ਤਾਮਿਲਨਾਡੂ ਦਾ ਰਾਜਨੀਤਿਕ ਸਸਪੈਂਸ ਖਤਮ, ਵਿਜੇ ਅੱਜ ਚੁੱਕ ਸਕਦੇ ਹਨ ਸਹੁੰ

ਤਾਮਿਲਨਾਡੂ ਦਾ ਰਾਜਨੀਤਿਕ ਸਸਪੈਂਸ ਖਤਮ, ਵਿਜੇ ਅੱਜ ਚੁੱਕ ਸਕਦੇ ਹਨ ਸਹੁੰ

ਤਾਮਿਲਨਾਡੂ ਵਿੱਚ ਸਰਕਾਰ ਗਠਨ ਨੂੰ ਲੈ ਕੇ ਚੱਲ ਰਿਹਾ ਰਾਜਨੀਤਿਕ ਅਣਿਸ਼ਚਿਤਤਾ ਦਾ ਦੌਰ ਆਖ਼ਿਰਕਾਰ ਖਤਮ ਹੋ ਗਿਆ ਹੈ। ਟੀਵੀਕੇ ਮੁਖੀ ਅਤੇ ਅਦਾਕਾਰ Vijay ਨੇ ਸ਼ੁੱਕਰਵਾਰ ਨੂੰ ਰਾਜਪਾਲ Rajendra Vishwanath Arlekar ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ, ਜਿਸ ਤੋਂ ਬਾਅਦ ਰਾਜਪਾਲ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਪ੍ਰਵਾਨਗੀ ਦੇ ਦਿੱਤੀ। ਵਿਜੇ ਦੇ ਅੱਜ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਵਿਜੇ ਨੇ ਲਗਾਤਾਰ ਤੀਜੇ ਦਿਨ ਲੋਕ ਭਵਨ ਵਿੱਚ ਰਾਜਪਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਟੀਵੀਕੇ, ਕਾਂਗਰਸ, ਸੀਪੀਆਈ, ਸੀਪੀਆਈ(ਐਮ) ਅਤੇ ਵੀਸੀਕੇ ਦੇ ਕੁੱਲ 118 ਵਿਧਾਇਕਾਂ ਦੇ ਸਮਰਥਨ ਪੱਤਰ ਰਾਜਪਾਲ ਨੂੰ ਸੌਂਪੇ। ਸਮਰਥਨ ਪੱਤਰਾਂ ਦੀ ਜਾਂਚ ਤੋਂ ਬਾਅਦ ਰਾਜਪਾਲ ਨੇ ਉਨ੍ਹਾਂ ਦੇ ਦਾਅਵੇ ਨੂੰ ਮਨਜ਼ੂਰੀ ਦਿੱਤੀ। ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਟੀਵੀਕੇ ਨੇ 234 ਵਿੱਚੋਂ 108 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ। ਵਿਜੇ ਨੇ ਖੁਦ ਦੋ ਹਲਕਿਆਂ ਤੋਂ ਚੋਣ ਜਿੱਤੀ। ਕਾਂਗਰਸ ਦੇ ਪੰਜ ਵਿਧਾਇਕਾਂ ਅਤੇ ਸੀਪੀਆਈ, ਸੀਪੀਆਈ(ਐਮ) ਅਤੇ ਵੀਸੀਕੇ ਦੇ ਦੋ-ਦੋ ਵਿਧਾਇਕਾਂ ਦੇ ਸਮਰਥਨ ਨਾਲ ਟੀਵੀਕੇ ਨੇ ਸਦਨ ਵਿੱਚ ਬਹੁਮਤ ਦਾ ਅੰਕੜਾ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਵਿਜੇ ਨੇ 6 ਅਤੇ 7 ਮਈ ਨੂੰ ਵੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਹਾਲਾਂਕਿ ਉਸ ਵੇਲੇ ਰਾਜਪਾਲ ਨੇ ਕਿਹਾ ਸੀ ਕਿ 118 ਵਿਧਾਇਕਾਂ ਦਾ ਸਮਰਥਨ ਸਾਬਤ ਕੀਤੇ ਬਿਨਾਂ ਉਹ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਸੱਦਾ ਨਹੀਂ ਦੇ ਸਕਦੇ। ਹੁਣ ਲੋੜੀਂਦਾ ਸਮਰਥਨ ਮਿਲਣ ਤੋਂ ਬਾਅਦ ਸਰਕਾਰ ਬਣਾਉਣ ਦਾ ਰਸਤਾ ਸਾਫ ਹੋ ਗਿਆ ਹੈ।