ਤੇਲ ਦੀਆਂ ਵਧਦੀਆਂ ਕੀਮਤਾਂ 'ਤੇ ਕੇਂਦਰੀ ਪੈਟਰੋਲੀਅਮ ਮੰਤਰੀ ਪੁਰੀ ਦਾ ਬਿਆਨ
Tuesday, October 26 2021 08:06 AM

ਨਵੀਂ ਦਿੱਲੀ, 26 ਅਕਤੂਬਰ - ਤੇਲ ਦੀਆਂ ਵਧਦੀਆਂ ਕੀਮਤਾਂ 'ਤੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਉਹ ਸਾਊਦੀ ਅਰਬ, ਖਾੜੀ ਦੇਸ਼ਾਂ ਅਤੇ ਰੂਸ ਵਿਚ ਪੈਟਰੋਲੀਅਮ ਮੰਤਰੀਆਂ ਨਾਲ ਗੱਲ ਕਰ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਵੱਖ-ਵੱਖ ਪੱਧਰਾਂ 'ਤੇ ਕੰਮ ਕਰ ਰਹੇ ਹਾਂ |

Read More

ਕਰੋਨਾ: 14,306 ਨਵੇਂ ਕੇਸ, 443 ਹੋਰ ਮੌਤਾਂ
Monday, October 25 2021 07:37 AM

ਨਵੀਂ ਦਿੱਲੀ, 25 ਅਕਤੂਬਰ- ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੀ ਲਾਗ ਦੇ 14,306 ਨਵੇਂ ਕੇਸ ਰਿਪੋਰਟ ਹੋਏ ਹਨ, ਜਿਸ ਨਾਲ ਕਰੋਨਾਵਾਇਰਸ ਕੇਸਾਂ ਦੀ ਕੁੱਲ ਗਿਣਤੀ 3,41,89,774 ਹੋ ਗਈ ਹੈ। ਹਾਲਾਂਕਿ ਕੋਵਿਡ-19 ਲਾਗ ਦੇ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 1,67,695 ਰਹਿ ਗਈ ਹੈ, ਜੋ ਕੁੱਲ ਕੇਸਲੋਡ ਦਾ ਇਕ ਫੀਸਦ ਤੋਂ ਵੀ ਘੱਟ ਹੈ। ਉਂਜ ਇਸੇ ਅਰਸੇ ਦੌਰਾਨ 443 ਹੋਰ ਮੌਤਾਂ ਨਾਲ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4,54,712 ਦੇ ਅੰਕੜੇ ਨੂੰ ਅੱਪੜ ਗਈ ਹੈ।...

Read More

ਲਚਕੀਲੇ ਅਰਥਚਾਰੇ ਲਈ ਨਿਰਪੱਖ ਆਡਿਟ ਜ਼ਰੂਰੀ: ਦਾਸ
Monday, October 25 2021 07:31 AM

ਨਵੀਂ ਦਿੱਲੀ, 25 ਅਕਤੂਬਰ- ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀ ਦਾਸ ਨੇ ਅੱਜ ਕਿਹਾ ਕਿ ਲਚਕੀਲੇ ਅਰਥਚਾਰੇ ਲਈ ਨਿਰਪੱਖ ਤੇ ਮਜ਼ਬੂਤ ਆਡਿਟ ਪ੍ਰਬੰਧ ਜ਼ਰੂਰੀ ਹੈ ਕਿਉਂਕਿ ਇਸ ਨਾਲ ਨਾਗਰਿਕਾਂ ਦਾ ਭਰੋਸਾ ਬਣਿਆ ਰਹਿੰਦਾ ਹੈ। ਦਾਸ ਨੇ ਨੈਸ਼ਨਲ ਅਕੈਡਮੀ ਆਫ਼ ਆਡਿਟ ਐਂਡ ਅਕਾਊਂਟਸ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਡਿਟ ਦੇਸ਼ ਲਈ ਅਹਿਮ ਹੈ, ਕਿਉਂਕਿ ਜਨਤਕ ਖਰਚਿਆਂ ਦੇ ਫੈਸਲੇ ਇਨ੍ਹਾਂ ਰਿਪੋਰਟਾਂ ’ਤੇ ਹੀ ਅਧਾਰਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਪਲਬਧ ਅੰਕੜਿਆਂ ਦੇ ਆਧਾਰ ’ਤੇ ਪਹਿਲਾਂ ਤੋਂ ਵਧ ਆਰਥਿਕ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿ...

Read More

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਯੂਪੀ ’ਚ ਨੌਂ ਮੈਡੀਕਲ ਕਾਲਜਾਂ ਦਾ ਉਦਘਾਟਨ
Monday, October 25 2021 07:30 AM

ਸਿਧਾਰਥਨਗਰ, 25 ਅਕਤੂਬਰ- ਯੂਪੀ ਵਿੱਚ ਮੈਡੀਕਲ ਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿਧਾਰਥਨਗਰ ਤੋਂ ਵਰਚੁਅਲੀ ਨੌਂ ਮੈਡੀਕਲ ਕਾਲਜਾਂ ਦਾ ਉਦਘਾਟਨ ਕੀਤਾ। 2329 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਮੈਡੀਕਲ ਕਾਲਜ ਸਿਧਾਰਥਨਗਰ, ਇਟਾਹ, ਹਰਦੋਈ, ਪ੍ਰਤਾਪਗੜ੍ਹ, ਫਤਿਹਪੁਰ, ਦਿਓਰੀਆ, ਮਿਰਜ਼ਾਪੁਰ ਤੇ ਜੌਨਪੁਰ ਜ਼ਿਲ੍ਹਿਆਂ ਵਿੱਚ ਸਥਿਤ ਹਨ। ਇਨ੍ਹਾਂ ਵਿੱਚੋਂ ਅੱਠ ਮੈਡੀਕਲ ਕਾਲਜਾਂ ਲਈ ਕੇਂਦਰੀ ਸਪਾਂਸਰਡ ਸਕੀਮਾਂ ਤਹਿਤ ਪ੍ਰਵਾਨਗੀ ਦਿੱਤੀ ਗਈ ਸੀ ਜਦੋਂਕਿ ਜੌਨਪੁਰ ਵਿਚਲੇ ਸਰਕਾਰੀ ਹਸਪਤਾਲ ਨੂੰ ਸੂਬਾ ਸਰਕਾਰ ਨੇ ...

Read More

ਭਾਰਤ-ਪਾਕਿ ਮੈਚ: ਸੰਗਰੂਰ ਦੇ ਇੰਜਨੀਅਰਿੰਗ ਇੰਸਟੀਚਿਊਟ ’ਚ ਭਿੜੇ ਕਸ਼ਮੀਰੀ ਤੇ ਯੂਪੀ-ਬਿਹਾਰ ਦੇ ਵਿਦਿਆਰਥੀ
Monday, October 25 2021 07:29 AM

ਚੰਡੀਗੜ੍ਹ, 25 ਅਕਤੂਬਰ- ਲੰਘੀ ਰਾਤ ਭਾਰਤ ਤੇ ਪਾਕਿਸਤਾਨ ਦਰਮਿਆਨ ਖੇਡੇ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਮੈਚ ਨੂੰ ਲੈ ਕੇ ਸੰਗਰੂਰ ਦੇ ਇਕ ਇੰਜਨੀਅਰਿੰਗ ਇੰਸਟੀਚਿਊਟ ਵਿੱਚ ਕਸ਼ਮੀਰ ਅਤੇ ਯੂਪੀ-ਬਿਹਾਰ ਦੇ ਵਿਦਿਆਰਥੀਆਂ ਦਰਮਿਆਨ ਤਕਰਾਰ ਹੋ ਗਈ। ਪੁਲੀਸ ਮੁਤਾਬਕ ਐਤਵਾਰ ਰਾਤ ਨੂੰ ਮੈਚ ਉਪਰੰਤ ਕਥਿਤ ਨਾਅਰੇ ਲਾੲੇ ਗਏ, ਜਿਸ ਕਰਕੇ ਵਿਦਿਆਰਥੀਆਂ ਦੀਆਂ ਦੋ ਧਿਰਾਂ ਦਰਮਿਆਨ ਝੜੱਪ ਹੋ ਗਈ। ਸੰਗਰੂਰ ਦੇ ਭਾਈ ਗੁਰਦਾਸ ਇੰਸਟੀਚਿਊਟ ਆਫ਼ ਇੰਜਨੀਅਰਿੰਗ ਤੇ ਟੈਕਨਾਲੋਜੀ ਵਿੱਚ ਕਸ਼ਮੀਰ ਤੇ ਯੂਪੀ ਬਿਹਾਰ ਨਾਲ ਸਬੰਧਤ ਵਿਦਿਆਰਥੀ ਆਪੋ ਆਪਣੇ ਕਮਰਿਆਂ ਵਿੱਚ ਮੈਚ ਵੇਖ ਰਹੇ ਸਨ। ਪਾਕਿਸ...

Read More

ਯੂਪੀ ਚੋਣਾਂ: ਪ੍ਰਿਯੰਕਾ ਗਾਂਧੀ ਵੱਲੋਂ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦਾ ਵਾਅਦਾ
Monday, October 25 2021 07:29 AM

ਲਖਨਊ, 25 ਅਕਤੂਬਰ- ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਇਕ ਟਵੀਟ ਵਿੱਚ ਉੱਤਰ ਪ੍ਰਦੇਸ਼ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਲੋਕਾਂ ਨਾਲ ਦਸ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ। ਪ੍ਰਿਯੰਕਾ ਨੇ ਲੰਘੇ ਦਿਨ ਯੂਪੀ ਦੇ ਬਾਰਾਬੰਕੀ ਜ਼ਿਲ੍ਹੇ ਵਿੱਚ ‘ਪ੍ਰਤਿੱਗਿਆ ਯਾਤਰਾਵਾਂ’ ਨੂੰ ਹਰੀ ਝੰਡੀ ਦੇਣ ਮੌਕੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਤੇ 20 ਲੱਖ ਲੋਕਾਂ ਨੂੰ ਰੁਜ਼ਗਾਰ ਦੇਣ ਸਮੇਤ ਕੁੱਲ ਸੱਤ ਚੋਣ ਵਾਅਦੇ ਕੀਤੇ ਸਨ। ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ਵਿੱਚ ਜਿੱਤਣ ਮਗਰੋਂ ਜੇਕਰ ਕਾਂਗਰਸ ਯੂਪੀ ਵ...

Read More

ਪੁਣਛ ਤੇ ਰਾਜੌਰੀ ਦੇ ਜੰਗਲਾਂ ਵਿੱਚ ਫਾਇਰਿੰਗ ਜਾਰੀ
Monday, October 25 2021 07:28 AM

ਜੰਮੂ, 25 ਅਕਤੂਬਰ- ਜੰਮੂ ਤੇ ਕਸ਼ਮੀਰ ਵਿੱਚ ਪੁਣਛ ਤੇ ਰਾਜੌਰੀ ਜ਼ਿਲ੍ਹਿਆਂ ਨਾਲ ਲਗਦੇ ਜੰਗਲਾਂ ਵਿੱਚ ਲੁਕੇ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਲਈ ਵੱਡੇ ਪੱਧਰ ’ਤੇ ਵਿੱਢੀ ਤਲਾਸ਼ੀ ਮੁਹਿੰਮ 15ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਜੰਗਲੀ ਖੇਤਰ ਵਿੱਚ ਭਾਰੀ ਫਾਇਰਿੰਗ ਹੋਣ ਦੀਆਂ ਰਿਪੋਰਟਾਂ ਹਨ। ਅਧਿਕਾਰੀਆਂ ਨੇ ਕਿਹਾ ਕਿ ਅਜੇ ਤੱਕ ਇਹ ਸਾਫ਼ ਨਹੀਂ ਹੈ ਕਿ ਫਾਇਰਿੰਗ ਭੱਟੀ ਦੂਰੀਆਂ ਜੰਗਲ ਵਿੱਚ ਸੁਰੰਗਾਂ ਵਿੱਚ ਲੁਕੇ ਦਹਿਸ਼ਤਗਰਦਾਂ ਨਾਲ ਸੁਰੱਖਿਆ ਬਲਾਂ ਦੇ ਸੱਜਰੇ ਟਕਰਾਅ ਦਾ ਨਤੀਜਾ ਹੈ। 11 ਅਕਤੂਬਰ ਤੋਂ ਸ਼ੁਰੂ ਹੋਏ ਇਸ ਆਪਰੇਸ਼ਨ ਦੌਰਾਨ ਹੁਣ ਤੱਕ ਦੋ ਜੇਸੀਓ’ਜ਼ ਸਮੇਤ ...

Read More

67ਵੇਂ ਰਾਸ਼ਟਰੀ ਫ਼ਿਲਮ ਅਵਾਰਡ ਵਿਚ ਗਾਇਕ ਬੀ. ਪਰਾਕ ਨੂੰ 'ਤੇਰੀ ਮਿੱਟੀ' ਗੀਤ ਲਈ ਮਿਲਿਆ ਪੁਰਸਕਾਰ
Monday, October 25 2021 07:28 AM

ਨਵੀਂ ਦਿੱਲੀ, 25 ਅਕਤੂਬਰ - 67ਵੇਂ ਰਾਸ਼ਟਰੀ ਫ਼ਿਲਮ ਅਵਾਰਡ ਵਿਚ ਗਾਇਕ ਬੀ. ਪਰਾਕ ਨੂੰ 'ਸਰਬੋਤਮ ਮਰਦ (ਮੇਲ) ਪਲੇਬੈਕ ਗਾਇਕ' ਵਜੋਂ 'ਤੇਰੀ ਮਿੱਟੀ' ਲਈ ਪੁਰਸਕਾਰ ਦਿੱਤਾ ਗਿਆ ਹੈ | ਭਾਰਤ ਦੇ ਉਪ ਰਾਸ਼ਟਰਪਤੀ ਐਮ.ਵੈਂਕਈਆ ਨਾਇਡੂ ਨੇ ਉਨ੍ਹਾਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ |

Read More

67ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਸਮਾਰੋਹ ਵਿਚ ਸੁਪਰਸਟਾਰ ਰਜਨੀਕਾਂਤ ਨੂੰ ਮਿਲਿਆ ਦਾਦਾ ਸਾਹਿਬ ਫਾਲਕੇ ਪੁਰਸਕਾਰ
Monday, October 25 2021 07:27 AM

ਨਵੀਂ ਦਿੱਲੀ, 25 ਅਕਤੂਬਰ - ਸੁਪਰਸਟਾਰ ਰਜਨੀਕਾਂਤ ਨੇ ਦਿੱਲੀ ਵਿਚ 67 ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਸਮਾਰੋਹ ਵਿਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਾਪਤ ਕੀਤਾ।

Read More

ਸਰਬ ਪਾਰਟੀ ਮੀਟਿੰਗ ਜਾਰੀ, ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਦੇ ਨੇਤਾ ਪਹੁੰਚੇ
Monday, October 25 2021 07:26 AM

ਚੰਡੀਗੜ੍ਹ, 25 ਅਕਤੂਬਰ - ਚੰਡੀਗੜ੍ਹ ਵਿਚ ਸਰਬ ਪਾਰਟੀ ਮੀਟਿੰਗ ਜਾਰੀ ਹੈ | ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਦੇ ਨੇਤਾ ਪਹੁੰਚੇ ਹੋਏ ਹਨ |

Read More

17 ਤੋਂ 19 ਅਕਤੂਬਰ ਤੱਕ ਕੁਦਰਤੀ ਆਫ਼ਤ ਦੀਆਂ ਕਈ ਘਟਨਾਵਾਂ 'ਚ ਕੁੱਲ 72 ਲੋਕਾਂ ਦੀ ਗਈ ਜਾਨ - ਉੱਤਰਾਖੰਡ ਸਰਕਾਰ
Monday, October 25 2021 07:26 AM

ਉੱਤਰਾਖੰਡ, 25 ਅਕਤੂਬਰ - ਉੱਤਰਾਖੰਡ ਸਰਕਾਰ ਨੇ ਕੱਲ੍ਹ ਇਕ ਰਿਪੋਰਟ 'ਚ ਕਿਹਾ ਸੀ ਕਿ 17 ਤੋਂ 19 ਅਕਤੂਬਰ ਤੱਕ ਕੁਦਰਤੀ ਆਫ਼ਤ ਦੀਆਂ ਕਈ ਘਟਨਾਵਾਂ ਵਿਚ ਕੁੱਲ 72 ਲੋਕਾਂ ਦੀ ਜਾਨ ਗਈ ਅਤੇ 26 ਲੋਕ ਜ਼ਖਮੀ ਹੋਏ। ਚਾਰ ਲੋਕ ਅਜੇ ਵੀ ਲਾਪਤਾ ਹਨ ਅਤੇ ਇਨ੍ਹਾਂ ਘਟਨਾਵਾਂ ਵਿਚ 224 ਘਰ ਨੁਕਸਾਨੇ ਗਏ।

Read More

ਅਮਿੱਤ ਸ਼ਾਹ ਅੱਜ ਸ੍ਰੀਨਗਰ 'ਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ
Monday, October 25 2021 07:25 AM

ਨਵੀਂ ਦਿੱਲੀ, 25 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਅੱਜ ਸ੍ਰੀਨਗਰ 'ਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਗ੍ਰਹਿ ਮੰਤਰੀ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਤਿੰਨ ਦਿਨਾਂ ਦੌਰੇ ਦਾ ਅੱਜ ਆਖ਼ਰੀ ਦਿਨ ਹੈ ਜੋ 23 ਅਕਤੂਬਰ ਤੋਂ ਸ਼ੁਰੂ ਹੋਇਆ ਸੀ।

Read More

ਟਰਾਂਸਪੋਰਟ ਮੰਤਰੀ ਦੇ ਬੁਢਲਾਡਾ ਦੌਰੇ ਨੂੰ ਲੈ ਕੇ ਟਰਾਂਸਪੋਰਟਰਾਂ ਵਲੋਂ ਬਿਨਾਂ ਟੈਕਸ ਅਤੇ ਅਣਅਧਿਕਾਰਤ ਰੂਟਾਂ ਤੇ ਚੱਲਦੀਆਂ ਬੱਸਾਂ ਬੱਸ ਸਟੈਂਡ ਚੋਂ ਕੱਢੀਆਂ ਬਾਹਰ
Monday, October 25 2021 07:24 AM

ਬੁਢਲਾਡਾ,25 ਅਕਤੂਬਰ- ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅੱਜ ਬੁਢਲਾਡਾ ਬੱਸ ਸਟੈਂਡ ਅਤੇ ਪੀ.ਆਰ.ਟੀ.ਸੀ. ਵਰਕਸ਼ਾਪ ਦਾ ਦੌਰਾ ਕਰਨ ਨੂੰ ਲੈ ਕੇ ਆਈ ਖ਼ਬਰ ਦਾ ਉਸ ਸਮੇਂ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਬੱਸ ਸਟੈਂਡ ਬੁਢਲਾਡਾ ਅੰਦਰ ਪ੍ਰਾਈਵੇਟ ਟਰਾਂਸਪੋਰਟਰਾਂ ਵਲੋਂ ਬਿਨਾਂ ਟੈਕਸ ਭਰੇ ਅਤੇ ਅਣ ਅਧਿਕਾਰਤ ਰੂਟਾਂ 'ਤੇ ਚੱਲਦੀਆਂ ਬੱਸਾਂ ਬੱਸ ਸਟੈਂਡ ਚੋਂ ਬਾਹਰ ਕੱਢ ਦਿੱਤੀਆਂ।...

Read More

ਮਹਾਰਾਣੀ ਐਲਿਜ਼ਾਬੈੱਥ ਨੇ ਹਸਪਤਾਲ 'ਚ ਬਿਤਾਈ ਰਾਤ
Friday, October 22 2021 06:46 AM

ਲੰਡਨ, 22 ਅਕਤੂਬਰ - ਬਕਿੰਘਮ ਪੈਲੇਸ ਨੇ ਕਿਹਾ ਕਿ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਨੇ ਕੁਝ ਟੈੱਸਟਾਂ ਲਈ ਉੱਤਰੀ ਆਇਰਲੈਂਡ ਦੀ ਯਾਤਰਾ ਰੱਦ ਕਰਨ ਤੋਂ ਬਾਅਦ ਪਹਿਲੀ ਵਾਰ ਹਸਪਤਾਲ ਵਿਚ ਇਕ ਰਾਤ ਬਿਤਾਈ।

Read More

ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਆਫ਼ ਇੰਡੀਆ ਦਾ 52 ਵਾਂ ਐਡੀਸ਼ਨ 20 ਤੋਂ 28 ਨਵੰਬਰ ਤੱਕ ਗੋਆ 'ਚ ਆਯੋਜਿਤ ਕੀਤਾ ਜਾਵੇਗਾ - ਅਨੁਰਾਗ ਠਾਕੁਰ
Friday, October 22 2021 06:45 AM

ਨਵੀਂ ਦਿੱਲੀ, 22 ਅਕਤੂਬਰ - ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਆਫ਼ ਇੰਡੀਆ ਦਾ 52 ਵਾਂ ਐਡੀਸ਼ਨ 20 ਤੋਂ 28 ਨਵੰਬਰ ਤੱਕ ਗੋਆ ਵਿਚ ਆਯੋਜਿਤ ਕੀਤਾ ਜਾਵੇਗਾ। ਪਹਿਲੀ ਵਾਰ ਆਈ.ਐਫ.ਐਫ.ਆਈ. ਨੇ ਵੱਡੇ ਓ.ਟੀ.ਟੀ. ਖਿਡਾਰੀਆਂ ਨੂੰ ਫ਼ੈਸਟੀਵਲ ਵਿਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ।

Read More

ਲੱਖਾ ਸਿਧਾਣਾ ਨੇ ਸ਼ੁਤਰਾਣਾ ਟੋਲ ਪਲਾਜ਼ਾ 'ਤੇ ਧਰਨਾ ਲਾ ਕੇ ਝੋਨੇ ਦੇ ਟਰੱਕ ਰੋਕੇ
Friday, October 22 2021 06:44 AM

ਸ਼ੁਤਰਾਣਾ, 22 ਅਕਤੂਬਰ - ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ਵਿਖੇ ਦਿੱਲੀ-ਸੰਗਰੂਰ ਕੌਮੀ ਮਾਰਗ ਉੱਤੇ ਕਸਬੇ ਦੇ ਨੇੜੇ ਟੋਲ ਪਲਾਜ਼ਾ ਉੱਤੇ ਧਰਨਾ ਲਾ ਕੇ ਬਾਹਰਲੇ ਸੂਬਿਆਂ ਤੋਂ ਪੰਜਾਬ ਵਿਚ ਝੋਨਾ ਲੈ ਕੇ ਆਉਂਦੇ ਟਰੱਕਾਂ ਨੂੰ ਰੋਕ ਦਿੱਤਾ ਹੈ। ਇਸ ਦੌਰਾਨ ਬਾਹਰੀ ਰਾਜਾਂ ਤੋਂ ਆਏ ਵੱਡੀ ਗਿਣਤੀ ਵਿਚ ਝੋਨੇ ਦੇ ਭਰੇ ਹੋਏ ਟਰੱਕ ਜਮਾਂ ਹੋ ਗਏ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਦੀ ਅਗਵਾਈ ਹੇਠ ਕਿਸਾਨਾਂ ਨੇ ਇਸ ਟੋਲ ਪਲਾਜ਼ਾ ਉੱਤੇ ਪਿਛਲੇ ਕਰੀਬ 11 ਮਹੀ...

Read More

ਸਿੰਘੂ ਬਾਰਡਰ 'ਤੇ ਮਜ਼ਦੂਰ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਨਿਹੰਗ ਗ੍ਰਿਫ਼ਤਾਰ
Friday, October 22 2021 06:44 AM

ਹਰਿਆਣਾ, 22 ਅਕਤੂਬਰ - ਹਰਿਆਣਾ ਪੁਲਿਸ ਦੇ ਅਨੁਸਾਰ ਇਕ ਨਿਹੰਗ ਨਵੀਨ ਕੁਮਾਰ ਨੂੰ ਸੋਨੀਪਤ ਦੀ ਸਿੰਘੂ ਸਰਹੱਦ 'ਤੇ ਮੁਫਤ ਚਿਕਨ ਦੇਣ ਤੋਂ ਇਨਕਾਰ ਕਰਨ 'ਤੇ ਇਕ ਮਜ਼ਦੂਰ ਦੀ ਕੁੱਟਮਾਰ ਕਰਨ,ਉਸ ਦੀ ਲੱਤ ਭੰਨਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਫਿਲਹਾਲ ਉਸ ਦੇ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ।

Read More

ਜੰਮੂ -ਕਸ਼ਮੀਰ: ਨਰ ਖ਼ਾਸ ਜੰਗਲ ਖੇਤਰ 'ਚ ਭਾਰਤੀ ਫ਼ੌਜ ਦੀ ਅੱਤਵਾਦ ਵਿਰੋਧੀ ਕਾਰਵਾਈ ਅੱਜ 12ਵੇਂ ਦਿਨ ਵੀ ਜਾਰੀ
Friday, October 22 2021 06:44 AM

ਜੰਮੂ -ਕਸ਼ਮੀਰ, 22 ਅਕਤੂਬਰ - ਪੁੰਛ ਦੇ ਨਰ ਖ਼ਾਸ ਜੰਗਲ ਖੇਤਰ ਵਿਚ ਭਾਰਤੀ ਫ਼ੌਜ ਦੀ ਅੱਤਵਾਦ ਵਿਰੋਧੀ ਕਾਰਵਾਈ ਅੱਜ 12 ਵੇਂ ਦਿਨ ਵੀ ਜਾਰੀ।

Read More

ਅਸੀਂ ਛੇਤੀ ਹੀ ਕੋਰੋਨਾ ਵਿਰੁੱਧ ਜੰਗ ਜਿੱਤ ਲਵਾਂਗੇ - ਪ੍ਰਧਾਨ ਮੰਤਰੀ ਮੋਦੀ
Friday, October 22 2021 06:43 AM

ਨਵੀਂ ਦਿੱਲੀ, 22 ਅਕਤੂਬਰ - ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਤਿਉਹਾਰਾਂ ਦੇ ਦੌਰਾਨ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੂਰੇ ਦੇਸ਼ ਵਿਚ ਉਤਸ਼ਾਹ ਦਾ ਮਾਹੌਲ ਹੈ ਅਤੇ ਅਸੀਂ ਛੇਤੀ ਹੀ ਕੋਰੋਨਾ ਵਿਰੁੱਧ ਜੰਗ ਜਿੱਤ ਲਵਾਂਗੇ, ਪਰ ਜਿੰਨਾ ਚਿਰ ਇਹ ਜੰਗ ਜਾਰੀ ਰਹੇਗੀ, ਸਾਨੂੰ ਹਥਿਆਰ ਸੁੱਟਣ ਦੀ ਲੋੜ ਨਹੀਂ ਹੈ।...

Read More

ਸੀ.ਬੀ.ਐਸ.ਈ. ਦੇ ਮੁੱਖ ਵਿਸ਼ਿਆਂ 'ਚੋਂ ਪੰਜਾਬੀ ਵਿਸ਼ੇ ਨੂੰ ਬਾਹਰ ਕੱਢਣ 'ਤੇ ਦਲਜੀਤ ਸਿੰਘ ਚੀਮਾ ਦਾ ਕੇਂਦਰ ਸਰਕਾਰ 'ਤੇ ਤਨਜ਼
Friday, October 22 2021 06:43 AM

ਚੰਡੀਗੜ੍ਹ, 22 ਅਕਤੂਬਰ - ਸੀ.ਬੀ.ਐਸ.ਈ. ਦੇ ਮੁੱਖ ਵਿਸ਼ਿਆਂ 'ਚੋਂ ਪੰਜਾਬੀ ਵਿਸ਼ੇ ਨੂੰ ਬਾਹਰ ਕੱਢਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਭਾਰਤ ਸਰਕਾਰ 'ਤੇ ਤਨਜ਼ ਕੱਸਿਆ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਮਾਨਸਿਕਤਾ ਅਤੇ ਮਹੱਤਤਾ ਨੂੰ ਦਰਸਾਉਂਦਾ ਹੈ ਜੋ ਉਹ ਵੱਖ -ਵੱਖ ਰਾਜਾਂ ਦੀਆਂ ਖੇਤਰੀ ਭਾਸ਼ਾਵਾਂ ਨੂੰ ਉਹ ਦਿੰਦੇ ਹਨ |...

Read More

ਰਾਜਨੀਤੀ
ਤਰਨਤਾਰਨ : ਰਮਨਦੀਪ ਸਿੰਘ ਭਰੋਵਾਲ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
13 days ago

ਰਾਜਨੀਤੀ
ਰਾਜਨੀਤਿਕ ਪਾਰਟੀਆਂ ਵਲੋਂ ਚੋਣ ਜ਼ਾਬਤੇ ਦੀ ਪਾਲਣਾ ’ਤੇ ਚੋਣ ਕਮਿਸ਼ਨ ਨੇ ਜਤਾਈ ਸੰਤੁਸ਼ਟੀ
19 days ago

ਰਾਜਨੀਤੀ
ਹਰਿਆਣਾ ਸਰਕਾਰ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ: ਸੁਖਜਿੰਦਰ ਸਿੰਘ ਰੰਧਾਵਾ
2 months ago

ਰਾਜਨੀਤੀ
ਭਾਜਪਾ ਨੂੰ ਇਹ ਸੁਣਨਾ ਤੇ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਹਮੇਸ਼ਾਂ ਸੱਤਾ ’ਚ ਰਹੇਗੀ: ਰਾਹੁਲ
1 year ago