ਪ੍ਰਧਾਨ ਮੰਤਰੀ ਨੇ ਮਹਾਨ ਸਾਹਿਬਜ਼ਾਦਿਆਂ ਨੂੰ ਕੀਤਾ ਨਮਸਕਾਰ, NDA ਮੀਟਿੰਗ ਵਿੱਚ ਸਲਾਮੀ

ਪ੍ਰਧਾਨ ਮੰਤਰੀ ਨੇ ਮਹਾਨ ਸਾਹਿਬਜ਼ਾਦਿਆਂ ਨੂੰ ਕੀਤਾ ਨਮਸਕਾਰ, NDA ਮੀਟਿੰਗ ਵਿੱਚ ਸਲਾਮੀ

ਨੀਲੋਂ ਕਲਾਂ ਜੋਨ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਭੁਪਿੰਦਰ ਸਿੰਘ ਰਾਠੌਰ ਦੀ ਚੋਣ ਮੁਹਿੰਮ ਨੂੰ ਬੇਟ ਇਲਾਕੇ ਦੇ ਪਿੰਡਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਅੱਜ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਪਾਰਟੀ ਉਮੀਦਵਾਰ ਰਾਠੌਰ ਨੇ ਮੁਬਾਰਕਪੁਰ,ਮਹੱਦੀਪੁਰ,ਹੈਡੋ ਬੇਟ,ਸ਼ਤਾਬਗੜ੍ਹ ਨੂਰਪੁਰ ਆਦਿ ਵਿਖੇ ਚੋਣ ਮੀਟਿੰਗਾਂ ਕੀਤੀਆਂ ਜਿਸ ਉਮੜੀ ਭੀੜ ਨੇ ਛੋਟੀਆਂ ਰੈਲੀਆਂ ਦਾ ਰੂਪ ਧਾਰਨ ਕਰ ਲਿਆ । 

ਇਸ ਦੌਰਾਨ ਇਹਨਾ ਸਾਰਿਆਂ ਪਿੰਡਾਂ ਵਿੱਚ ਜ਼ਿਲਾ ਪ੍ਰੀਸ਼ਦ ਉਮੀਦਵਾਰ ਭੁਪਿੰਦਰ ਸਿੰਘ ਰਾਠੌਰ ਤੇ ਬਲਾਕ ਸੰਮਤੀ ਉਮੀਦਵਾਰਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ । ਇਸ ਦੌਰਾਨ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਬੇਟ ਇਲਾਕੇ ਦੇ ਹੋਏ ਵਿਕਾਸ ਕਾਰਜਾਂ ਦੇ ਬਾਰੇ ਗੱਲ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੇ ਵਿਕਾਸ ਕਾਰਜਾਂ ਤੋ ਖੁਸ਼ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ।ਇਸ ਮੌਕੇ ਭੁਪਿੰਦਰ ਸਿੰਘ ਰਾਠੌਰ ਨੇ ਇਲਾਕਾ ਨਿਵਾਸੀਆਂ ਤੋ ਵਿਕਾਸ ਅਤੇ ਸਰਕਾਰ ਦੇ ਕੀਤੇ ਲੋਕ ਭਲਾਈ ਦੇ ਕੰਮਾਂ ਨੂੰ ਹੋਰ ਤੇਜ਼ ਕਰਨ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ।

ਇਸ ਦੌਰਾਨ ਹੇਡੋ ਬੇਟ ਵਿਖੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਪਿੰਡਾਂ ਵਿੱਚ ਸ਼ਹਿਰਾਂ ਵਰਗਾ ਵਿਕਾਸ ਦੇਖਣ ਲਈ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰੀਸ਼ਦ ਉਮੀਦਵਾਰ ਭੁਪਿੰਦਰ ਰਾਠੌਰ ਤੇ ਹੈਡੋ ਬੇਟ ਸੰਮਤੀ ਤੋ ਉਮੀਦਵਾਰ ਰੀਨਾ ਰਾਣੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ । ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਭੁਪਿੰਦਰ ਸਿੰਘ ਰਾਠੌਰ ਦੇ ਪਿੰਡ ਪਿੰਡ ਹੋ ਰਹੇ ਸਵਾਗਤ ਨੇ ਉਨ੍ਹਾਂ ਦੀ ਜਿੱਤ ਯਕੀਨੀ ਬਣਾ ਦਿੱਤੀ ਹੈ ।
 

ਇਸ ਮੌਕੇ ਉਨ੍ਹਾਂ ਨਾਲ ਸੋਹਣ ਲਾਲ ਸ਼ੇਰਪੁਰੀ, ਕਰਮਜੀਤ ਸਿੰਘ ਹੰਬੋਵਾਲ, ਗੁਰਜੰਟ ਸਿੰਘ, ਨਵਜੀਤ ਸਿੰਘ ਪੀਏ, ਗੁਰਿੰਦਰ ਸਿੰਘ ਨੂਰਪੁਰ, ਗੁਰਵਿੰਦਰ ਸਿੰਘ ਛੌੜੀਆਂ,

ਕਮਲਜੀਤ ਕੁਮਾਰ ਸਰਪੰਚ ਹੇਡੋ ਬੇਟ, ਗੁਰਪਾਲ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ ਧਾਂਦਲੀ ਸਾਬਕਾ ਸਰਪੰਚ, ਪ੍ਰਿੰਸੀਪਲ ਸੁਰਜੀਤ ਸਿੰਘ, ਜਸਬੀਰ ਸਿੰਘ ਪੰਚ, ਜਸਪ੍ਰੀਤ ਸਿੰਘ ਪੰਚ, ਅੰਮ੍ਰਿਤ ਸਿੰਘ ਪੰਚ, ਅਸ਼ੋਕ ਕੁਮਾਰ, ਮੱਖਣ ਸਿੰਘ, ਬਲਵਿੰਦਰ ਸਿੰਘ ਸਰਪੰਚ ਬੈਰਸਾਲ ਕਲਾਂ , ਸਵਰਨ ਸਿੰਘ, ਮਾਸਟਰ ਸੁਰਜੀਤ ਸਿੰਘ ਸਾਬਕਾ ਪੰਚ, ਸੱਜਣ ਸਿੰਘ, ਛਿੰਦਰਪਾਲ ਕੌਰ, ਗੁਰਜੀਤ ਕੌਰ, ਹਰਪਾਲ ਕੌਰ, ਚਰਨਜੀਤ ਕੌਰ, ਲਾਡੀ ਅਕਾਲਗੜ, ਜਸਵੰਤ ਸਿੰਘ ਵਿੱਕੀ ਮਾਛੀਵਾੜਾ , ਪ੍ਰੀਤ ਧਾਲੀਵਾਲ, ਗੁਰਦੀਪ ਮਾਨ, ਅਮਰਿੰਦਰ ਸਿੰਘ ਲਾਲੀ,ਸੁਖਬੀਰ ਸਿੰਘ ,ਅਜਮੇਰ ਸਿੰਘ ,ਅਜੈਬ ਸਿੰਘ,ਸੁਖਵਿੰਦਰ ਸਿੰਘ ਸਰਪੰਚ ,ਬਲਬੀਰ ਸਿੰਘ ਸਰਪੰਚ ,ਗੁਰਦੀਪ ਸਿੰਘ ,ਗੁਰਮੀਤ ਸਿੰਘ, ਕੁਲਵੰਤ ਸਿੰਘ ਗੁਰਦੇਵ ਕੌਰ ਮਹਿੰਦਰ ਸਿੰਘ ਆਦਿ ਹਾਜ਼ਰ ਸਨ ।