News: ਦੇਸ਼

ਕੋਰੋਨਾ ਵੈਕਸੀਨ ਦੂਸਰਾ ਪੜਾਅ : 4 ਲੱਖ ਤੋਂ ਵੱਧ ਲੋਕਾਂ ਨੂੰ ਦਿੱਤੀ ਗਈ ਪਹਿਲੀ ਡੋਜ਼, ਅੱਜ ਸਿਹਤ ਮੰਤਰੀ ਲਗਵਾਉਣਗੇ ਵੈਕਸੀਨ

Tuesday, March 2 2021 06:51 AM
ਨਵੀਂ ਦਿੱਲੀ, 2 ਮਾਰਚ - ਭਾਰਤ ’ਚ ਕੋਰੋਨਾ ਵਾਇਰਸ ਟੀਕਾਕਰਨ ਦਾ ਦੂਸਰਾ ਪੜਾਅ ਸੋਮਵਾਰ ਨੂੰ ਸ਼ੁਰੂ ਹੋ ਗਿਆ। ਪਹਿਲੇ ਦਿਨ ਪੀ.ਐਮ. ਮੋਦੀ ਨੇ ਟੀਕਾ ਲਗਵਾਇਆ। ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਤੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਕੋਰੋਨਾ ਦਾ ਟੀਕਾ ਲਗਵਾਉਣਗੇ। ਵੈਕਸੀਨ ਦੇ ਪਹਿਲੇ ਦਿਨ ਹੀ ਦੇਸ਼ ਦੇ 4 ਲੱਖ 27 ਹਜ਼ਾਰ 72 ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ।...

ਜਿਸਮਾਨੀ ਸ਼ੋਸ਼ਣ ਕੇਸ 'ਚ ਜ਼ਮਾਨਤ 'ਤੇ ਚੱਲ ਰਹੇ ਦੋਸ਼ੀ ਨੇ ਪੀੜਤਾ ਦੇ ਪਿਤਾ ਦੀ ਕੀਤੀ ਹੱਤਿਆ

Tuesday, March 2 2021 06:49 AM
ਹਾਥਰਸ, 2 ਮਾਰਚ - ਉਤਰ ਪ੍ਰਦੇਸ਼ ਦੇ ਹਾਥਰਸ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਸਾਲ 2018 'ਚ ਜਿਸਮਾਨੀ ਸ਼ੋਸ਼ਣ ਦੇ ਦੋਸ਼ 'ਚ ਜੇਲ੍ਹ ਜਾ ਚੁੱਕੇ ਤੇ ਅਜੇ ਜ਼ਮਾਨਤ 'ਤੇ ਬਾਹਰ ਚੱਲ ਰਹੇ ਦੋਸ਼ੀ ਨੇ ਪੀੜਤਾ ਦੇ ਪਿਤਾ ਨੂੰ ਸੋਮਵਾਰ ਨੂੰ ਕਥਿਤ ਰੂਪ ਨਾਲ ਗੋਲੀ ਮਾਰ ਹੱਤਿਆ ਕਰ ਦਿੱਤੀ।

ਨੀਤੀ ’ਚ ਬਦਲਾਅ ਨਾਲ ਸੰਦੇਸ਼ਾਂ ਦੀ ਨਿੱਜਤਾ ’ਤੇ ਅਸਰ ਨਹੀਂ ਪਵੇਗਾ: ਵੱਟਸਐਪ

Tuesday, January 12 2021 11:22 AM
ਨਵੀਂ ਦਿੱਲੀ, 12 ਜਨਵਰੀ ਵੱਟਸਐਪ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੀਆਂ ਨੀਤੀਆਂ ਵਿਚ ਤਾਜ਼ਾ ਤਬਦੀਲੀਆਂ ਨਾਲ ਸੰਦੇਸ਼ਾਂ ਦੀ ਨਿੱਜਤਾ ਉਪਰ ਅਸਰ ਨਹੀਂ ਪਵੇਗਾ। ਇਸ ਦੇ ਨਾਲ ਹੀ ਫੇਸਬੁੱਕ ਦੀ ਮਾਲਕੀ ਵਾਲੀ ਕੰਪਨੀ ਨੇ ਉਪਭੋਗਤਾਵਾਂ ਦੇ ਅੰਕੜਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਵਟਸਐਪ ਨੇ ਇੱਕ ਬਲਾੱਗਪੋਸਟ ਵਿੱਚ ਕਿਹਾ ਹੈ ਕਿ ਇਹ ਇਸ਼ਤਿਹਾਰਾਂ ਦੇ ਉਦੇਸ਼ ਨਾਲ ਉਪਭੋਗਤਾਵਾਂ ਦੇ ਨੰਬਰਾਂ ਦੀਆਂ ਸੂਚੀਆਂ ਜਾਂ ਸਮੂਹਾਂ ਦਾ ਡਾਟਾ ਫੇਸਬੁੱਕ ਨਾਲ ਸਾਂਝਾ ਨਹੀਂ ਕਰਦਾ ਹੈ ਅਤੇ ਵੱਟਸਐਪ ਜਾਂ ਫੇਸਬੁੱਕ ਨਾ ਤਾਂ ਵੱਟਸਐਪ ਉੱਤੇ ਉਪਭੋ...

ਹਰਿਆਣਾ ਸਰਕਾਰ ਵੱਲੋਂ ਲੋਕਾਂ ਨੂੰ ਉਰਜਾ ਸਰੰਖਣ ਦੇ ਪ੍ਰਤੀ ਪ੍ਰੋਤਸਾਹਿਤ ਕਰਨ ਲਈ ਰਾਜ ਪੱਧਰ ਉਰਜਾ ਸਰੰਖਣ ਪੁਰਸਕਾਰ ਦਿੱਤੇ ਜਾਣਗੇ, ਇਸ ਦੇ ਲਈ ਨਵ ਅਤੇ ਨਵੀਕਰਣੀ ਉਰਜਾ ਵਿਭਾਗ ਵੱਲੋਂ 31 ਜਨਵਰੀ, 2021 ਤਕ ਬਿਨੇ ਮੰਗੇ

Tuesday, January 12 2021 10:20 AM
ਚੰਡੀਗੜ੍ਹ, 12 ਜਨਵਰੀ - ਹਰਿਆਣਾ ਸਰਕਾਰ ਵੱਲੋਂ ਲੋਕਾਂ ਨੂੰ ਉਰਜਾ ਸਰੰਖਣ ਦੇ ਪ੍ਰਤੀ ਪ੍ਰੋਤਸਾਹਿਤ ਕਰਨ ਲਈ ਰਾਜ ਪੱਧਰ ਉਰਜਾ ਸਰੰਖਣ ਪੁਰਸਕਾਰ ਦਿੱਤੇ ਜਾਣਗੇ, ਇਸ ਦੇ ਲਈ ਨਵ ਅਤੇ ਨਵੀਕਰਣੀ ਉਰਜਾ ਵਿਭਾਗ ਵੱਲੋਂ 31 ਜਨਵਰੀ, 2021 ਤਕ ਬਿਨੇ ਮੰਗੇ ਹਨ। ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਲ 2019-20 ਦੇ ਲਈ ਐਮਐਸਐਮਈ ਤੇ ਆਈਟੀ ਉਦਯੋਗ ਸਮੇਤ ਸਾਰੇ ਉਦਯੋਗਾਂ, ਕਾਮਰਸ਼ਿਅਲ ਬਿਲਡਿੰਗ, ਸਰਕਾਰੀ, ਸੀਪੀਐਸਯੂ/ਪੀਐਸਯੂ, ਸੰਸਥਾਂਨ/ਸੰਗਠਨ ਅਤੇ ਗਰੁੱਪ ਹਾਊਸਿੰਗ ਸੋਸਾਇਟੀ, ਇਨੋਵੇਸ਼ਨ/ਨਿਯੂ ਤਕਨਾਲੋਜੀ/ਪ੍ਰਮੋਸ਼ਨਲ ਪੋ੍...

100 ਦੇ ਕਰੀਬ ਇਟਾਲੀਅਨ ਨੂੰ ਪੰਜਾਬੀ ਮਾਂ ਬੋਲੀ ਸਿਖਾਉਣ ਵਾਲਾ ਇਟਲੀ ਦਾ ਮਾਣਮੱਤਾ ਸਖ਼ਸ ਹਰਜਿੰਦਰ ਹੀਰਾ

Monday, January 4 2021 08:48 AM
ਸੂਰਜ (ਦਲਜੀਤ ਮੱਕੜ) : ਮਿਲਾਨ ਇਟਲੀ, 4 ਜਨਵਰੀ ਅੱਜ ਜਦੋਂ ਕਿ ਪੰਜਾਬ ਦੀ ਧਰਤੀ ਉੱਤੇ ਪੰਜਾਬੀ ਮਾਂ ਬੋਲੀ ਨਾਲ ਵਿਦੇਸ਼ੀ ਭਾਸ਼ਾਵਾਂ ਦੇ ਗਰੂਰੀ ਲੋਕਾਂ ਵੱਲੋਂ ਹੀਣ ਭਾਵਨਾ ਨਾਲ ਦੇਖਦਿਆ ਜੋ ਵਿਵਹਾਰ ਪੰਜਾਬ ਦੇ ਸਕੂਲਾਂ ਕਾਲਜਾਂ ਵਿੱਚ ਕੀਤਾ ਜਾ ਰਿਹਾ ਹੈ ਉਹ ਕਿਸੇ ਤੋਂ ਵੀ ਲੁੱਕਿਆ ਛੁਪਿਆ ਨਹੀ ਪਰ ਜੇਕਰ ਅਜਿਹੀ ਹਾਲਤ ਵਿੱਚ ਕੋਈ ਪੰਜਾਬੀ ਮਾਂ ਬੋਲੀ ਦਾ ਸੱਚਾ ਸੇਵਾਦਾਰ ਵਿਦੇਸ਼ੀ ਧਰਤੀ ਉੱਤੇ ਪੰਜਾਬੀ ਭਾਸ਼ਾ ਦਾ ਹੋਕਾ ਹੀ ਨਾ ਦਿੰਦਾ ਹੋਵੇ ਸਗੋ ਵਿਦੇਸ਼ੀਆਂ ਨੂੰ ਪੰਜਾਬੀ ਮਾਂ ਬੋਲੀ ਸਿਖਾਉਣ ਲਈ ਨਿਰੰਤਰ ਯਤਨਸ਼ੀਲ ਵੀ ਹੋਵੇ ਤਾਂ ਅਜਿਹੀ ਸਖ਼ਸੀਅਤ ਨੂੰ ਦੁਨੀਆਂ ਭਰ ਵਿੱਚ ...

ਅੰਤਰਰਾਸ਼ਟਰੀ ਉਡਾਣਾਂ ’ਤੇ ਲੱਗੀ ਰੋਕ ’ਤੇ ਭਾਰਤ ਸਰਕਾਰ ਨੇ 31 ਜਨਵਰੀ ਤੱਕ ਕੀਤਾ ਵਾਧਾ, ਵਿਸ਼ੇਸ਼ ਉਡਾਣਾਂ ਨੂੰ ਛੋਟ

Wednesday, December 30 2020 11:13 AM
ਨਵੀਂ ਦਿੱਲੀ, 30 ਦਸੰਬਰ - ਭਾਰਤ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਕੋਵਿਡ19 ਦੇ ਚੱਲਦਿਆਂ ਅੰਤਰਰਾਸ਼ਟਰੀ ਉਡਾਣਾਂ ’ਤੇ ਮੁਅੱਤਲੀ 31 ਜਨਵਰੀ 2021 ਤੱਕ ਵਧਾ ਦਿੱਤੀ ਗਈ ਹੈ। ਪਰੰਤੂ ਵਿਸ਼ੇਸ਼ ਉਡਾਣਾਂ ਅਤੇ ਅੰਤਰਰਾਸ਼ਟਰੀ ਏਅਰ ਕਾਰਗੋ ਸੰਚਾਲਨ ’ਤੇ ਇਹ ਮੁਅੱਤਲੀ ਲਾਗੂ ਨਹੀਂ ਹੈ।

ਅਨਿਲ ਵਿਜ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਪਰ ਆਕਸੀਜਨ ਲੱਗੀ ਰਹੇਗੀ

Wednesday, December 30 2020 11:08 AM
ਚੰਡੀਗੜ੍ਹ, 30 ਦਸੰਬਰ- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਬੁੱਧਵਾਰ ਨੂੰ ਗੁੜਗਾਓਂ ਦੇ ਮੇਦਾਂਤਾ ਹਸਪਤਾਲ ਤੋਂ ਛੁੱਟੀ ਦਿੱਤੀ ਗਈ, ਜਿਥੇ ਉਨ੍ਹਾਂ ਦਾ ਕੋਵਿਡ-19 ਦਾ ਇਲਾਜ ਚੱਲ ਰਿਹਾ ਸੀ। ਭਾਜਪਾ ਦੇ ਸੀਨੀਅਰ ਨੇਤਾ ਵਿਜ (67) ਹੁਣ ਆਕਸੀਜਨ ਸਹਾਇਤਾ ’ਤੇ ਆਪਣੀ ਅੰਬਾਲਾ ਰਿਹਾਇਸ਼ ’ਤੇ ਰਹਿਣਗੇ। ਪਿਛਲੇ ਕੁਝ ਦਿਨਾਂ ਤੋਂ ਸ੍ਰੀ ਵਿਜ ਦੀ ਸਿਹਤ ਵਿਚ ਲਗਾਤਾਰ ਸੁਧਾਰ ਦਿਖਾਈ ਦੇ ਰਿਹਾ ਸੀ। ਉਹ 15 ਦਸੰਬਰ ਨੂੰ ਮੇਦਾਂਤ ਦੇ ਹਸਪਤਾਲ ਵਿੱਚ ਭਰਤੀ ਹੋਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅੰਬਾਲਾ ਵਿੱਚ ਟ੍ਰਾਇਲ ਵਜੋਂ ਕਰੋਨਾ ਵੈਕਸੀਨ ਲਗਾਈ ਗਈ ਸੀ। ਇਸ ਤੋਂ ਕ...

ਟਾਵਰਾਂ ਨੂੰ ਨੁਕਸਾਨ: ਰਿਲਾਇੰਸ ਜੀਓ ਨੇ ਕੈਪਟਨ ਤੇ ਡੀਜੀਪੀ ‘ਸ਼ਿਕਾਇਤ’ ਕੀਤੀ

Wednesday, December 30 2020 11:04 AM
ਨਵੀਂ ਦਿੱਲੀ, 30 ਦਸੰਬਰ ਰਿਲਾਇੰਸ ਜੀਓ ਇਨਫੋਕਾਮ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਨੂੰ ਪੱਤਰ ਲਿਖ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਰਾਜ ਵਿੱਚ ‘ਜੀਓ ਨੈੱਟਵਰਕ ਟਾਵਰਾਂ ਨੂੰ ਨੁਕਸਾਨ ਪਹੁਚਾਉਣ ਦੇ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ। ਪੱਤਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸਥਾਨਕ ਪੱਧਰ ’ਤੇ ਪੁਲੀਸ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੇ।...

ਅਮਰੀਕੀ ਅਦਾਲਤ ਵੱਲੋਂ 26/11 ਹਮਲੇ ਦੇ ਮੁਲਜ਼ਮ ਤਹੱਵੁਰ ਰਾਣਾ ਦੀ ਜ਼ਮਾਨਤ ਰੱਦ

Monday, December 14 2020 11:24 AM
ਵਾਸ਼ਿੰਗਟਨ, 14 ਦਸੰਬਰ (ਜੀ.ਐਨ.ਐਸ.ਏਜੰਸੀ) ਅਮਰੀਕਾ ਦੀ ਇਕ ਅਦਾਲਤ ਨੇ ਪਾਕਿਸਤਾਨ ਮੂਲ ਦੇ ਕੈਨੇਡਿਆਈ ਬਿਜ਼ਨਸਮੈਨ ਅਤੇ 2008 ਵਿੱਚ ਮੁੰਬਈ ਹਮਲੇ ਦੇ ਮੁੱਖ ਮੁਲਜ਼ਮ ਤਹੱਵੁਰ ਰਾਣਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਭਾਰਤ ਰਾਣਾ ਨੂੰ ਭਗੌੜਾ ਐਲਾਨ ਚੁੱਕਾ ਹੈ। ਅਦਾਲਤ ਨੇ ਕਿਹਾ ਕਿ ਉਸ ਦੇ ਮੁਲਕ ਛੱਡ ਕੇ ਭੱਜਣ ਦਾ ਖ਼ਤਰਾ ਹਾਲੇ ਖ਼ਤਮ ਨਹੀਂ ਹੋਇਆ। ਮੁੰਬਈ ਅਤਿਵਾਦੀ ਹਮਲੇ ਵਿੱਚ ਹੱਥ ਹੋਣ ਕਾਰਨ ਡੇਵਿਡ ਕੋਲਮੈਨ ਹੈਡਲੀ ਦੇ ਦੋਸਤ ਰਾਣਾ ਨੂੰ ਭਾਰਤ ਨੂੰ ਸੈਂਪਣ ਦੀ ਅਪੀਲ ਤੋਂ ਬਾਅਦ ਉਸ ਨੂੰ ਮੁੜ 10 ਜੂਨ ਨੂੰ ਲਾਸ ਏਜੰਲਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਨਾ...

ਅਤਿਵਾਦੀਆਂ ਵੱਲੋਂ ਪੀਡੀਪੀ ਆਗੂ ਦੇ ਘਰ ’ਤੇ ਹਮਲਾ; ਪੁਲੀਸ ਮੁਲਾਜ਼ਮ ਹਲਾਕ

Monday, December 14 2020 10:49 AM
ਸ੍ਰੀਨਗਰ, 14 ਦਸੰਬਰ ਸ੍ਰੀਨਗਰ ਦੇ ਨਾਟੀਪੋਰਾ ਇਲਾਕੇ ਵਿੱਚ ਸੋਮਵਾਰ ਨੂੰ ਦਹਿਸ਼ਤਗਰਦਾਂ ਨੇ ਪੀਪਲਜ਼ ਡੈਮੋਕਰੈਟਿਕ ਪਾਰਟੀ ਨੇਤਾ ਪਰਵੇਜ਼ ਭੱਟ ਦੇ ਘਰ ’ਤੇ ਗੋਲੀਬਾਰੀ ਕੀਤੀ ,ਜਿਸ ਵਿੱਚ ਇਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਾਂਸਟੇਬਲ ਮਨਜ਼ੂਰ ਅਹਿਮਦ ਪੀਡੀਪੀ ਨੇਤਾ ਦੇ ਨਿਜੀ ਸੁਰੱਖਿਆ ਗਾਰਡ ਵਜੋਂ ਤਾਇਨਾਤ ਸੀ, ਜੋ ਗੋਲੀਬਾਰੀ ਵਿੱਚ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਨੇੜੇ ਦੇ ਇਕ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਹ ਸਪਸ਼ਟ ਨਹੀਂ ਹੈ ਕਿ ਘਟਨਾ ਵੇਲੇ ਪੀਡੀਪੀ ਆਗੂ ਅਤੇ ਪਰਿਵਾਰਕ ਮੈਂ...

ਕੋਵਿਡ-19: ਮੁਲਕ ਵਿੱਚ ਨਵੇਂ ਕੇਸਾਂ ਦੀ ਗਿਣਤੀ 30 ਹਜ਼ਾਰ ਤੋਂ ਘੱਟ

Monday, December 14 2020 10:31 AM
ਨਵੀਂ ਦਿੱਲੀ, 14 ਦਸੰਬਰ ਕੋਵਿਡ-19 ਦੇ ਨਵੇਂ ਕੇਸਾਂ ਦੀ ਗਿਣਤੀ ਮਹੀਨੇ ਵਿੱਚ ਤੀਜੀ ਵਾਰ 30 ਹਜ਼ਾਰ ਤੋਂ ਘੱਟ ਰਹਿਣ ਬਾਅਦ ਮੁਲਕ ਵਿੱਚ ਕਰੋਨਾ ਪੀੜਤਾਂ ਦਾ ਕੁਲ ਅੰਕੜਾ 98.84 ਲੱਖ ਹੋ ਗਿਆ ਹੈ। ਹੁਣ ਤਕ 93.88 ਲੱਖ ਲੋਕ ਸਿਹਤਯਾਬ ਹੋ ਚੁੱਕੇ ਹਨ। ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਅੰਕੜੇ ਅਨੁਸਾਰ ਮੁਲਕ ਵਿੱਚ ਕਰੋਨਾ ਦੇ ਇਕ ਦਿਨ ਵਿੱਚ 27,071 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਪੀੜਤਾਂ ਦਾ ਅੰਕੜਾ 98,84,100 ਹੋ ਗਿਆ ਹੈ ਅਤੇ 336 ਮੌਤਾਂ ਨਾਲ ਮਿ੍ਤਕਾਂ ਦੀ ਕੁਲ ਗਿਣਤੀ ਵਧ ਕੇ 1, 43,355 ਹੋ ਗਈ ਹੈ। ਇਸ ਦੇ ਨਾਲ ਮੁਲਕ ਵਿੱਚ ਲਗਾਤਾਰ ਅੱਠਵ...

ਸਰਕਾਰ ਚਾਹੁੰਦੀ ਹੈ ਕਿ ਦੇਸ਼ ਦੇ ਸਾਰੇ ਕਿਸਾਨਾਂ ਦੀ ਆਮਦਨ ਬਿਹਾਰ ਦੇ ਕਿਸਾਨ ਜਿੰਨੀ ਹੋ ਜਾਵੇ: ਰਾਹੁਲ

Friday, December 11 2020 02:06 PM
ਨਵੀਂ ਦਿੱਲੀ, 11 ਦਸੰਬਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਦੇ ਵਿਰੋਧ ਪ੍ਰਦਰਸ਼ਨ ਦੇ ਪਿਛੋਕੜ ਵਿਚ ਦਾਅਵਾ ਕੀਤਾ ਕਿ ਦੇਸ਼ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਦੇ ਬਰਾਬਰ ਆਮਦਨੀ ਚਾਹੁੰਦੇ ਹਨ ਪਰ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਆਮਦਨੀ ਬਿਹਾਰ ਦੇ ਕਿਸਾਨਾਂ ਦੇ ਬਰਾਬਰ ਕਰਨੀ ਚਾਹੁੰਦੀ ਹੈ। ਉਨ੍ਹਾਂ ਟਵੀਟ ਕੀਤਾ ਕਿ ਦੇਸ਼ ਦਾ ਕਿਸਾਨ ਪੰਜਾਬ ਦੇ ਕਿਸਾਨ ਦੇ ਬਰਾਬਰ ਆਮਦਨ ਚਾਹੁੰਦਾ ਹੈ ਪਰ ਸਰਕਾਰ ਆਮਦਨ ਬਿਹਾਰ ਦੇ ਬਰਾਬਰ ਕਰਨ ਲਈ ਤੁਲੀ ਹੋਈ ਹੈ। ਉਨ੍ਹਾਂ ਮੁਤਾਬਕ ਪੰਜਾਬ ਦੇ ਕ...

ਖੇਤੀ ਕਾਨੂੰਨ ਰੱਦ ਕਰਨ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ

Friday, December 11 2020 02:02 PM
ਚੰਡੀਗੜ੍ਹ, 11 ਦਸੰਬਰ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਭਾਰਤੀ ਕਿਸਾਨ ਯੂਨੀਅਨ(ਭਾਨੂੰ ਗਰੁੱਪ) ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾ ਦਿੱਤੀ ਹੈ।

ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ 15ਵੇਂ ਦਿਨ ਵੀ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹਨ 'ਖੇਤਾਂ ਦੇ ਰਾਜੇ'

Thursday, December 10 2020 07:49 AM
ਨਵੀਂ ਦਿੱਲੀ, 10 ਦਸੰਬਰ- ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਕੜਾਕੇ ਦੀ ਠੰਢ 'ਚ ਡਟੇ ਕਿਸਾਨਾਂ ਦਾ ਅੰਦੋਲਨ ਅੱਜ 15ਵੇਂ ਦਿਨ ਵੀ ਜਾਰੀ ਹੈ। ਕਿਸਾਨ ਲਗਾਤਾਰ ਮੰਗ ਕਰ ਰਹੇ ਹਨ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰੇ, ਜਦਕਿ ਕੇਂਦਰ ਸਰਕਾਰ ਅਜੇ ਵੀ ਕਾਨੂੰਨਾਂ 'ਚ ਕੁਝ ਸੋਧਾਂ ਕਰਨ ਦੀ ਗੱਲ ਆਖ ਰਹੀ ਹੈ। ਇਸੇ ਨੂੰ ਲੈ ਕੇ ਦਿੱਲੀ ਦੇ ਸਿੰਘੂ ਬਾਰਡਰ 'ਤੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਮਨਜੀਤ ਸਿੰਘ ਨੇ ਕਿਹਾ ਕਿ ਸਰਕਾਰ ਦੇ ਇਰਾਦੇ ਠੀਕ ਨਹੀਂ ਹਨ। ਸਰਕਾਰ ਚਾਹੁੰਦੀ ਹੈ ਕਿ ਇਹ ਅੰਦੋਲਨ ਲੰਬਾ ਚੱਲੇ ਅਤੇ ...

ਦੇਸ਼ ’ਚ ਕਰੋਨਾ ਮਰੀਜ਼ਾਂ ਦੀ ਗਿਣਤੀ ਸਾਢੇ 97 ਲੱਖ ਨੂੰ ਟੱਪੀ

Thursday, December 10 2020 07:47 AM
ਨਵੀਂ ਦਿੱਲੀ, 10 ਦਸੰਬਰ ਦੇਸ਼ ਵਿਚ ਕਰੋਨਾ ਵਾਇਰਸ ਦੇ 31521 ਨਵੇਂ ਮਰੀਜ਼ ਆਉਣ ਤੋਂ ਬਾਅਦ ਕੋਵਿਡ-19 ਮਰੀਜ਼ਾਂ ਦੀ ਕੁੱਲ ਗਿਣਤੀ 9767371 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਬੀਤੇ ਚੌਵੀ ਘੰਟਿਆਂ ਦੌਰਾਨ ਕਰੋਨਾ ਕਾਰਨ 412 ਲੋਕਾਂ ਦੀ ਮੌਤ ਹੋਈ ਤੇ ਇਸ ਤਰ੍ਹਾਂ ਇਸ ਕਾਰਨ ਹੁਣ ਤੱਕ 141772 ਵਿਅਕਤੀ ਜਾਨ ਗੁਆ ਚੁੱਕੇ ਹਨ। ਪੰਜਾਬ ਵਿੱਚ ਇਸ ਵਾਇਰਸ ਕਾਰਨ 4,980 ਮਰੀਜ਼ ਮਾਰੇ ਜਾ ਚੁੱਕੇ ਹਨ।...

E-Paper

Calendar

Videos