ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਨੇ ਲਾਏ ਧੱਕੇਸ਼ਾਹੀ ਦੇ ਦੋਸ਼, ਬੋਲੇ - ਉਮੀਦਵਾਰਾਂ ਦੇ ਕਾਗ਼ਜ਼ ਫਾੜੇ, ਕਈਆਂ ਦੇ ਖੋਹੇ, ਬਾਕੀਆਂ ਨੂੰ ਨਹੀਂ ਜਾਣ ਦਿੱਤਾ ਅੰਦਰ

ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਨੇ ਲਾਏ ਧੱਕੇਸ਼ਾਹੀ ਦੇ ਦੋਸ਼, ਬੋਲੇ - ਉਮੀਦਵਾਰਾਂ ਦੇ ਕਾਗ਼ਜ਼ ਫਾੜੇ, ਕਈਆਂ ਦੇ ਖੋਹੇ, ਬਾਕੀਆਂ ਨੂੰ ਨਹੀਂ ਜਾਣ ਦਿੱਤਾ ਅੰਦਰ

ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਮਿਤ ਰਾਠੀ ਅਤੇ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਉਮੀਦਵਾਰ ਜੀਵਨ ਪ੍ਰਵੇਸ਼ ਵਾਰਡ 52 ਦੇ ਕਾਗ਼ਜ਼ ਖੋਹ ਕੇ ਮਿਨੀ ਸਕੱਤਰੇਤ ਦੇ ਬਾਹਰ ਪਾੜ ਦਿੱਤੇ, ਸਹਿਜ ਸਿੰਘ ਮੱਕੜ ਵਾਰਡ 42 ਦੇ ਕਾਗ਼ਜ਼ ਪਾੜੇ ਅਤੇ ਪੱਗ ਉਤਾਰੀ, ਵਾਰਡ 57 ਜਸਵੀਰ ਕੌਰ ਦੇ ਕਾਗਜ ਖੋਹ ਕੇ ਪਾੜੇ, ਵਾਰਡ 48 ਭਾਵਨਾ ਕਾਗਜ ਪਾੜੇ, ਅਸਲ ਸਰਟੀਫਿਕੇਟ ਵੀ ਪਾੜੇ।ਹਰਵਿੰਦਰ ਸਿੰਘ ਵਾਰਡ 56 ਤੇ ਵਾਰਡ 6 ਰਵਿੰਦਰ ਬੱਬੂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ। ਵਾਰਡ 37 ਸੁਖਵਿੰਦਰ ਕੌਰ ਕਾਗ਼ਜ਼ ਖੋਹ ਕੇ ਪਾੜੇ। ਵਾਰਡ 4 ਬੱਬੂ ਤੇ ਵਾਰਡ 3 ਅਮਰਜੀਤ ਸਾਹਨੀ ਨੂੰ ਪੁਲਿਸ ਨੇ ਹਿਰਾਸਤ ਚ ਲਿਆ ਹੈ । ਵਾਰਡ 38 ਰਣਜੀਤ ਸਿੰਘ ਤੇ ਵਾਰਡ 56 ਕਰਨਵੀਰ ਸਿੰਘ ਦੇ ਵੀ ਕਾਗ਼ਜ਼ ਖੋਹਣ ਦੇ ਦੋਸ਼ ਲਾਏ । ਅਮਿਤ ਰਾਠੀ ਅਤੇ ਅਮਰਿੰਦਰ ਵਜਾਜ ਨੇ ਕਿਹਾ ਕਿ ਜਿਹੜੇ ਉਮੀਦਵਾਰ ਬਾਕੀ ਰਹਿ ਗਏ ਹਨ ਉਹਨਾਂ ਨੂੰ ਕਾਗ਼ਜ਼ ਦਾਖ਼ਲ ਕਰਨ ਤੋਂ ਰੋਕਿਆ ਜਾ ਰਿਹਾ ਹੈ ਤੇ ਮਿਨੀ ਸਕੱਤਰ ਦੇ ਅੰਦਰ ਵੀ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ।