ਪਰਿਵਾਰਾਂ ਲਈ ਸਭ ਤੋਂ ਉਚਿਤ ਸ਼ਹਿਰ ਬਣਿਆ ਬ੍ਰਿਸਬਨ, ਲੰਡਨ ਦੂਜੇ ਨੰਬਰ ’ਤੇ
- ਵਿਦੇਸ਼
- (Asia/Kolkata)
ਬ੍ਰਿਸਬਨ, ਨੂੰ ਬੱਚਿਆਂ ਦੇ ਪਾਲਣ-ਪੋਸ਼ਣ ਲਈ ਦੁਨੀਆ ਦਾ ਸਭ ਤੋਂ ਵਧੀਆ ਸ਼ਹਿਰ ਘੋਸ਼ਿਤ ਕੀਤਾ ਗਿਆ ਹੈ। ਇਹ ਦਰਜਾ ਆਸਟਰੇਲੀਆਈ ਕੰਪਨੀ Compare the Market ਵੱਲੋਂ ਕੀਤੇ ਗਏ ਅਧਿਐਨ ਵਿੱਚ ਦਿੱਤਾ ਗਿਆ ਹੈ। ਅਧਿਐਨ ਮੁਤਾਬਕ, ਬ੍ਰਿਸਬਨ ਨੇ 50 ਵੱਡੇ ਸ਼ਹਿਰਾਂ ਨੂੰ ਪਿੱਛੇ ਛੱਡਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ। ਇਸ ਨੇ ਕੁੱਲ 10 ਵਿੱਚੋਂ 6.457 ਅੰਕ ਪ੍ਰਾਪਤ ਕੀਤੇ ਹਨ, ਜਿਸ ਨਾਲ ਇਹ ਪਰਿਵਾਰਾਂ ਲਈ ਸਭ ਤੋਂ ਪਸੰਦੀਦਾ ਸ਼ਹਿਰ ਬਣ ਗਿਆ ਹੈ। ਇਸ ਸੂਚੀ ਵਿੱਚ London ਦੂਜੇ ਸਥਾਨ ’ਤੇ ਰਿਹਾ। ਇਹ ਰੈਂਕਿੰਗ ਰਹਿਣ-ਸਹਿਣ ਦੇ ਮਿਆਰ, ਆਰਥਿਕ ਹਾਲਾਤ, ਮਾਪਿਆਂ ਲਈ ਛੁੱਟੀਆਂ, ਬੱਚਿਆਂ ਦੀ ਸਿੱਖਿਆ, ਜਨਤਕ ਆਵਾਜਾਈ ਅਤੇ ਪਰਿਵਾਰਕ ਸਹੂਲਤਾਂ ਵਰਗੇ ਕਈ ਮਾਪਦੰਡਾਂ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਰਿਪੋਰਟ ਅਨੁਸਾਰ, ਬ੍ਰਿਸਬਨ ਵਿੱਚ ਹਰ ਇੱਕ ਲੱਖ ਵਸਨੀਕਾਂ ਲਈ ਲਗਭਗ 85 ਪਾਰਕ ਅਤੇ ਖੇਡ ਮੈਦਾਨ ਮੌਜੂਦ ਹਨ, ਜੋ ਬੱਚਿਆਂ ਲਈ ਉਚਿਤ ਮਾਹੌਲ ਪ੍ਰਦਾਨ ਕਰਦੇ ਹਨ। South Bank, Roma Street Parklands ਅਤੇ Brisbane Botanic Gardens ਵਰਗੀਆਂ ਥਾਵਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਸੁਰੱਖਿਆ ਦੇ ਮਾਮਲੇ ਵਿੱਚ ਵੀ ਬ੍ਰਿਸਬਨ ਵਿਸ਼ਵ ਪੱਧਰ ’ਤੇ ਦੂਜੇ ਸਥਾਨ ’ਤੇ ਦਰਜ ਕੀਤਾ ਗਿਆ ਹੈ, ਜਿਸ ਨਾਲ ਇਹ ਪਰਿਵਾਰਾਂ ਲਈ ਇੱਕ ਭਰੋਸੇਮੰਦ ਅਤੇ ਸੁਰੱਖਿਅਤ ਸ਼ਹਿਰ ਵਜੋਂ ਉਭਰਿਆ ਹੈ।
Leave a Reply