News: ਪੰਜਾਬ

ਪੁਲਿਸ ਜਿਲ੍ਹਾ ਦਿਹਾਤੀ ਵਲੋਂ ਨਜਾਇਜ਼ ਸਰਾਬ, ਲਾਹਣ ਤੇ 12 ਭੱਠੀਆਂ ਦਾ ਜਖੀਰਾ ਬਰਾਮਦ

Saturday, March 13 2021 06:53 AM
ਰਾਜਾਸਾਂਸੀ,13 ਮਾਰਚ - ਪੁਲਿਸ ਜਿਲ੍ਹਾ ਦਿਹਾਤੀ ਅੰਮਿ੍ਤਸਰ ਦੇ ਅਧੀਨ ਆਉਂਦੇ ਥਾਣਾ ਰਾਜਾਸਾਂਸੀ ਦੇ ਪਿੰਡ ਕੋਟਲੀ ਸੱਕਾ ਵਿਖੇ ਐਸ ਐਸ ਪੀ ਸ੍ ਧਰੁਵ ਦਹੀਆ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਛਾਪਾਮਾਰੀ ਕਰਕੇ ਵੱਡੇ ਪੱਧਰ ਤੇ ਨਜਾਇਜ਼ ਸ਼ਰਾਬ, ਲਾਹਣ, ਭੱਠੀਆਂ ਸਮੇਤ ਵੱਡੀ ਮਾਤਰਾ ਵਿੱਚ ਸ਼ਰਾਬ ਕੱਢਣ ਲਈ ਵਰਤੇ ਜਾਣ ਵਾਲ ਦਾ ਜਖੀਰਾ ਬਰਾਮਦ ਕੀਤਾ ਗਿਆ। ਇਸ ਸਬੰਧੀ ਪੁਲਿਸ ਥਾਣਾ ਰਾਜਾਸਾਂਸੀ ਵਿਖੇ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ ਐਸ ਪੀ ਨੇ ਪੈ੍ਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਕੋਟਲੀ ਸੱਕਾ ਅਤੇ ਆ...

ਸੰਦੌੜ ਨਜਦੀਕ ਇਕ ਵਿਅਕਤੀ ਦੀ ਭੇਦਭਰੀ ਹਾਲਤ 'ਚ ਮਿਲੀ ਲਾਸ਼

Saturday, March 13 2021 06:51 AM
ਸੰਦੌੜ, 13 ਮਾਰਚ- ਸੰਦੌੜ ਦੇ ਨਾਲ ਲਗਦੇ ਪਿੰਡ ਕਲਿਆਣ ਵਿਖੇ ਅੱਜ ਸਵੇਰੇ ਇਕ ਵਿਅਕਤੀ ਦੀ ਭੇਦਭਰੀ ਹਾਲਤ ਵਿਚ ਲਾਸ਼ ਮਿਲੀ ਹੈ । ਪੁਲਿਸ ਅਨੁਸਾਰ ਪਹਿਲੀ ਨਜਰ ਵਿਚ ਉਕਤ ਵਿਅਕਤੀ ਦਾ ਕਤਲ ਹੋਇਆ ਲੱਗ ਰਿਹਾ ਹੈ । ਮ੍ਰਿਤਕ ਦੀ ਪਹਿਚਾਣ ਸੁਖਦੇਵ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਕਲਿਆਣ ਵਜੋਂ ਹੋਈ ਹੈ। ਮ੍ਰਿਤਕ ਦੀ ਲਾਸ਼ ਪਿੰਡ ਦੇ ਨਜਦੀਕ ਇਕ ਰਸਤੇ ਉਪਰ ਪਈ ਮਿਲੀ। ਵਾਰਦਾਤ ਦਾ ਪਤਾ ਲਗਦਿਆਂ ਹੀ ਐਸ.ਪੀ ਮਾਲੇਰਕੋਟਲਾ ਅਮਨਦੀਪ ਸਿੰਘ ਬਰਾੜ, ਸੀ. ਆਈ. ਏ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਅਤੇ ਥਾਣਾ ਸੰਦੌੜ ਦੇ ਐਸ. ਐਚ.ਓ ਇੰਸਪੈਕਟਰ ਯਾਦਵਿੰਦਰ ਸਿੰਘ ਕਲਿਆਣ ਪੁਲਿਸ ਪਾਰਟ...

ਫ਼ਿਰੋਜ਼ਪੁਰ 'ਚ ਕੌਮਾਂਤਰੀ ਸਰਹੱਦ ਨੇੜਿਓਂ 10 ਕਰੋੜ ਦੀ ਹੈਰੋਇਨ ਬਰਾਮਦ

Wednesday, March 10 2021 06:41 AM
ਫ਼ਿਰੋਜ਼ਪੁਰ, 10 ਮਾਰਚ - ਹਿੰਦ-ਪਾਕਿ ਕੌਮਾਂਤਰੀ ਸਰਹੱਦ 'ਤੇ ਪੈਂਦੀ ਚੌਂਕੀ ਨਿਊ ਮੁਹੰਮਦੀ ਵਾਲਾ ਨੇੜਿਓਂ ਕਾਊਂਟਰ ਇੰਟੈਲੀਜੈਂਸ ਨੇ ਅੱਜ ਸਵੇਰੇ ਤੜਕਸਾਰ ਕਰੀਬ 1.915 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 10 ਕਰੋੜ ਰੁਪਏ ਦੱਸੀ ਗਈ ਹੈ।

ਲਾਲ ਕਿਲ੍ਹਾ ਘਟਨਾਕ੍ਰਮ : ਦਿੱਲੀ ਪੁਲਿਸ ਵਲੋਂ ਮਨਿੰਦਰਜੀਤ ਸਿੰਘ ਅਤੇ ਖੇਮਪ੍ਰੀਤ ਸਿੰਘ ਨਾਮੀ ਦੋ ਨੌਜਵਾਨ ਗ੍ਰਿਫ਼ਤਾਰ

Wednesday, March 10 2021 06:40 AM
ਨਵੀਂ ਦਿੱਲੀ, 10 ਮਾਰਚ- ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਬੰਧ 'ਚ ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਦੋ ਹੋਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ 'ਚੋਂ ਮਨਿੰਦਰਜੀਤ ਸਿੰਘ ਨਾਮੀ ਨੌਜਵਾਨ ਇਕ ਡੱਚ ਨਾਗਰਿਕ ਹੈ, ਜਿਹੜਾ ਇਕ ਇੰਗਲੈਂਡ ਜਾ ਰਿਹਾ ਸੀ। ਪੁਲਿਸ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਵਿਦੇਸ਼ ਭੱਜਣ ਦੀ ਤਾਕ 'ਚ ਸੀ। ਉਸ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਥੇ ਹੀ ਦੂਜੇ ਨੌਜਵਾਨ ਦਾ ਨਾਂ ਖੇਮਪ੍ਰੀਤ ਸਿੰਘ ਹੈ। ਪੁਲਿਸ ਨੇ ਇਹ ਦਾਅਵਾ ਕੀਤਾ ਹੈ ...

ਦਿੱਲੀ ਅੰਦੋਲਨ 'ਚੋਂ ਪਰਤਦਿਆਂ ਮਹਿਲਾ ਕਿਸਾਨ ਦੀ ਮੌਤ

Wednesday, March 10 2021 06:40 AM
ਮਾਨਸਾ/ਬੁਢਲਾਡਾ- ਦਿੱਲੀ ਦੇ ਟਿਕਰੀ ਬਾਰਡਰ 'ਤੇ ਜਾਰੀ ਕਿਸਾਨ ਮੋਰਚੇ ਤੋਂ ਪਰਦਿਆਂ ਜ਼ਿਲ੍ਹਾ ਮਾਨਸਾ ਦੇ ਪਿੰਡ ਭੈਣੀ ਬਾਘਾ ਦੀ ਇਕ ਮਹਿਲਾ ਕਿਸਾਨ ਸੁਖਪਾਲ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ 'ਤੇ ਮਨਾਏ ਗਏ ਮਹਿਲਾ ਦਿਵਸ ਸਮਾਗਮ ਮਨਾ ਕੇ ਹੋਰਨਾਂ ਬੀਬੀਆਂ ਨਾਲ ਵਾਪਸ ਪਰਤ ਰਹੀ ਸੁਖਪਾਲ ਕੌਰ ਦੀ ਰਸਤੇ 'ਚ ਅਚਾਨਕ ਤਬੀਅਤ ਖ਼ਰਾਬ ਹੋ ਗਈ, ਜਿਸ ਨੂੰ ਫ਼ਤਿਆਬਾਦ (ਹਰਿਆਣਾ) ਦੇ ਇਕ ਹਸਪਤਾਲ ਵਿਖ...

ਅਜਨਾਲਾ : ਭਾਰਤ-ਪਾਕਿਸਤਾਨ ਸਰਹੱਦ ਤੋਂ 4 ਪੈਕਟ ਹੈਰੋਇਨ ਬਰਾਮਦ

Wednesday, March 10 2021 06:38 AM
ਅਜਨਾਲਾ, 10 ਮਾਰਚ- ਸਰਹੱਦੀ ਤਹਿਸੀਲ ਅਜਨਾਲਾ ਅੰਦਰ ਬੀ. ਐਸ. ਐਫ. ਦੀ 73 ਬਟਾਲੀਅਨ ਅਤੇ ਐਨ. ਸੀ. ਬੀ. ਵਲੋਂ ਚਲਾਏ ਗਏ ਸਾਂਝੇ ਆਪਰੇਸ਼ਨ ਦੌਰਾਨ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਚੌਕੀ ਸਹਾਰਨ ਨੇੜਿਓਂ ਕੰਡਿਆਲੀ ਤਾਰ ਦੇ ਪਾਰੋਂ 4 ਪੈਕਟ ਹੈਰੋਇਨ ਬਰਾਮਦ ਕੀਤੀ ਗਈ। ਹੈਰੋਇਨ ਮਿਲਣ ਤੋਂ ਬਾਅਦ ਬੀ. ਐਸ. ਐਫ. ਦੇ ਉੱਚ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਉਨ੍ਹਾਂ ਵਲੋਂ ਇੱਥੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।...

ਪਟਿਆਲਾ ਦੇ ਸਮਾਣਾ ਇਲਾਕੇ 'ਚ ਭਾਰੀ ਗੜੇਮਾਰੀ

Wednesday, March 10 2021 06:37 AM
ਸਮਾਣਾ (ਪਟਿਆਲਾ), 10 ਮਾਰਚ - ਸਮਾਣਾ ਅਤੇ ਆਸ-ਪਾਸ ਦੇ ਪਿੰਡਾਂ 'ਚ ਅੱਜ ਜ਼ਬਰਦਸਤ ਗੜੇਮਾਰੀ ਹੋਈ ਹੈ। ਗੜੇ 20-50 ਗ੍ਰਾਮ ਦੇ ਸਨ। ਮੀਂਹ ਦੇ ਨਾਲ-ਨਾਲ ਹੋਈ ਇਸ ਗੜੇਮਾਰੀ ਕਾਰਨ ਕਣਕ ਅਤੇ ਹਾੜ੍ਹੀ ਦੀਆਂ ਹੋਰ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੈ। ਖੇਤੀਬਾੜੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਇੰਦਰਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਇਸ ਗੜੇਮਾਰੀ ਨਾਲ ਕਣਕ, ਚਾਰੇ ਅਤੇ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਵੇਗਾ।...

ਸਾਬਕਾ ਮੁੱਖ ਪਾਰਲੀਮਾਨੀ ਕੰਵਲਜੀਤ ਸਿੰਘ ਲਾਲੀ ਦੀ ਮਾਤਾ ਦਾ ਦਿਹਾਂਤ

Wednesday, March 10 2021 06:36 AM
ਜਲੰਧਰ, 10 ਮਾਰਚ- ਸਾਬਕਾ ਮੁੱਖ ਪਾਰਲੀਮਾਨੀ ਕੰਵਲਜੀਤ ਸਿੰਘ ਲਾਲੀ ਦੀ ਮਾਤਾ ਜੀ ਦਾ ਅੱਜ ਦਾ ਦਿਹਾਂਤ ਹੋ ਗਿਆ।

ਕਿਸਾਨਾਂ ਨੇ ਅਸ਼ਵਨੀ ਸ਼ਰਮਾ ਨੂੰ ਦਿਖਾਈਆਂ ਕਾਲ਼ੀਆ ਝੰਡੀਆਂ

Tuesday, March 9 2021 06:37 AM
ਭੰਗਾਲਾ, 09 ਮਾਰਚ - ਹਰਸੇ ਮਾਨਸਰ ਟੋਲ ਪਲਾਜ਼ਾ ਤੇ ਅੱਜ ਸਵੇਰੇ 9.30 ਵਜੇ ਦੇ ਕਰੀਬ ਪਠਾਨਕੋਟ ਤੋ ਜਲੰਧਰ ਨੂੰ ਜਾ ਰਹੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ।

ਬਿਕਰਮ ਮਜੀਠੀਆ ਸਣੇ ਗ੍ਰਿਫ਼ਤਾਰ ਕੀਤੇ ਅਕਾਲੀ ਵਿਧਾਇਕਾਂ ਅਤੇ ਵਰਕਰਾਂ ਨੇ ਥਾਣੇ 'ਚ ਲਗਾਇਆ ਧਰਨਾ

Monday, March 8 2021 06:40 AM
ਚੰਡੀਗੜ੍ਹ, 8 ਮਾਰਚ- ਪੰਜਾਬ ਸਰਕਾਰ ਵਲੋਂ ਅੱਜ ਬਜਟ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਹੀ ਅਕਾਲੀ ਵਿਧਾਇਕਾਂ ਅਤੇ ਵਰਕਰਾਂ ਵਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਉਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਥਾਣੇ ਲੈ ਗਈ, ਜਿੱਥੇ ਕਿ ਅਕਾਲੀ ਵਿਧਾਇਕਾਂ ਅਤੇ ਵਰਕਰਾਂ ਨੇ ਧਰਨਾ ਲਗਾ ਦਿੱਤਾ।...

ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਓ. ਐਸ. ਡੀ. ਅਮਨਵੀਰ ਸਿੰਘ ਚੈਰੀ ਦੀ ਪਤਨੀ ਦਾ ਦਿਹਾਂਤ

Monday, March 8 2021 06:39 AM
ਲੌਂਗੋਵਾਲ, 8 ਮਾਰਚ - ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਦੇ ਓ. ਐਸ. ਡੀ. ਅਤੇ ਪਰਮਿੰਦਰ ਸਿੰਘ ਢੀਂਡਸਾ (ਸਾਬਕਾ ਖ਼ਜ਼ਾਨਾ ਮੰਤਰੀ) ਦੇ ਛੋਟੇ ਭਰਾ ਨੌਜਵਾਨ ਆਗੂ ਅਮਨਦੀਪ ਸਿੰਘ ਚੈਰੀ ਦੇ ਸੁਪਤਨੀ ਬੀਬੀ ਰਿਜਵਨ ਕੌਰ ਦੇ ਅਚਾਨਕ ਚਲਾਣਾ ਕਰ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ। ਬੀਬੀ ਰਿਜਵਨ ਕੌਰ ਦੇ ਚਲਾਣਾ ਕਰ ਜਾਣ 'ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਸਵੰਤ ਸਿੰਘ ਖਹਿਰਾ ਸਕੱਤਰ ਮਸਤੂਆਣਾ ਸਾਹਿਬ, ਜਥੇਦਾਰ ਉਦੈ ਸਿੰਘ, ਜੀਤ ਸਿੰਘ ਸਿੱਧੂ ਸਾਬਕਾ ਚੇਅਰਮੈਨ, ਬਾਬਾ ਬਲਵਿੰਦਰ ਸਿੰਘ ਕੈਂਬੋਵਾਲ, ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ...

ਜੈਤੋ 'ਚ ਚੋਰਾਂ ਨੇ ਤੋੜੇ ਪੰਜ ਦੁਕਾਨਾਂ ਦੇ ਜੰਦਰੇ ਤੇ ਨਗਦੀ ਅਤੇ ਸਮਾਨ ਚੋਰੀ ਕਰਕੇ ਲੈ ਗਏ

Monday, March 8 2021 06:30 AM
ਜੈਤੋ, 8 ਮਾਰਚ- ਚੋਰਾਂ ਵੱਲੋਂ ਅੱਜ ਸਵੇਰੇ ਕਰੀਬ ਢਾਈ ਵਜੇ ਸਥਾਨਕ ਸ਼ਹਿਰ ਦੇ ਮੇਨ ਚੌਂਕ ਕੋਟਕਪੂਰਾ (ਬੱਸ ਸਟੈਂਡ) 'ਚ ਸਥਿਤ ਪੰਜ ਦੁਕਾਨਾਂ ਦੇ ਜੰਦਰੇ ਤੋੜ ਕਰਕੇ ਚੋਰ ਨਗਦੀ ਤੇ ਸਮਾਨ ਚੋਰੀ ਕਰਕੇ ਲੈ ਜਾਣ ਦਾ ਪਤਾ ਲੱਗਿਆ ਹੈ। ਇਨ੍ਹਾਂ ਚੋਰੀਆਂ ਸਬੰਧੀ ਪੁਲਿਸ ਥਾਣਾ ਜੈਤੋ ਨੂੰ ਸੂਚਿਤ ਕਰ ਦਿੱਤਾ ਹੈ। ਇੱਥੇ ਦੱਸਣਾ ਜ਼ਰੂਰੀ ਹੈ ਕਿ ਸਥਾਨਕ ਸ਼ਹਿਰ ਦੇ ਮੇਨ ਚੌਂਕ ਕੋਟਕਪੂਰਾ (ਬੱਸ ਸਟੈਂਡ) 'ਚ ਅਕਸਰ ਹੀ ਪੁਲਿਸ ਨਾਕਾ ਲੱਗਿਆ ਰਹਿੰਦਾ ਹੈ ਅਤੇ ਆਵਾਜਾਈ ਵਾਲਾ ਚੌਂਕ ਹੋਣ ਦੇ ਬਾਵਜੂਦ ਚੋਰੀ 5 ਦੁਕਾਨਾਂ ਦੇ ਜੰਦਰੇ ਤੋੜ ਕੇ ਚੋਰੀ ਕਰਨ ਵਿਚ ਕਾਮਯਾਬ ਰਹੇ ਹਨ।...

ਹਲਕਾ ਰਾਜਾਸਾਂਸੀ ਦੇ ਅਕਾਲੀ ਵਰਕਰਾਂ ਵੱਲੋਂ ਜਥੇ ਲੋਪੋਕੇ ਦੀ ਅਗਵਾਈ ਹੇਠ ਖਿਆਲਾ ਵਿਖੇ ਵਿਸ਼ਾਲ ਧਰਨਾ

Monday, March 8 2021 06:29 AM
ਰਾਮ ਤੀਰਥ , 8 ਮਾਰਚ- ਹਲਕਾ ਰਾਜਾਸਾਂਸੀ ਦੇ ਅਕਾਲੀ ਵਰਕਰਾਂ ਵੱਲੋਂ ਅਕਾਲੀ ਦਲ ਜਿਲ੍ਹਾ ਦਿਹਾਤੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਜਥੇ. ਵੀਰ ਸਿੰਘ ਲੋਪੋਕੇ ਦੀ ਅਗਵਾਈ ਹੇਠ ਅੱਜ ਕੇਂਦਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ਼ ਫੋਕਲ ਪੁਆਇੰਟ ਖਿਆਲਾ ਕਲਾਂ , ਰਾਮ ਤੀਰਥ ਰੋਡ ਵਿਖੇ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ । ਜਿਸ ਜਥੇ.ਸੁਰਜੀਤ ਸਿੰਘ ਭਿੱਟੇਵੱਡ , ਰਣਬੀਰ ਸਿੰਘ ਰਾਣਾ ਲੋਪੋਕੇ , ਸੁਰਿੰਦਰ ਸਿੰਘ ਝੰਜੋਟੀ , ਸਰਬਜੀਤ ਸਿੰਘ ਲੋਧੀਗੁੱਜਰ , ਗੁਰਨਾਮ ਸਿੰਘ ਭਿੱਟੇਵੱਡ ਆਦਿ ਅਾਗੂ ਸੰਬੋਧਨ ਕਰ ਰਹੇ ਹਨ...

ਹੁਸ਼ਿਆਰਪੁਰ ਦੇ ਪਿੰਡ ਪੋਸੀ 'ਚ ਡੇਢ ਦਰਜਨ ਕਾਂਵਾਂ ਦੀ ਭੇਦਭਰੀ ਹਾਲਤ 'ਚ ਮੌਤ

Thursday, March 4 2021 07:27 AM
ਮਾਹਿਲਪੁਰ, 4 ਮਾਰਚ - ਜ਼ਿਲ੍ਹਾ ਹੁਸ਼ਿਆਰਪੁਰ ਬਲਾਕ ਮਾਹਿਲਪੁਰ ਦੇ ਪਿੰਡ ਪੋਸੀ ਵਿਖੇ ਨਹਿਰ ਤੋਂ ਪਾਰ ਪਿੰਡ ਦੇ ਕਿਸਾਨ ਚਰਨਜੀਤ ਸਿੰਘ ਦੇ ਖੇਤਾਂ 'ਚ ਡੇਢ ਦਰਜਨ ਦੇ ਕਰੀਬ ਕਾਂ ਭੇਦਭਰੀ ਹਾਲਤ 'ਚ ਮਰੇ ਮਿਲੇ ਹਨ। ਇਸ ਗੱਲ ਦਾ ਖ਼ੁਲਾਸਾ ਸਵੇਰੇ ਉਸ ਵੇਲੇ ਹੋਇਆ ਜਦੋਂ ਕਿਸਾਨ ਅੱਜ ਸਵੇਰੇ ਆਪਣੇ ਖੇਤਾਂ 'ਚ ਪਹੁੰਚਿਆ।

ਮੁਹਾਲੀ ਜ਼ਿਲ੍ਹੇ ਦੇ 2 ਸਰਕਾਰੀ ਸਕੂਲਾਂ ਦੇ 10 ਅਧਿਆਪਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

Thursday, March 4 2021 07:26 AM
ਐਸ. ਏ. ਐਸ. ਨਗਰ, 4 ਮਾਰਚ - ਮੁਹਾਲੀ ਜ਼ਿਲ੍ਹੇ ਦੇ 2 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ 10 ਅਧਿਆਪਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆ 'ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਜ਼ਿਲ੍ਹੇ ਦੇ ਫ਼ੇਜ਼ 3 ਬੀ 2 'ਚ ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ 7 ਅਧਿਆਪਕਾਂ/ਲੈਕਚਰਾਰਾਂ ਅਤੇ ਇੱਕ ਲਾਇਬਰੇਰੀਅਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਮਾਪੇ ਅਤੇ ਅਧਿਆਪਕ ਫ਼ਿਕਰਮੰਦ ਹਨ। ਜ਼ਿਕਰਯੋਗ ਹੈ ਕਿ ਇਸ ਸਕੂਲ 'ਚ 2 ਹਜ਼ਾਰ ਤੋਂ ਵਧ ਵਿਦਿਆਰ...

E-Paper

Calendar

Videos