CM ਮਾਨ ਦੀ ਚਿਤਾਵਨੀ ਦਾ ਅਸਰ: ਮੋਗਾ ਜ਼ਿਲ੍ਹੇ ਦਾ ਤਹਿਸੀਲਦਾਰ ਹੜਤਾਲ ਖ਼ਤਮ ਕਰ ਕੇ ਕੰਮ ਉੱਤੇ ਪਰਤਿਆ ਵਾਪਸ
- ਪੰਜਾਬ
- 04 Mar,2025

ਚੰਡੀਗੜ੍ਹ: ਪੰਜਾਬ ਵਿੱਚ ਮਾਲ ਅਫ਼ਸਰਾਂ ਦੀ ਹੜਤਾਲ ਤੋਂ ਬਾਅਦ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਚਿਤਾਵਨੀ ਦਿੱਤੀ ਸੀ ਸ਼ਾਮ 5 ਵਜੇ ਤੱਕ ਕੰਮ ਉੱਤੇ ਵਾਪਸ ਆ ਜਾਓ ਨਹੀਂ ਕਾਰਵਾਈ ਕੀਤੀ ਜਾਵੇਗੀ।ਚਿਤਾਵਨੀ ਤੋਂ ਬਾਅਦ ਤਹਿਸੀਲਦਾਰਾਂ ਦੀ ਡਿਊਟੀ ਉਤੇ ਵਾਪਸੀ ਸ਼ੁਰੂ ਹੋ ਗਈ ਹੈ। ਮੋਗਾ ਅਤੇ ਮੋਹਾਲੀ ਦੇ ਤਹਿਸੀਲਦਾਰਾਂ ਨੇ ਡਿਊਟੀ ਉਤੇ ਵਾਪਸੀ ਕਰ ਲਈ ਹੈ। ਮੋਗਾ ਦੇ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਡਿਊਟੀ ਉਤੇ ਵਾਪਸੀ ਕੀਤੀ ਹੈ।
ਸ਼ਾਮ 5 ਵਜੇ ਡਿਊਟੀ ਉੱਤੇ ਪਰਤਣ ਦੇ ਦਿੱਤੇ ਸਨ ਹੁਕਮ
ਪੰਜਾਬ ਸਰਕਾਰ ਨੇ ਤਹਿਸੀਲਦਾਰਾਂ ਨੂੰ ਸ਼ਾਮ 5 ਵਜੇ ਤੱਕ ਹੜਤਾਲ ਖਤਮ ਕਰਨ ਅਤੇ ਡਿਊਟੀ ਜੁਆਇਨ ਕਰਨ ਦੀ ਚਿਤਾਵਨੀ ਦਿੱਤੀ ਹੈ। ਜੇਕਰ ਅਜਿਹਾ ਨਾ ਕੀਤਾ ਤਾਂ ਸ਼ਾਮ 5 ਵਜੇ ਤੋਂ ਬਾਅਦ ਸਾਰਿਆਂ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ।
Posted By:

Leave a Reply