ ਦੂਜੇ ਦਿਨ ਵੀ ਧਰਨਾ

Saturday, November 3 2018 06:33 AM
ਅੰਮ੍ਰਿਤਸਰ, ਸਕੂਲ ਸਿਲੇਬਸ ਵਿਚ ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤਾ ਗਿਆ ਧਰਨਾ ਅੱਜ ਦੂਜੇ ਦਿਨ ਜਾਰੀ ਰਿਹਾ। ਧਰਨੇ ਵਿਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਜਦੋਂ ਤਕ ਇਸ ਮਾਮਲੇ ਵਿਚ ਸਿੱਖ ਕੌਮ ਨੂੰ ਨਿਆਂ ਨਹੀਂ ਮਿਲਦਾ, ਇਹ ਸੰਘਰਸ਼ ਜਾਰੀ ਰਹੇਗਾ। ਕੱਲ੍ਹ ਇਸ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਅਰਦਾਸ ਕਰਕੇ ਦੋ ਦਿਨਾਂ ਵਾਸਤੇ ਇਹ ਧਰਨਾ ਸ਼ੁਰੂ ਕੀਤਾ ਗਿਆ ਸੀ। ਪਾਰਟੀ ਆਗੂਆਂ ਨੇ ਰਾਤ ਵੀ ਉਨ੍ਹਾਂ ਇਥੇ ਧਰਨੇ ਵਾਲੀ ਥਾਂ ’ਤੇ ਬਿਤਾਈ। ਸ੍ਰੀ ਬਾਦਲ ਨੇ ਕਿਹਾ ਕਿ ਨਿਆਂ ਮਿਲਣ ਤਕ ਇਹ ਸੰਘਰਸ਼ ਜਾਰੀ ਰ...

ਅਕਾਲੀ ਦਲ ਦਾ ਜੰਤਰ-ਮੰਤਰ ’ਤੇ ਧਰਨਾ ਸਿਆਸੀ ਪਾਖੰਡ: ਜਾਖੜ

Saturday, November 3 2018 06:32 AM
ਗੁਰਦਾਸਪੁਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਆਪਣੀ ਭਾਈਵਾਲ ਪਾਰਟੀ ਭਾਜਪਾ ਖ਼ਿਲਾਫ਼ ਭਲਕੇ ਦਿੱਲੀ ਦੇ ਜੰਤਰ-ਮੰਤਰ ਧਰਨਾ ਦੇਣ ਦਿੱਤੇ ਐਲਾਨ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਿਆਸੀ ਪਾਖੰਡ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਕੇਂਦਰ ਸਰਕਾਰ ਵਿੱਚੋਂ ਆਪਣੀ ਪਾਰਟੀ ਨਾਲ ਸਬੰਧਤ ਮੰਤਰੀ ਨੂੰ ਹਟਾਉਣ। ਸ੍ਰੀ ਜਾਖੜ ਨੇ ਕਿਹਾ ਕਿ ਇਕ ਪਾਸੇ ਅਕਾਲੀ ਦਲ ਦੀ ਆਗੂ ਕੇਂਦਰ ਸਰਕਾਰ ਵਿੱਚ ਮੰਤਰੀ ਦੇ ਅਹੁਦੇ ਦਾ ਸੁੱਖ ਮਾਣ ਰਹੀ ਹੈ। ਦੂਜੇ ਪਾਸੇ ਪਾਰਟੀ ਕੇਂਦਰ ਸਰਕਾਰ ਖ਼ਿਲਾਫ਼ ਸਿੱਖ ਕਤਲੇਆਮ ਸਬੰਧੀ ਧਰਨਾ ਦੇਣ ਜਾ ਰਹੀ ਹੈ, ਜੋ ਪੀੜਤ ਪਰਿਵਾਰਾਂ ਨਾਲ ਕੋਝਾ ਮਜ਼ਾਕ ਹੈ। ਉਨ੍ਹਾ...

ਹਿੰਦੁਸਤਾਨ ਇਲੈਕਟਰੌਡ ਕੰਪਨੀ ਦੇ ਪ੍ਰਬੰਧਕਾਂ ਖ਼ਿਲਾਫ਼ ਕੇਸ

Saturday, November 3 2018 06:31 AM
ਡੇਰਾਬਸੀ, ਜਨੇਤਪੁਰ ਸਥਿਤ ਹਿੰਦੁਸਤਾਨ ਇਲੈਕਟਰੌਡ ਕੰਪਨੀ ਵਿੱਚ ਜ਼ਹਿਰੀਲੀ ਗੈਸ ਚੜ੍ਹਨ ਨਾਲ ਦੋ ਮੁਲਾਜ਼ਮਾਂ ਦੀ ਹੋਈ ਮੌਤ ਦੇ ਮਾਮਲੇ ਵਿੱਚ ਪੁਲੀਸ ਨੇ ਕੰਪਨੀ ਪ੍ਰਬੰਧਕਾਂ ਖ਼ਿਲਾਫ਼ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਇਹ ਕਾਰਵਾਈ ਮ੍ਰਿਤਕ ਮੁਲਾਜ਼ਮ ਗੁਰਦਿਆਲ ਸਿੰਘ ਦੇ ਲੜਕੇ ਦੀ ਸ਼ਿਕਾਇਤ ’ਤੇ ਕੀਤੀ ਹੈ। ਦੋਵੇਂ ਮੁਲਾਜ਼ਮਾਂ ਦੀ ਮੌਤ ਕੰਪਨੀ ਵਿੱਚ ਕੈਮੀਕਲ ਵੇਸਟ ਗਟਰ ਦੀ ਸਫਾਈ ਲਈ ਢੱਕਣ ਖੋਲ੍ਹਣ ਨਾਲ ਗੈਸ ਚੜ੍ਹਨ ਕਾਰਨ ਬੀਤੇ ਦਿਨ ਹੋਈ ਸੀ। ਫੈਕਟਰੀ ਵਿਚ ਵੈਲਡਿੰਗ ਦੀ ਰਾਡਾਂ ਤਿਆਰ ਕੀਤੀ ਜਾਂਦੀਆਂ ਹਨ। ਹਾਦਸੇ ਦੀ ਖ਼ਬਰ ਮਿਲਣ ਮਗਰੋਂ ਮਾਮਲੇ ਦੀ ਸਵੈ-ਨੋਟਿਸ ਲੈਂਦਿਆਂ ਐਸਈਐਸਟੀ ਕਮਿਸ਼ਨ ਦੇ ਮੈਂਬਰ ਰ...

ਹਰਿਆਣਾ ਰੋਡਵੇਜ਼ ਦੀ ਬੱਸ ਸਰਵਿਸ ਬਹਾਲ

Saturday, November 3 2018 06:31 AM
ਪੰਚਕੂਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ’ਤੇ ਹਰਿਆਣਾ ਰੋਡਵੇਜ਼ ਕਰਮਚਾਰੀ ਯੂਨੀਅਨ ਨੇ ਆਪਣੀ ਹੜਤਾਲ ਵਾਪਸ ਲੈਣ ’ਤੇ ਸਹਿਮਤੀ ਜਤਾਈ ਹੈ ਅਤੇ ਅਦਾਲਤ ਨੂੰ ਭਰੋਸਾ ਦਿੱਤਾ ਹੈ ਕਿ 3 ਨਵੰਬਰ ਨੂੰ ਸਵੇਰੇ 10 ਵਜੇ ਤੋਂ ਬਸਾਂ ਚਲਣੀਆਂ ਸ਼ੁਰੂ ਹੋ ਜਾਣਗੀਆਂ। ਹਰਿਆਣਾ ਰੋਡਵੇਜ਼ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰੀ ਨਾਰਾਇਣ ਸ਼ਰਮਾ, ਮਹਾਂ ਸਕੱਤਰ ਬਲਵਾਨ ਸਿੰਘ ਦੋਦਵਾ, ਹਰਿਆਣਾ ਟਰਾਂਸਪੋਰਟ ਕਰਮਚਾਰੀ ਯੂਨੀਅਨ ਦੇ ਡਿਪਟੀ ਪ੍ਰਧਾਨ ਸੁਲਤਾਨ ਸਿੰਘ ਅਤੇ ਹਰਿਆਣਾ ਇੰਟਕ ਦੇ ਬੁਲਾਰੇ ਨਸੀਬ ਜਾਖੜ ਵੱਲੋਂ ਹਾਈ ਕੋਰਟ ਨੂੰ ਹਰਿਆਣਾ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ ਖਤਮ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਹਰਿਆਣਾ ਦੇ ਐਡਵੋਕੇਟ...

ਲੁਟੇਰਿਆਂ ਨੇ ਪਰਵਾਸੀ ਮਜ਼ਦੂਰਾਂ ਤੋਂ ਨਗਦੀ ਤੇ ਮੋਬਾਈਲ ਫੋਨ ਲੁੱਟੇ

Saturday, November 3 2018 06:30 AM
ਐਸਏਐਸ ਨਗਰ (ਮੁਹਾਲੀ), ਇੱਥੋਂ ਦੇ ਸੈਕਟਰ-94 ਵਿੱਚ ਵੀਰਵਾਰ ਦੇਰ ਰਾਤ ਲੁਟੇਰਿਆਂ ਨੇ ਇੱਕ ਟਰੱਕ ਚਾਲਕ ਅਤੇ ਮਜ਼ਦੂਰਾਂ ਤੋਂ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਕਈ ਮੋਬਾਈਲ ਫੋਨ ਖੋਹ ਲਏ। ਸੂਚਨਾ ਮਿਲਦੇ ਹੀ ਸੋਹਾਣਾ ਥਾਣੇ ਦੇ ਐਸਐਚਓ ਤਰਲੋਚਨ ਸਿੰਘ ਅਤੇ ਹੋਰ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਲੁਟੇਰਿਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਅੱਧੀ ਰਾਤ ਸੈਕਟਰ-94 ਵਿੱਚ ਕੁੱਝ ਲੁਟੇਰੇ ਕਲੋਨੀ ਵਿੱਚ ਪਹੁੰਚ ਗਏ ਅਤੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਕਲੋਨੀ ਦੇ ਸੁਰੱਖਿਆ ਗਾਰਡ ਨੂੰ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੀ ਜੇਬ...