ਡੋਨਲਡ ਟਰੰਪ ਦਾ ਵੱਡਾ ਬਿਆਨ: 'ਈਰਾਨ ਕੋਲ ਪਰਮਾਣੂ ਹਥਿਆਰ ਨਹੀਂ ਹੋ ਸਕਦਾ, ਇਹ ਨਾ-ਬਦਲਣਯੋਗ ਸ਼ਰਤ'
- ਵਿਦੇਸ਼
- (Asia/Kolkata)
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਪਸ਼ਟ ਸ਼ਬਦਾਂ ਵਿੱਚ ਐਲਾਨ ਕੀਤਾ ਹੈ ਕਿ ਈਰਾਨ ਨੂੰ ਕਿਸੇ ਵੀ ਕੀਮਤ 'ਤੇ ਪਰਮਾਣੂ ਹਥਿਆਰ ਹਾਸਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਇਸ ਰੁਖ਼ ਨੂੰ ਪੂਰੀ ਤਰ੍ਹਾਂ ਨਾ-ਬਦਲਣਯੋਗ (non-negotiable) ਸ਼ਰਤ ਦੱਸਿਆ ਹੈ। ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲਰਹਿਮਾਨ ਬਿਨ ਜਸਿਮ ਅਲ ਥਾਨੀ ਨਾਲ ਉੱਚ-ਪੱਧਰੀ ਵਾਰਤਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਮੁੱਖ ਖਾੜੀ ਸਹਿਯੋਗੀ ਦੇਸ਼ਾਂ ਨੇ 'ਅਪਰੇਸ਼ਨ ਆਇਰਨ ਗੇਟ' (Operation Iron Gate) ਤਹਿਤ ਈਰਾਨ ਵਿਰੁੱਧ ਇੱਕ ਅਭੂਤਪੂਰਵ ਸਾਂਝੀ ਜ਼ਮੀਨੀ ਅਤੇ ਸਮੁੰਦਰੀ ਘੇਰਾਬੰਦੀ ਨੂੰ ਜਾਰੀ ਰੱਖਣ ਦਾ ਸਮਰਥਨ ਕੀਤਾ ਹੈ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' (Truth Social) 'ਤੇ ਪੋਸਟ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਲਿਖਿਆ ਕਿ ਖਾੜੀ ਦੇਸ਼ ਇਸ ਰੁਖ਼ 'ਤੇ ਪੂਰੀ ਤਰ੍ਹਾਂ ਇਕਜੁੱਟ ਹਨ ਕਿ ਤਹਿਰਾਨ ਨੂੰ ਕਦੇ ਵੀ ਪਰਮਾਣੂ ਸਮਰੱਥਾ ਹਾਸਲ ਨਹੀਂ ਕਰਨ ਦਿੱਤੀ ਜਾਵੇਗੀ।ਟਰੰਪ ਨੇ ਆਪਣੀ ਪੋਸਟ 'ਚ ਲਿਖਿਆ, "ਮੇਰੀ ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲਰਹਿਮਾਨ ਬਿਨ ਜਸਿਮ ਅਲ ਥਾਨੀ ਨਾਲ ਬਹੁਤ ਵਧੀਆ ਗੱਲਬਾਤ ਹੋਈ, ਜਿਸ ਵਿੱਚ ਈਰਾਨ ਦੇ ਇਸਲਾਮੀ ਗਣਰਾਜ ਨਾਲ ਸਬੰਧਤ ਕਈ ਮੁੱਦਿਆਂ ’ਤੇ ਚਰਚਾ ਕੀਤੀ ਗਈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਤਰ, ਸਾਊਦੀ ਅਰਬ, ਯੂਏਈ, ਬਹਿਰੀਨ, ਕੁਵੈਤ ਅਤੇ ਹੋਰ ਦੇਸ਼ ਇਤਿਹਾਸ ਦੀ ਸਭ ਤੋਂ ਵੱਡੀ ਨੌਸੈਨਾ ਘੇਰਾਬੰਦੀ ਅਤੇ ਨਵੇਂ 'ਅਪਰੇਸ਼ਨ ਆਇਰਨ ਗੇਟ' ਯਾਨੀ ਜ਼ਮੀਨੀ ਤੇ ਸਮੁੰਦਰੀ ਘੇਰਾਬੰਦੀ ਨੂੰ ਜਾਰੀ ਰੱਖਣ ਦੇ ਪੱਖ ਵਿੱਚ ਹਨ। ਸਾਰੇ ਇਸ ਗੱਲ ’ਤੇ ਸਹਿਮਤ ਹਨ ਕਿ ਇਰਾਨ ਕੋਲ ਪਰਮਾਣੂ ਹਥਿਆਰ ਨਹੀਂ ਹੋ ਸਕਦਾ—ਇਹ ਬਿਲਕੁਲ ਨਾ-ਬਦਲਣਯੋਗ ਹੈ!"ਜੇਕਰ ਖੇਤਰੀ ਹਾਲਾਤ ਵਿਗੜਦੇ ਹਨ ਤਾਂ ਅਮਰੀਕੀ ਫ਼ੌਜਾਂ ਦੇ ਪੂਰੀ ਤਰ੍ਹਾਂ ਤਿਆਰ ('locked and loaded') ਹੋਣ ਦੀ ਚੇਤਾਵਨੀ ਦਿੰਦੇ ਹੋਏ ਵੀ ਟਰੰਪ ਨੇ ਤਣਾਅ ਘਟਣ ਦੀ ਉਮੀਦ ਜਤਾਈ। ਉਨ੍ਹਾਂ ਕਿਹਾ ਕਿ ਮੱਧ ਪੂਰਬ ਵਿੱਚ ਜੰਗ ਨੂੰ ਖ਼ਤਮ ਕਰਨ ਵੱਲ ਹਕਾਰਾਤਮਕ ਕਦਮ ਵੇਖਣ ਨੂੰ ਮਿਲ ਰਹੇ ਹਨ।ਅਮਰੀਕਾ ਦੀਆਂ ਰਣਨੀਤਕ ਪ੍ਰਾਥਮਿਕਤਾਵਾਂ ਨੂੰ ਰੇਖਾਂਕਿਤ ਕਰਦਿਆਂ ਰਾਸ਼ਟਰਪਤੀ ਨੇ ਅੱਗੇ ਲਿਖਿਆ, "ਜੇਕਰ ਮੱਧ ਪੂਰਬ ਵਿੱਚ ਹਾਲਾਤ ਬਦਲਦੇ ਹਨ, ਤਾਂ ਅਮਰੀਕਾ ਪੂਰੀ ਤਰ੍ਹਾਂ ਤਿਆਰ ਹੈ। ਹਾਲਾਂਕਿ, ਇਸ ਸਮੇਂ ਅਜਿਹਾ ਹੋਣ ਦੀ ਸੰਭਾਵਨਾ ਬਹੁਤ ਘੱਟ ਲੱਗਦੀ ਹੈ। ਇਜ਼ਰਾਇਲ ਅਤੇ ਪੂਰਾ ਮੱਧ ਪੂਰਬ ਇਰਾਨੀ ਖ਼ਤਰਿਆਂ ਤੋਂ ਸੁਰੱਖਿਅਤ ਹੈ। ਅਸੀਂ ਇਸ ਸੰਘਰਸ਼ ਦੇ ਖ਼ਾਤਮੇ ਵੱਲ ਹਕਾਰਾਤਮਕ ਵਾਧਾ ਵੇਖ ਰਹੇ ਹਾਂ ਅਤੇ ਇਹ ਯਕੀਨੀ ਬਣਾਵਾਂਗੇ ਕਿ ਅਮਰੀਕਾ ਦੇ ਹਿੱਤ ਹਰ ਸਮੇਂ ਸੁਰੱਖਿਅਤ ਰਹਿਣ। ਇਸ ਫ਼ੌਜੀ ਕਾਰਵਾਈ ਦੇ ਸਮਾਪਤ ਹੋਣ ’ਤੇ, ਅਮਰੀਕੀ ਜਨਤਾ ਅਤੇ ਪੂਰੀ ਦੁਨੀਆ ਪਹਿਲਾਂ ਨਾਲੋਂ ਕਿਤੇ ਵੱਧ ਸੁਰੱਖਿਅਤ ਹੋਵੇਗੀ।"ਇਸ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਹਾਲ ਹੀ ਵਿੱਚ ਕੀਤੇ ਗਏ ਫ਼ੌਜੀ ਹਮਲਿਆਂ ਨੇ ਈਰਾਨ ਦੇ ਉਦਯੋਗਿਕ ਢਾਂਚੇ ਅਤੇ ਉਤਪਾਦਨ ਪ੍ਰਣਾਲੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਮੁਤਾਬਕ ਇਸ ਕਾਰਵਾਈ ਦੇ ਸਿੱਟੇ ਵਜੋਂ ਤਹਿਰਾਨ ਦੇ ਕੂਟਨੀਤਕ ਰੁਖ਼ ਵਿੱਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ।
Leave a Reply