Arash Info Corporation

News: ਪੰਜਾਬ

ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣ: ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ

Friday, September 27 2019 06:54 AM
ਲੁਧਿਆਣਾ: 21 ਅਕਤੂਬਰ ਨੂੰ ਪੰਜਾਬ ਦੇ 4 ਹਲਕਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਦੌਰ ਚੱਲ ਰਿਹਾ ਹੈ। ਜਿਸ ਦੌਰਾਨ ਅੱਜ ਦਾਖਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਯਾਲੀ ਨੇ ਡੀਸੀ ਦਫ਼ਤਰ ਪਹੁੰਚ ਕੇ ਨਾਮਜ਼ਦਗੀ ਪੱਤਰ ਦਾਖਲ ਕੀਤੇ।ਇਸ ਮੌਕੇ ਉਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਪਾਰਟੀ ਦੇ ਵਰਕਰ ਮੌਜੂਦ ਰਹੇ। ਤੁਹਾਨੂੰ ਦੱਸ ਦਈਏ ਕਿ ਮਨਪ੍ਰੀਤ ਇਯਾਲੀ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਮਸਕੂਆਣਾ ਸਾਹਿਬ ਵਿਖੇ ਨਤਮਸਤਕ ਹੋਏ ਤੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਹਨਾਂ ਨੇ ਹਲਕੇ ਦੇ ਲ...

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ , ਲੱਖਾਂ ਰੁਪਏ ਕਰਜ਼ਾ ਲੈ ਕੇ ਗਿਆ ਸੀ ਵਿਦੇਸ਼

Friday, September 20 2019 06:42 AM
ਜ਼ੀਰਕਪੁਰ : ਅਮਰੀਕਾ ਦੇ ਸ਼ਿਕਾਗੋ ’ਚ ਗਰੋਸਰੀ ਦੇ ਸਟੋਰ ਵਿਚ ਕੰਮ ਕਰਦੇ ਨੌਜਵਾਨ ਨੂੰ ਲੁੱਟਣ ਦੇ ਇਰਾਦੇ ਨਾਲ ਆਏ ਬਦਮਾਸ਼ਾਂ ਨੇ ਇੱਕ ਭਾਰਤੀ ਨੌਜਵਾਨ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 28 ਸਾਲਾ ਬਲਜੀਤ ਸਿੰਘ ਉਰਫ ਪ੍ਰਿੰਸ ਵਾਸੀ ਜ਼ੀਰਕਪੁਰ ਸ਼ਹਿਰ ਦੇ ਪਿੰਡ ਛੱਤ ਵਜੋਂ ਹੋਈ ਹੈ। ਇਹ ਭਾਰਤੀ ਨੌਜਵਾਨਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਇੱਥੇ ਹੀ ਆਪਣੇ ਪਿੰਡ ਦੇ ਅਵਤਾਰ ਸਿੰਘ ਪਾਪੀ ਨਾਮਕ ਵਿਅਕਤੀ ਦੇ ਗਰੋਸਰੀ ਦੇ ਸਟੋਰ ਵਿਚ ਕੰਮ ਕਰਦਾ ਸੀ।ਜਾਣਕਾਰੀ ਮੁਤਾਬਕ ਜਦੋਂ ਪ੍ਰਿੰਸ ਬੀਤੀ 18 ਸਤੰਬਰ ਨੂੰ ਤਕਰੀਬਨ ਰਾਤ ਦੇ 11 ਵਜੇ ਸਟੋਰ ਬੰਦ ਕਰ ਕੇ ਘਰ ਵਾਪਿਸ ਜਾਣ ਲੱਗਾ ਤਾਂ ...

ਭਾਰਤੀ ਹਵਾਈ ਫੌਜ ਦੀ ਵਧੀ ਜੰਗੀ ਸਮਰੱਥਾ, ਸ਼ਾਮਲ ਹੋਏ 8 ਅਪਾਚੇ ਹੈਲੀਕਾਪਟਰ

Tuesday, September 3 2019 06:26 AM
ਪਠਾਨਕੋਟ: ਪੰਜਾਬ ਦੇ ਪਠਾਨਕੋਟ ਏਅਰਬੇਸ ’ਤੇ ਭਾਰਤੀ ਹਵਾਈ ਫੌਜ (ਆਈ.ਏ.ਐੱਫ.) ਦੀ ਜੰਗੀ ਸਮਰੱਥਾ ਵਧਾਉਣ ਲਈ ਅਮਰੀਕਾ ਦੇ ਬਣੇ 8 ‘ਅਪਾਚੇ ਏ.ਐੱਚ-64 ਈ.’ ਜੰਗੀ ਹੈਲੀਕਾਪਟਰਾਂ ਨੂੰ ਆਈ.ਏ.ਐੱਫ. ’ਚ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਅੱਜ ਪਠਾਨਕੋਟ ਏਅਰ ਫੋਰਸ ਸਟੇਸ਼ਨ ‘ਤੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ‘ਚ ਏਅਰ ਚੀਫ ਮਾਰਸ਼ਲ ਬੀ.ਐੱਸ. ਧਨੋਆ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਦੌਰਾਨ ਰਾਸ਼ਟਰਪਤੀ ਬੋਇੰਗ ਇੰਡੀਆ, ਸਲੀਲ ਗੁਪਤੇ ਨੇ ਅਪਾਚੇ ਹਮਲੇ ਦੇ ਹੈਲੀਕਾਪਟਰ ਦੀ ਰਸਮੀ ਚਾਬੀ ਨੂੰ ਭਾਰਤੀ ਹਵਾਈ ਸੈਨਾ ਦੇ ਮੁਖੀ ਮਾਰਸ਼ਲ ਬੀਐਸ ਧਨੋਆ ਨੂੰ ਸੌਂਪੀ। ਇਸ ਤੋਂ ਪਹਿਲਾਂ ਇਕ ਪੰਡਿਤ ਨੇ ਅਪਾਚੇ ਹੈਲੀਕਾਪਟਰਾਂ...

ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਦੋ ਮਹਿਲਾ ਅਧਿਆਪਕਾਂ ਨਾਲ ਅਸ਼ਲੀਲ ਹਰਕਤਾਂ ਪਈਆਂ ਮਹਿੰਗੀਆਂ , ਸਿੱਖਿਆ ਵਿਭਾਗ ਨੇ ਕੀਤਾ ਮੁਅੱਤਲ

Wednesday, August 28 2019 07:07 AM
ਹੁਸ਼ਿਆਰਪੁਰ : ਹੁਸ਼ਿਆਰਪੁਰ ਜ਼ਿਲ੍ਹੇ ਦੇ ਦਾਤਾਰਪੁਰ ’ਚ ਇਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਅਸ਼ਲੀਲ ਹਰਕਤਾਂ ਕਰਨ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਦਾਤਾਰਪੁਰ ਦੇ ਸਰਕਾਰੀ ਸਕੂਲ ’ਚ ਪ੍ਰਿੰਸੀਪਲ ਵਿਕਰਮ ਸਿੰਘ ਨੂੰ ਅੱਜ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਮੁਅੱਤਲ ਕਰ ਦਿੱਤਾ ਗਿਆ। ਦਰਅਸਲ ‘ਚ ਬੀਤੇ ਦਿਨੀਂ ਦਾਤਾਰਪੁਰ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਆਪਣੇ ਹੀ ਸਕੂਲ ਦੀਆਂ ਦੋ ਮਹਿਲਾ ਅਧਿਆਪਕਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਰੰਗੇ ਹੱਥੀਂ ਫੜਿਆ ਗਿਆ ਸੀ। ਸਰਕਾਰੀ ਸਕੂਲ ਦੇ ਦਫ਼ਤਰ ਅੰਦਰ ਪ੍ਰਿੰਸੀਪਲ ਅਤੇ ਮਹਿਲਾ ਅਧਿਆਪਕਾਂ ਦੀਆਂ ਗੰਦੀਆਂ ਹਰਕਤਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾ...

ਅੰਮ੍ਰਿਤਸਰ: ਦੇਰ ਰਾਤ ਸ਼ੱਕੀ ਹਾਲਤਾਂ ‘ਚ ਮੁੰਡੇ-ਕੁੜੀ ਦੀ ਲਾਸ਼ ਬਰਾਮਦ, ਜਾਂਚ ‘ਚ ਜੁਟੀ ਪੁਲਿਸ

Wednesday, August 21 2019 07:42 AM
ਸ੍ਰੀ ਅੰਮ੍ਰਿਤਸਰ ਸਾਹਿਬ: ਸ੍ਰੀ ਅੰਮ੍ਰਿਤਸਰ ਸਾਹਿਬ ਦੇ ਖ਼ਾਲਸਾ ਕਾਲਜ ਦੇ ਸਾਹਮਣੇ ਮੰਗਲਵਾਰ ਰਾਤ ਉਸ ਵਕਤ ਦਹਿਸ਼ਤ ਫੈਲ ਗਈ ਜਦੋਂ ਸ਼ੱਕੀ ਹਾਲਾਤਾਂ ‘ਚ ਮੁੰਡੇ-ਕੁੜੀ ਦੀਆਂ ਸੜਕ ਵਿਚਕਾਰ 2 ਸਿਰ ਕੱਟੀਆਂ ਲਾਸ਼ਾਂ ਮਿਲੀਆਂ। ਉੱਥੇ ਹੀ ਇਕ ਨੌਜਵਾਨ ਗੰਭੀਰ ਜ਼ਖਮੀ ਹੋਇਆ ਹੈ। ਜਿਸ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਜਣੇ ਐਕਟਿਵਾ ‘ਤੇ ਸਵਾਰ ਸਨ। ਨੌਜਵਾਨ ਦੀ ਧੌਣ ਸੜਕ ਤੋਂ ਕੁਝ ਦੂਰੀ ‘ਤੇ ਫੁੱਟਪਾਥ ‘ਤੇ ਪਈ ਮਿਲੀ, ਜਦਕਿ ਲੜਕੀ ਦੀ ਧੌਣ ਐਕਟਿਵਾ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਮਿਲੀ। ਫਿਲਹਾਲ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ...

ਲੁਧਿਆਣਾ: ਸਤਲੁਜ ਦਰਿਆ ਦੇ ਪਾਣੀ ਦਾ ਘਟਿਆ ਪੱਧਰ, ਲੋਕਾਂ ਨੂੰ ਮਿਲੀ ਰਾਹਤ

Wednesday, August 21 2019 07:41 AM
ਲੁਧਿਆਣਾ: ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ‘ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਵਧ ਗਿਆ ਸੀ, ਜਿਸ ਕਾਰਨ ਡੈਮ ਦੇ ਫਲੱਡ ਗੇਟ ਖੋਲ੍ਹਣੇ ਪਏ। ਜਿਸ ਕਾਰਨ ਸਤਲੁਜ ਅਤੇ ਬਿਆਸ ਦਰਿਆ ਦਾ ਪਾਣੀ ਪੱਧਰ ਵੱਧ ਗਿਆ ਸੀ, ਜਿਸ ਦੌਰਾਨ ਜਲੰਧਰ, ਲੁਧਿਆਣਾ ਅਤੇ ਰੋਪੜ ‘ਚ ਹੜ੍ਹ ਜਿਹੇ ਹਾਲਾਤ ਬਣੇ ਹੋਏ ਹਨ। ਲੋਕਾਂ ਆਪਣਾ ਘਰ-ਬਾਰ ਛੱਡਣ ਨੂੰ ਮਜ਼ਬੂਰ ਹੋ ਰਹੇ ਹਨ। ਪਰ ਅਜਿਹੇ ‘ਚ ਇਹਨਾਂ ਲੋਕਾਂ ਲਈ ਚੰਗੀ ਖਬਰ ਸ੍ਹਾਮਣੇ ਆ ਰਹੀ ਹੈ ਕਿ ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਕਰੀਬ 6 ਫੁੱਟ ਤੋਂ ਜ਼ਿਆਦਾ ਘੱਟ ਗਿਆ, ਜਿਸ ਕਾਰਨ ਲੋਕਾਂ ਨੂੰ ਥੋੜੀ ਰਾਹਤ ਮਿਲੀ ਹੈ। ਤੁਹਾਨੂੰ ਦੱਸ ਦਈਏ ਕਿ ਸਤਲੁਜ ‘ਚ ਪਾਣੀ ਦਾ...

ਹੜ੍ਹ ਦਾ ਕਹਿਰ, ਭਾਰਤੀ ਫੌਜ ਵੱਲੋਂ ਹੈਲੀਕਾਪਟਰ ਰਾਹੀਂ ਪੀੜਤਾਂ ਤੱਕ ਪਹੁੰਚਾਈ ਜਾਵੇਗੀ ਰਾਹਤ ਸਮੱਗਰੀ

Wednesday, August 21 2019 07:34 AM
ਜਲੰਧਰ: ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਜਲੰਧਰ ਦੇ ਕਈ ਪਿੰਡਾਂ ‘ਚ ਹੜ੍ਹ ਜਿਹੇ ਹਾਲਾਤ ਬਣੇ ਹੋਏ ਹਨ। ਕਈ ਲੋਕ ਪਾਣੀ ‘ਚ ਰੁੜ ਚੁੱਕੇ ਹਨ, ਜਿਸ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਉਥੇ ਹੀ ਲੋਕ ਘਰ ਛੱਡਣ ਲਈ ਮਜ਼ਬੂਰ ਹੋ ਰਹੇ ਹਨ। ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਭਾਰਤੀ ਫੌਜ ਅਤੇ ਸੁਰੱਖਿਆ ਟੀਮਾਂ ਲਗਾਤਾਰ ਕੰਮ ‘ਚ ਜੁਟੀਆਂ ਹੋਈਆਂ ਹਨ। ਪੀੜਤ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਲਈ ਪ੍ਰਸ਼ਾਸਨ ਜੁਟਿਆ ਹੋਇਆ ਹੈ। ਇਸੇ ਲੜੀ ‘ਚ ਫੌਜ ਦੇ 3 ਹੈਲੀਕਾਪਟਰਾਂ ਵੱਲੋਂ 50 ਪਿੰਡਾਂ ‘ਚ ਫਸੇ ਲੋਕਾਂ ਲਈ 36 ਹਜ਼ਾਰ ਪਰੌਂਠੇ, ਪਾਣੀ ਅਤੇ ਸੁੱਕੀ ਸਮੱਗਰੀ ਦੇ 18 ਹਜ਼ਾਰ ਪੈਕੇਟ ਭੇਜੇ ਜਾ ਰਹੇ ਹਨ।ਮਿਲੀ ਜਾ...

ਹੜ੍ਹ ਤੋਂ ਬਾਅਦ ਕਰੀਬ 200 ਪਿੰਡ ਖ਼ਾਲੀ ਕਰਵਾਏ, ਪੰਜਾਬ 'ਚ ਹੁਣ ਤਕ ਛੇ ਮੌਤਾਂ, ਭਾਖੜਾ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ

Monday, August 19 2019 11:13 AM
ਚੰਡੀਗੜ੍ਹ/ਜਲੰਧਰ : ਪਹਾੜਾਂ ਤੇ ਮੈਦਾਨੀ ਹਿੱਸਿਆਂ 'ਚ ਤਿੰਨ ਦਿਨਾਂ ਤੋਂ ਬਾਰਸ਼ ਜਾਰੀ ਰਹਿਣ ਕਾਰਨ ਪੰਜਾਬ 'ਚ ਨਦੀਆਂ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਸੂਬੇ 'ਚ ਜ਼ਿਆਦਾਤਰ ਥਾਵਾਂ 'ਤੇ ਸ਼ਨਿਚਰਵਾਰ ਤੇ ਐਤਵਾਰ ਤੋਂ ਬਾਅਦ ਸੋਮਵਾਰ ਸਵੇਰੇ ਵੀ ਜ਼ਬਰਦਸਤ ਮੀਂਹ ਪਿਆ। ਹੁਣ ਤਕ ਸੂਬੇ ਵਿਚ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਤਲੁਜ ਸਮੇਤ ਸਾਰੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ ਜਿਸ ਕਾਰਨ ਕਈ ਇਲਾਕਿਆਂ 'ਚ ਹੜ੍ਹ ਆ ਗਿਆ ਹੈ। ਹੁਣ ਤਕ 200 ਪਿੰਡ ਖ਼ਾਲੀ ਕਰਵਾਏ ਜਾ ਚੁੱਕੇ ਹਨ। ਕਈ ਪਿੰਡਾਂ ਦਾ ਹੋਰਨਾ ਥਾਵਾਂ ਨਾਲ ਸੰਪਰਕ ਟੁੱਟ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਰੋਪੜ ਪਹੁੰਚ ਕੇ ਸੁਣੇ ਹੜ੍ਹ-ਪੀੜਤਾਂ ...

ਰੂਪਨਗਰ: ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ, ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਕੀਤਾ ਐਲਾਨ

Monday, August 19 2019 11:06 AM
ਰੂਪਨਗਰ: ਪਿਛਲੇ ਦਿਨ ਤੋਂ ਪੈ ਰਹੀ ਭਾਰੀ ਬਾਰਿਸ਼ ਅਤੇ ਭਾਖੜਾ ਡੈਮ ਵਿੱਚੋਂ ਛੱਡੇ ਗਏ ਪਾਣੀ ਕਰਬ ਰੂਪਨਗਰ ਜ਼ਿਲ੍ਹੇ ‘ਚ ਹੜ੍ਹ ਜਿਹੇ ਹਾਲਾਤ ਬਣੇ ਹੋਏ ਹਨ। ਜ਼ਿਲ੍ਹੇ ‘ਚ ਹਰ ਪਾਸੇ ਪਾਣੀ-ਪਾਣੀ ਹੋਇਆ ਪਿਆ ਤੇ ਬਹੁਤ ਸਾਰੇ ਲੋਕ ਬੇਘਰ ਹੋ ਗਏ ਹਨ। ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੂਪਨਗਰ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਪਹੁੰਚੇ, ਜਿਥੇ ਉਹਨਾਂ ਨੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਜ਼ਿੰਦਗੀ ਨੂੰ ਲੀਹਾਂ ‘ਤੇ ਲਿਆਉਣ ਲਈ ਸਰਕਾਰ ਵੱਲੋਂ ਉਚਿੱਤ ਕਦਮ ਚੁੱਕੇ ਜਾਣਗੇ ਅਤੇ ਜੋ ਵੀ ਨੁਕਸਾਨ ਹੋਇਆ ਹੈ, ਉਸ ਦਾ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇਗਾ।ਮਿਲੀ ਜਾਣਕਾਰੀ ਮੁਤਾਬਕ ਸੂਬ...

ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਵਧਣ ਕਾਰਨ ਖੋਲ੍ਹੇ ਗਏ ਫਲੱਡ ਗੇਟ, ਨੇੜਲੇ ਇਲਾਕਿਆਂ ਨੂੰ ਚਿਤਾਵਨੀ ਜਾਰੀ

Saturday, August 17 2019 06:34 AM
ਨੰਗਲ: ਹਿਮਾਚਲ ਪ੍ਰਦੇਸ਼ ‘ਚ ਇਸ ਵਾਰ ਪੈ ਰਹੇ ਲਗਾਤਾਰ ਮੀਹਾਂ ਕਾਰਨ ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਕਰੀਬ 1,670 ਫੁੱਟ ਤੱਕ ਪੁੱਜ ਗਿਆ ਹੈ। ਜਿਸ ਦੌਰਾਨ ਅੱਜ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ। ਇਸ ਸਬੰਧੀ ਭਾਖੜਾ ਬਿਆਸ ਬੋਰਡ ਮੈਨੇਜਮੈਂਟ ਬੋਰਡ ਵੱਲੋਂ ਦਰਿਆ ਦੇ ਕੰਢੇ ‘ਤੇ ਵਸਦੇ ਪਿੰਡਾਂ ਲਈ ਇੱਕ ਚੇਤਾਵਨੀ ਜਾਰੀ ਕੀਤੀ ਗਈ ਜਿਸ ‘ਚ ਕਿਹਾ ਗਿਆ ਹੈ ਕਿ ਜੇ ਫਲੱਡਗੇਟਸ ਰਾਹੀਂ ਪਾਣੀ ਛੱਡਣ ਦੀ ਸਥਿਤੀ ਉਤਪੰਨ ਹੁੰਦੀ ਹੈ ਤਾਂ ਲੋਕਾਂ ਨੂੰ ਉਨ੍ਹਾਂ ਦੇ ਘਰ ਛੱਡਣੇ ਪੈ ਸਕਦੇ ਹਨ। ਆਉਣ ਵਾਲੇ ਦਿਨਾਂ ਵਿਚ ਭਾਰੀ ਬਾਰਿਸ਼ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਇਸ ਨੂੰ ਵੇਖਦੇ ਹੋਏ ਅੱਜ ਹੜ੍ਹ ਤੋਂ ਬਚਾਅ ਲਈ ਫਲੱਡ ਗੇਟ ਖੋਲ੍...

ਕੌਮਾਂਤਰੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ

Monday, August 12 2019 06:58 AM
ਪੰਚਕੂਲਾ: ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਇਤਿਹਾਸਕ ਅਤੇ ਕੌਮਾਂਤਰੀ ਨਗਰ ਕੀਰਤਨ ਦਾ ਕਾਰਵਾਂ ਲਗਾਤਾਰ ਜਾਰੀ ਹੈ। ਬੀਤੇ ਦਿਨ ਮੋਹਾਲੀ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਚੱਲ ਕੇ ਬੀਤੀ ਰਾਤ ਗੁਰਦੁਆਰਾ ਸ੍ਰੀ ਨਾਢਾ ਸਾਹਿਬ (ਪੰਚਕੂਲਾ) ਪਹੁੰਚਿਆ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਸੰਗਤਾਂ ਵੱਲੋਂ ਕੌਮਾਂਤਰੀ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਹੈ। ਜਿਸ ਦੌਰਾਨ ਕੌਮਾਂਤਰੀ ਨਗਰ ਕੀਰਤਨ ਅੱਜ ਗੁਰਦੁਆਰਾ ਸ੍ਰੀ ਨਾਢਾ ਸਾਹਿਬ (ਪੰਚਕੂਲਾ) ਤੋਂ ਅੱਜ ਅਗਲੇ ਪੜਾਅ ਲਈ ਰਵਾਨਾ ਹੋ ਗਿਆ ਹੈ, ਜੋ...

ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਮੁਸਲਿਮ ਭਾਈਚਾਰੇ ਨੇ ਮਨਾਈ ਈਦ (ਤਸਵੀਰਾਂ)

Monday, August 12 2019 06:55 AM
ਮਲੇਰਕੋਟਲਾ: ਅੱਜ ਦੇਸ਼ ਭਰ ਦੇ ਵਿੱਚ ਮੁਸਲਿਮ ਭਾਈਚਾਰੇ ਵੱਲੋ ਈਦ ਉਲ-ਜੂਹ (ਬਕਰੀਦ) ਦਾ ਤਿਉਹਾਰ ਬੜੇ ਸਰਧਾ ਭਾਵਨਾ ਨਾਲ ਮਨਾਈਆ ਗਿਆ।ਇਸ ਦੇ ਮੱਦੇਨਜਰ ਅੱਜ ਪੰਜਾਬ ਦੇ ਬਹੁ ਗਿਣਤੀ ਵਾਲੇ ਸਹਿਰ ਮਲੇਰਕੋਟਲਾ ਵਿੱਚ ਵੀ ਹਜ਼ਾਰਾਂ ਲੋਕਾ ਵੱਲੋ ਈਦ ਦੀ ਨਮਾਜ਼ ਏਸ਼ੀਆ ਦੀ ਸਭ ਤੋ ਵੱਡੀ ਈਦਗਾਹ ਵਿਖੇ ਅਦਾ ਕੀਤੀ ਗਈ ਅਤੇ ਦੁਆ ਕੀਤੀ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਕਈ ਇਲਾਕਿਆਂ ਬਠਿੰਡਾ, ਪਟਿਆਲਾ,ਲੁਧਿਆਣਾ, ਜਲੰਧਰ ਅਤੇ ਸ੍ਰੀ ਫਤਹਿਗੜ੍ਹ ‘ਚ ਮੁਸਲਿਮ ਭਾਈਚਾਰੇ ਨੇ ਈਦ ਦਾ ਤਿਉਹਾਰ ਮਨਾਇਆ। ਤੁਹਾਨੂੰ ਦੱਸ ਦਈਏ ਕਿ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸਥਿਤ ਰੋਜ਼ਾ ਸਰੀਫ ਵਿਖੇ ਈਦ ਦਾ ਤਿਉਂਹਾਰ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਮੁ...

ਕਾਂਗਰਸੀ ਵਿਧਾਇਕ ਬੇਅਦਬੀ ਕੇਸਾਂ ਦੀ ਜਾਂਚ ਨੂੰ ਮਰਜ਼ੀ ਮੁਤਾਬਕ ਘੁੰਮਾ ਰਹੇ ਹਨ: ਸ਼੍ਰੋਮਣੀ ਅਕਾਲੀ ਦਲ

Friday, August 9 2019 07:30 AM
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗਦਿਆਂ ਕਾਂਗਰਸੀ ਵਿਧਾਇਕ ਆਪਣੇ ਸਿਆਸੀ ਫਾਇਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦੀਆਂ ਘਿਨੌਣੀਆਂ ਘਟਨਾਵਾਂ ਦੀ ਜਾਂਚ ਨੂੰ ਮਰਜ਼ੀ ਮੁਤਾਬਿਕ ਇੱਧਰ ਉੱਧਰ ਘੁੰਮਾ ਰਹੇ ਹਨ। ਇਸ ਤਰ੍ਹਾਂ ਉਹਨਾਂ ਕਾਨੂੰਨ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹਾਲ ਹੀ ਵਿਚ ਹੋਈਆਂ ਮੀਟਿੰਗਾਂ ਦੌਰਾਨ ਕਾਂਗਰਸੀ ਵਿਧਾਇਕ ਸਰਕਾਰ ਉੱਤੇ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਦੀ ਜਾਂਚ ਨੂੰ ਆਪਣੇ ਸਿਆਸੀ ਵਿ...

ਕੌਮਾਂਤਰੀ ਨਗਰ ਕੀਰਤਨ ਅੱਜ ਸਵੇਰੇ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਗਲੇ ਪੜਾਅ ਲਈ ਹੋਇਆ ਰਵਾਨਾ ,ਸੰਗਤਾਂ ਨੇ ਕੀਤਾ ਭਰਵਾਂ ਸਵਾਗਤ

Friday, August 9 2019 07:26 AM
ਸ੍ਰੀ ਆਨੰਦਪੁਰ ਸਾਹਿਬ : ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਇਤਿਹਾਸਕ ਅਤੇ ਕੌਮਾਂਤਰੀ ਨਗਰ ਕੀਰਤਨ ਅੱਜ ਸਵੇਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਿਆ ਹੈ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਸੰਗਤਾਂ ਵੱਲੋਂ ਕੌਮਾਂਤਰੀ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਮੌਜੂਦ ਸਨ ,ਜਿਨ੍ਹਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹਨ। ਦੱਸਿਆ ਜਾਂਦਾ ਹੈ ਕਿ ਕੌਮਾਂਤਰੀ ਨਗਰ ਕੀਰਤਨ 60 ਘੰਟੇ ਦੀ ਦੇਰੀ ਤੋਂ ਬਾਅਦ ਅੱਜ ਸ੍ਰੀ ਆਨੰਦ...

ਲੁਧਿਆਣਾ ਵਿਖੇ ਹੌਜ਼ਰੀ ਫੈਕਟਰੀ 'ਚ ਲੱਗੀ ਭਿਆਨਕ ਅੱਗ

Wednesday, August 7 2019 07:43 AM
ਲੁਧਿਆਣਾ, 7 ਅਗਸਤ - ਅੱਜ ਸਵੇਰੇ ਸਰਦਾਰ ਨਗਰ 'ਚ ਸਥਿਤ ਇੱਕ ਹੌਜ਼ਰੀ ਫ਼ੈਕਟਰੀ ਦੀ ਤੀਜੀ ਮੰਜ਼ਲ 'ਤੇ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚੀਆਂ ਹੋਈਆਂ ਹਨ, ਜਿਨ੍ਹਾਂ ਵਲੋਂ ਅੱਗ ਨੂੰ ਕਾਬੂ ਹੇਠ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫੈਕਟਰੀ 'ਚ ਕੰਮ ਕਰਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਤੀਜੀ ਮੰਜ਼ਲ 'ਤੇ ਗੋਦਾਮ ਅਤੇ ਕੁਝ ਮਸ਼ੀਨਾਂ ਸਨ। ਅੱਗ ਲੱਗਣ ਤੋਂ ਬਾਅਦ ਇੱਥੇ ਕੰਮ ਕਰਦੇ ਕੁਝ ਕਰਮਚਾਰੀ ਥੱਲੇ ਆ ਗਏ ਪਰ ਛੱਤ 'ਤੇ ਗਏ ਕਈ ਕਰਮਚਾਰੀ ਉੱਥੇ ਫਸ ਗਏ। ਇਨ੍ਹਾਂ ਸਾਰਿਆਂ ਨੂੰ ਪੌੜੀ ਰਾਹੀਂ ਨਾਲ ਲੱਗਦੀ ਇਮਾਰਤ 'ਤੇ ਸਹੀ ਸਲਾਮਤ ਉਤਾਰ ਲਿਆ ਗਿ...

ਸੁਸ਼ਮਾ ਸਵਰਾਜ ਦੇ ਦੇਹਾਂਤ 'ਤੇ ਪੰਜਾਬ 'ਚ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ

Wednesday, August 7 2019 07:42 AM
ਫਗਵਾੜਾ, 7 ਅਗਸਤ - ਭਾਜਪਾ ਦੀ ਦਿੱਗਜ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਤੋਂ ਬਾਅਦ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇਹਾਂਤ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ/ਕਾਰਪੋਰੇਸ਼ਨਾਂ/ਬੋਰਡਾਂ/ਵਿੱਦਿਅਕ ਸੰਸਥਾਵਾਂ 'ਚ ਅੱਜ ਦੁਪਹਿਰ ਤੋਂ ਬਾਅਦ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ।...

ਸ੍ਰੀ ਮੁਕਤਸਰ ਸਾਹਿਬ : ਹਾਦਸੇ ਤੋਂ ਬਾਅਦ ਲੋਕਾਂ ਨੇ ਸੜਕ 'ਤੇ ਲਾਇਆ ਧਰਨਾ, ਆਵਾਜਾਈ ਠੱਪ

Wednesday, August 7 2019 07:42 AM
ਸ੍ਰੀ ਮੁਕਤਸਰ ਸਾਹਿਬ, - ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਮੁੱਖ ਸੜਕ 'ਤੇ ਪਿੰਡ ਝਬੇਲਵਾਲੀ ਅਤੇ ਵੜਿੰਗ ਵਿਚਕਾਰ ਅੱਜ ਸਵੇਰੇ ਬੱਸ ਦੀ ਮੋਟਰਸਾਈਕਲ ਨਾਲ ਹੋਈ ਟੱਕਰ 'ਚ ਚਾਰ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਸੀ। ਕਰੀਬ ਦੋ ਘੰਟੇ ਪਹਿਲਾਂ ਵਾਪਰੇ ਇਸ ਸੜਕ ਹਾਦਸੇ ਮਗਰੋਂ ਭਾਵੇਂ ਨੌਜਵਾਨਾਂ ਦੀਆਂ ਲਾਸ਼ਾਂ ਐਂਬੂਲੈਂਸ 'ਚ ਰੱਖ ਦਿੱਤੀਆਂ ਗਈਆਂ ਹਨ ਪਰ ਪਰਿਵਾਰਕ ਮੈਂਬਰ ਅਤੇ ਪਿੰਡ ਦੇ ਲੋਕਾਂ ਨੇ ਲਾਸ਼ਾਂ ਵਾਲੀਆਂ ਗੱਡੀਆਂ ਨੂੰ ਜਾਣ ਨਹੀਂ ਦਿੱਤਾ ਅਤੇ ਸੜਕ 'ਤੇ ਹੀ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਪੀੜਤ ਪਰਿਵਾਰ ਅਤੇ ਹੋਰ ਧਰਨਾਕਾਰੀ ਮੰਗ ਕਰ ਰਹੇ ਹਨ ਕਿ ਬੱਸ ਚਾਲਕ ਖ਼ਿਲਾਫ਼ ਤੁਰੰਤ ਪਰਚਾ ਦਰਜ ਕੀਤਾ ਜਾਵੇ ਅਤੇ ਮਜ਼ਦੂਰ ਪ...

ਮਹਾਰਾਣੀ ਪ੍ਰਨੀਤ ਕੌਰ ਹੋਈ 23 ਲੱਖ ਦੀ ਆਨਲਾਈਨ ਠੱਗੀ ਦਾ ਸ਼ਿਕਾਰ -

Wednesday, August 7 2019 07:38 AM
ਪਟਿਆਲਾ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ 23 ਲੱਖ ਰੁਪਏ ਦੀ ਆਨਲਾਈਨ ਠੱਗੀ ਦਾ ਸ਼ਿਕਾਰ ਹੋਏ ਹਨ .ਇਹ ਠੱਗੀ ਬੈਂਕ ਦਾ ਮੈਨੇਜਰ ਬਣ ਕੇ ਕੀਤੀ ਗਈ .ਸਾਈਬਰ ਕ੍ਰਾਈਮ ਕਰਨ ਵਾਲੇ ਦੋਸ਼ੀ ਨੂੰ ਝਾਰਖੰਡ ਵਿਚੋਂ ਕਾਬੂ ਕਰ ਲਿਆ ਗਿਆ ਹੈ ਅਤੇ ਠੱਗੀ ਗਈ ਰਾਸ਼ੀ ਵੀ ਬਰਾਮਦ ਕਰ ਲਈ ਗਈ ਹੈ . ਪੜ੍ਹੋ ਪੂਰਾ ਮਾਮਲਾ- ਅਤਾਉੱਲਾ ਅੰਸਾਰੀ ਨਾਮਕ ਵਿਅਕਤੀ ਨੇ ਝਾਰਖੰਡ ਤੋਂ ਪ੍ਰਨੀਤ ਕੌਰ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਉਹ ਐਸ ਬੀ ਆਈ ਬੈਂਕ ਦਾ ਮੈਨੇਜਰ ਬੋਲ ਰਿਹਾ ਹੈ। ਉਨ੍ਹਾਂ ਨੇ ਪ੍ਰਨੀਤ ਕੌਰ ਦੀ ਤਨਖ਼ਾਹ ਖਾਤੇ ਚ ਪਾਉਣੀ ਹੈ ਜਿਸ ਬਾਬਤ ਉਨ੍ਹਾਂ ਨੂੰ ਬੈਂਕ ਅਕਾ...

ਸਕੂਲ ਦੀ ਕੰਧ ਡਿੱਗਣ ਕਾਰਨ ਇੱਕ ਹਲਾਕ, 8 ਜ਼ਖ਼ਮੀ

Wednesday, July 31 2019 06:43 AM
ਰਾਮਪੁਰਾ ਫੂਲ, ਸਥਾਨਕ ਸ਼ਹਿਰ ਅੰਦਰ ਬਣੇ ਭਾਰਤੀਆ ਮਾਡਲ ਸਕੂਲ ਦੀ ਕੰਧ ਡਿੱਗਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਅਤੇ ਅੱਠ ਦੇ ਕਰੀਬ ਵਿਅਕਤੀ ਫੱਟੜ ਹੋ ਗਏ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਬਿਲਕੁਲ ਵਿਚਕਾਰ ਭਾਰਤੀਆ ਮਾਡਲ ਸਕੂਲ ਦੀ ਖ਼ਸਤਾ ਹਾਲਤ ਕੰਧ ਅਚਾਨਕ ਗਾਂਧੀ ਬਸਤੀ ਵਾਲੇ ਡਿੱਗ ਗਈ। ਇਸ ਸਬੰਧੀ ਜਿਵੇਂ ਹੀ ਸ਼ਹਿਰ ਵਾਸੀਆਂ ਨੂੰ ਪਤਾ ਲੱਗਾ ਤਾਂ ਲੋਕ ਮਦਦ ਕਰਨ ਲਈ ਪਹੁੰਚਣ ਲੱਗੇ। ਇਕੱਤਰ ਹੋਏ ਲੋਕਾਂ ਨੇ ਮਲਬੇ ਹੇਠਾਂ ਆਏ ਵਿਅਕਤੀਆਂ ਨੂੰ ਬਾਹਰ ਕੱਢ ਕੇ ਆਪਣੇ ਵਾਹਨਾਂ ਰਾਹੀਂ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਘਟਨਾ ਸਥਾਨ ’ਤੇ ਕੰਧ ਡਿੱਗਣ ਕਾਰਨ ਲੜਾਈ ਵਾਲਾ ਮਾਹੌਲ ਬਣਨ ਕਾਰਨ ਮਦਦ ਲਈ ਪਹੁੰਚੇ ਲੋਕ ਸਹਿ...

ਬੱਚਿਆਂ ਦਾ ਮਾਮਲਾ ਵਿਧਾਨ ਸਭਾ ’ਚ ਚੁੱਕਾਂਗੇ: ਮਜੀਠੀਆ

Wednesday, July 31 2019 06:42 AM
ਰਾਜਪੁਰਾ, ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪਾਰਟੀ ਆਗੂਆਂ ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ, ਵਿਧਾਇਕ ਹਰਿੰਦਪਾਲ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਸਮੇਤ ਪਿੰਡ ਖੇੜੀ ਗੰਡਿਆਂ ਦੇ ਲਾਪਤਾ ਹੋਏ ਬੱਚਿਆਂ ਜਸ਼ਨਦੀਪ ਸਿੰਘ ਅਤੇ ਹਸ਼ਨਦੀਪ ਸਿੰਘ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ੍ਰੀ ਮਜੀਠੀਆ ਨੇ ਆਖਿਆ ਕਿ ਬੱਚਿਆਂ ਨੂੰ ਲੱਭਣ ਵਿਚ ਪੁਲੀਸ ਪ੍ਰਸ਼ਾਸਨ ਵੱਲੋਂ ਵਰਤੀ ਗਈ ਕੁਤਾਹੀ ਦਾ ਮਾਮਲਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ 2 ਅਗਸਤ ਨੂੰ ਸ਼ੁਰੂ ਹੋਣ ਵਾਲੇ ਸੈਸ਼ਨ ਦੌਰਾਨ ਚੁੱਕਿਆ ...