ਪੰਜਾਬ ਸਰਕਾਰ ਦੀ ਵੱਡੀ ਪ੍ਰਸ਼ਾਸਨਿਕ ਕਾਰਵਾਈ, ਮਾਲ ਵਿਭਾਗ ਦੇ 98 ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਦੀ ਵੱਡੀ ਪ੍ਰਸ਼ਾਸਨਿਕ ਕਾਰਵਾਈ, ਮਾਲ ਵਿਭਾਗ ਦੇ 98 ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਨੇ ਮਾਲ ਵਿਭਾਗ ਵਿੱਚ ਵੱਡੇ ਪੱਧਰ 'ਤੇ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 27 ਤਹਿਸੀਲਦਾਰਾਂ ਅਤੇ 71 ਨਾਇਬ ਤਹਿਸੀਲਦਾਰਾਂ ਦੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਸੂਚੀ ਅਨੁਸਾਰ ਕਈ ਜ਼ਿਲ੍ਹਿਆਂ ਵਿੱਚ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ। ਤਹਿਸੀਲਦਾਰਾਂ ਦੇ ਤਬਾਦਲਿਆਂ ਤਹਿਤ ਜਗਤਾਰ ਸਿੰਘ ਨੂੰ ਤਲਵੰਡੀ ਸਾਬੋ ਤੋਂ ਫਗਵਾੜਾ, ਸਰਵੇਸ਼ ਰਾਜਨ ਨੂੰ ਫਤਿਹਗੜ੍ਹ ਚੂੜੀਆਂ ਤੋਂ ਬੰਗਾ, ਮਨਿੰਦਰ ਸਿੰਘ ਨੂੰ ਅਬੋਹਰ ਤੋਂ ਮੋਗਾ, ਵਿਕਾਸਦੀਪ ਨੂੰ ਪਾਇਲ ਤੋਂ ਬੱਸੀ ਪਠਾਣਾਂ, ਪੁਨੀਤ ਬਾਂਸਲ ਨੂੰ ਖਮਾਣੋਂ ਤੋਂ ਮੋਰਿੰਡਾ, ਸੀਮਾ ਸ਼ਰਮਾ ਨੂੰ ਰੂਪਨਗਰ ਤੋਂ ਪਾਇਲ, ਅਮਿਤ ਕੁਮਾਰ ਨੂੰ ਸੁਨਾਮ ਤੋਂ ਧੂਰੀ ਅਤੇ ਸੰਜੀਵ ਪਠਾਨੀਆ ਨੂੰ ਬਲਾਚੌਰ ਤੋਂ ਧਾਰ ਕਲਾਂ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਸੁਖਚਰਨ ਸਿੰਘ ਨੂੰ ਜਲਾਲਾਬਾਦ ਤੋਂ ਸ੍ਰੀ ਮੁਕਤਸਰ ਸਾਹਿਬ, ਸੁਰਿੰਦਰ ਸਿੰਘ ਪੰਨੂ ਨੂੰ ਮੋਰਿੰਡਾ ਤੋਂ ਫਤਿਹਗੜ੍ਹ ਸਾਹਿਬ ਅਤੇ ਚਰਨਜੀਤ ਕੌਰ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਗਿੱਦੜਬਾਹਾ ਦਾ ਤਹਿਸੀਲਦਾਰ ਨਿਯੁਕਤ ਕੀਤਾ ਗਿਆ ਹੈ। ਹੋਰ ਹੁਕਮਾਂ ਅਨੁਸਾਰ ਗੁਰਪ੍ਰੀਤ ਨੂੰ ਨਕੋਦਰ ਤੋਂ ਸਬ-ਰਜਿਸਟਰਾਰ ਅੰਮ੍ਰਿਤਸਰ-3, ਅੰਮ੍ਰਿਤਬੀਰ ਸਿੰਘ ਨੂੰ ਫਿਲੌਰ ਤੋਂ ਸੁਨਾਮ, ਜਤਿੰਦਰਪਾਲ ਸਿੰਘ ਨੂੰ ਗਿੱਦੜਬਾਹਾ ਤੋਂ ਅਬੋਹਰ, ਮੁਨੀਸ਼ ਕੁਮਾਰ ਨੂੰ ਟਾਂਡਾ ਤੋਂ ਤਰਨ ਤਾਰਨ ਅਤੇ ਸੁਮੀਤ ਸਿੰਘ ਢਿੱਲੋਂ ਨੂੰ ਨੰਗਲ ਤੋਂ ਰੂਪਨਗਰ ਤਾਇਨਾਤ ਕੀਤਾ ਗਿਆ ਹੈ। ਹਰਮਿੰਦਰ ਸਿੰਘ ਘੋਲੀਆ ਨੂੰ ਤਹਿਸੀਲਦਾਰ ਬਾਊਂਡਰੀ ਸੈੱਲ ਵਿੱਚ ਵਾਧੂ ਚਾਰਜ ਵਜੋਂ ਖਰੜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਵਿਸ਼ਾਲ ਵਰਮਾ ਨੂੰ ਫਤਿਹਗੜ੍ਹ ਸਾਹਿਬ ਤੋਂ ਧਰਮਕੋਟ, ਲਵਦੀਰ ਸਿੰਘ ਧੂਤ ਨੂੰ ਗੜ੍ਹਸ਼ੰਕਰ, ਜਸਵਿੰਦਰ ਸਿੰਘ ਨੂੰ ਫਤਿਹਗੜ੍ਹ ਚੂੜੀਆਂ, ਅਨੁਦੀਪ ਸ਼ਰਮਾ ਨੂੰ ਫਿਲੌਰ, ਨਵਜੋਤ ਤਿਵਾੜੀ ਨੂੰ ਕਪੂਰਥਲਾ, ਕੁਲਵਿੰਦਰ ਸਿੰਘ ਨੂੰ ਜਲਾਲਾਬਾਦ, ਗੁਰਦੀਪ ਸਿੰਘ ਨੂੰ ਅਹਿਮਦਗੜ੍ਹ, ਭੀਮ ਸੈਨ ਨੂੰ ਜਲੰਧਰ-2, ਹਰਿੰਦਰਪਾਲ ਸਿੰਘ ਬੇਦੀ ਨੂੰ ਫਿਰੋਜ਼ਪੁਰ ਅਤੇ ਲਖਵਿੰਦਰ ਸਿੰਘ ਨੂੰ ਬਾਬਾ ਬਕਾਲਾ ਵਿਖੇ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ 71 ਨਾਇਬ ਤਹਿਸੀਲਦਾਰਾਂ ਦੇ ਵੀ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚ ਹਮੀਸ਼ ਕੁਮਾਰ ਨੂੰ ਸ਼ੇਰਪੁਰ (ਸੰਗਰੂਰ), ਚੇਤਿੰਦਰ ਕੁਮਾਰ ਨੂੰ ਮਾਨਸਾ, ਕਮਲਪ੍ਰੀਤ ਸਿੰਘ ਨੂੰ ਦੋਦਾ (ਸ੍ਰੀ ਮੁਕਤਸਰ ਸਾਹਿਬ), ਰਣਵੀਰ ਸਿੰਘ ਨੂੰ ਫਿਰੋਜ਼ਪੁਰ, ਨਿਤਿਨ ਸਾਹੋਤਾ ਨੂੰ ਬੱਧਨੀ ਕਲਾਂ (ਮੋਗਾ), ਰਾਜੀਵ ਕੁਮਾਰ ਨੂੰ ਕਪੂਰਥਲਾ, ਉਕਾਰ ਸਿੰਘ ਨੂੰ ਗੁਰਾਇਆ, ਮਨਜੋਤ ਸਿੰਘ ਨੂੰ ਬੱਸੀ ਪਠਾਣਾਂ, ਨਵਜੀਵਨ ਛਾਹੜਾ ਨੂੰ ਖੂਈ ਸਰਵਰ (ਫਾਜ਼ਿਲਕਾ), ਅੰਕੁਸ਼ ਕੁਮਾਰ ਨੂੰ ਜਲੰਧਰ-1, ਤੀਸ਼ਮ ਪਾਂਡੇ ਨੂੰ ਸੁਲਤਾਨਪੁਰ ਲੋਧੀ, ਦਮਨਵੀਰ ਸਿੰਘ ਨੂੰ ਫਗਵਾੜਾ, ਕਾਰਜ ਸਿੰਘ ਨੂੰ ਖਡੂਰ ਸਾਹਿਬ ਅਤੇ ਗੁਰਦੀਪ ਸਿੰਘ ਨੂੰ ਭਗਤਾ ਭਾਈ ਕਾ (ਬਠਿੰਡਾ) ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਮਨਦੀਪ ਸਿੰਘ ਨੂੰ ਲੌਂਗੋਵਾਲ, ਗੁਰਪ੍ਰੀਤ ਕੁਮਾਰ ਨੂੰ ਆਨੰਦਪੁਰ ਸਾਹਿਬ, ਅਮਰਜੀਤ ਸਿੰਘ ਨੂੰ ਧਾਰ ਕਲਾਂ, ਅਭਿਸ਼ੇਕ ਵਰਮਾ ਨੂੰ ਤਲਵਾੜਾ, ਮਨਜੋਤ ਕੌਰ ਨੂੰ ਲਹਿਰਾਗਾਗਾ, ਹਰੀਸ਼ ਕੁਮਾਰ ਨੂੰ ਘਨੌਰ, ਰਾਜੇਸ਼ ਕੁਮਾਰ ਨੂੰ ਜੁਆਇੰਟ ਸਬ-ਰਜਿਸਟਰਾਰ ਅੰਮ੍ਰਿਤਸਰ-2, ਤਰਲੋਚਨ ਸਿੰਘ ਨੂੰ ਜੁਆਇੰਟ ਸਬ-ਰਜਿਸਟਰਾਰ ਅੰਮ੍ਰਿਤਸਰ-1, ਹਰਪ੍ਰੀਤ ਸਿੰਘ ਨੂੰ ਫਾਜ਼ਿਲਕਾ, ਗੁਰਪ੍ਰੀਤ ਸਿੰਘ ਨੂੰ ਗੜ੍ਹਦੀਵਾਲਾ ਅਤੇ ਗੁਰਪ੍ਰੀਤ ਕੌਰ ਨੂੰ ਬਠਿੰਡਾ ਤਾਇਨਾਤ ਕੀਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਸੂਚੀ ਵਿੱਚ ਸੁਖਮਨਿੰਦਰ ਸਿੰਘ, ਰਜਿੰਦਰ ਸਿੰਘ, ਅਰਮਾਨਦੀਪ ਸਿੰਘ, ਰਣਦੀਪ ਸਿੰਘ, ਅਸ਼ੋਕ ਕੁਮਾਰ, ਅਸ਼ਵਨੀ, ਰਮਿੰਦਰਪਾਲ ਸਿੰਘ, ਪ੍ਰਿਆ ਰਾਣੀ, ਬੇਅੰਤ ਸਿੰਘ, ਅੰਕਿਤ ਮਹਾਜਨ, ਬਲਜੀਤ ਸਿੰਘ, ਮਨੀ ਮਹਾਜਨ, ਬਲਵੰਤ ਸਿੰਘ, ਸੁਨੀਲ ਪ੍ਰਭਾਕਰ, ਰਣਜੀਤ ਸਿੰਘ ਖੈਰਾ, ਜੈ ਅਮਨਦੀਪ ਗੋਇਲ, ਮਨਮੋਹਨ ਸਿੰਘ, ਜਸਪ੍ਰੀਤ ਸਿੰਘ, ਸਤਵੰਤ ਸਿੰਘ, ਰੁਪਿੰਦਰ ਕੌਰ, ਗੌਰਵ ਬਾਂਸਲ, ਮਲਕੀਤ ਸਿੰਘ, ਧਰਮਿੰਦਰ ਸਿੰਘ, ਜਗਜੀਤ ਸਿੰਘ, ਤੀਸ਼ਮ ਬਾਂਸਲ, ਗਿ ਲਾਲ, ਰੁਸਤਮ ਕੁਮਾਰ, ਕੁਲਵੰਤ ਸਿੰਘ, ਗੁਰਸੇਵਕ ਸਿੰਘ, ਲਖਵਿੰਦਰ ਸਿੰਘ, ਸੁਖਚੈਨ ਸਿੰਘ, ਗੁਰਿੰਦਰ ਸਿੰਘ, ਕੁਲਵਿੰਦਰ ਸਿੰਘ, ਰਵਿੰਦਰਜੀਤ ਸਿੰਘ, ਵਿਜੈ ਕੁਮਾਰ, ਬਲਵਿੰਦਰ ਕੁਮਾਰ, ਵਰਿੰਦਰ ਕੁਮਾਰ, ਕੁਲਦੀਪ ਕੌਰ ਅਤੇ ਜਤਿੰਦਰ ਕੁਮਾਰ ਸਮੇਤ ਹੋਰ ਅਧਿਕਾਰੀਆਂ ਦੀਆਂ ਵੀ ਵੱਖ-ਵੱਖ ਤਹਿਸੀਲਾਂ ਵਿੱਚ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਮਾਲ ਵਿਭਾਗ ਦੇ ਪ੍ਰਸ਼ਾਸਨਿਕ ਢਾਂਚੇ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।