ਸਿਹਤ ਕਰਮਚਾਰੀਆਂ ਨੇ ਕੁਸ਼ਟ ਰੋਗ ਦੇ ਖ਼ਾਤਮੇ ਲਈ ਪ੍ਰਣ ਲਿਆ
- ਪੰਜਾਬ
- 30 Jan,2025

ਬਠਿੰਡਾ : ਸਿਹਤ ਵਿਭਾਗ ਵੱਲੋਂ ਕੁਸ਼ਟ ਰੋਗ ਦੇ ਖਾਤਮੇ ਲਈ ਚਲਾਏ ਜਾ ਰਹੇ ਲੈਪਰੋਸੀ ਈਰੈਡੀਕੇਸ਼ਨ ਪ੍ਰੋਗਰਾਮ ਅਧੀਨ ਅੱਜ ਵਿਸ਼ਵ ਲੈਪਰੋਸੀ ਦਿਵਸ ਮੌਕੇ ਬਲਾਕ ਸੰਗਤ ਦੇ ਸਮੂਹ ਸਿਹਤ ਕਰਮਚਾਰੀ ਨੇ ਪ੍ਰਣ ਲਿਆ। ਇਸ ਮੌਕੇ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਕੁਸ਼ਟ ਰੋਗ ਪੂਰੀ ਤਰ੍ਹਾਂ ਇਲਾਜਯੋਗ ਹੈ, ਜੇਕਰ ਕਿਸੇ ਵਿਅਕਤੀ ਦੀ ਚਮੜੀ ਦੇ ਤਾਂਬੇ ਰੰਗ ਦੇ ਸੁੰਨ ਧੱਬੇ, ਚਮੜੀ ਦਾ ਸੁੰਨਾਪਣ, ਨਸਾਂ ਮੋਟੀਆਂ ਅਤੇ ਸਖਤ, ਚਮੜੀ ਤੇ ਠੰਡੇ ਅਤੇ ਗਰਮ ਦਾ ਭੇਦ ਨਾ ਲੱਗਣਾ, ਨਾ ਠੀਕ ਹੋਣ ਵਾਲੇ ਜਖਮ ਹੋ ਜਾਣ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਵਿਖੇ ਜਾ ਕੇ ਆਪਣਾ ਚੈਕਅੱਪ ਕਰਵਾਉਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸਪਰਪਿਤ 30 ਜਨਵਰੀ ਹਰ ਸਾਲ ਵਿਸ਼ਵ ਲੈਪਰੋਸੀ ਦਿਵਸ ਮਨਾਇਆ ਜਾਂਦਾ ਹੈ ਅਤੇ ਲੋਕਾਂ ਨੂੰ ਲੈਪਰੋਸੀ ਮਰੀਜਾਂ ਨਾਲ ਕਿਸੇ ਤਰ੍ਹਾਂ ਦਾ ਭੇਦਭਾਵ ਨਾ ਕਰਨ ਸਬੰਧੀ ਪ੍ਰੇਰਿਤ ਕੀਤਾ ਜਾਂਦਾ ਹੈ ਕਿਉਂਕਿ ਲੈਪਰੋਸੀ ਰੋਗ ਵੀ ਆਮ ਰੋਗਾਂ ਵਾਂਗ ਹੀ ਹੈ ਅਤੇ ਇਹ ਰੋਗ ਇਕ ਬੈਕਟੀਰੀਆ ਨਾਲ ਹੁੰਦਾ ਹੈ ਅਤੇ ਇਸ ਰੋਗ ਵਿਚ ਅੰਧ ਵਿਸ਼ਵਾਸ ਨਹੀ ਕਰਨਾ ਚਾਹੀਦਾ।
ਸਾਹਿਲ ਪੁਰੀ ਬਲਾਕ ਹੈਲਥ ਐਜੂਕੇਟਰ ਨੇ ਕਿਹਾ ਕਿ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਕੁਸ਼ਟ ਰੋਗੀਆਂ ਦੀ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਬਹੁਔਸ਼ਧੀ ਦਵਾਈਆਂ ਨਾਲ ਕੁਸ਼ਟ ਰੋਗ ਦਾ 100 ਫੀਸਦੀ ਇਲਾਜ ਸੰਭਵ ਹੈ। ਇਸ ਮੌਕੇ ਸਿਹਤ ਸੁਪਰਵਾਈਜ਼ਰ ਓਮ ਪ੍ਰਕਾਸ਼, ਦਰਸ਼ਪ੍ਰੀਤ ਸਿੰਘ, ਸੁਖਰਾਜ ਸਿੰਘ ਤੇ ਬੂਟਾ ਸਿੰਘ ਤੇ ਸਟਾਫ਼ ਹਾਜ਼ਰ ਸਨ।
Posted By:

Leave a Reply