ਅੰਮ੍ਰਿਤਸਰ ’ਚ ਇਨਫਲੂਐਂਸਰ Mad Sandhu ਨੂੰ ਗੋਲੀਆਂ ਮਾਰੀਆਂ; ਹਸਪਤਾਲ ਵਿਚ ਮੌਤ
- ਪੰਜਾਬ
- (Asia/Kolkata)
ਅੰਮ੍ਰਿਤਸਰ ਵਿੱਚ ਸੋਸ਼ਲ ਮੀਡੀਆ ਦੇ ਜਾਣੇ-ਪਛਾਣੇ ਇਨਫਲੂਐਂਸਰ Mad Sandhu (ਮਧੂਸੂਦਨ) ਉੱਤੇ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਅਤੇ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਦੇ ਏਡੀਸੀਪੀ ਸਿਟੀ 2 ਸ੍ਰੀ ਸਿਰੀਵੇਨੇਲਾ ਨੇ ਦੱਸਿਆ ਕਿ ਲੁਹਾਰਕਾ ਰੋਡ ਇਲਾਕੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਨੇ ਮੀਡੀਆ ਇਨਫਲੂਐਂਸਰ ਮੈਡ ਸੰਧੂ ’ਤੇ ਗੋਲੀਆਂ ਚਲਾਈਆਂ ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਉਹਨਾਂ ਦੱਸਿਆ ਕਿ ਪੁਲੀਸ ਨੂੰ ਇਸ ਸਬੰਧ ਵਿੱਚ ਕੁਝ ਲੀਡ ਮਿਲੀ ਹੈ, ਜਿਸ ਤੋਂ ਬਾਅਦ ਪੁਲੀਸ ਵੱਲੋਂ ਅਣਪਛਾਤੇ ਹਮਲਾਵਰਾਂ ਨੂੰ ਕਾਬੂ ਕਰਨ ਲਈ ਸਰਗਰਮੀ ਨਾਲ ਮੁਹਿੰਮ ਵਿੱਢੀ ਗਈ ਹੈ।
ਤਿੰਨ ਮਹੀਨੇ ਪਹਿਲਾਂ ਨਿਹੰਗ ਜਥੇਬੰਦੀ ਨਾਲ ਹੋਇਆ ਸੀ ਵਿਵਾਦ
ਇਸ ਹਮਲੇ ਦੇ ਪਿੱਛੇ ਪੁਰਾਣੀ ਰੰਜਿਸ਼ ਦੀ ਸ਼ੰਕਾ ਜਤਾਈ ਜਾ ਰਹੀ ਹੈ, ਕਿਉਂਕਿ ਲਗਪਗ 3 ਮਹੀਨੇ ਪਹਿਲਾਂ Mad Sandhu ਦਾ ਨਿਹੰਗ ਜਥੇਦਾਰ ਮਨਪ੍ਰੀਤ ਸਿੰਘ ਖਾਲਸਾ ਨਾਲ ਵਿਵਾਦ ਹੋਇਆ ਸੀ। ਉਸ ਸਮੇਂ ਨਿਹੰਗਾਂ ਵੱਲੋਂ ਉਨ੍ਹਾਂ ਦੇ ਪਹਿਰਾਵੇ, ਸੋਸ਼ਲ ਮੀਡੀਆ ਗਤੀਵਿਧੀਆਂ ਅਤੇ ਪੁਰਾਣੀਆਂ ਵੀਡੀਓਜ਼ 'ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਇਸ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਸੀ। ਹਾਲਾਂਕਿ ਉਸ ਵਿਵਾਦ ਦੌਰਾਨ ਮੈਡ ਸੰਧੂ ਨੇ ਆਪਣੀ ਸਫਾਈ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਸੁਧਾਰ ਕਰ ਲਿਆ ਹੈ ਅਤੇ ਉਹ ਪੁਰਾਣੀਆਂ ਗਲਤੀਆਂ ਨਹੀਂ ਦੁਹਰਾ ਰਹੇ ਪਰ ਫਿਰ ਵੀ ਉਨ੍ਹਾਂ ਦੀਆਂ ਪੁਰਾਣੀਆਂ ਵੀਡੀਓਜ਼ ਸ਼ੇਅਰ ਕਰਕੇ ਬਿਨਾਂ ਵਜ੍ਹਾ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਸੀ।
ਇੰਸਟਾਗ੍ਰਾਮ ’ਤੇ 2.2 ਲੱਖ ਤੋਂ ਵੱਧ ਫਾਲੋਅਰ
ਮੈਡ ਸੰਧੂ ਪੰਜਾਬੀ ਸੋਸ਼ਲ ਮੀਡੀਆ ’ਤੇ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਵਜੋਂ ਜਾਣਿਆ ਜਾਂਦਾ ਹੈ। ਉਸ ਦਾ ਇੰਸਟਾਗ੍ਰਾਮ ਖਾਤਾ @its_madsandhuofficial ਹੈ। ਉਸ ਦੇ ਪ੍ਰੋਫਾਈਲ ’ਤੇ ਉਹ ਆਪਣੇ ਆਪ ਨੂੰ ਮੇਕਅੱਪ ਆਰਟਿਸਟ, ਉਦਯੋਗਪਤੀ, ਕਲਾਕਾਰ ਅਤੇ ਇਨਫਲੂਐਂਸਰ ਦੱਸਦਾ ਹੈ। ਉਹ Manelane Unisex Salon ਦਾ ਸੰਸਥਾਪਕ ਵੀ ਦੱਸਿਆ ਗਿਆ ਹੈ। ਉਸ ਦੇ ਇੰਸਟਾਗ੍ਰਾਮ ’ਤੇ 2.2 ਲੱਖ ਤੋਂ ਵੱਧ ਫਾਲੋਅਰ ਹਨ। ਸੋਸ਼ਲ ਮੀਡੀਆ ਵਿਸ਼ਲੇਸ਼ਣ ਵਾਲੇ ਸਰੋਤ ਮੁਤਾਬਕ ਉਸ ਦੀਆਂ ਕੁਝ ਰੀਲਾਂ ਨੂੰ ਲੱਖਾਂ ਵਿਊਜ਼ ਮਿਲੇ ਹਨ, ਜਿਸ ਤੋਂ ਉਸ ਦੀ ਸੋਸ਼ਲ ਮੀਡੀਆ ਪਹੁੰਚ ਦਾ ਅੰਦਾਜ਼ਾ ਲੱਗਦਾ ਹੈ। ਮੈਡ ਸੰਧੂ ਪੌਡਕਾਸਟਾਂ ਵਿੱਚ ਵੀ ਨਜ਼ਰ ਆ ਚੁੱਕਾ ਹੈ। 2024 ਦੇ ਇੱਕ ਪੌਡਕਾਸਟ ਵਿੱਚ ਉਸ ਦੀ ਸ਼ਮੂਲੀਅਤ ਦਰਜ ਹੈ, ਜਦਕਿ 2026 ਵਿੱਚ ਉਸ ਨੂੰ ਲੈ ਕੇ ਇੱਕ ਹੋਰ ਪੌਡਕਾਸਟ ਐਪੀਸੋਡ ਵੀ ਜਾਰੀ ਹੋਇਆ।
ਜੁਲਾਈ 2026 ਵਿੱਚ ਉਸ ਦੀਆਂ ਸੋਸ਼ਲ ਮੀਡੀਆ ਸਰਗਰਮੀਆਂ ਨੂੰ ਲੈ ਕੇ ਇੱਕ ਆਡੀਓ-ਵੀਡੀਓ ਵਿਵਾਦ ਵੀ ਚਰਚਾ ਵਿੱਚ ਆਇਆ ਸੀ। ਇਸ ਮਾਮਲੇ ਵਿੱਚ ਕਿਹਾ ਸੀ ਕਿ ਉਸ ਦੀਆਂ ਪੁਰਾਣੀਆਂ ਵੀਡੀਓਜ਼ ਮੁੜ ਸਾਂਝੀਆਂ ਕਰਕੇ ਬੇਲੋੜਾ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ।
Leave a Reply