News: ਦੇਸ਼

ਸਰਕਾਰ ਚਾਹੁੰਦੀ ਹੈ ਕਿ ਦੇਸ਼ ਦੇ ਸਾਰੇ ਕਿਸਾਨਾਂ ਦੀ ਆਮਦਨ ਬਿਹਾਰ ਦੇ ਕਿਸਾਨ ਜਿੰਨੀ ਹੋ ਜਾਵੇ: ਰਾਹੁਲ

Friday, December 11 2020 02:06 PM
ਨਵੀਂ ਦਿੱਲੀ, 11 ਦਸੰਬਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਦੇ ਵਿਰੋਧ ਪ੍ਰਦਰਸ਼ਨ ਦੇ ਪਿਛੋਕੜ ਵਿਚ ਦਾਅਵਾ ਕੀਤਾ ਕਿ ਦੇਸ਼ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਦੇ ਬਰਾਬਰ ਆਮਦਨੀ ਚਾਹੁੰਦੇ ਹਨ ਪਰ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਆਮਦਨੀ ਬਿਹਾਰ ਦੇ ਕਿਸਾਨਾਂ ਦੇ ਬਰਾਬਰ ਕਰਨੀ ਚਾਹੁੰਦੀ ਹੈ। ਉਨ੍ਹਾਂ ਟਵੀਟ ਕੀਤਾ ਕਿ ਦੇਸ਼ ਦਾ ਕਿਸਾਨ ਪੰਜਾਬ ਦੇ ਕਿਸਾਨ ਦੇ ਬਰਾਬਰ ਆਮਦਨ ਚਾਹੁੰਦਾ ਹੈ ਪਰ ਸਰਕਾਰ ਆਮਦਨ ਬਿਹਾਰ ਦੇ ਬਰਾਬਰ ਕਰਨ ਲਈ ਤੁਲੀ ਹੋਈ ਹੈ। ਉਨ੍ਹਾਂ ਮੁਤਾਬਕ ਪੰਜਾਬ ਦੇ ਕ...

ਖੇਤੀ ਕਾਨੂੰਨ ਰੱਦ ਕਰਨ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ

Friday, December 11 2020 02:02 PM
ਚੰਡੀਗੜ੍ਹ, 11 ਦਸੰਬਰ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਭਾਰਤੀ ਕਿਸਾਨ ਯੂਨੀਅਨ(ਭਾਨੂੰ ਗਰੁੱਪ) ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾ ਦਿੱਤੀ ਹੈ।

ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ 15ਵੇਂ ਦਿਨ ਵੀ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹਨ 'ਖੇਤਾਂ ਦੇ ਰਾਜੇ'

Thursday, December 10 2020 07:49 AM
ਨਵੀਂ ਦਿੱਲੀ, 10 ਦਸੰਬਰ- ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਕੜਾਕੇ ਦੀ ਠੰਢ 'ਚ ਡਟੇ ਕਿਸਾਨਾਂ ਦਾ ਅੰਦੋਲਨ ਅੱਜ 15ਵੇਂ ਦਿਨ ਵੀ ਜਾਰੀ ਹੈ। ਕਿਸਾਨ ਲਗਾਤਾਰ ਮੰਗ ਕਰ ਰਹੇ ਹਨ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰੇ, ਜਦਕਿ ਕੇਂਦਰ ਸਰਕਾਰ ਅਜੇ ਵੀ ਕਾਨੂੰਨਾਂ 'ਚ ਕੁਝ ਸੋਧਾਂ ਕਰਨ ਦੀ ਗੱਲ ਆਖ ਰਹੀ ਹੈ। ਇਸੇ ਨੂੰ ਲੈ ਕੇ ਦਿੱਲੀ ਦੇ ਸਿੰਘੂ ਬਾਰਡਰ 'ਤੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਮਨਜੀਤ ਸਿੰਘ ਨੇ ਕਿਹਾ ਕਿ ਸਰਕਾਰ ਦੇ ਇਰਾਦੇ ਠੀਕ ਨਹੀਂ ਹਨ। ਸਰਕਾਰ ਚਾਹੁੰਦੀ ਹੈ ਕਿ ਇਹ ਅੰਦੋਲਨ ਲੰਬਾ ਚੱਲੇ ਅਤੇ ...

ਦੇਸ਼ ’ਚ ਕਰੋਨਾ ਮਰੀਜ਼ਾਂ ਦੀ ਗਿਣਤੀ ਸਾਢੇ 97 ਲੱਖ ਨੂੰ ਟੱਪੀ

Thursday, December 10 2020 07:47 AM
ਨਵੀਂ ਦਿੱਲੀ, 10 ਦਸੰਬਰ ਦੇਸ਼ ਵਿਚ ਕਰੋਨਾ ਵਾਇਰਸ ਦੇ 31521 ਨਵੇਂ ਮਰੀਜ਼ ਆਉਣ ਤੋਂ ਬਾਅਦ ਕੋਵਿਡ-19 ਮਰੀਜ਼ਾਂ ਦੀ ਕੁੱਲ ਗਿਣਤੀ 9767371 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਬੀਤੇ ਚੌਵੀ ਘੰਟਿਆਂ ਦੌਰਾਨ ਕਰੋਨਾ ਕਾਰਨ 412 ਲੋਕਾਂ ਦੀ ਮੌਤ ਹੋਈ ਤੇ ਇਸ ਤਰ੍ਹਾਂ ਇਸ ਕਾਰਨ ਹੁਣ ਤੱਕ 141772 ਵਿਅਕਤੀ ਜਾਨ ਗੁਆ ਚੁੱਕੇ ਹਨ। ਪੰਜਾਬ ਵਿੱਚ ਇਸ ਵਾਇਰਸ ਕਾਰਨ 4,980 ਮਰੀਜ਼ ਮਾਰੇ ਜਾ ਚੁੱਕੇ ਹਨ।...

ਸਮਾਜਸੇਵੀਆਂ ਤੇ ਦੁਕਾਨਦਾਰਾਂ ਵਲੋਂ ਮਿਲਕੇ ਲੋੜਵੰਦ ਅਪਾਹਜ ਵਿਅਕਤੀ ਦੀ ਕੀਤੀ ਮਦਦ

Wednesday, November 25 2020 05:47 AM
ਮਿਲਾਨ/ਸਮਰਾਲਾ, 25 ਨਵੰਬਰ (ਦਲਜੀਤ ਮੱਕੜ/ਸਤਨਾਮ ਮੱਕੜ) - ਕਹਿੰਦੇ ਹਨ ਇਨਸਾਨ ਨੂੰ ਆਪਣੇ ਕਮਾਈ ਵਿੱਚੋਂ ਕੁਝ ਮਾਇਆ ਸਮਾਜ ਸੇਵਾ ਲਈ ਵੀ ਕੱਢਣੀ ਚਾਹੀਦੀ ਹੈ, ਜਿਸ ਨਾਲ ਕਿ ਗਰੀਬਾਂ ਅਤੇ ਜ਼ਰੂਰਤਮੰਦਾਂ ਦਾ ਭਲਾ ਹੋ ਸਕੇ ਅਜਿਹੀ ਇਕ ਕੋਸ਼ਿਸ਼ ਸਮਰਾਲਾ ਵਿਚ ਸਮਾਜ ਸੇਵੀ ਅਤੇ ਦੁਕਾਨਦਾਰਾਂ ਵੱਲੋਂ ਮਿਲ ਕੇ ਕੀਤੀ ਗਈ ਹੈ, ਸਮਰਾਲਾ ਤੋੰ ਕਾਂਗਰਸ ਦੇ ਯੂਥ ਸ਼ਹਿਰੀ ਪ੍ਰਧਾਨ ਤੇ ਸਮਾਜਸੇਵੀ ਸੰਨੀ ਦੂਆ ਤੇ ਸਿੰਮਾ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਥਾਨਕ ਮੁੱਖ ਬਾਜਾਰ ਦੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਲੋੜਵੰਦ ਅਪਾਹਜ ਵਿਅਕਤੀ ਅਜੀਤ ਕੁਮਾਰ ਨੂੰ ਸਰਦੀ ਦੇ ਮੌ...

ਭਾਰਤ ਨੂੰ ਮਿਲੀ ਇਕ ਹੋਰ ਕਾਮਯਾਬੀ, ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਲੈਂਡ ਅਟੈਕ ਵਰਜਨ ਦਾ ਸਫਲ ਪ੍ਰੀਖਣ

Tuesday, November 24 2020 09:44 AM
ਨਵੀਂ ਦਿੱਲੀ, 24 ਨਵੰਬਰ- ਭਾਰਤ ਨੇ ਅੱਜ ਆਪਣੀ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਲੈਂਡ ਅਟੈਕ ਵਰਜਨ ਦਾ ਸਫਲ ਪ੍ਰੀਖਣ ਕੀਤਾ। ਭਾਰਤੀ ਫ਼ੌਜ ਵਲੋਂ ਇਸ ਮਿਜ਼ਾਈਲ ਦਾ ਪ੍ਰੀਖਣ ਅੱਜ ਸਵੇਰੇ 10 ਵਜੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਤੋਂ ਕੀਤਾ ਅਤੇ ਇਸ ਮਿਜ਼ਾਈਲ ਦਾ ਨਿਸ਼ਾਨਾ ਉੱਥੇ ਮੌਜੂਦ ਇਕ ਹੋਰ ਟਾਪੂ ਸੀ। ਫੌਜ 'ਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਵਲੋਂ ਵਿਕਸਿਤ ਮਿਜ਼ਾਈਲ ਪ੍ਰਣਾਲੀ 'ਚ ਕਈ ਰੈਜੀਮੈਂਟ ਸ਼ਾਮਿਲ ਹਨ। ਜ਼ਮੀਨ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀ ਇਸ ਮਿਜ਼ਾਈਲ ਦੀ ਰੇਂਜ ਨੂੰ ਵਧਾ ਕੇ 400 ਕਿਲੋਮੀਟਰ ਕਰ ਦਿੱਤਾ ਗਿਆ ਹੈ।...

ਲਾਰਡ ਨਾਜ਼ਿਰ ਅਹਿਮਦ ਨੂੰ ਸ਼ਰਮਨਾਕ ਕਾਰੇ ਕਾਰਨ ਇੰਗਲੈਂਡ ਦੀ ਸੰਸਦ ਤੋਂ ਅਸਤੀਫ਼ਾ ਦੇਣਾ ਪਿਆ - ਇੰਡੀਅਨ ਕਮਿਊਨਿਟੀ ਇਨ ਇਟਾਲੀਆ

Wednesday, November 18 2020 10:02 AM
ਮਿਲਾਨ, 18 ਨਵੰਬਰ (ਦਲਜੀਤ ਮੱਕੜ) ਲਾਰਡ ਨਾਜ਼ਿਰ ਅਹਿਮਦ ਜੋ ਕਿ ਪਿਛਲੇ 20 ਸਾਲਾਂ ਤੋਂ ਇੰਗਲੈਂਡ ਦੇ ਸੰਸਦ ਦੇ ਉਪਰਲੇ ਸਦਨ ਹਾਊਸ ਆਫ ਲਾਰਡਜ਼ ਦਾ ਮੈਂਬਰ ਸੀ, ਅਤੇ ਉਸ ਦੁਆਰਾ ਇਕ ਔਰਤ ਨਾਲ ਕੀਤਾ ਜਬਰ ਜਨਾਹ ਕਰਕੇ ਉਸ ਨੂੰ ਇਸ ਅਹੁਦੇ ਤੋਂ ਲਾਹਿਆ ਗਿਆ, ਇੰਡੀਅਨ ਕਮਿਊਨਿਟੀ ਇਨ ਇਟਾਲੀਆ ਦੇ ਮੈਂਬਰਾਂ ਨੇ ਇਸ ਸੰਬੰਧ ਦੱਸਿਆ ਕਿ ਲਾਰਡ ਨਾਜ਼ਿਰ ਅਹਿਮਦ ਯੂ ਕੇ ਤੋਂ ਕਸ਼ਮੀਰ ਦੇ ਲਈ ਭਾਰਤ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਇਟਲੀ ਦੇ ਸ਼ਹਿਰ ਬ੍ਰੇਸ਼ੀਆ ਵੀ ਆਇਆ ਸੀ, ਇਨ੍ਹਾਂ ਨੂੰ ਇੰਗਲੈਂਡ ਵਰਗੇ ਦੇਸ਼ ਵਿੱਚ ਉੱਚ ਅਹੁਦਿਆਂ ਤੇ ਰਹਿੰਦੇ ਹੋਏ ਵੀ ਅਜਿਹੇ ਕਾਰੇ ਕਰਨਾ ਸ਼ਰਮਨ...

ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਮੁਠਭੇੜ ਦੌਰਾਨ ਦੋ ਅੱਤਵਾਦੀ ਢੇਰ

Tuesday, November 10 2020 11:11 AM
ਸ੍ਰੀਨਗਰ, 10 ਨਵੰਬਰ- ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਕਟਪੁਰਾ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਕਸ਼ਮੀਰ ਜ਼ੋਨ ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇੱਥੇ ਮੁਠਭੇੜ ਅਜੇ ਵੀ ਚੱਲ ਰਹੀ ਹੈ।

ਅਰਨਬ ਗੋਸਵਾਮੀ ਨੇ ਬੰਬੇ ਹਾਈਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਦਿੱਤੀ ਚੁਣੌਤੀ

Tuesday, November 10 2020 11:10 AM
ਨਵੀਂ ਦਿੱਲੀ, 10 ਨਵੰਬਰ- ਰਿਪਬਲਿਕ ਟੀ. ਵੀ. ਦੇ ਐਡੀਟਰ-ਇਨ-ਚੀਫ਼ ਅਰਨਬ ਗੋਸਵਾਮੀ ਨੇ ਬੰਬੇ ਹਾਈਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ। ਬੰਬੇ ਹਾਈਕੋਰਟ ਨੇ ਬੀਤੇ ਦਿਨ ਗੋਸਵਾਮੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਸ ਨੂੰ ਸੈਸ਼ਨ ਕੋਰਟ 'ਚ ਜਾਣ ਲਈ ਕਿਹਾ ਸੀ। ਹਾਈਕੋਰਟ ਦੇ ਇਸੇ ਫ਼ੈਸਲੇ ਨੂੰ ਅਰਨਬ ਨੇ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ।...

ਦੇਸ਼ ਦੇ ਨਿਰਯਾਤ ਵਿੱਚ ਸੁਧਾਰ: ਬੀਤੇ ਸਾਲ ਨਾਲੋਂ 1.25 ਅਰਬ ਡਾਲਰ ਦਾ ਵੱਧ ਕਾਰੋਬਾਰ

Tuesday, November 10 2020 11:02 AM
ਨਵੀਂ ਦਿੱਲੀ, 10 ਨਵੰਬਰ- ਦੇਸ਼ ਦੇ ਨਿਰਯਾਤ ਕਾਰੋਬਾਰ ਵਿਚ ਸੁਧਾਰ ਦੇ ਸੰਕੇਤ ਹਨ। ਨਵੰਬਰ ਦੇ ਪਹਿਲੇ ਹਫਤੇ ਵਿੱਚ ਨਿਰਯਾਤ 6.75 ਅਰਬ ਡਾਲਰ ਸੀ, ਜੋ ਸਾਲਾਨ ਅਧਾਰ ’ਤੇ 22.47 ਪ੍ਰਤੀਸ਼ਤ ਵਾਧੇ ਨੂੰ ਦਰਸਾਉਂਦਾ ਹੈ। ਇਸ ਵਿਚ ਦਵਾਈ, ਰਤਨ ਅਤੇ ਗਹਿਣੇ ਅਤੇ ਇੰਜਨੀਅਰਿੰਗ ਦੇ ਖੇਤਰ ਦਾ ਅਹਿਮ ਯੋਗਦਾਨ ਰਿਹਾ। ਇਕ ਅਧਿਕਾਰੀ ਨੇ ਦੱਸਿਆ ਕਿ ਸਾਲ ਪਹਿਲਾਂ ਨਵੰਬਰ ਦੇ ਪਹਿਲੇ ਹਫਤੇ ਵਿਚ ਨਿਰਯਾਤ 5.51 ਅਰਬ ਡਾਲਰ ਸੀ। ਇਸ ਹਿਸਾਬ ਨਾਲ ਇਸ ਸਾਲ ਨਵੰਬਰ ਵਿਚ 1.25 ਅਰਬ ਡਾਲਰ ਦੀ ਵਾਧਾ ਦਰਜ ਹੋਇਆ।...

ਦੇਸ਼ ਦੇ ਨਿਰਯਾਤ ਵਿੱਚ ਸੁਧਾਰ: ਬੀਤੇ ਸਾਲ ਨਾਲੋਂ 1.25 ਅਰਬ ਡਾਲਰ ਦਾ ਵੱਧ ਕਾਰੋਬਾਰ

Tuesday, November 10 2020 11:02 AM
ਨਵੀਂ ਦਿੱਲੀ, 10 ਨਵੰਬਰ- ਦੇਸ਼ ਦੇ ਨਿਰਯਾਤ ਕਾਰੋਬਾਰ ਵਿਚ ਸੁਧਾਰ ਦੇ ਸੰਕੇਤ ਹਨ। ਨਵੰਬਰ ਦੇ ਪਹਿਲੇ ਹਫਤੇ ਵਿੱਚ ਨਿਰਯਾਤ 6.75 ਅਰਬ ਡਾਲਰ ਸੀ, ਜੋ ਸਾਲਾਨ ਅਧਾਰ ’ਤੇ 22.47 ਪ੍ਰਤੀਸ਼ਤ ਵਾਧੇ ਨੂੰ ਦਰਸਾਉਂਦਾ ਹੈ। ਇਸ ਵਿਚ ਦਵਾਈ, ਰਤਨ ਅਤੇ ਗਹਿਣੇ ਅਤੇ ਇੰਜਨੀਅਰਿੰਗ ਦੇ ਖੇਤਰ ਦਾ ਅਹਿਮ ਯੋਗਦਾਨ ਰਿਹਾ। ਇਕ ਅਧਿਕਾਰੀ ਨੇ ਦੱਸਿਆ ਕਿ ਸਾਲ ਪਹਿਲਾਂ ਨਵੰਬਰ ਦੇ ਪਹਿਲੇ ਹਫਤੇ ਵਿਚ ਨਿਰਯਾਤ 5.51 ਅਰਬ ਡਾਲਰ ਸੀ। ਇਸ ਹਿਸਾਬ ਨਾਲ ਇਸ ਸਾਲ ਨਵੰਬਰ ਵਿਚ 1.25 ਅਰਬ ਡਾਲਰ ਦੀ ਵਾਧਾ ਦਰਜ ਹੋਇਆ।...

ਪ੍ਰੀ-ਵੈਡਿੰਗ ਫੋਟੋਸ਼ੂਟ ਦੌਰਾਨ ਜੋੜਾ ਕਾਵੇਰੀ ਨਦੀ ਵਿੱਚ ਡੁੱਬਿਆ

Tuesday, November 10 2020 11:00 AM
ਬੰਗਲੌਰ, 10 ਨਵੰਬਰ- ਕਰਨਾਟਕ ਦੇ ਮੈਸੂਰ ਜ਼ਿਲ੍ਹੇ ਦੇ ਤਾਲਕੜ 'ਚ ਪ੍ਰੀ ਵੈਡਿੰਗ ਫੋਟੋਸ਼ੂਟ ਦੌਰਾਨ ਹਾਦਸੇ ਵਿੱਚ ਮੁਟਿਆਰ ਤੇ 28 ਸਾਲਾ ਨੌਜਵਾਨ ਕਾਵੇਰੀ ਵਿੱਚ ਡੁੱਬ ਗਏ। ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ 20 ਸਾਲਾ ਮੁਟਿਆਰ ਨਦੀ ਵਿੱਚ ਡਿੱਗ ਗਈ ਤੇ ਉਸ ਨੂੰ ਬਚਾਉਣ ਲੱਗਿਆ ਉਸ ਦਾ ਮੰਗੇਤਰ ਵੀ ਡੁੱਬ ਗਿਆ। ਦੋਵਾਂ ਨੂੰ ਤੈਰਨਾ ਨਹੀਂ ਸੀ ਆਉਂਦਾ। ਸਿਵਲ ਠੇਕੇਦਾਰ ਚੰਦਰੂ ਅਤੇ ਸ਼ਸ਼ੀਕਲਾ ਦਾ ਵਿਆਹ ਇਸ ਮਹੀਨੇ ਦੇ ਅਖੀਰ ਵਿੱਚ ਹੋਣਾ ਸੀ।...

ਦੇਸ਼ ’ਚ ਕਰੋਨਾ ਦੇ 38073 ਨਵੇਂ ਮਾਮਲੇ, ਕੁੱਲ ਕੇਸ 86 ਲੱਖ ਦੇ ਨੇੜੇ ਪੁੱਜੇ

Tuesday, November 10 2020 10:56 AM
ਨਵੀਂ ਦਿੱਲੀ, 10 ਨਵੰਬਰ- ਭਾਰਤ ਵਿਚ ਬੀਤੇ ਚੌਵੀ ਘੰਟਿਆਂ ਦੌਰਾਨ ਕੋਵਿਡ-19 ਦੇ 38073 ਮਾਮਲਿਆਂ ਤੋਂ ਬਾਅਦ ਦੇਸ਼ ਵਿਚ ਕਰੋਨਾ ਦੇ ਮਾਮਲਿਆਂ ਦੀ ਕੁੱਲ ਗਿਣਤੀ 8591730 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਇਸ ਸਮੇਂ ਦੌਰਾਨ 448 ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 127059 ਹੋ ਗਈ ਹੈ।...

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੱਦੇ ਤੇ 10 ਨਵੰਬਰ ਨੂੰ ਸਭ ਪੰਜਾਬੀ ਹੁਸੈਨੀਵਾਲਾ ਸਰਹੱਦ 'ਤੇ ਪਹੁੰਚਣ : ਜੋਧਾ ਸਿੰਘ

Monday, November 9 2020 11:50 AM
ਮਿਲਾਨ, 9 ਨਵੰਬਰ (ਦਲਜੀਤ ਮੱਕੜ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੁਆਰਾ 10 ਨਵੰਬਰ ਨੂੰ 'ਬਾਰਡਰ ਖੁੱਲਵਾਓ, ਕਿਸਾਨ ਬਚਾਓ' ਰੈਲੀ ਵਿਚ ਬਿਨ੍ਹਾਂ ਕਿਸੇ ਤਰ੍ਹਾਂ ਦੇ ਭੇਦਭਾਵ ਤੋਂ ਉਪਰ ਉੱਠਕੇ ਪਹੁੰਚਣ ਦੀ ਅਪੀਲ ਕਰਦੇ ਹੋਏ ਇਟਲੀ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਸਕੱਤਰ ਜੋਧਾ ਸਿੰਘ ਖਾਲਸਾ ਨੇ ਕਿਹਾ ਕਿ “ਪੰਜਾਬ ਦੇ ਕਿਸਾਨਾਂ ਅਤੇ ਕਾਰੋਬਾਰੀ ਵਪਾਰੀਆਂ ਨੂੰ ਆਪਣੇ ਉਤਪਾਦਾਂ ਅਤੇ ਵਸਤਾਂ ਨੂੰ ਸਹੀ ਕੀਮਤ ਤੇ ਵੇਚਣ ਅਤੇ ਉਨ੍ਹਾਂ ਦੀ ਖੁੱਲ੍ਹੀ ਮੰਡੀ ਸੰਬੰਧੀ ਦਰਪੇਸ਼ ਆ ਰਹੀਆ ਮੁਸ਼ਕਿਲਾਂ ਨੂੰ ਉਸ ਸਮੇਂ ਤੱਕ ਸਹੀ ਢੰਗ ਨਾਲ ਹੱਲ ਨਹੀਂ ਕੀਤਾ ਜ...

ਪੰਜਾਬ ਵਿੱਚ ਅਗਲੀਆਂ ਚੋਣਾਂ ਈਵੀਐਮ ਮਸ਼ੀਨਾਂ ਦੀ ਜਗ੍ਹਾ ਬੈਲਟ ਪੇਪਰ ਰਾਂਹੀ ਹੋਣ - ਆਪ ਆਗੂ

Monday, November 9 2020 11:03 AM
ਮਿਲਾਨ, 9 ਨਵੰਬਰ (ਦਲਜੀਤ ਮੱਕੜ) 2022 ਦੀਆਂ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਈਵੀਐਮ ਮਸ਼ੀਨਾਂ ਦੀ ਜਗ੍ਹਾ ਬੈਲਟ ਪੇਪਰ ਰਾਹੀਂ ਹੋਣ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਇਟਲੀ ਤੋਂ ਆਮ ਆਦਮੀ ਪਾਰਟੀ ਦੇ ਆਗੂ ਬੌਬੀ ਅਟਵਾਲ, ਇਕਬਾਲ ਵੜੈਚ , ਰਘਵੀਰ ਰਾਰਾ ਨੇ ਕਰਦਿਆਂ ਕਿਹਾ ਕਿ ਜਿੱਥੇ ਅਮਰੀਕਾ ਵਰਗੇ ਦੇਸ਼ ਵਿਚ ਬੈਲਟ ਪੇਪਰ ਰਾਹੀਂ ਵੋਟਾਂ ਪੈਂਦੀਆਂ ਹਨ ਉੱਥੇ ਪੰਜਾਬ ਵਿੱਚ ਵੀ ਅਗਲੀਆਂ ਹੋ ਰਹੀਆਂ ਵੋਟਾਂ ਬੈਲਟ ਪੇਪਰ ਰਾਹੀਂ ਪੈਣੀਆਂ ਚਾਹੀਦੀਆਂ ਹਨ, ਉਨ੍ਹਾਂ ਕਿਹਾ ਕਿ ਈਵੀਐਮ ਮਸ਼ੀਨਾਂ ਰਾਹੀਂ ਧਾਂਦਲੀ ਹੋਣ ਦਾ ਆਰੋਪ ਹਮੇਸ਼ਾਂ ਹੀ ਲੱਗਦਾ ਰਿਹਾ ਹੈ...

E-Paper

Calendar

Videos