News: ਪੰਜਾਬ

ਡੇਰਾ ਬਿਆਸ ਦਾ ਵੱਡਾ ਫ਼ੈਸਲਾ 31 ਮਈ ਤੱਕ ਦੇਸ਼ ਭਰ ਵਿਚ ਸਤਸੰਗ ਪ੍ਰੋਗਰਾਮ ਰੱਦ

Friday, March 19 2021 07:24 AM
ਜਲੰਧਰ, 19 ਮਾਰਚ - ਵਿਸ਼ਵ ਪ੍ਰਸਿੱਧ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਇੱਕ ਵਾਰ ਫਿਰ ਤੋਂ ਸੁਰਖ਼ੀਆਂ ਵਿਚ ਹੈ, ਜਿਸ ਦਾ ਕਾਰਨ ਹੈ ਕਿ ਕੋਰੋਨਾ ਕਾਲ ਤੋਂ ਬੰਦ ਚਲੇ ਆ ਰਹੇ ਡੇਰੇ ਦੀ ਟਰੱਸਟ ਵੱਲੋਂ ਜਿੱਥੇ ਮਾਰਚ ਮਹੀਨੇ ਵਿਚ ਡੇਰਾ ਖੋਲ੍ਹ ਦਿੱਤੇ ਜਾਣ ਦੀ ਗੱਲ ਕਹੀ ਗਈ ਸੀ, ਉੱਥੇ ਹੀ ਡੇਰਾ ਬਿਆਸ ਵੱਲੋਂ ਹਾਲੇ ਹੋਰ ਸਮਾਂ ਡੇਰਾ ਬੰਦ ਰੱਖਣ ਦੀ ਖ਼ਬਰ ਹੈ।...

ਭਾਰਤ ਪਾਕਿਸਤਾਨ ਸਰਹੱਦ ਤੋਂ ਸ਼ੱਕੀ ਵਿਅਕਤੀ ਕਾਬੂ

Friday, March 19 2021 07:24 AM
ਅਜਨਾਲਾ, 19 ਮਾਰਚ - ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਬੀ.ਐੱਸ.ਐੱਫ ਦੀ 32 ਬਟਾਲੀਅਨ ਵੱਲੋਂ ਅੱਜ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ I ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਇਸ ਸ਼ੱਕੀ ਵਿਅਕਤੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ, ਫ਼ਿਲਹਾਲ ਬੀ.ਐਸ.ਐਫ ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ I...

ਰਣਜੀਤ ਬਾਵਾ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

Friday, March 19 2021 06:25 AM
ਅੰਮ੍ਰਿਤਸਰ, 19 ਮਾਰਚ - ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਵਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੌਰਾਨ ਆਪਣੇ ਪਰਿਵਾਰ ਸਮੇਤ ਮੌਜੂਦ ਸਨ।

ਜਲੰਧਰ : ਨਾਈਟ ਕਰਫਿਊ ਮੈਡੀਕਲ ਸਟੋਰਾਂ ਅਤੇ ਹਸਪਤਾਲਾਂ ਤੇ ਲਾਗੂ ਨਹੀਂ ਹੋਵੇਗਾ

Friday, March 19 2021 06:24 AM
ਜਲੰਧਰ, 19 ਮਾਰਚ - ਕੋਵਿਡ19 ਦੇ ਵੱਧ ਰਹੇ ਕੇਸਾਂ ਨੂੰ ਮੁੱਖ ਰੱਖਦੇ ਹੋਏ ਰਾਤ 9 ਵਜੇ ਤੋਂ ਸਵੇਰ ਦੇ 5 ਵਜੇ ਤਕ ਜੋ ਨਾਈਟ ਕਰਫਿਊ ਦਾ ਐਲਾਨ ਸਰਕਾਰ ਵਲੋਂ ਕੀਤਾ ਗਿਆ ਸੀ, ਉਹ ਹੁਕਮ ਮੈਡੀਕਲ ਸਟੋਰਾਂ ਅਤੇ ਹਸਪਤਾਲਾਂ ਤੇ ਲਾਗੂ ਨਹੀਂ ਹੋਣਗੇ |

ਲੁਧਿਆਣਾ, ਸ੍ਰੀ ਫ਼ਤਿਹਗੜ੍ਹ ਸਾਹਿਬ, ਜਲੰਧਰ, ਮੁਹਾਲੀ, ਪਟਿਆਲਾ, ਰੋਪੜ ਅਤੇ ਕਪੂਰਥਲਾ 'ਚ ਅੱਜ ਰਾਤ 9 ਵਜੇ ਤੋਂ ਹੋਵੇਗਾ ਨਾਈਟ ਕਰਫ਼ਿਊ

Thursday, March 18 2021 07:16 AM
ਚੰਡੀਗੜ੍ਹ, 18 ਮਾਰਚ - ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ 4 ਸਾਲ ਪੂਰੇ ਹੋਣ ਦੇ ਸਬੰਧੀ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈਸ ਕਾਨਫ਼ਰੰਸ ਕੀਤੀ ਜਾ ਰਹੀ ਹੈ। ਕੋਵਿਡ 19 ਦੇ ਮਾਮਲੇ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਅੱਜ ਰਾਤ ਤੋਂ ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿਚ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਕਰਫ਼ਿਊ ਲਾਗੂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ, ਸ੍ਰੀ ਫ਼ਤਿਹਗੜ੍ਹ ਸਾਹਿਬ, ਜਲੰਧਰ, ਮੁਹਾਲੀ, ਪਟਿਆਲਾ, ਰੋਪੜ ਅਤੇ ਕਪੂਰਥਲਾ 'ਚ ਨਾਈਟ ਕਰਫ਼ਿਊ ਹੋਵੇਗਾ।...

ਅੱਜ ਰਾਤ ਤੋਂ ਸੱਤ ਜ਼ਿਲ੍ਹਿਆਂ ਵਿਚ 9 ਵਜੇ ਤੋਂ ਲਾਗੂ ਹੋਵੇਗਾ ਕਰਫ਼ਿਊ - ਕੈਪਟਨ

Thursday, March 18 2021 07:14 AM
ਚੰਡੀਗੜ੍ਹ, 18 ਮਾਰਚ - ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ 4 ਸਾਲ ਪੂਰੇ ਹੋਣ ਦੇ ਸਬੰਧੀ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਕੋਵਿਡ 19 ਦੇ ਮਾਮਲੇ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਅੱਜ ਰਾਤ ਤੋਂ ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿਚ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਕਰਫਿਊ ਲਾਗੂ ਹੋਵੇਗਾ।...

ਅੰਮ੍ਰਿਤਸਰ ਹਵਾਈ ਅੱਡੇ ' ਤੇ ਦੁਬਈ ਤੋਂ ਪੁੱਜੇ ਯਾਤਰੀ ਕੋਲੋਂ 10 ਲੱਖ ਦਾ ਸੋਨਾ ਬਰਾਮਦ

Thursday, March 18 2021 07:04 AM
ਅੰਮ੍ਰਿਤਸਰ : ਬੀਤੇ ਦਿਨੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਇੰਡੀਗੋ ਏਅਰਲਾਈਨ ਰਾਹੀਂ ਏਥੇ ਪੁੱਜੇ ਇਕ ਯਾਤਰੀ ਕੋਲੋਂ ਕਸਟਮ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਟੀਮ ਵੱਲੋਂ 186.46 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ । ਜਾਣਕਾਰੀ ਅਨੁਸਾਰ ਵਸੀਮ ਪੁੱਤਰ ਰਹਿਮਤ ਅਲੀ ਵਾਸੀ ਵੀ -1406 , ਸਟਰੀਟ ਨੰਬਰ 7 , ਮੌਜਪੁਰ , ਵਿਜੇ ਪਾਰਕ ( ਦਿੱਲੀ ) ਦੀ ਕਸਟਮ ਅਧਿਕਾਰੀਆਂ, ਕਰਮਚਾਰੀਆਂ ਦੀ ਟੀਮ ਵੱਲੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਤਾਂ ਇਸ ਵਲੋਂ ਸਾਮਾਨ ਵਿਚ ਲੁਕਾ ਕੇ ਰੱਖੇ ਬੈਗ ਰੱਖਣ ਵਾਲੀ ਟਰਾਲੀ ਦੇ ਪਹੀਆਂ ਦ...

ਪੰਜਾਬ ’ਚ ਕੱਲ੍ਹ ਤੋਂ ਫਿਰ ਛਾਂ ਜਾਣਗੇ ਬਦਲ, ਚਾਰ ਦਿਨਾਂ ਤਕ ਤੇਜ਼ ਹਵਾਵਾਂ ਨਾਲ ਬਾਰਿਸ਼ ਦੇ ਆਸਾਰ

Thursday, March 18 2021 07:02 AM
ਲੁਧਿਆਣਾ - ਮਾਰਚ ’ਚ ਮੌਸਮ ਦਾ ਮਿਜਾਜ਼ ਬੇਈਮਾਨ ਨਜ਼ਰ ਆ ਰਿਹਾ ਹੈ। ਇਸ ਸਮੇਂ ਖੇਤਾਂ ’ਚ ਕਣਕ ਤੇ ਸਰ੍ਹੋਂ ਦੀ ਫਸਲ ਪਕਣ ’ਤੇ ਹੈ। ਇਸ ’ਚ ਤੇਜ਼ ਹਵਾਵਾਂ ਤੇਬਾਰਿਸ਼ ਕਿਸਾਨਾਂ ਦੀ ਮਿਹਨਤ ’ਤੇ ਪਾਣੀ ਫੇਰ ਸਕਦੀ ਹੈ। ਇਕ ਹਫ਼ਤਾ ਪਹਿਲਾ ਵੀ ਸਵੇਰੇ-ਸਵੇਰੇ ਤੇਜ਼ ਹਵਾਵਾਂ ਦੌਰਾਨ ਹਲਕੀ ਬਾਰਿਸ਼ ਹੋਈ ਸੀ, ਤਾਂ ਕਈ ਥਾਵਾਂ ’ਤੇ ਫਸਲਾਂ ਖੇਤਾਂ ’ਚ ਡਿੱਗ ਗਈਆਂ ਸੀ। ਇਸ ਨੂੰ ਦੇਖ ਕੇ ਕਿਸਾਨ ਚਿੰਤਾ ’ਚ ਡੁੱਬ ਗਏ ਸੀ। ਹੁਣ ਇਕ ਵਾਰ ਫਿਰ ਮੌਸਮ ਬਦਲਣ ਜਾ ਰਿਹਾ ਹੈ, ਜੋ ਕਿਸਾਨਾਂ ਲਈ ਮੁਸ਼ਕਲ ਖੜ੍ਹੀ ਕਰ ਸਕਦਾ ਹੈ। ਇੰਡੀਆ ਮੈਟ੍ਰੋਲਾਜਿਕਲ ਡਿਪਾਰਟਮੈਂਟ ਅਨੁਸਾਰ 19 ਤੋ 20 ਮਾਰਚ ਤ...

ਪੰਜਾਬ ’ਚ ਕਰੋਨਾ ਕਾਰਨ 35 ਮੌਤਾਂ, ਦੇਸ਼ ’ਚ 102 ਦਿਨਾਂ ਬਾਅਦ ਸਭ ਤੋਂ ਵੱਧ 35871 ਨਵੇਂ ਮਰੀਜ਼

Thursday, March 18 2021 07:01 AM
ਨਵੀਂ ਦਿੱਲੀ, 18 ਮਾਰਚ ਅੱਜ ਵੀਰਵਾਰ ਨੂੰ ਭਾਰਤ ਵਿਚ ਕੋਵਿਡ-19 ਦੇ 35,871 ਨਵੇਂ ਕੇਸ ਸਾਹਮਣੇ ਆਏ, ਜੋ 102 ਦਿਨਾਂ ਬਾਅਦ ਸਭ ਤੋਂ ਵੱਧ ਮਾਮਲੇ ਹਨ। ਇਸ ਨਾਲ ਦੇਸ਼ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 1,14,74,605 ​​ਤੱਕ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਅੱਠ ਵਜੇ ਤੱਕ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਬੀਤੇ ਚੌਵੀ ਘੰਟਿਆਂ ਦੌਰਾਨ ਕਰੋਨਾ ਕਰਨ 172 ਲੋਕਾਂ ਦੀ ਜਾਨ ਗਈ ਤੇ ਕੁੱਲ ਮਰਨ ਵਾਲਿਆਂ ਦੀ ਗਿਣਤੀ 1,59,216 ਹੋ ਗਈ। ਪੰਜਾਬ ਵਿੱਚ ਤਾਜ਼ਾ ਰਿਪੋਰਟਾਂ ਮੁਤਾਬਕ ਰਾਜ ਵਿੱਚ ਕਰੋਨਾ ਕਾਰਨ 35 ਮੌਤਾਂ ਹੋਈਆਂ।...

ਬਾਦਲਾਂ ਦੇ ਘਰ ਤੇ ਕੋਰੋਨਾ ਦਾ ਸਾਇਆ, ਦਿੱਲੀ ਰਵਾਨਾ ਹੋਣਗੇ ਸੀਨੀਅਰ ਬਾਦਲ

Thursday, March 18 2021 06:57 AM
ਚੰਡੀਗੜ੍ਹ, 18 ਮਾਰਚ - ਸੁਖਬੀਰ ਸਿੰਘ ਬਾਦਲ ਦਿ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਮੇਦਾਂਤਾ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਉਨ੍ਹਾਂ ਦੀ ਸਿਹਤ ਹੁਣ ਠੀਕ ਦੱਸੀ ਜਾ ਰਹੀ ਹੈ। ਉੱਥੇ ਹੀ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿੱਚ ਘਰ ਦੇ ਰਸੋਈਏ ਰਵੀ ਅਤੇ ਉਨ੍ਹਾਂ ਦੀ ਮਾਤਾ ਸੀਤੋ ਵੀ ਹੁਣ ਕੋਰੋਨਾ ਪੌਜ਼ੇਟਿਵ ਦੱਸੇ ਜਾ ਰਹੇ ਹਨ। ਜਿਸ ਕਰਕੇ ਹਾਲਾਤਾਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਏ ਹੁਣ ਪ੍ਰਕਾਸ਼ ਸਿੰਘ ਬਾਦਲ ਵੀ ਕੱਲ੍ਹ ਚਾਰਟਰਡ ਪਲੇਨ ਦੇ ਰਾਹੀਂ ਭਿਸੀਆਣਾ ਤੋਂ ਦਿੱਲੀ ਨੂੰ ਰਵਾਨਾ ਹੋਣਗੇ। ਪ੍ਰਕਾਸ਼ ਸਿੰਘ ਬਾਦਲ ਦੀ ਉਮਰ...

ਦਿੱਲੀ ਦੇ ਪ੍ਰਗਤੀ ਮੈਦਾਨ ’ਚ ਪੰਜ ਸੌ ਨਵੇਂ ਸਾਈਕਲ ਦੇ ਮਾਡਲ ਲਾਂਚ ਕਰਨਗੀਆਂ ਲੁਧਿਆਣਾ ਦੀਆਂ ਕੰਪਨੀਆਂ

Thursday, March 18 2021 06:52 AM
ਉਦਯੋਗਿਤ ਨਗਰੀ ਦੀ ਇੰਡਸਟਰੀ ਅੱਜ ਦਿੱਲੀ ਦੇ ਪ੍ਰਗਤੀ ਮੈਦਾਨ ’ਚ ਆਯੋਜਿਤ ਹੋਣ ਵਾਲੇ ਐਕਸਪੋ ਲਈ ਰਵਾਨਾ ਹੋ ਗਈ ਹੈ। ਪ੍ਰਦਰਸ਼ਨੀ ਤੋਂ ਇੰਡਸਟਰੀ ਨੂੰ ਬੰਪਰ ਆਰਡਰ ਮਿਲਣ ਦੀ ਉਮੀਦ ਹੈ। ਪਿਛਲੇ ਸਾਲ ਵੀ ਕੰਪਨੀਆਂ ਨੇ ਦਿੱਲੀ ਦੇ ਪ੍ਰਗਤੀ ਮੈਦਾਨ ’ਚ ਆਯੋਜਿਤ ਇਸ ਪ੍ਰਦਰਸ਼ਨੀ ਨਾਲ ਕੋਰੋੜਾਂ ਰੁਪਏ ਦੇ ਆਰਡਰ ਬਟੌਰੇ ਸੀ। ਇਸ ਵਾਰ ਪ੍ਰਦਰਸ਼ਨੀ ’ਚ ਦੇਸ਼ਭਰ ਤੋਂ 20 ਹਜ਼ਾਰ ਤੋਂ ਜ਼ਿਆਦਾ ਡੀਲਰਜ਼ ਨੂੰ ਸੱਦਾ ਦਿੱਤਾ ਗਿਆ। ਬੇਸ਼ੱਕ ਇਸ ਵਾਰ ਪ੍ਰਦਰਸ਼ਨੀ ਆਮ ਜਨਤਾ ਲਈ ਨਹੀਂ ਹੋਵੇਗੀ, ਪਰ ਡੀਲਰਜ਼ ਭਾਰੀ ਗਿਣਤੀ ’ਚ ਪਹੁੰਚਣ ਨਾਲ ਸਾਈਕਲ ਨਿਰਮਾਤਾਵਾਂ ਨੂੰ ਭਾਰੀ ਆਰਡਰ ਮਿਲਣ ਦੀ ਉਮੀਦ ਹੈ। ...

ਖੱਟਰ ਨੇ ਵਿਧਾਨ ਸਭਾ ਜਾਂਦੇ ਹੋਏ ਮੁਲਾਜ਼ਮਾਂ ਨੂੰ ਮਾਸਕ ਵੰਡੇ

Thursday, March 18 2021 06:50 AM
ਚੰਡੀਗੜ੍ਹ, 18 ਮਾਰਚ ਕਰੋਨਾਵਾਇਰਸ ਦੇ ਵੱਧ ਰਹੇ ਕੇਸਾਂ 'ਤੇ ਨੱਥ ਪਾਉਣ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਜਿਥੇ ਸੂਬੇ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਉੱਥੇ ਉਨ੍ਹਾਂ ਨੇ ਅੱਜ ਵਿਧਾਨ ਸਭਾ ਜਾਂਦੇ ਹੋਏ, ਉਨ੍ਹਾਂ ਮੁਲਾਜ਼ਮਾਂ ਨੂੰ ਮਾਸਕ ਵੰਡੇ ਜਿਹੜੇ ਬਗ਼ੈਰ ਮਾਸਕ ਤੋਂ ਡਿਊਟੀ ’ਤੇ ਸਨ। ਇਸ ਦੇ ਨਾਲ ਹੀ ਸਾਰਿਆਂ ਨੂੰ ਮਾਸਕ ਦੀ ਪਾਉਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ।...

ਸ੍ਰੀ ਮੁਕਤਸਰ ਸਾਹਿਬ ਦੇ ਸੜਕ ਹਾਦਸੇ ਦੇ ਚਾਰ ਮਿ੍ਰਤਕਾਂ ਦੀ ਪਹਿਚਾਣ ਹੋਈ

Thursday, March 18 2021 06:48 AM
ਸ੍ਰੀ ਮੁਕਤਸਰ ਸਾਹਿਬ, 18 ਮਾਰਚ -ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਰੋਡ ’ਤੇ ਪੈਂਦੇ ਪਿੰਡ ਭਲਾਈਆਣਾ ਵਿਖੇ ਬੇਕਾਬੂ ਕਾਰ ਦੇ ਦਰੱਖ਼ਤ ਨਾਲ ਟਕਰਾਉਣ ਮਗਰੋਂ ਸੜਕ ਹਾਦਸੇ ਵਿਚ ਮਾਰੇ ਗਏ ਇਕੋ ਪਰਿਵਾਰ ਦੇ ਚਾਰ ਜੀਆਂ ਦੀ ਪਹਿਚਾਣ ਹੋ ਗਈ ਹੈ। ਜਿਨ੍ਹਾਂ ਵਿਚ ਮਿ੍ਰਤਕ ਸਤਨਾਮ ਸਿੰਘ, ਉਸ ਦੀ ਪਤਨੀ ਰਾਣੀ ਕੌਰ, ਭੈਣ ਰਘੁਬੀਰ ਕੌਰ ਅਤੇ 12 ਸਾਲ ਦਾ ਭਾਣਜਾ ਸ਼ਾਮਿਲ ਹੈ। ਮਿ੍ਰਤਕ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੈਣੀ ਮਹਿਰਾਜ ਅਤੇ ਪਿੰਡ ਅਤਰ ਸਿੰਘ ਵਾਲਾ ਨਾਲ ਸਬੰਧਿਤ ਹਨ। ਡੀ.ਐੱਸ.ਪੀ. ਗਿੱਦੜਬਾਹਾ ਨਰਿੰਦਰ ਸਿੰਘ ਨੇ ‘ਅਜੀਤ’ ਨੂੰ ਦੱਸਿਆ ਕਿ ਮਿ੍ਰਤਕਾਂ ਦੀਆਂ ਲਾਸ਼ਾਂ ਪੋਸਟਮਾਰ...

ਕਾਂਗਰਸੀ ਸਰਪੰਚਾਂ ਵਲੋਂ ਅਕਾਲੀ ਵਰਕਰਾਂ ਦੇ ਘਰ ਢਾਹੇ ਜਾਣ 'ਤੇ ਝੂਠੇ ਕੇਸ ਦਰਜ ਕਰਨ ਦੀ ਕੀਤੀ ਨਿੰਦਾ

Thursday, March 18 2021 06:47 AM
ਚੋਗਾਵਾਂ (ਅੰਮ੍ਰਿਤਸਰ), 18 ਮਾਰਚ - ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਵੀਰ ਸਿੰਘ ਲੋਪੋਕੇ ਦੀ ਪ੍ਰਧਾਨਗੀ ਹੇਠ ਪਿੰਡ ਓਡਰ ਵਿਖੇ ਸਰਪੰਚ ਦਿਲਬਾਗ ਸਿੰਘ, ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਐਸ.ਸੀ ਭਾਈਚਾਰੇ ਦੀ ਵਿਸ਼ਾਲ ਮੀਟਿੰਗ ਹੋਈ। ਜਿਸ ਵਿਚ ਵੀਰ ਸਿੰਘ ਲੋਪੋਕੇ ਨੂੰ ਸਨਮਾਨਿਤ ਕੀਤਾ ਗਿਆ, ਇਸ ਮੌਕੇ ਉਨ੍ਹਾਂ ਕਸਬਾ ਚੋਗਾਵਾ 'ਚ ਅਕਾਲੀ ਦਲ ਦੇ ਦੇ ਸਾਬਕਾ ਸੰਮਤੀ ਮੈਂਬਰ ਦੀ ਕਾਂਗਰਸੀ ਸਰਪੰਚ ਵੱਲੋਂ ਹਵੇਲੀ ਢਾਹੇ ਜਾਣ ਅਤੇ ਉਨ੍ਹਾਂ ਦੇ ਪਰਿਵਾਰ ਤੇ ਝੂਠਾ ਪਰਚਾ ਦਰਜ ਕਰਵਾਏ ਜਾਣ ਦੀ ਨਿੰਦਾ ਕੀਤੀ, ਦੂਜਾ ਪਿੰਡ ਕੋਹਾਲਾ ਵਿਖੇ ਕਾਂਗਰਸੀ ਸਰਪੰਚ ...

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਨਾਲ 32 ਸਾਲਾਂ ਨੌਜਵਾਨ ਦੀ ਮੌਤ

Wednesday, March 17 2021 02:22 PM
ਸ੍ਰੀ ਮੁਕਤਸਰ ਸਾਹਿਬ, 16 ਮਾਰਚ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਝਬੇਲਵਾਲੀ ਦੇ 32 ਸਾਲਾਂ ਨੌਜਵਾਨ ਦੀ ਅੱਜ ਕੋਰੋਨਾ ਕਾਰਨ ਮੌਤ ਹੋ ਗਈ। ਇਹ ਕੋਰੋਨਾ ਮਰੀਜ਼ ਫ਼ਰੀਦਕੋਟ ਵਿਖੇ ਜੇਰੇ ਇਲਾਜ ਸੀ। ਇਸ ਤੋਂ ਇਲਾਵਾ 4 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ, ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ ਦੇ 2, ਕਿੱਲਿਆਂਵਾਲੀ 1 ਅਤੇ ਪਿੰਡ ਝਬੇਲਵਾਲੀ ਦਾ 1 ਮਰੀਜ਼ ਸ਼ਾਮਿਲ ਹੈ।...

E-Paper

Calendar

Videos