News: ਪੰਜਾਬ

ਜਲੰਧਰ 'ਚ ਇਕ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ

Friday, April 16 2021 06:31 AM
ਜਲੰਧਰ, 16 ਅਪ੍ਰੈਲ - ਜਲੰਧਰ ਦੇ ਲੈਦਰ ਕੰਪਲੈਕਸ ਸਥਿਤ ਇਕ ਪਲਾਸਟਿਕ ਇੰਡਸਟਰੀ ਵਿਚ ਭਿਆਨਕ ਅੱਗ ਲੱਗ ਗਈ। ਇਹ ਅੱਗ ਰਾਤ 2.30 ਵਜੇ ਲੱਗੀ। ਫਾਇਰ ਬਿਗ੍ਰੇਡ ਵਲੋਂ 100 ਤੋਂ ਵਧੇਰੇ ਗੱਡੀਆਂ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਫ਼ੈਕਟਰੀ ਮਾਲਕ ਨੇ ਅੱਗ ਲੱਗਣ ਕਾਰਨ ਸ਼ਾਰਟ ਸਰਕਟ ਦੱਸਿਆ।

ਬੀਬਾ ਬਾਦਲ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

Friday, April 16 2021 06:29 AM
ਬਠਿੰਡਾ, 16 ਅਪ੍ਰੈਲ - ਸ਼੍ਰੋਮਣੀ ਅਕਾਲੀ ਦਲ (ਬ) ਦੀ ਸੀਨੀਅਰ ਲੀਡਰ ਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸਬੰਧੀ ਉਨ੍ਹਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਆਪ ਨੂੰ ਘਰ ਵਿਚ ਇਕਾਂਤਵਾਸ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੀ ਕੋਰੋਨਾ ਪਾਜ਼ੀਟਿਵ ਹੋ ਗਏ ਸਨ।...

ਕਿਸਾਨੀ ਅੰਦੋਲਨ ਤੋਂ ਵਾਪਿਸ ਆਏ ਨੌਜਵਾਨ ਦੀ ਮੌਤ

Friday, April 16 2021 06:27 AM
ਭਵਾਨੀਗੜ੍ਹ, 16 ਅਪ੍ਰੈਲ - ਭਵਾਨੀਗੜ੍ਹ ਨੇੜਲੇ ਪਿੰਡ ਫਤਿਹਗੜ੍ਹ ਭਾਦਸੋਂ ਦੇ ਦਿੱਲੀ ਕਿਸਾਨ ਅੰਦੋਲਨ ਤੋਂ ਬਿਮਾਰ ਹੋ ਕੇ ਵਾਪਸ ਪਰਤੇ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਹਰਵੰਤ ਸਿੰਘ 8 ਅਪ੍ਰੈਲ ਨੂੰ ਦਿੱਲੀ ਸਿੰਘੂ ਬਾਰਡਰ 'ਤੇ ਕਿਸਾਨੀ ਅੰਦੋਲਨ ਵਿਚ ਗਿਆ ਸੀ, ਜੋ 14 ਅਪ੍ਰੈਲ ਨੂੰ ਜਦੋਂ ਵਾਪਸ ਆਇਆ ਤਾਂ ਉਸ ਦਾ ਦਮ ਘੁੱਟਣ ਕਾਰਨ ਸਾਹ ਸਹੀ ਨਹੀਂ ਆ ਰਿਹਾ ਸੀ, ਜਿਸ ਨੂੰ ਸੁਨਾਮ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਿਰਤਕ ਹਰਵੰਤ ਸਿੰਘ ਦੇ 3...

ਬਠਿੰਡਾ ਦੀ ਦਾਣਾ ਮੰਡੀ ਵਿਚ ਪਹੁੰਚੀ ਬਾਹਰਲੇ ਸੂਬਿਆਂ ਤੋਂ ਲਿਆਂਦੀ ਕਣਕ, ਮੌਕੇ 'ਤੇ ਪੁਲਿਸ ਮੌਜੂਦ

Friday, April 9 2021 06:39 AM
ਬਠਿੰਡਾ, 9 ਅਪ੍ਰੈਲ - ਬਠਿੰਡਾ ਦੀ ਦਾਣਾ ਮੰਡੀ ਵਿਚ ਹਜ਼ਾਰਾਂ ਕੁਇੰਟਲ ਕਣਕ ਵੇਚਣ ਲਈ ਬਾਹਰਲੇ ਸੂਬਿਆਂ ਤੋਂ ਲਿਆਂਦੀ ਗਈ ਹੈ, ਜਿਸ ਨੂੰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵਲੋਂ ਰੋਕ ਲਿਆ ਗਿਆ ਹੈ ਅਤੇ ਪੁਲੀਸ ਨੂੰ ਵੀ ਬੁਲਾਇਆ ਗਿਆ ਹੈ ।

ਜਲੰਧਰ ਦੇ ਪ੍ਰਤਾਪ ਨਗਰ ਇਲਾਕੇ ਵਿਚ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ

Friday, April 9 2021 06:38 AM
ਜਲੰਧਰ , 9 ਅਪ੍ਰੈਲ - ਜਲੰਧਰ ਦੇ ਪ੍ਰਤਾਪ ਨਗਰ ਇਲਾਕੇ ਵਿਚ ਇਕ ਜਤਿੰਦਰ ਕੁਮਾਰ ਨਾਂਅ ਦੇ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ । ਜਾਣਕਾਰੀ ਦੇ ਅਨੁਸਾਰ ਜਤਿੰਦਰ ਕੁਮਾਰ ਦੀ ਮਾਨਸਿਕ ਸਥਿਤੀ ਚੰਗੀ ਨਹੀਂ ਸੀ ਅਤੇ ਉਹ ਨਸ਼ਿਆਂ ਦਾ ਆਦੀ ਸੀ ਇਸ ਸਮੇਂ, ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।...

ਕੋਬਰਾ ਕਮਾਂਡੋ ਬਲਰਾਜ ਸਿੰਘ 'ਤੇ ਮੈਨੂੰ ਅਤੇ ਪੂਰੇ ਦੇਸ਼ ਨੂੰ ਮਾਣ - ਕੈਪਟਨ ਅਮਰਿੰਦਰ ਸਿੰਘ

Friday, April 9 2021 06:37 AM
ਚੰਡੀਗੜ੍ਹ, 9 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਹਾਦਰ ਕੋਬਰਾ ਕਮਾਂਡੋ ਬਲਰਾਜ ਸਿੰਘ ਨਾਲ ਗੱਲ ਕੀਤੀ , ਜਿਸ ਨੇ ਹਾਲ ਹੀ ਵਿਚ ਫ਼ੌਜ ਉੱਪਰ ਹੋਏ ਨਕਸਲਵਾਦੀ ਹਮਲੇ ਦੌਰਾਨ ਖ਼ੁਦ ਦੇ ਪੇਟ ਵਿਚ ਗੋਲੀ ਲੱਗੀ ਹੋਣ ਦੇ ਬਾਵਜੂਦ ਆਪਣੇ ਸਾਥੀ ਜਵਾਨ ਦੀ ਗੋਲੀ ਲੱਗਣ ਕਾਰਣ, ਜ਼ਖਮੀ ਹੋਈ ਲੱਤ 'ਤੇ ਆਪਣੀ ਪੱਗ ਬੰਨ੍ਹ ਕੇ ਉਸ ਦੀ ਜਾਨ ਬਚਾਈ। ਕੈਪਟਨ ਨੇ ਕਿਹਾ ਕਿ - ਮੈਨੂੰ ਖ਼ੁਸ਼ੀ ਹੈ ਕਿ ਬਲਰਾਜ ਸਿਹਤਯਾਬ ਹੋ ਰਹੇ ਹਨ ਤੇ ਮੈਨੂੰ ਅਤੇ ਪੂਰੇ ਦੇਸ਼ ਨੂੰ ਉਨ੍ਹਾਂ 'ਤੇ ਮਾਣ ਹੈ।...

ਵੱਖ ਵੱਖ ਮੁਲਕਾਂ ਦੇ ਸੀਨੀਅਰ ਫ਼ੌਜੀ ਅਧਿਕਾਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

Friday, April 9 2021 06:37 AM
ਅੰਮ੍ਰਿਤਸਰ, 9 ਅਪ੍ਰੈਲ- ਭਾਰਤ, ਬਰਾਜ਼ੀਲ, ਯੂ.ਕੇ. ਇੰਡੋਨੇਸ਼ੀਆ, ਮਿਆਂਮਾਰ, ਵੱਖ ਵੱਖ ਦੇਸ਼ਾਂ ਦੇ ਸੀਨੀਅਰ ਫ਼ੌਜੀ ਅਧਿਕਾਰੀ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਇਸ ਮੌਕੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਅਤੇ ਸਿੱਖ ਇਤਿਹਾਸ ਸਬੰਧੀ ਧਾਰਮਿਕ ਪੁਸਤਕਾਂ ਤੇ ਸਿਰੋਪਾਉ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਿੰਦਰ ਸਿੰਘ ਰੋਮੀ ਤੇ ਰਣਧੀਰ ਸਿੰਘ ਵੀ ਹਾਜ਼ਰ ਸਨ...

ਸ਼੍ਰੋਮਣੀ ਕਮੇਟੀ ਵਲੋਂ ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਕੋਰੋਨਾ ਜਾਂਚ ਕੈਂਪ ਸ਼ੁਰੂ

Friday, April 9 2021 06:36 AM
ਅੰਮ੍ਰਿਤਸਰ, 9 ਅਪ੍ਰੈਲ - ਖ਼ਾਲਸਾ ਸਾਜਣਾ ਦਿਵਸ ਵਿਸਾਖੀ ਮੌਕੇ ਜਥੇ ਨਾਲ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਅੱਜ ਸ਼੍ਰੋਮਣੀ ਕਮੇਟੀ ਵਲੋਂ ਮੁੱਖ ਦਫ਼ਤਰ ਵਿਖੇ ਕੋਰੋਨਾ ਜਾਂਚ ਕੈਂਪ ਲਗਾਇਆ ਗਿਆ, ਜੋ ਕੱਲ੍ਹ ਵੀ ਜਾਰੀ ਰਹੇਗਾ। ਸ਼੍ਰੋਮਣੀ ਕਮੇਟੀ ਯਾਤਰਾ ਵਿਭਾਗ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਤੇ ਸੁਪਰਡੈਂਟ ਬਲਵਿੰਦਰ ਸਿੰਘ ਨੇ ਦੱਸਿਆ ਕਿ, ਸ਼੍ਰੋਮਣੀ ਕਮੇਟੀ ਵਲੋਂ 793 ਸ਼ਰਧਾਲੂਆਂ ਦੇ ਪਾਸਪੋਰਟ ਪਾਕਿਸਤਾਨ ਦੂਤਾਵਾਸ ਨੂੰ ਭੇਜੇ ਗਏ ਸਨ, ਜਿਨ੍ਹਾਂ ਵਿਚੋਂ 356 ਵੀਜ਼ੇ ਕੱਟ ਕੇ ਕੁੱਲ 437 ਵੀਜ਼ੇ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿੱ...

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ, ਜ਼ਿਲ੍ਹਾ ਪ੍ਰਸ਼ਾਸਨ ਨੇ ਆਰ.ਟੀ.- ਪੀ.ਸੀ.ਆਰ. ਟੀਕਾਕਰਨ ਵੈਨਾਂ ਦੀ ਸ਼ੁਰੂਆਤ ਕੀਤੀ

Monday, April 5 2021 06:59 AM
ਲੁਧਿਆਣਾ, 5 ਅਪ੍ਰੈਲ - ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ, ਜ਼ਿਲ੍ਹਾ ਪ੍ਰਸ਼ਾਸਨ ਨੇ ਆਰ.ਟੀ. - ਪੀ.ਸੀ.ਆਰ. ਟੀਕਾਕਰਨ ਵੈਨਾਂ ਦੀ ਸ਼ੁਰੂਆਤ ਕੀਤੀ ਹੈ । ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਵਲੋਂ ਦੱਸਿਆ ਗਿਆ ਹੈ ਕਿ , "200 ਟੀਕਾਕਰਨ ਦੀਆਂ ਵੈਨਾਂ ਜਲਦੀ ਹੀ ਸਥਾਪਤ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਸਾਡੇ ਕੋਲ ਮੋਬਾਈਲ ਟੀਮਾਂ ਹਨ, ਜਿਨ੍ਹਾਂ ਲੋਕਾਂ ਨੂੰ ਮਾਸਕ ਤੋਂ ਬਿਨਾਂ ਵੇਖਿਆ ਜਾਂਦਾ ਹੈ ,ਉਨ੍ਹਾਂ ਦਾ ਟੈੱਸਟ ਕਰਵਾਇਆ ਜਾਂਦਾ ਹੈ ।...

ਜਲੰਧਰ ਦੇ ਸਰਾਭਾ ਨਗਰ ਦਾ ਲਾਪਤਾ ਬੱਚਾ ਹੋਇਆ ਬਰਾਮਦ

Saturday, April 3 2021 07:36 AM
ਜਲੰਧਰ, 3 ਅਪ੍ਰੈਲ - ਕੱਲ੍ਹ ਦੇਰ ਸ਼ਾਮ ਸਰਾਭਾ ਨਗਰ ਦਾ ਇਕ ਬੱਚਾ ਲਾਪਤਾ ਹੋ ਗਿਆ ਜਿਸ ਨੂੰ ਪੁਲਿਸ ਨੇ ਗਦਾਈ ਪੁਰ ਤੋਂ ਬਰਾਮਦ ਕੀਤਾ ਹੈ । ਇਕ ਵਿਅਕਤੀ ਦੇ ਵਲੋਂ ਉਸ ਬੱਚੇ ਨੂੰ ਆਪਣੇ ਘਰ ਵਿਚ ਰੱਖ ਲਿਆ ਗਿਆ ਸੀ ਅਤੇ ਸਵੇਰ ਹੁੰਦੇ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ । ਹੁਣ ਬੱਚਾ ਆਪਣੇ ਪਰਿਵਾਰ ਦੇ ਕੋਲ ਹੈ ।

ਸੰਯੁਕਤ ਕਿਸਾਨ ਮੋਰਚਾ ਦੀ ਪੀ.ਏ.ਯੂ. ਵਿਖੇ ਉੱਚ ਪੱਧਰੀ ਮੀਟਿੰਗ ਸ਼ੁਰੂ

Saturday, April 3 2021 07:35 AM
ਲੁਧਿਆਣਾ, 3 ਅਪ੍ਰੈਲ- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਉੱਚ ਪੱਧਰੀ ਮੀਟਿੰਗ ਸ਼ੁਰੂ ਹੋ ਗਈ ਹੈ,ਜਿਸ ਵਿਚ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਬਾਰੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ | ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ ਸਿੰਘ, ਕਿਸਾਨ ਯੂਨੀਅਨ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ ਕਈ ਆਗੂ ਹਾਜ਼ਰ ਹਨ | ਮੀਟਿੰਗ ਵਿਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਵਿਚਾਰ ਪ੍ਰਗਟਾਏ ਜਾ ਰਹੇ ਹਨ |...

ਮੇਲਾ ਦੇਖਣ ਗਏ ਨੌਜਵਾਨ ਦਾ ਕਤਲ , 3-4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Saturday, April 3 2021 07:34 AM
ਬੁਢਲਾਡਾ, 3 ਅਪ੍ਰੈਲ - ਬੀਤੀ ਰਾਤ ਇੱਥੋਂ ਦੇ ਨੇੜਲੇ ਪਿੰਡ ਕੁਲਾਣਾ ਦੇ ਜਾਰੀ ਸਾਲਾਨਾ ਜੋੜ ਮੇਲੇ 'ਤੇ ਗਏ ਬੁਢਲਾਡਾ ਸ਼ਹਿਰ ਦੇ ਨੌਜਵਾਨ ਦਾ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦੇਣ ਦੀ ਖ਼ਬਰ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਸੁਖਪਾਲ ਸਿੰਘ ਵਲੋਂ ਥਾਣਾ ਸ਼ਹਿਰੀ ਪੁਲਿਸ ਬੁਢਲਾਡਾ ਕੋਲ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਉਸ ਦਾ ਲੜਕਾ ਸ਼ੰਮੀ ਓੁਰਫ ਨਾਨਕ (19) ਬੀਤੀ ਰਾਤ ਕੁਲਾਣਾਂ ਮੇਲੇ 'ਚ ਟੈਟੂ ਬਣਵਾ ਰਿਹਾ ਸੀ, ਤਾਂ ਖੇਤਾਂ ਵਾਲੇ ਪਾਸੀਓ ਆਏ 3-4 ਅਣਪਛਾਤੇ ਵਿਅਕਤੀਆਂ ਨੇ ਉਸ ਉੱਪਰ ਚਾਕੂ ਆਦਿ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਜਿਸ ਨੂੰ...

ਪੰਜਾਬੀ ਭਾਸ਼ਾ ਦੇ ਸਿਰਮੌਰ ਸ਼ਾਇਰ ਸਰਦਾਰ ਕੁਲਵੰਤ ਸਿੰਘ ਗਰੇਵਾਲ ਨਹੀਂ ਰਹੇ

Thursday, April 1 2021 06:42 AM
ਪਟਿਆਲਾ, 1 ਅਪ੍ਰੈਲ- ਸਰਦਾਰ ਕੁਲਵੰਤ ਸਿੰਘ ਗਰੇਵਾਲ, ਪੰਜਾਬੀ ਭਾਸ਼ਾ ਦੇ ਸਿਰਮੌਰ ਸ਼ਾਇਰ ਨਹੀਂ ਰਹੇ। ਇਸ ਨਾਲ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਅਤੇ ਪੰਜਾਬੀ ਪ੍ਰੇਮੀਆਂ ਨੂੰ, ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਜੰਮੂ-ਕਸ਼ਮੀਰ ਦੇ ਗੁੰਡਨਾ ਖੇਤਰ ਵਿਚੋਂ 78 ਜੈਲੇਟਿਨ ਸਟਿਕਸ ਸਮੇਤ ਵਿਸਫੋਟਕ ਸਮੱਗਰੀ ਬਰਾਮਦ

Wednesday, March 31 2021 06:24 AM
ਡੋਡਾ, 31 ਮਾਰਚ - ਜੰਮੂ-ਕਸ਼ਮੀਰ ਦੇ ਡੋਡਾ ਦੇ ਗੁੰਡਨਾ ਖੇਤਰ ਵਿਚੋਂ ਕੱਲ੍ਹ 78 ਜੈਲੇਟਿਨ ਸਟਿਕਸ ਸਮੇਤ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ । ਇਕ ਵਿਅਕਤੀ ਨੂੰ ਇੰਡੀਅਨ ਆਰਮੀ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ |

400 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਦੇ ਤਪਾ ਪਹੁੰਚਣ 'ਤੇ ਸੰਗਤਾਂ ਨੇ ਕੀਤਾ ਭਰਵਾਂ ਸਵਾਗਤ

Wednesday, March 31 2021 06:24 AM
ਤਪਾ ਮੰਡੀ,31 ਮਾਰਚ - ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਬੀਤੀ ਰਾਤ ਇਤਿਹਾਸਿਕ ਗੁਰ: ਨੌਵੀਂ ਪਾਤਸ਼ਾਹੀ ਢਿਲਵਾਂ ਵਿਖੇ ਵਿਸ਼ਰਾਮ ਤੋਂ ਬਾਅਦ ਅੱਜ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ। ਨਗਰ ਕੀਰਤਨ ਦੇ ਸਵਾਗਤ 'ਚ ਸ਼ਹਿਰ ਦੀ ਮੁੱਖ ਸੜਕ ਉੱਪਰ ਸਵਾਗਤੀ ਗੇਟ ਲਗਾਏ ਗਏ ਅਤੇ ਵੱਡੀ ਗਿਣਤੀ 'ਚ ਪਹੁੰਚੀ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।...

E-Paper

Calendar

Videos