ਸੀਮਾ ਸੁਰੱਖਿਆ ਬਲ ਪੱਛਮ ਕਮਾਨ ਦੁਆਰਾ ਰੋਜ਼ਗਾਰ ਮੇਲੇ ਦਾ ਸਫ਼ਲ ਆਯੋਜਨ
- ਪੰਜਾਬ
- 23 Dec,2024

ਚੰਡੀਗੜ੍ਹ - ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਦੀ ਅਗਵਾਈ ਵਿੱਚ ਹੈੱਡਕੁਆਰਟਰ, ਸੀਮਾ ਸੁਰੱਖਿਆ ਬਲ (ਪੱਛਮ ਕਮਾਨ) ਚੰਡੀਗੜ੍ਹ ਦੁਆਰਾ ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾਨ, ਮੋਹਾਲੀ ਵਿੱਚ ਰੋਜ਼ਗਾਰ ਮੇਲੇ ਦੇ ਪ੍ਰੋਗਰਾਮ ਦਾ ਸਫ਼ਲ ਆਯੋਜਨ ਕੀਤਾ ਗਿਆ। ਇਹ ਨਵ-ਨਿਯੁਕਤ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਦਾ ਮਾਣਯੋਗ ਪ੍ਰਧਾਨ ਮੰਤਰੀ ਦੇ ਲਕਸ਼ ਨੂੰ ਅੱਗੇ ਵਧਾਉਣ ਦੇ ਲਈ ਨਿਯੁਕਤੀ-ਪੱਤਰ ਪ੍ਰਦਾਨ ਕਰਨ ਦਾ ਚੌਦਵ੍ਹਾਂ ਪੜਾਅ ਸੀ। ਇਸ ਵਾਰ ਇਹ ਆਯੋਜਨ 45 ਕੇਂਦਰਾਂ ‘ਤੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ-ਪੱਤਰ ਪ੍ਰਦਾਨ ਕੀਤੇ ਗਏ। ਮਾਣਯੋਗ ਪ੍ਰਧਾਨ ਮੰਤਰੀ ਨੇ ਵਰਚੁਅਲ ਮੋਡ ਰਾਹੀਂ ਨਵ-ਨਿਯੁਕਤ ਉਮੀਦਵਾਰਾਂ ਨੂੰ ਸੰਬੋਧਨ ਕਰਕੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਸ਼ੁਭ ਅਵਸਰ ‘ਤੇ ਵਧਾਈ ਦਿੱਤੀ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਦੇ ਇਸ ਯਾਦਗਾਰ ਅਵਸਰ ‘ਤੇ ਸੰਬੋਧਨ ਕਰਕੇ ਰਾਸ਼ਟਰ ਨਿਰਮਾਣ ਲਈ ਕਾਰਜ ਕਰਨ ਦੇ ਲਈ ਤਾਕੀਦ ਕੀਤੀ।
ਰੋਜ਼ਗਾਰ ਮੇਲੇ ਦਾ ਇਹ ਪ੍ਰੋਗਰਾਮ ਸਤੀਸ਼ ਐੱਸ ਖੰਡਾਰੇ, ਭਾਰਤੀ ਪੁਲਿਸ ਸੇਵਾ, ਐਡੀਸ਼ਨਲ ਡਾਇਰੈਕਟਰ ਜਨਰਲ, ਸੀਮਾ ਸੁਰੱਖਿਆ ਬਲ (ਪੱਛਮ ਕਮਾਨ) ਦੀ ਪ੍ਰਧਾਨਗੀ ਵਿੱਚ ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾਨ, ਮੋਹਾਲੀ ਦੇ ਕੈਂਪਸ ਵਿੱਚ ਆਯੋਜਿਤ ਕੀਤਾ ਗਿਆ, ਜਿਸ ਵਿੱਚ 250 ਨਵ-ਨਿਯੁਕਤ ਨੌਜਵਾਨਾਂ ਨੂੰ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਚੁਣੇ ਜਾਣ ‘ਤੇ ਨਿਯੁਕਤੀ ਪੱਤਰ ਪ੍ਰਦਾਨ ਕੀਤੇ।
Posted By:

Leave a Reply