ਕਿਸਾਨੀ ਅਤੇ ਜਵਾਨੀ ਬਚਾਉਣ ਲਈ ਅਕਾਲੀ-ਬਸਪਾ ਦੀ ਸਰਕਾਰ ਜਰੂਰੀ-ਕਾਕੜਾ

10

January

2022

ਸੰਗਰੂਰ,10 ਜਨਵਰੀ (ਜਗਸੀਰ ਲੌਂਗੋਵਾਲ ) - ਅੱਜ ਸ਼ਰੋਮਣੀ ਅਕਾਲੀ ਦਲ ਦੇ ਜਿਲ੍ਹਾ ਸੰਗਰੂਰ ਅਤੇ ਮਾਲੇਰੋਕਟਲਾ ਦੇ ਕਿਸਾਨ ਵਿੰਗ ਦੀ ਵਿਸ਼ੇਸ਼ ਮੀਟਿੰਗ ਜਿਲ੍ਹਾ ਪ੍ਰਧਾਨ ਜਥੇਦਾਰ ਹਰਵਿੰਦਰ ਸਿੰਘ ਕਾਕੜਾ ਦੀ ਅਗਵਾਈ ਵਿਚ ਸ਼ਰੋਮਣੀ ਅਕਾਲੀ ਦਲ ਦੇ ਦਫਤਰ ਵਿਖੇ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ ਹਰਵਿੰਦਰ ਸਿੰਘ ਕਾਕੜਾ ਨੇ ਕਿਹਾ ਕਿ ਹੁਣ ਸਾਰੀਆਂ ਪਾਰਟੀਆਂ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇਣਗੀਆਂ ਪਰੰਤੂ ਆਪਾਂ ਨੇ ਕਿਸੇ ਵੀ ਪਾਰਟੀ ਦੇ ਲਾਲਚ ਵਿਚ ਨਹੀਂ ਆਉਣਾ। ਪੰਜਾਬ ਦਾ ਜੇਕਰ ਕੋਈ ਭਲਾ ਸੋਚਣ ਵਾਲੀ ਪਾਰਟੀ ਹੈ ਤਾਂ ਉਹ ਅਕਾਲੀ ਦਲ ਅਤੇ ਬਸਪਾ ਗੱਠਜੋੜ ਹੀ ਹੈ, ਇਸ ਲਈ ਪੂਰੇ ਪੰਜਾਬ ਦੇ ਨਾਲ ਨਾਲ ਜਿਲ੍ਹਾ ਸੰਗਰੂਰ ਅਤੇ ਮਾਲੇਰਕੋਟਲਾ ਵਿਚ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰਾਂ ਦੀ ਡੱਟਕੇ ਹਮਾਇਤ ਕੀਤੀ ਜਾਵੇ ਤਾਂ ਜੋ ਪੰਜਾਬ ਵਿਚ ਅਕਾਲੀ-ਬਸਪਾ ਦੀ ਸਰਕਾਰ ਬਣਾਈ ਜਾਵੇ ਸਕੇ। ਜਥੇਦਾਰ ਕਾਕੜਾ ਨੇ ਕਿਹਾ ਕਿ ਹੁਣ ਤੱਕ ਜੇਕਰ ਕਿਸਾਨ ਦੀ ਬਾਂਹ ਫੜੀ ਹੈ ਤਾਂ ਉਹ ਸਿਰਫ ਅਕਾਲੀ ਦਲ ਦੀ ਸਰਕਾਰ ਨੇ ਹੀ ਫੜੀ ਹੈ। ਇੱਥੇ ਦੂਜੀਆਂ ਪਾਰਟੀਆਂ ਦੇ ਲੀਡਰ ਇਕ ਵਾਰ ਵੋਟਾਂ ਮੰਗ ਕੇ ਮੁੜਕੇ ਮਹਿਲਾਂ ਵਿਚੋਂ ਨਹੀਂ ਨਿਕਲਦੇ ਅਤੇ ਲੋਕ ਸੜਕਾਂ ਅਤੇ ਲੀਡਰਾਂ ਦੀਆਂ ਕੋਠੀਆਂ ਅੱਗੇ ਪੱਕੇ ਮੋਰਚੇ ਲਗਾ ਕੇ ਸਮਾਂ ਲੰਘਾ ਦਿੰਦੇ ਹਨ। ਸ. ਹਰਵਿੰਦਰ ਸਿੰਘ ਕਾਕੜਾ ਨੇ ਦੱਸਿਆ ਕਿ ਪਿਛਲੇ ਦਿਨੀਂ ਲਗਾਤਾਰ ਹੋਈ ਬਾਰਿਸ਼ ਕਾਰਨ ਕਿਸਾਨਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਗਿਆ। ਹਰਾ, ਚਾਰਾ, ਆਲੂ ਅਤੇ ਮਟਰਾਂ ਦੀਆਂ ਫਸਲਾਂ ਬਿਲਕੁੱਲ ਤਬਾਹ ਹੋ ਗਈਆਂ। ਇਕ ਪਹਿਲਾਂ ਹੀ ਕਿਸਾਨਾਂ ਨੂੰ ਖਾਦ ਨਾ ਮਿਲਣ ਕਾਰਨ ਕਣਕਾਂ ਅਤੇ ਹੋਰ ਫਸਲਾਂ ਦੀ ਬਿਜਾਈ ਬਹੁਤ ਮਹਿੰਗੀ ਪੈ ਗਈ ਅਤੇ ਫਸਲਾਂ ਦੀ ਬਿਜਾਈ ਆਮ ਸਮੇਂ ਤੋਂ ਜਿਆਦਾ ਦੇਰੀ ਨਾਲ ਕੀਤੀ ਗਈ। ਹੁਣ ਰਹਿੰਦੀ ਕਸਰ ਮੀਂਹ ਨੇ ਕੱਢ ਦਿੱਤੀ। ਉਹਨਾਂ ਸਰਕਾਰ ਤੋਂ ਮੰਗ ਕੀਤੀ ਤਬਾਹ ਹੋਈਆਂ ਫਸਲਾਂ ਦੀ ਤੁਰੰਤ ਗਿਰਦਾਵਰੀ ਕਰਵਾਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਮੁਆਵਜਾ ਦਿੱਤਾ ਜਾਵੇ ਤਾਂ ਜੋ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸਣ ਕਰ ਸਕਣ। ਇਸ ਮੌਕੇ ਜਸਵਿੰਦਰ ਸਿੰਘ ਅਕੋਈ ਸੂਬਾ ਜਨਰਲ ਸਕੱਤਰ, ਸਵਰਨ ਸਿੰਘ ਦਫਤਰ ਸਕੱਤਰ, ਜੋਰਾ ਸਿੰਘ ਡੂਡੀਆਂ ਸੂਬਾ ਮੀਤ ਪ੍ਰਧਾਨ, ਰਜਿੰਦਰ ਸਿੰਘ ਮੁਨਸ਼ੀਵਾਲਾ ਸਰਕਲ ਪ੍ਰਧਾਨ ਨਦਾਮਪੁਰ, ਅਮਰਜੀਤ ਸਿੰਘ, ਦਿਲਬਾਗ ਸਿੰਘ ਆਲੋਅਰਖ, ਸੁਖਚੈਨ ਸਿੰਘ, ਭਰਭੂਰ ਸਿੰਘ ਫੱਗੂਵਾਲਾ, ਕਿੱਕੀ ਸੰਘਰੇੜੀ ਯੂਥ ਆਗੂ, ਬਲਵੀਰ ਸਿੰਘ ਸੰਘਰੇੜੀ ਸਰਪ੍ਰਸਤ ਕਿਸਾਨ ਵਿੰਗ, ਗੁਰਮੀਤ ਸਿੰਘ ਜੈਲਦਾਰ ਸ਼ਹਿਰੀ ਪ੍ਰਧਾਨ, ਇਸਵਿੰਦਰ ਸਿੰਘ ਲੌਂਗੋਵਾਲ, ਹਰਜੀਤ ਸਿੰਘ ਲੌਂਗੋਵਾਲ, ਬਰਖਾ ਸਿੰਘ ਮੁਨਸ਼ੀਵਾਲਾ, ਕ੍ਰਿਸ਼ਨ ਸਿੰਘ ਮੰਗਵਾਲ, ਪਰਮਜੀਤ ਸਿੰਘ ਸੁਨਾਮ, ਅਮਰਜੀਤ ਸਿੰਘ ਨਾਨਕਪੁਰਾ, ਬਲਵਿੰਦਰ ਸਿੰਘ ਵੀ ਆਦਿ ਹਾਜਰ ਸਨ।