ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਚਕੂਲਾ ਦੇ ਗੁਰਦੁਆਰਾ ਨਾਡਾ ਸਾਹਿਬ ਹੋਏ ਨਤਮਸਤਕ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਚਕੂਲਾ ਦੇ ਗੁਰਦੁਆਰਾ ਨਾਡਾ ਸਾਹਿਬ ਹੋਏ ਨਤਮਸਤਕ

ਪੰਚਕੂਲਾ :ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਚਕੂਲਾ ਦੇ ਗੁਰਦੁਆਰਾ ਨਾਡਾ ਸਾਹਿਬ ਨਤਮਸਤਕ ਹੋਏ ਹਨ ਉਨ੍ਹਾਂ ਨੇ ਸਮਾਜ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਲਈ ਅਰਦਾਸ ਕੀਤੀ ਹੈ। ਮੁੱਖ ਮੰਤਰੀ ਸੈਣੀ ਨੇ ਕਿਹਾ-‘ਇਹ ਮੇਰਾ ਵੱਡਾ ਸੁਭਾਗ ਹੈ ਕਿ ਮੈਨੂੰ ਇੱਥੇ ਆਪਣਾ ਸਿਰ ਝੁਕਾਉਣ ਦਾ ਮੌਕਾ ਮਿਲਿਆ ਹੈ।  ਸੈਣੀ ਨੇ ਕਿ ਜਦੋਂ ਸਾਂਝਾ ਪੰਜਾਬ ਸੀ, ਕੋਈ ਵਿਤਕਰਾ ਨਹੀਂ ਸੀ। ਪਰ, ਰਾਜਨੀਤਿਕ ਲਾਭ ਲੈਣ ਲਈ ਵਿਤਕਰਾ ਪੈਦਾ ਕੀਤਾ ਗਿਆ ਹੈ, ਜੋ ਕਿ ਗਲਤ ਹੈ। ਅਸੀਂ ਪੰਜਾਬ ਉੱਤੇ ਆਪਣਾ ਹੱਕ ਨਹੀਂ ਮੰਗ ਰਹੇ, ਅਸੀਂ ਆਪਣੇ ਹਿੱਸੇ ਦੀ ਮੰਗ ਕਰ ਰਹੇ ਹਾਂ। ਹਾਈ ਕੋਰਟ ਦੇ ਫੈਸਲੇ ਨੂੰ ਸਵੀਕਾਰ ਨਾ ਕਰਨਾ, ਬੀਬੀਐਮਬੀ ਦੇ ਚੇਅਰਮੈਨ ਨਾਲ ਡੈਮ 'ਤੇ ਜੋ ਕੀਤਾ ਗਿਆ, ਉਹ ਸੰਵਿਧਾਨਕ ਬੈਂਚ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਮਾਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਸੰਵਿਧਾਨ ਸਰਵਉੱਚ ਹੈ। ਸੰਵਿਧਾਨਕ ਅਹੁਦਿਆਂ 'ਤੇ ਬੈਠੇ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਸੰਵਿਧਾਨਕ ਬੈਂਚ ਦੇ ਫੈਸਲੇ ਦੀ ਪਾਲਣਾ ਕਰਨ।

ਜਦੋਂ 2016, 2018 ਅਤੇ 2019 ਵਿੱਚ ਡੈਮ ਵਿੱਚ ਪਾਣੀ ਦਾ ਪੱਧਰ ਘੱਟ ਸੀ, ਉਦੋਂ ਵੀ ਹਰਿਆਣਾ ਨੂੰ ਪਾਣੀ ਮਿਲਦਾ ਰਿਹਾ। ਮਾਨ ਸਾਹਿਬ, ਅੱਜ ਜੋ ਹੋਇਆ ਹੈ, ਤੁਹਾਨੂੰ ਆਪਣੀ ਸੋਚ ਸਹੀ ਰੱਖਣੀ ਚਾਹੀਦੀ ਹੈ, ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਪਾਣੀ ਨੂੰ ਨਾ ਰੋਕੋ।

ਸੀਐਮ ਨਾਇਬ ਸਿੰਘ ਸੈਣੀ ਨੇ ਵੀ ਅਪਰੇਸ਼ਨ ਸਿੰਦੂਰ 'ਤੇ ਪ੍ਰਤੀਕਿਰਿਆ ਦਿੱਤੀ ਹੈ।  ਕਿਹਾ ਫੌਜ ਦੇ ਉਨ੍ਹਾਂ ਜਵਾਨਾਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਹੈ ਅਤੇ ਅੱਤਵਾਦ ਨੂੰ ਸਖ਼ਤ ਟੱਕਰ ਦਿੱਤੀ ਹੈ। ਮੋਦੀ ਦੀ ਵਿਦੇਸ਼ੀ ਕੂਟਨੀਤੀ ਅਤੇ ਅੱਤਵਾਦ 'ਤੇ ਜ਼ੀਰੋ ਟਾਲਰੈਂਸ ਨੀਤੀ ਹੈ, ਜਿਸ ਕਾਰਨ ਇਹ ਕਦਮ ਚੁੱਕਿਆ ਗਿਆ ਹੈ।

#NayabSinghSaini #NaddaSahib #ReligiousVisit #PunjabCM #SikhCommunity #ReligiousRespect #Gurudwara #SpiritualVisit #PunjabPolitics #HarmonyAndPeace