25 ਅਕਤੂਬਰ ਤੋਂ ਨਵੇਂ ਸਮੇਂ 'ਤੇ ਉਡਾਣ ਭਰੇਗੀ ਇੰਡੀਗੋ ਫ਼ਲਾਈਟ; ਦੁਪਹਿਰ 3:50 ਵਜੇ ਆਦਮਪੁਰ ਪਹੁੰਚੇਗਾ ਜਹਾਜ਼
- ਪੰਜਾਬ
- (Asia/Kolkata)
ਸ੍ਰੀ ਗੁਰੂ ਰਵਿਦਾਸ ਮਹਾਰਾਜ ਏਅਰਪੋਰਟ ਆਦਮਪੁਰ ਤੋਂ ਮੁੰਬਈ ਦਰਮਿਆਨ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਆਗਾਮੀ 25 ਅਕਤੂਬਰ ਤੋਂ ਇੰਡੀਗੋ ਏਅਰਲਾਈਨਜ਼ ਦੀ ਆਦਮਪੁਰ-ਮੁੰਬਈ ਉਡਾਣ ਦੇ ਸਮੇਂ (ਸਡਿਊਲ) ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਇਸ ਸਮਾਂ ਤਬਦੀਲੀ ਨਾਲ ਦੋਵਾਂ ਪ੍ਰਮੁੱਖ ਸ਼ਹਿਰਾਂ ਵਿਚਾਲੇ ਆਵਾਜਾਈ ਕਰਨ ਵਾਲੇ ਯਾਤਰੀਆਂ ਨੂੰ ਹੋਰ ਵਧੇਰੇ ਸਹੂਲਤ ਮਿਲਣ ਦੀ ਉਮੀਦ ਹੈ।
ਇੰਡੀਗੋ ਏਅਰਲਾਈਨਜ਼ ਵੱਲੋਂ ਆਦਮਪੁਰ ਏਅਰਪੋਰਟ ਅਥਾਰਟੀ ਨਾਲ ਸਾਂਝੀ ਕੀਤੀ ਗਈ ਅਧਿਕਾਰਤ ਜਾਣਕਾਰੀ ਦੇ ਅਨੁਸਾਰ, ਨਵੇਂ ਸਮੇਂ ਮੁਤਾਬਕ ਮੁੰਬਈ-ਆਦਮਪੁਰ-ਮੁੰਬਈ ਉਡਾਣ (6E 5932) ਦੁਪਹਿਰ 3:50 ਵਜੇ ਆਦਮਪੁਰ ਏਅਰਪੋਰਟ 'ਤੇ ਉਤਰੇਗੀ। ਇਸ ਤੋਂ ਬਾਅਦ ਇਹ ਜਹਾਜ਼ ਸ਼ਾਮ 4:20 ਵਜੇ ਆਦਮਪੁਰ ਤੋਂ ਮੁੰਬਈ ਲਈ ਰਵਾਨਾ ਹੋਵੇਗਾ।
ਏਅਰਪੋਰਟ ਅਥਾਰਟੀ ਨੂੰ ਦਿੱਤੇ ਗਏ ਵੇਰਵਿਆਂ ਮੁਤਾਬਕ ਇਸ ਨਵੇਂ ਸਡਿਊਲ ਤਹਿਤ ਆਦਮਪੁਰ ਏਅਰਪੋਰਟ 'ਤੇ ਫ਼ਲਾਈਟ ਦੇ ਪਹੁੰਚਣ ਅਤੇ ਮੁੰਬਈ ਵਾਪਸ ਜਾਣ ਲਈ ਰਵਾਨਾ ਹੋਣ ਦਰਮਿਆਨ 30 ਮਿੰਟ ਦਾ ਅੰਤਰ (ਵਕਫ਼ਾ) ਰਹੇਗਾ। ਇਸ ਬਦਲਾਅ ਨਾਲ ਹਵਾਈ ਸੇਵਾਵਾਂ ਦੇ ਪ੍ਰਬੰਧਾਂ ਵਿੱਚ ਹੋਰ ਸੁਧਾਰ ਹੋਵੇਗਾ ਅਤੇ ਯਾਤਰੀ ਆਪਣੇ ਸਫ਼ਰ ਦੀ ਯੋਜਨਾ ਬਹੁਤ ਹੀ ਸੁਚਾਰੂ ਢੰਗ ਨਾਲ ਬਣਾ ਸਕਣਗੇ।
Leave a Reply