Arash Info Corporation

News: ਪੰਜਾਬ

ਮੋਤੀ ਮਹਿਲ ਵੱਲ ਜਾ ਰਹੇ ਕਿਸਾਨਾਂ ਨੂੰ ਵਾਈਪੀਐੱਸ ਚੌਕ ’ਤੇ ਰੋਕਿਆ

Wednesday, July 31 2019 06:41 AM
ਪਟਿਆਲਾ, ਘੱਗਰ ਦਰਿਆ, ਟਾਂਗਰੀ ਨਦੀ ਅਤੇ ਪਟਿਆਲਾ ਨਦੀ ਸਮੇਤ ਹੜ੍ਹਾਂ ਦੀ ਮਾਰ ਝੱਲਦੇ ਆ ਰਹੇ ਪਟਿਆਲਾ ਜ਼ਿਲ੍ਹੇ ਦੇ ਸਬੰਧਤ ਇਲਾਕਿਆਂ ਨੂੰ ਹੜ੍ਹ ਪ੍ਰਭਾਵਿਤ ਐਲਾਨ ਕੇ ਕਿਸਾਨਾਂ ਨੂੰ ਬਣਦੀਆਂ ਸਹੂਲਤਾਂ ਯਕੀਨੀ ਬਣਾਉਣ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਅੱਜ ਝੰਡਾ ਮਾਰਚ ਕਰਦਿਆਂ ਮੁੱਖ ਮੰਤਰੀ ਦੀ ਰਿਹਾਇਸ਼ ਨਿਊ ਮੋਤੀ ਬਾਗ਼ ਪੈਲੇਸ ਵੱਲ ਜਾਣ ਦੀ ਕੋਸ਼ਿਸ਼ ਕੀਤੀ। ਪੁਲੀਸ ਫੋਰਸ ਨੇ ਕਿਸਾਨਾਂ ਦੇ ਕਾਫ਼ਲੇ ਨੂੰ ਮਹਿਲ ਤੋਂ ਪਹਿਲਾਂ ਹੀ ਵਾਈਪੀਐੱਸ ਚੌਕ ’ਤੇ ਰੋਕ ਲਿਆ ਤੇ ਕਿਸਾਨ ਉੱਥੇ ਹੀ ਧਰਨਾ ਮਾਰ ਕੇ ਬੈਠ ਗਏ। ਮੁੱਖ ਮੰਤਰੀ ਦੇ ਓਐੱਸਡੀ ਰਾਜੇਸ਼ ਕੁਮਾਰ ਵੱਲੋਂ ਮੰਗ ਪੱਤਰ ਲੈਣ ਮਗਰੋਂ ਇਹ ਧਰਨਾ ਸਮਾ...

‘ਭਾਈ! ਬਿਜਲੀ ਵਾਲੇ ਆਏ ਨੇ, ਕੁੰਡੀਆਂ ਲਾਹ ਦਿਓ ਤੇ ਘੇਰਾ ਪਾ ਲਓ’

Thursday, July 25 2019 06:26 AM
ਬਠਿੰਡਾ ‘ਭਾਈ, ਬਿਜਲੀ ਵਾਲੇ ਆ ਗਏ ਨੇ, ਕੁੰਡੀਆਂ ਲਾਹ ਦਿਓ ਤੇ ਘੇਰਾ ਪਾ ਲਓ’। ਗੁਰੂ ਘਰ ’ਚੋਂ ਇਹ ਮੁਨਿਆਦੀ ਉਦੋਂ ਹੋਈ ਜਦੋਂ ਪਾਵਰਕੌਮ ਦੇ ਉੱਡਣ ਦਸਤੇ ਨੇ ਇਕ ਪਿੰਡ ਵਿਚ ਬਿਜਲੀ ਚੋਰੀ ਫੜਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਛਾਪਾ ਮਾਰਿਆ। ਉੱਡਣ ਦਸਤੇ ਦੇ ਇੰਚਾਰਜ ਐਕਸੀਅਨ ਨੇ ਬਠਿੰਡਾ-ਮੁਕਤਸਰ ਰੋਡ ’ਤੇ ਪੈਂਦੇ ਇਕ ਪਿੰਡ ਦੀ ਇਹ ਘਟਨਾ ਸੁਣਾਈ ਹੈ, ਜਿੱਥੋਂ ਦੇ ਗੁਰਦੁਆਰੇ ਵਿਚੋਂ ਲੋਕਾਂ ਨੂੰ ਫੌਰੀ ਕੁੰਡੀਆਂ ਲਾਹੁਣ ਲਈ ਸੁਚੇਤ ਕੀਤਾ ਗਿਆ। ਇੰਜ ਹੀ ਬੀਤੇ ਦਿਨ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ’ਚ ਵਾਪਰਿਆ, ਜਿੱਥੋਂ ਦੇ ਗੁਰਦੁਆਰੇ ਵਿਚ ਵੀ ਇਸੇ ਤਰਜ਼ ’ਤੇ ਮੁਨਿਆਦੀ ਹੋਈ ਸੀ। ਥਾਣਾ ਨਿਹਾਲ ਸਿੰਘ ਵਾਲਾ ’ਚ ਦਰਜ ...

ਕਾਰ ਦੇ ਦਰਵਾਜ਼ਿਆਂ ’ਚੋਂ 16 ਕਿੱਲੋ ਅਫ਼ੀਮ ਬਰਾਮਦ

Monday, July 15 2019 06:17 AM
ਜਲੰਧਰ, ਦਿਹਾਤੀ ਪੁਲੀਸ ਨੇ ਦੋ ਜਣਿਆਂ ਨੂੰ 16 ਕਿਲੋ ਅਫ਼ੀਮ ਸਮੇਤ ਗ੍ਰਿਫਤਾਰ ਕੀਤਾ ਹੈ। ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਨੇ ਪਿੰਡ ਮੱਲੀਆਂ ਮੋੜ ’ਤੇ ਨਾਕੇਬੰਦੀ ਦੌਰਾਨ ਇੱਕ ਕਾਰ ਨੰਬਰ ਪੀਬੀ 02- ਡੀਪੀ -4190 ਨੂੰ ਕਬਜ਼ੇ ਵਿੱਚ ਲਿਆ। ਕਾਰ ਵਿੱਚ ਬੈਠੇ 2 ਨੌਜਵਾਨਾਂ ਨੇ ਆਪਣੀ ਪਛਾਣ ਪੰਜਾਬ ਸਿੰਘ ਅਤੇ ਦਲਜੀਤ ਸਿੰਘ ਦੋਵੇਂ ਵਾਸੀ ਪਿੰਡ ਬੁਤਾਲਾ ਜ਼ਿਲ੍ਹਾ ਅੰਮ੍ਰਿਤਸਰ ਵੱਜੋਂ ਦੱਸੀ। ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ 16 ਕਿਲੋ ਅਫੀਮ ਬਰਾਮਦ ਹੋਈ। ਦੋਵੇਂ ਜਣਿਆਂ ਨੇ ਤਿੰਨ ਪੈਕਟਾਂ ਵਿੱਚ ਇੱਕ-ਇੱਕ ਕਿਲੋ ਅਫ਼ੀਮ ਲੱਕ ਨਾਲ ਬੰਨ੍ਹੀ ਹੋਈ ਸੀ। ਕਾਰ ਦੀ ਤਲਾਸ਼ੀ ਲੈਣ ’ਤ...

‘ਆਪ’ ਨੇ ਅਕਾਲੀਆਂ ਦੇ ਧਰਨੇ ’ਤੇ ਪਾਈ ‘ਮਿੱਟੀ’

Saturday, July 13 2019 07:10 AM
ਮੋਗਾ, ਇਥੇ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਖ਼ਿਲਾਫ਼ ਦਿੱਤੇ ਜਾ ਰਹੇ ਰੋਸ ਧਰਨੇ ਦੇ ਬਰਾਬਰ ਅਕਾਲੀਆਂ ਨੂੰ ਮਹਿੰਗੀ ਬਿਜਲੀ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਚੌਕ ’ਚ ਖੜ੍ਹ ਕੇ ਬਾਦਲਾਂ ਵਿਰੁੱਧ ਪਰਚੇ ਵੰਡੇ। ਇਸ ਮੌਕੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਵਿਧਾਇਕ ਮੀਤ ਹੇਅਰ, ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਨਸੀਬ ਸਿੰਘ ਦੀ ਅਗਵਾਈ ਹੇਠ ਅਕਾਲੀ ਦਲ (ਬਾਦਲ) ਵੱਲੋਂ ਲਗਾਏ ਧਰਨੇ ’ਤੇ ‘ਆਪ’ ਨੇ ਹੱਲਾ ਬੋਲਦਿਆਂ ਨਾ ਕੇਵਲ ਮਹਿੰਗੀ ਬਿਜਲੀ ਲਈ ਸਿੱਧਾ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਇਆ, ਸਗੋਂ ਚੌਕਾਂ ’ਚ ਖੜ੍ਹ ...

ਅਕਾਲੀ ਵਰਕਰਾਂ ’ਤੇ ਝੂਠੇ ਪਰਚੇ ਕਰਨ ਵਾਲੇ ਅਫ਼ਸਰ ਜੇਲ੍ਹ ਡੱਕੇ ਜਾਣਗੇ: ਸੁਖਬੀਰ

Saturday, July 13 2019 07:09 AM
ਮੋਗਾ, ਇਥੇ ਨਵੀਂ ਅਨਾਜ ਮੰਡੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ, ਜਿਸ ਦੌਰਾਨ ਬੁਲਾਰਿਆਂ ਨੇ ਕਾਂਗਰਸ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਇਸ ਮੌਕੇ ਕਿਸਾਨ ਖੁਦਕਸ਼ੀਆਂ, ਨਸ਼ਿਆਂ ਨਾਲ ਮੌਤਾਂ ਤੇ ਨਸ਼ੇ ਦੀ ਵਿਕਰੀ, ਖੇਤੀ ਸੈਕਟਰ ਲਈ ਬਿਜਲੀ ਤੇ ਮਗਨਰੇਗਾ ਫੰਡਾਂ ’ਚ ਘਪਲਾ ਤੇ ਸੂਬੇ ’ਚ ਲਾਕਾਨੂੰਨੀ ਦੇ ਮੁੱਦੇ ਭਾਰੂ ਰਹੇ। ਜ਼ਿਲ੍ਹਾ ਸਕੱਤਰੇਤ ਤੱਕ ਰੋਸ ਮਾਰਚ ਕਰਦਿਆਂ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਰਾਜਪਾਲ ਪੰਜਾਬ ਦੇ ਨਾਮ ਮੰਗ ਪੱਤਰ ਵੀ ਦਿੱਤਾ ਗਿਆ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ...

ਝੱਖੜ ਨੇ ਉਡਾਏ ਬਿਜਲੀ ਦੇ ਫਿਊਜ਼; ਦਰਜਨਾਂ ਟਰਾਂਸਫਾਰਮਰ ਤੇ ਖੰਭੇ ਡੇਗੇ

Wednesday, July 3 2019 06:18 AM
ਮਾਨਸਾ, ਅੱਧੀ ਰਾਤ ਮਾਨਸਾ ਜ਼ਿਲ੍ਹੇ ’ਚ ਆਏ ਤੇਜ਼ ਤੁਫਾਨ ਨੇ ਭਾਰੀ ਨੁਕਸਾਨ ਕੀਤਾ ਹੈ। ਤੇਜ਼ ਹਵਾ ਨੇ ਪਿੰਡਾਂ ਸ਼ਹਿਰਾਂ ’ਚ ਸੈਂਕੜੇ ਦਰਖ਼ਤ ਉਖਾੜੇ ਤੇ ਟਾਹਣੇ ਤੋੜ ਦਿੱਤੇ। ਦਰਖ਼ਤਾਂ ਦੇ ਡਿੱਗਣ ਕਰਕੇ ਬਿਜਲੀ ਦੇ ਟਰਾਂਸਫਾਰਮਰ ਤੇ ਖੰਭੇ ਡਿੱਗ ਗਏ ਜਿਸ ਕਰਕੇ ਦਰਜਨਾਂ ਪਿੰਡਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਤੇਜ਼ ਝੱਖੜ ਨੇ ਦੁਕਾਨਾਂ ਦੇ ਬਾਹਰ ਲੱਗੇ ਫਲੈਕਸ ਬੋਰਡ ਤੇ ਸੜਕਾਂ ਕਿਨਾਰੇ ਲੱਗੇ ਦਿਸ਼ਾ ਸੂਚਕ ਵੀ ਪੈਰਾਂ ਤੋਂ ਉਖਾੜ ਦਿੱਤੇ ਹਨ। ਅਰਧ ਸ਼ਹਿਰੀ ਖੇਤਰ ਦੇ ਐਸਡੀਓ ਸੁਖਦੇਵ ਸਿੰਘ ਨੇ ਦੱਸਿਆ ਰਾਤ ਵੇਲੇ ਆਏ ਤੇਜ਼ ਝੱਖੜ ਨੇ ਦਰਜਨਾਂ ਪਿੰਡਾਂ ਦੀ ਬਿਜਲੀ ਠੱਪ ਕਰ ਦਿੱਤੀ। ਝੱਖੜ ਕਾਰਨ ਸੱਤ ਟਰਾਂਸਫਾਰਮਰ ਦੋ ਦਰਜਨ ਤੋਂ ਵੀ ਵੱਧ ਖੋਲ ...

ਨਿਗਮ ਮੁਲਾਜ਼ਮਾਂ ਨੇ ਧਰਨਾ ਲਾ ਕੇ ਤਨਖ਼ਾਹ ਮੰਗੀ

Wednesday, July 3 2019 06:16 AM
ਲੁਧਿਆਣਾ, ਪਿਛਲੇ ਦੋ ਮਹੀਨੇ ਤੋਂ ਤਨਖ਼ਾਹ ਨਾ ਮਿਲਣ ਕਾਰਨ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਅੱਜ ਸਰਾਭਾ ਨਗਰ ਸਥਿਤ ਡੀ ਜ਼ੋਨ ਦਫ਼ਤਰ ਘੇਰ ਕੇ ਧਰਨਾ ਲਾਇਆ ਤੇ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਰਤੀ ਵਾਲਮੀਕਿ ਧਰਮ ਸਮਾਜ ਤੇ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਮੈਂਬਰਾਂ ਨੇ ਪ੍ਰਧਾਨ ਜੋਨੀ ਡੂਮਰਾ ਦੀ ਅਗਵਾਈ ਹੇਠ ਰੈਲੀ ਕੱਢੀ। ਧਰਨੇ ਦੌਰਾਨ ਜੋਨੀ ਡੂਮਰਾ ਨੇ ਕਿਹਾ ਕਿ ਜਿਹੜੀ ਨਗਰ ਨਿਗਮ ਆਪਣੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ ਦੇ ਸਕਦੀ, ਉਹ ਸ਼ਹਿਰ ’ਚ ਵਿਕਾਸ ਕਿਵੇਂ ਕਰੇਗੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕੈਪਟਨ ਸਰਕਾਰ ਸੱਤਾ ਵਿਚ ਆਈ ਹੈ, ਉਦੋਂ ਤੋਂ ਨਗਰ ਨਿਗਮ ਮੁਲਾਜ਼ਮਾਂ ਦਾ ਬੁਰਾ ਹਾਲ ਹੋ ਗਿਆ ਹੈ। ਚੋਣਾਂ ਸ...

ਘਰ ਵਿਚੋਂ ਖੂਨ ਨਾਲ ਲਥਪਥ ਲਾਸ਼ ਮਿਲੀ

Wednesday, July 3 2019 06:15 AM
ਗੁਰੂਸਰ ਸੁਧਾਰ, ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਰਾਜੋਆਣਾ ਕਲਾਂ ਵਿਚ ਇਕ ਅਧਖੜ ਉਮਰ ਦੇ ਵਿਅਕਤੀ ਦੀ ਖ਼ੂਨ ਨਾਲ ਲੱਥਪੱਥ ਲਾਸ਼ ਉਸ ਦੇ ਘਰ ਵਿਚੋਂ ਹੀ ਮਿਲੀ ਹੈ। ਮ੍ਰਿਤਕ ਬਲਤੇਜ ਸਿੰਘ (53) ਦਾ ਵਿਆਹ ਨਹੀਂ ਸੀ ਹੋਇਆ ਤੇ ਉਹ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਥਾਣਾ ਸੁਧਾਰ ਦੇ ਐੱਸਐੱਚਓ ਇੰਸਪੈਕਟਰ ਅਜੈਬ ਸਿੰਘ ਅਤੇ ਫੋਰੈਂਸਿਕ ਟੀਮ ਦੇ ਇੰਚਾਰਜ ਸਹਾਇਕ ਥਾਣੇਦਾਰ ਜਗਦੀਸ਼ ਸਿੰਘ ਅਮਲੇ ਸਮੇਤ ਘਟਨਾ ਸਥਾਨ ’ਤੇ ਪੁੱਜੇ। ਥਾਣਾ ਦਾਖਾ ਦੇ ਮੁੱਖ ਅਫ਼ਸਰ ਜਗਦੀਸ਼ ਕੁਮਾਰ ਵੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਦੀ ਹਦਾਇਤ ‘ਤੇ ਲਾਸ਼ ਦੇ ਜ਼ਖ਼ਮ ਧੋ ਕੇ ਸਾਫ਼ ਕੀਤੇ ਗਏ। ਬਾਅਦ ਦੁਪਹਿਰ ਬਲਤੇਜ ਸਿੰਘ ਦਾ ਛੋਟਾ ਭਰਾ ਗੁਰਚਰਨ ਸਿੰਘ, ਜੋ ਸ਼ਿਮਲਾ ਰਹਿ...

ਰੰਧਾਵਾ ਨੇ ਜੇਲ੍ਹ ’ਚ ਹਿੰਸਾ ਦੇ ਮੁੱਦੇ ’ਤੇ ਸੁਖਬੀਰ ਨੂੰ ਵੰਗਾਰਿਆ

Tuesday, July 2 2019 06:35 AM
ਚੰਡੀਗੜ੍ਹ, ਜੇਲ੍ਹ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਵੱਲੋਂ ਕੀਤੀ ਹਿੰਸਾ ਉੱਪਰ ਟਿੱਪਣੀਆਂ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੰਗਾਰਦਿਆਂ ਕਿਹਾ ਹੈ ਕਿ ਜੇ ਸਾਬਕਾ ਗ੍ਰਹਿ ਮੰਤਰੀ ਨੂੰ ਜੇਲ੍ਹ ਮੈਨੂਅਲ ਬਾਰੇ ਪਤਾ ਹੁੰਦਾ ਤਾਂ ਉਹ ਉਨ੍ਹਾਂ ਦਾ ਅਸਤੀਫਾ ਮੰਗ ਕੇ ਆਪਣੇ ਬੌਧਿਕ ਗਿਆਨ ਦੇ ਹਲਕੇਪਣ ਦਾ ਪ੍ਰਗਟਾਵਾ ਨਾ ਕਰਦੇ। ਉਨ੍ਹਾਂ ਨੇ ਸਾਬਕਾ ਉੱਪ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਜੇਕਰ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਜੇਲ੍ਹ ਮੈਨੂਅਲ ਨਹੀਂ ਪੜ੍ਹੇ ਤਾਂ ਉਹ ਹੁਣ ਜੇਲ੍ਹ ਮੈਨੂਅਲ ਦੀ ਧਾਰਾ 363 ਤੋਂ 367 ਪ...

ਹੈਰੋਇਨ ਤਸਕਰੀ ਮਾਮਲਾ: ਦੁਵੱਲਾ ਕਾਰੋਬਾਰ ਕਰਨ ਵਾਲਾ ਵਪਾਰੀ ਵਰਗ ਫ਼ਿਕਰਮੰਦ

Tuesday, July 2 2019 06:35 AM
ਅੰਮ੍ਰਿਤਸਰ, ਪਾਕਿਸਤਾਨੀ ਲੂਣ ਵਿਚ ਲੁਕਾ ਕੇ ਭੇਜੀ ਗਈ 532 ਕਿਲੋ ਹੈਰੋਇਨ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਦੁਵੱਲਾ ਵਪਾਰ ਕਰ ਰਿਹਾ ਸਮੁੱਚਾ ਵਪਾਰੀ ਵਰਗ ਫ਼ਿਕਰ ਵਿਚ ਹੈ। ਵਪਾਰੀਆਂ ਨੇ ਅਟਾਰੀ ਸਥਿਤ ਆਈਸੀਪੀ ’ਤੇ ਤੁਰੰਤ ਫੁੱਲ ਬਾਡੀ ਟਰੱਕ ਸਕੈਨਰ ਸਥਾਪਤ ਕਰਨ ਦੀ ਮੰਗ ਕੀਤੀ ਹੈ। ਇੰਨੀ ਵੱਡੀ ਮਾਤਰਾ ਵਿਚ ਹੈਰੋਇਨ ਦੀ ਤਸਕਰੀ ਦੇ ਮਾਮਲੇ ਵਿਚ ਕਸਟਮ ਵਿਭਾਗ ਨੇ ਸ਼ੱਕ ਦੇ ਆਧਾਰ ‘ਤੇ ਦੋ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ। ਇਨ੍ਹਾਂ ’ਚੋਂ ਇੱਕ ਅੰਮ੍ਰਿਤਸਰ ਤੋਂ ਵਪਾਰੀ ਗੁਰਪਿੰਦਰ ਸਿੰਘ ਹੈ, ਜਿਸ ਨੇ ਮੈਸਰਜ਼ ਕਨਿਸ਼ਕ ਐਂਟਰਪਰਾਈਜਿਜ਼ ਦੇ ਨਾਂ ਹੇਠ ਪਾਕਿਸਤਾਨ ਤੋਂ ਇਹ ਲੂਣ ਮੰਗਵਾਇਆ ਸੀ। ਦੂਜਾ ਜੰਮੂ ਕ...

ਸਟੇਅਰਿੰਗ ਫੇਲ੍ਹ ਹੋਣ ਕਾਰਨ ਚਾਲਕ ਨੇ ਸਫੈਦੇ ’ਚ ਮਾਰੀ ਬੱਸ; 20 ਜ਼ਖ਼ਮੀ

Tuesday, July 2 2019 06:34 AM
ਪਟਿਆਲਾ, ਪਟਿਆਲਾ ਤੋਂ ਪਿਹੋਵਾ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ (ਪੀਬੀ 29-ਜੇ-9583) ਦਾ ਸਟੇਅਰਿੰਗ ਫੇਲ੍ਹ ਹੋ ਗਿਆ, ਜਿਸ ਕਾਰਨ ਵੱਡਾ ਹਾਦਸਾ ਟਾਲਣ ਲਈ ਬੱਸ ਦੇ ਚਾਲਕ ਜਸਬੀਰ ਸਿੰਘ ਮੋਗਾ ਨੇ ਬੱਸ ਸੜਕ ਕਿਨਾਰੇ ਖੜ੍ਹੇ ਸਫੈਦੇ ਵਿਚ ਮਾਰ ਦਿੱਤੀ। ਉਂਜ ਇਸ ਘਟਨਾ ਵਿੱਚ ਡਰਾਈਵਰ ਅਤੇ ਕੰਡਕਟਰ ਸਮੇਤ ਡੇਢ ਦਰਜਨ ਸਵਾਰੀਆਂ ਵੀ ਜ਼ਖ਼ਮੀ ਹੋ ਗਈਆਂ। ਜਾਣਕਾਰੀ ਅਨੁਸਾਰ ਪਟਿਆਲਾ ਵਿਚਲੇ ਬੱਸ ਅੱਡੇ ਵਿੱਚੋਂ ਇਹ ਬੱਸ ਪਿਹੋਵਾ ਲਈ ਸਵੇਰੇ ਕਰੀਬ ਦਸ ਵਜੇ ਚੱਲੀ ਸੀ ਪਰ ਕਰੀਬ ਅੱਧੇ ਘੰਟੇ ਮਗਰੋਂ ਥਾਣਾ ਸਦਰ ਪਟਿਆਲਾ ਦੇ ਪਿੰਡ ਪੰਜੇਟਾ ਕੋਲ ਪੁੱਜਣ ’ਤੇ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਜ਼ਖ਼ਮੀ ਹੋਣ ਮਗਰੋਂ ਪਟਿਆਲਾ ਦੇ ਸਰਕਾਰੀ ਰਾਜਿੰਦਰਾ...

ਛੁੱਟੀਆਂ ਖ਼ਤਮ ਹੋਣ ਦੇ ਬਾਵਜੂਦ ਵੀ ਸਕੂਲਾਂ 'ਚ ਵਿਦਿਆਰਥੀਆਂ ਦੀ ਹਾਜ਼ਰੀ ਨਾ ਦੇ ਬਰਾਬਰ

Monday, July 1 2019 07:07 AM
ਬਾਘਾਪੁਰਾਣਾ, 1 ਜੁਲਾਈ (ਬਲਰਾਜ ਸਿੰਗਲਾ)- ਗਰਮੀ ਦੀ ਰੁੱਤ ਦੀਆਂ ਛੁੱਟੀਆਂ ਖ਼ਤਮ ਹੋਣ ਬਾਅਦ ਅੱਜ ਪੰਜਾਬ ਦੇ ਸਰਕਾਰੀ ਸਕੂਲ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਕ ਖੁੱਲ੍ਹ ਗਏ ਹਨ। ਸਟਾਫ਼ ਤਾਂ ਸਕੂਲਾਂ 'ਚ ਨਿਸ਼ਚਿਤ ਸਮੇਂ 'ਤੇ ਪਹੁੰਚ ਗਿਆ ਪਰ ਕਲਾਸਾਂ 'ਚ ਵਿਦਿਆਰਥੀਆਂ ਦੀ ਹਾਜ਼ਰੀ ਨਾ ਦੇ ਬਰਾਬਰ ਰਹੀ। ਸਕੂਲਾਂ ਦਾ ਦੌਰਾ ਕਰਨ 'ਤੇ ਦੇਖਿਆ ਗਿਆ ਕਿ ਇੱਕਾ-ਦੁੱਕਾ ਵਿਦਿਆਰਥੀ ਹੀ ਜਮਾਤਾਂ 'ਚ ਬੈਠੇ ਦਿਖਾਈ ਦਿੱਤੇ, ਜਿਸ ਕਾਰਨ ਅਧਿਆਪਕ ਵੀ ਵਿਹਲੇ ਬੈਠਣ ਲਈ ਮਜਬੂਰ ਹੋ ਗਏ। ਸਕੂਲਾਂ 'ਚ ਬੱਚਿਆਂ ਦਾ ਘੱਟ ਗਿਣਤੀ 'ਚ ਪਹੁੰਚਣ ਦਾ ਕਾਰਨ ਪੈ ਰਹੀ ਅੱਤ ਦੀ ਗਰਮੀ ਨੂੰ ਦੱਸਿਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਇਨ੍ਹਾਂ ਸਕੂ...

ਬੱਸ ਦੇ ਦਰਖ਼ਤ ਨਾਲ ਟਕਰਾਉਣ ਕਾਰਨ ਦੋ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀਆਂ

Monday, July 1 2019 06:58 AM
ਭੁਨਰਹੇੜੀ, 1 ਜੁਲਾਈ - ਅੱਜ ਪਟਿਆਲਾ-ਪਹੇਵਾ ਮੁੱਖ ਮਾਰਗ 'ਤੇ ਪੰਜਾਬ ਰੋਡਵੇਜ਼ ਦੀ ਇੱਕ ਬੱਸ ਦਰਖ਼ਤ ਨਾਲ ਟਕਰਾਅ ਗਈ। ਇਸ ਹਾਦਸੇ 'ਚ ਦੋ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ 'ਚ ਬੱਸ ਚਾਲਕ ਅਤੇ ਕੰਡਕਟਰ ਵੀ ਸ਼ਾਮਲ ਹਨ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਬੱਸ ਮੋਗਾ ਤੋਂ ਪਹੇਵਾ ਨੂੰ ਪਟਿਆਲਾ ਭੁਨਰਹੇੜੀ ਵਾਇਆ ਜਾ ਰਹੀ ਸੀ ਅਤੇ ਇਸ ਦੌਰਾਨ ਹੀ ਇਹ ਹਾਦਸਾ ਵਾਪਰ ਗਿਆ।...

ਤਹਿਸੀਲ ਮੁਲਾਜ਼ਮਾਂ ਤੋਂ ਅੱਕੀ ਔਰਤ ਨੇ ਨਿਗਲਿਆ ਜ਼ਹਿਰ

Friday, June 21 2019 07:59 AM
ਮੌੜ ਮੰਡੀ, ਸਥਾਨਕ ਤਹਿਸੀਲ ਕਰਮਚਾਰੀਆਂ ਦੇ ਲਾਰਿਆਂ ਤੋਂ ਅੱਕੀ ਪਿੰਡ ਮੌੜ ਚੜ੍ਹਤ ਸਿੰਘ ਦੀ ਔਰਤ ਨੇ ਅੱਜ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰਪਾਲ ਕੌਰ ਪੁੱਤਰੀ ਮਰਹੂਮ ਮੱਖਣ ਸਿੰਘ ਪਿੰਡ ਮੌੜ ਚੜ੍ਹਤ ਸਿੰਘ ਦੀ ਮਾਤਾ ਚਰਨਜੀਤ ਕੌਰ ਦਾ ਆਪਣੇ ਹੀ ਪਰਿਵਾਰਕ ਮੈਂਬਰਾਂ ਨਾਲ ਜ਼ਮੀਨ ਦੀ ਵੰਡ ਦਾ ਕੇਸ ਚਲਦਾ ਸੀ, ਜਿਸ ਦਾ ਫੈਸਲਾ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਬਜ਼ੇ ਲਈ ਸਬੰਧਤ ਮਿਸਲ ਤਹਿਸੀਲ ਮੌੜ ਵਿਖੇ ਭੇਜ ਦਿੱਤਾ ਗਿਆ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਅਤੇ ਤਹਿਸੀਲ ਕਰਮਚਾਰੀਆਂ ਦੇ ਲਗਾਤਾਰ ਲਗਾਏ ਜਾ ਰਹੇ ਲਾਰਿਆਂ ਤੋਂ ਤੰਗ ਆ ਚੁੱ...

ਕਾਂਗੜ ਦੇ ਭਰੋਸੇ ਮਗਰੋਂ ਡੀਸੀ ਦਫ਼ਤਰ ਮੁਲਾਜ਼ਮਾਂ ਵੱਲੋਂ ਹੜਤਾਲ ਮੁਲਤਵੀ

Friday, June 21 2019 07:58 AM
ਐਸ.ਏ.ਐਸ. ਨਗਰ (ਮੁਹਾਲੀ), ਪੰਜਾਬ ਦੇ ਮਾਲ ਮੰਤਰੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਚੰਡੀਗੜ੍ਹ ਵਿੱਚ ਮੁਲਾਜ਼ਮਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਕਰਕੇ ਕਾਰਵਾਈ ਦਾ ਭਰੋਸਾ ਦਿੱਤਾ, ਜਿਸ ਮਗਰੋਂ ਡੀਸੀ ਦਫ਼ਤਰ ਮੁਲਾਜ਼ਮ ਯੂਨੀਅਨ ਨੇ ਆਪਣੀ ਹੜਤਾਲ ਮੁਲਤਵੀ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਕਾਂਗੜ ਨੇ ਅੱਜ ਡੀਸੀ ਦਫ਼ਤਰ ਮੁਲਾਜ਼ਮ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰ ਹੈ। ਮੰਤਰੀ ਨੇ 26 ਜੂਨ ਨੂੰ ਸਾਰੇ ਡਿਵੀਜ਼ਨਾਂ ਦੇ ਕਮਿਸ਼ਨਰਾਂ ਅਤੇ ਹੋਰ ਉੱਚ ਅਧਿਕਾਰੀਆਂ ਦੀ ਪੈਨਲ ਮੀਟਿੰਗ ਸੱਦਣ ਦਾ ਭਰੋਸਾ ਦਿੱਤਾ। ਇਸ ਮੌਕੇ ਡੀਸੀ...

ਭਾਰਤ ਸਰਕਾਰ ਸਾਕਾ ਨੀਲਾ ਤਾਰਾ ਦਾ ਸੱਚ ਜਨਤਕ ਕਰੇ: ਗਿਆਨੀ ਹਰਪ੍ਰੀਤ ਸਿੰਘ

Thursday, June 6 2019 08:36 AM
ਅੰਮ੍ਰਿਤਸਰ, - ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੈੱ੍ਰਸ ਵਾਰਤਾ ਦੌਰਾਨ ਕਿਹਾ ਕਿ ਸਾਕਾ ਨੀਲਾ ਤਾਰਾ ਦੌਰਾਨ ਭਾਰਤੀ ਫੌਜ ਵੱਲੋਂ ਲੁੱਟਿਆ ਗਿਆ ਕੀਮਤੀ ਖਜਾਨਾ ਵਾਪਸ ਨਹੀਂ ਕੀਤਾ ਗਿਆ।। ਸਿੱਖਾਂ ਦਾ ਇਹ ਹੱਕ ਹੈ ਕਿ ਇਸ ਹਮਲੇ ਦਾ ਸੱਚ ਭਾਰਤ ਸਰਕਾਰ ਜਨਤਕ ਕਰੇ।। ਇਸ ਦੇ ਨਾਲ ਹੀ ਉਨ•ਾਂ ਨੇ ਸ਼ਹੀਦੀ ਦਿਹਾੜੇ ਮੌਕੇ ਸਮੂਹ ਨਾਨਕ ਲੇਵਾ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਧਾਰਮਿਕ ਸਿਧਾਂਤਾਂ, ਸੰਸਥਾਵਾਂ ਤੇ ਕੌਮੀ ਮੁੱਦਿਆਂ ਨਾਲ ਸੰਬੰਧਿਤ ਮਸਲਿਆਂ ਨਾਲ ਨਜਿੱਠਣ ਲਈ ਮਿਲ ਬੈਠਣ ਵਾਲੀ ਸਿੱਖ ਪਰੰਪਰਾ ਨੂੰ ਮਜ਼ਬੂਤ ਕਰਨ ਜੋ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ।। ਉਨ•ਾਂ ਕਿਹਾ ਕਿ ...

ਬੱਸ ਤੇ ਆਟੋ ਚਾਲਕਾਂ ਵਿਚਾਲੇ ਤਕਰਾਰ ਨੇ ਖ਼ੂਨੀ ਰੂਪ ਧਾਰਿਆ

Thursday, June 6 2019 08:34 AM
ਚੇਤਨਪੁਰਾ, ਅੰਮ੍ਰਿਤਸਰ-ਫਤਿਹਗੜ੍ਹ ਚੂੜੀਆਂ ਰੋਡ ’ਤੇ ਪੈਂਦੇ ਪਿੰਡ ਚੇਤਨਪੁਰਾ ਤੇ ਸੋਹੀਆਂ ਕਲਾਂ ਵਿਚਾਲੇ ਨਿੱਜੀ ਬੱਸਾਂ ਦੇ ਕਰਿੰਦਿਆਂ ਅਤੇ ਆਟੋ ਚਾਲਕਾਂ ਵਿਚਕਾਰ ਅੱਜ ਸਵਾਰੀਆਂ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਨੇ ਖੂਨੀ ਰੂਪ ਧਾਰ ਲਿਆ। ਸਿੱਟੇ ਵਜੋਂ ਦੋ ਔਰਤਾਂ ਸਮੇਤ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਮੌਕੇ ‘ਤੇ ਪਹੁੰਚੇ ਥਾਣਾ ਮਜੀਠਾ ਦੇ ਏਐਸਆਈ ਯਸ਼ਪਾਲ ਸਿੰਘ ਨੇ ਦੱਸਿਆ ਕਿ ਕੱਲ੍ਹ ਦੋਹਾਂ ਧਿਰਾਂ ਵਿਚਕਾਰ ਸਵਾਰੀਆਂ ਨੂੰ ਲੈ ਕੇ ਮਾਮੂਲੀ ਝਗੜਾ ਹੋਇਆ ਸੀ। ਅੱਜ 80 ਦੇ ਕਰੀਬ ਅਣਪਛਾਤੇ ਆਟੋ ਚਾਲਕਾਂ ਵੱਲੋਂ ਨਿੱਜੀ ਬੱਸਾਂ ਦੇ ਕਰਿੰਦੇ ਹੈਪੀ ਮਹੱਦੀਪੁਰ, ਗੁਰਬਾਜ਼ ਸਿੰਘ ਮੋਹਨ ਭੰਡਾਰੀਆਂ, ਪ੍ਰਗਟ ਸਿੰਘ ਪਠਾਨ ਨੰਗਲ, ਰੇ...

ਹਿਰਾਸਤੀ ਮੌਤ: ਮੁਲਜ਼ਮਾਂ ਦੇ ਪੁਲੀਸ ਰਿਮਾਂਡ ’ਚ ਇੱਕ ਦਿਨ ਦਾ ਵਾਧਾ

Thursday, June 6 2019 08:34 AM
ਫ਼ਰੀਦਕੋਟ, ਜਸਪਾਲ ਸਿੰਘ ਦੀ ਹਿਰਾਸਤੀ ਮੌਤ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਬੀਤੇ ਕੱਲ੍ਹ ਅਦਾਲਤ ਦੇ ਹੁਕਮਾਂ ’ਤੇ ਗ੍ਰਿਫ਼ਤਾਰ ਕੀਤੇ ਗਏ ਸੀਆਈਏ ਸਟਾਫ਼ ਦੇ ਦੋ ਅਧਿਕਾਰੀ ਸੁਖਮੰਦਰ ਸਿੰਘ ਅਤੇ ਦਰਸ਼ਨ ਸਿੰਘ ਦੇ ਪੁਲੀਸ ਰਿਮਾਂਡ ਵਿੱਚ ਸਥਾਨਕ ਜੁਡੀਸ਼ੀਅਲ ਮੈਜਿਸਟਰੇਟ ਨੇ ਇੱਕ ਦਿਨ ਦਾ ਵਾਧਾ ਕਰ ਦਿੱਤਾ ਹੈ। ਜਾਂਚ ਟੀਮ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਐੱਸਐੱਸ ਗਿੱਲ ਨੇ ਅਦਾਲਤ ਨੂੰ ਦੱਸਿਆ ਕਿ ਜਸਪਾਲ ਸਿੰਘ ਦੀ ਪੁਲੀਸ ਹਿਰਾਸਤ ਵਿੱਚ ਹੋਈ ਮੌਤ ਸਬੰਧੀ ਕਈ ਅਹਿਮ ਤੱਥਾਂ ਬਾਰੇ ਜਾਂਚ ਟੀਮ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ ਅਤੇ ਫੜੇ ਗਏ ਸੀ.ਆਈ.ਏ ਸਟਾਫ਼ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕਰਨੀ ਹੈ। ਸਰਕਾਰੀ ਵਕੀਲ ਐੱਸਐੱਸ ਗ...

ਸੜਕਾਂ ਦੀ ਮਜ਼ਬੂਤੀ ਲਈ ਬਣਾਈਆਂ ਕੰਧਾਂ ਡਿੱਗਣ ਲੱਗੀਆਂ

Thursday, June 6 2019 08:33 AM
ਜਲੰਧਰ, ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ’ਚ ਪ੍ਰਕਾਸ਼ ਪੁਰਬ ਦੇ ਪੁਖਤਾ ਪ੍ਰਬੰਧਾਂ ਵਜੋਂ ਸੜਕਾਂ ਨੂੰ ਮਜ਼ਬੂਤ ਰੱਖਣ ਲਈ ਬਣਾਈਆਂ ਕੰਧਾਂ ਡਿੱਗਣ ਲੱਗ ਪਈਆਂ ਹਨ। ਇਹ ਕੰਧਾਂ ਡਿੱਗਣ ਨਾਲ ਲੋਕ ਨਿਰਮਾਣ ਵਿਭਾਗ ਵੱਲੋਂ ਵਰਤੀ ਜਾ ਰਹੀ ਸਮੱਗਰੀ ਦੀ ਗੁਣਵੱਤਾ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਰਾਜਸੀ ਆਗੂ ਸੱਜਣ ਸਿੰਘ ਚੀਮਾ ਨੇ ਪਹਿਲਾਂ ‘ਆਪ’ ਵਿਚ ਹੁੰਦਿਆਂ ਪਿੱਲੀਆਂ ਇੱਟਾਂ ਦੀ ਵਿਜੀਲੈਂਸ ਕੋਲੋਂ ਜਾਂਚ ਕਰਾਉਣ ਦਾ ਮੁੱਦਾ ਉਠਾਇਆ ਸੀ। ਉਹ ਹੁਣ ਸ਼੍ਰੋਮਣੀ ਅਕਾਲੀ ਦਲ ਵਿਚ ਆ ਕੇ ਵੀ ਸਰਕਾਰ ਵੱਲੋਂ ਵਰਤੇ ਜਾ ਰਹੀ ਗ਼ੈਰਮਿਆਰੀ ਸਮੱਗਰੀ ਦਾ ਮੁੱਦਾ ਉਠਾ ਰਹੇ ਹਨ। ਡੱਲਾ ਤੋਂ ਸੁਲਤਾਨਪੁਰ ਲੋਧੀ ਜਾਣ ਵਾਲੀ ਸੜਕ ਨੂੰ ਲੋਕ ਨਿਰਮਾਣ...

ਕਿਤਾਬਾਂ ਦੀ ਖਰੀਦ ਮਾਮਲੇ ’ਚ ਸਿੱਖਿਆ ਵਿਭਾਗ ਦੀਆਂ ਸ਼ਰਤਾਂ ’ਤੇ ਉਂਗਲ ਉੱਠੀ

Thursday, June 6 2019 08:32 AM
ਚੰਡੀਗੜ੍ਹ, ਪੰਜਾਬ ਦੇ ਚਾਰ ਪ੍ਰਕਾਸ਼ਕਾਂ ਨੇ ਸੂਬੇ ਦੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਖਾਤਰ ਸਹਿਤਕ ਕਿਤਾਬਾਂ ਖ਼ਰੀਦਣ ਲਈ ਜਾਰੀ ਕੀਤੀ ਗਰਾਂਟ ਦੀ ਦੁਰਵਰਤੋਂ ਦੇ ਦੋਸ਼ ਲਾਉਂਦਿਆਂ ਕਿਹਾ ਕਿ ਕਿਤਾਬਾਂ ਦੀ ਖ਼ਰੀਦ ਵਿੱਚ ਕਿਸੇ ਵਿਸ਼ੇਸ਼ ਪ੍ਰਕਾਸ਼ਕ ਨੂੰ ਲਾਭ ਪਹੁੰਚਾਏ ਜਾਣ ਦਾ ਸੰਕੇਤ ਮਿਲਦਾ ਹੈ। ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਦੇ ਮਾਲਕ ਅਮਿਤ ਮਿੱਤਰ, ਚੇਤਨਾ ਪ੍ਰਕਾਸ਼ਨ ਲੁਧਿਆਣਾ ਸੁਮੀਤ ਗੁਲਾਟੀ, ਲਾਹੌਰ ਬੁੱਕ ਸ਼ਾਪ ਲੁਧਿਆਣਾ ਗੁਰਮੰਨਤ ਸਿੰਘ ਅਤੇ ਨਿਊ ਬੁੱਕ ਕੰਪਨੀ ਜਲੰਧਰ ਮਨਜੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਸਰਕਾਰ ਵੱਲੋਂ 5.22 ਕਰੋੜ ਰੁਪਏ ਦੀਆਂ ਸਾਹਿਤਕ ਕਿਤਾਬਾਂ ਦੀ ਖਰੀਦ ਸਬੰਧੀ ਜਿਹੜੀਆ...