ਸੋਨੇ ਦੀ ਕੀਮਤ ਵਿੱਚ ਅਚਾਨਕ 521 ਰੁਪਏ ਦੀ ਛੂਟ
- ਵਾਪਰ
- 09 Jun,2025

ਨਵੀਂ ਦਿੱਲੀ : ਕਮਜ਼ੋਰ ਸਪਾਟ ਮੰਗ ਦੇ ਵਿਚਕਾਰ ਸੋਮਵਾਰ ਨੂੰ ਵਾਅਦੇ ਵਪਾਰ ਵਿਚ ਸੋਨੇ ਦੀਆਂ ਕੀਮਤਾਂ 521 ਰੁਪਏ ਡਿੱਗ ਕੇ 96,515 ਰੁਪਏ ਪ੍ਰਤੀ 10 ਗ੍ਰਾਮ ਹੋ ਗਈਆਂ। ਮਲਟੀ ਕਮੋਡਿਟੀ ਐਕਸਚੇਂਜ 'ਤੇ ਅਗੱਸਤ ਡਿਲੀਵਰੀ ਲਈ ਸੋਨੇ ਦੇ ਸਮਝੌਤੇ ਦੀ ਕੀਮਤ 521 ਰੁਪਏ ਜਾਂ 0.54 ਫ਼ੀ ਸਦੀ ਡਿੱਗ ਕੇ 96,515 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ।
ਸੋਮਵਾਰ ਨੂੰ ਚੀਨੀ ਵਾਇਰਸ (HMPV) ਦਾ ਪ੍ਰਭਾਵ ਭਾਰਤੀ ਸਟਾਕ ਮਾਰਕੀਟ 'ਤੇ ਵੀ ਦੇਖਣ ਨੂੰ ਮਿਲਿਆ। ਭਾਰਤ ਵਿਚ ਇਸ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਟਾਕ ਮਾਰਕੀਟ ’ਚ ਗਿਰਾਵਟ ਦਰਜ ਕੀਤੀ ਗਈ। ਬਾਜ਼ਾਰ ਦੇ ਨਾਲ-ਨਾਲ ਸੋਨਾ ਤੇ ਚਾਂਦੀ ਦੀਆਂ ਕੀਮਤਾਂ ’ਚ ਵੀ ਕਮੀ ਦੇਖਣ ਨੂੰ ਮਿਲੀ। MCX 'ਤੇ ਸੋਨੇ ਦੀ ਕੀਮਤ 300 ਰੁਪਏ ਤੋਂ ਵਧ ਤੇ ਚਾਂਦੀ ਦੀ ਕੀਮਤ 600 ਰੁਪਏ ਤੋਂ ਵੱਧ ਤਕ ਡਿੱਗ ਗਈ। ਅੰਤਰਰਾਸ਼ਟਰੀ ਬਾਜ਼ਾਰਾਂ ਵਿਚ, ਨਿਊਯਾਰਕ ਵਿਚ ਸੋਨੇ ਦੇ ਵਾਅਦੇ ਮੁੱਲ 0.03 ਫ਼ੀ ਸਦੀ ਵਧ ਕੇ $3,311.48 ਪ੍ਰਤੀ ਔਂਸ ਹੋ ਗਿਆ ਹੈ। #GoldPrice #GoldRateDrop #JewelleryMarket #GoldMarket #PriceFall #GoldInvestment #MarketUpdate #IndianMarkets #FinancialNews
Posted By:

Leave a Reply