News: ਪੰਜਾਬ

ਮੁਹਾਲੀ ਜ਼ਿਲ੍ਹੇ ਦੇ 2 ਸਰਕਾਰੀ ਸਕੂਲਾਂ ਦੇ 10 ਅਧਿਆਪਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

Thursday, March 4 2021 07:26 AM
ਐਸ. ਏ. ਐਸ. ਨਗਰ, 4 ਮਾਰਚ - ਮੁਹਾਲੀ ਜ਼ਿਲ੍ਹੇ ਦੇ 2 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ 10 ਅਧਿਆਪਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆ 'ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਜ਼ਿਲ੍ਹੇ ਦੇ ਫ਼ੇਜ਼ 3 ਬੀ 2 'ਚ ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ 7 ਅਧਿਆਪਕਾਂ/ਲੈਕਚਰਾਰਾਂ ਅਤੇ ਇੱਕ ਲਾਇਬਰੇਰੀਅਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਮਾਪੇ ਅਤੇ ਅਧਿਆਪਕ ਫ਼ਿਕਰਮੰਦ ਹਨ। ਜ਼ਿਕਰਯੋਗ ਹੈ ਕਿ ਇਸ ਸਕੂਲ 'ਚ 2 ਹਜ਼ਾਰ ਤੋਂ ਵਧ ਵਿਦਿਆਰ...

'ਆਪ' ਵਿਧਾਇਕਾਂ ਵਲੋਂ ਪੰਜਾਬ ਵਿਧਾਨ ਸਭਾ ਦੇ ਬਾਹਰ ਪੈਦਲ ਰੋਸ ਮਾਰਚ

Wednesday, March 3 2021 06:20 AM
ਚੰਡੀਗੜ੍ਹ, 3 ਮਾਰਚ- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਤੀਜਾ ਦਿਨ ਹੈ। ਇਸੇ ਵਿਚਾਲੇ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਪੰਜਾਬ ਵਿਧਾਨ ਸਭਾ ਦੇ ਬਾਹਰ ਪੈਦਲ ਰੋਸ ਮਾਰਚ ਕੀਤਾ ਗਿਆ।

ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਕੰਵਰ ਸੰਧੂ ਨੇ ਖਾਨਪੁਰ ਨੇੜੇ ਟੋਲ ਪਲਾਜ਼ੇ ਦੇ ਨਜ਼ਦੀਕ ਰਹਿੰਦੇ ਲੋਕਾਂ ਨੂੰ ਟੋਲ ਫ਼ੀਸ ਤੋਂ ਰਿਆਇਤਾਂ ਦੇਣ ਬਾਰੇ ਕੀਤਾ ਸਵਾਲ

Wednesday, March 3 2021 06:20 AM
ਚੰਡੀਗੜ੍ਹ, 3 ਮਾਰਚ - ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਪ੍ਰਸ਼ਨ ਕਾਲ ਦੌਰਾਨ 'ਆਪ' ਵਿਧਾਇਕ ਕੰਵਰ ਸੰਧੂ ਨੇ ਖਾਨਪੁਰ ਨੇੜੇ ਟੋਲ ਪਲਾਜ਼ੇ ਦੇ 5 ਕਿਲੋਮੀਟਰ ਦੇ ਅੰਦਰ ਰਹਿੰਦੇ ਲੋਕਾਂ ਨੂੰ ਟੋਲ ਫ਼ੀਸ ਤੋਂ ਰਿਆਇਤਾਂ ਦੇਣ ਬਾਰੇ ਸਵਾਲ ਕੀਤਾ। ਇਸ ਦੇ ਜਵਾਬ 'ਚ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਘੇਰੇ ਅੰਦਰ ਰਹਿੰਦੇ ਵਸਨੀਕਾਂ ਦੇ ਨਿੱਜੀ ਵਾਹਨਾਂ 'ਤੇ ਟੋਲ ਟੈਕਸ 'ਚ ਰਿਆਇਤਾਂ ਦੇਣ ਲਈ 275 ਰੁਪਏ ਮਹੀਨਾਵਾਰ ਪਾਸ ਦੀ ਵਿਸਸਥਾ ਹੈ।...

ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਕੋਰੋਨਾ ਕਾਲ ਦੌਰਾਨ ਸਕੂਲ ਫ਼ੀਸਾਂ ਦੇ ਮਾਮਲੇ 'ਚ ਮਜੀਠੀਆ ਨੇ ਘੇਰੀ ਸਰਕਾਰ

Wednesday, March 3 2021 06:19 AM
ਚੰਡੀਗੜ੍ਹ, 3 ਮਾਰਚ - ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਸਦਨ 'ਚ ਬੋਲਦੇ ਹੋਏ ਕਿਹਾ ਕਿ ਕੋਰੋਨਾ ਕਾਲ ਦੌਰਾਨ ਨਿੱਜੀ ਸਕੂਲਾਂ ਨੇ ਦੱਬ ਕੇ ਫ਼ੀਸਾਂ ਵਸੂਲੀਆਂ ਹਨ, ਜਦਕਿ ਸਕੂਲ ਇਕ ਦਿਨ ਵੀ ਨਹੀਂ ਖੁੱਲ੍ਹੇ। ਉਨ੍ਹਾਂ ਕਿਹਾ ਕਿ ਇਕ ਮਾਲੀ ਨੇ ਖ਼ੁਦਕੁਸ਼ੀ ਕਰ ਲਈ ਕਿਉਂਕਿ ਉਸ ਨੂੰ ਤਨਖ਼ਾਹ ਨਹੀਂ ਮਿਲੀ। ਸ. ਮਜੀਠੀਆ ਨੇ ਕਿਹਾ ਕਿ ਅਜਿਹਾ ਦੌਰ ਚੱਲ ਰਿਹਾ ਹੈ ਕਿ ਮੁਲਾਜ਼ਮਾਂ ਨੂੰ ਤਨਖ਼ਾਹਾਂ ਭੱਤੇ ਟੀ. ਡੀ. ਨਹੀਂ ਮਿਲ ਰਹੇ। ਉਨ੍ਹਾਂ ਅੰਸਾਰੀ ਮਾਮਲੇ 'ਚ ਵੀ ਸਰਕਾਰ ਨੂੰ ਘੇਰਿਆ।...

ਗੁਰਲਾਲ ਭਲਵਾਨ ਕਤਲ ਮਾਮਲੇ 'ਚ 3 ਕਥਿਤ ਦੋਸ਼ੀਆਂ ਨੂੰ ਲੈ ਕੇ ਫ਼ਰੀਦਕੋਟ ਪਹੁੰਚੀ ਦਿੱਲੀ ਪੁਲਿਸ

Wednesday, March 3 2021 06:18 AM
ਫ਼ਰੀਦਕੋਟ, 3 ਮਾਰਚ - ਫ਼ਰੀਦਕੋਟ ਦੇ ਹਾਈ ਪ੍ਰੋਫਾਈਲ ਗੁਰਲਾਲ ਭਲਵਾਨ ਕਤਲ ਕਾਂਡ 'ਚ ਦਿੱਲੀ ਪੁਲਿਸ ਵਲੋਂ ਫੜੇ ਗਏ ਕਥਿਤ 3 ਦੋਸ਼ੀਆਂ ਨੂੰ ਅੱਜ ਦਿੱਲੀ ਪੁਲਿਸ ਫ਼ਰੀਦਕੋਟ ਲੈ ਕੇ ਪਹੁੰਚੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਹੁੰਦੇ ਹੀ ਦਿੱਲੀ ਪੁਲਿਸ ਭਾਰੀ ਪੁਲਿਸ ਬਲ ਨਾਲ ਗੁਰਲਾਲ ਕਤਲ ਮਾਮਲੇ 'ਚ ਫੜੇ ਗਏ ਕਥਿਤ 3 ਦੋਸ਼ੀਆਂ ਨੂੰ ਲੈ ਕੇ ਅੱਜ ਫ਼ਰੀਦਕੋਟ ਪਹੁੰਚੀ ਹੈ । ਸੂਤਰਾਂ ਦਾ ਮੰਨਣਾ ਹੈ ਕਿ ਇਨ੍ਹਾਂ 3 ਕਥਿਤ ਦੋਸ਼ੀਆਂ ਨੂੰ ਅੱਜ ਫ਼ਰੀਦਕੋਟ ਪੁਲਿਸ ਅਦਾਲਤ 'ਚ ਪੇਸ਼ ਕਰ ਰਿਮਾਂਡ 'ਤੇ ਲੈ ਸਕਦੀ ਹੈ। ਥਾਣਾ ਸਿਟੀ ਫ਼ਰੀਦਕੋਟ ਦੇ ਮੁੱਖ ਅਫ਼ਸਰ ਗੁਰਵਿੰਦਰ ਸਿੰਘ...

ਕਪੂਰਥਲਾ : ਨਿੱਜੀ ਹਸਪਤਾਲ ਨੇੜੇ ਮਿਲੀ ਨੌਜਵਾਨ ਦੀ ਲਾਸ਼

Wednesday, March 3 2021 06:18 AM
ਕਪੂਰਥਲਾ, 3 ਮਾਰਚ- ਅੱਜ ਸਵੇਰ ਦੇ ਸਮੇਂ ਮਨਸੂਰਵਾਲ ਇਲਾਕੇ 'ਚ ਬਣੇ ਇਕ ਨਿੱਜੀ ਹਸਪਤਾਲ ਨੇੜੇ ਇਕ ਨੌਜਵਾਨ ਦੀ ਖ਼ੂਨ ਨਾਲ ਲੱਥ-ਪੱਥ ਲਾਸ਼ ਮਿਲਣ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਮੁਖੀ ਸੁਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ।...

ਪਦਮਸ਼੍ਰੀ ਡਾ: ਸੁਰਜੀਤ ਪਾਤਰ ਵਲੋਂ ਖ਼ਾਲਸਾ ਕਾਲਜ ਵਿਖੇ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਉਦਘਾਟਨ

Tuesday, March 2 2021 06:53 AM
ਅੰਮ੍ਰਿਤਸਰ, 2 ਮਾਰਚ-ਇਤਿਹਾਸਕ ਖ਼ਾਲਸਾ ਕਾਲਜ ਵਿਖੇ 5 ਅਪ੍ਰੈਲ ਤੱਕ ਚੱਲਣ ਵਾਲੇ ਸਲਾਨਾ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਅੱਜ ਰਸਮੀ ਉਦਘਾਟਨ ਪਦਮ੍ਰਸ਼ੀ ਡਾ: ਸੁਰਜੀਤ ਪਾਤਰ ਵੱਲੋਂ ਕੀਤਾ ਗਿਆ। ਇਸ ਮੌਕੇ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਪ੍ਰਿੰਸੀਪਲ ਡਾ: ਮਹਿਲ ਸਿੰਘ ਤੋਂ ਇਲਾਵਾ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ: ਆਤਮ ਸਿੰਘ ਰੰਧਾਵਾ ਤੇ ਡਾ: ਇੰਦਰਜੀਤ ਸਿੰਘ ਗੋਗੋਆਣੀ ਵੀ ਮੌਜੂਦ ਸਨ। ਇਸ ਮੌਕੇ ਪ੍ਰਿੰਸੀਪਲ ਡਾ: ਮਹਿਲ ਸਿੰਘ ਨੇ ਦੱਸਿਆ ਕਿ ਇਸ ਚਾਰ ਦਿਨਾਂ 'ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁ...

500 ਕਿਲੋਮੀਟਰ ਦਾ ਸਫ਼ਰ ਤੈਅ ਕਰ ਦੂਜੀ ਵਾਰ ਦਿੱਲੀ ਧਰਨੇ ਲਈ ਰਵਾਨਾ ਹੋਇਆ ਬਾੜੀਆਂ ਦਾ ਅੰਗਹੀਣ ਵਿਨੋਦ ਚਾਂਦਲਾਂ

Tuesday, March 2 2021 06:49 AM
ਮਾਹਿਲਪੁਰ, 2 ਮਾਰਚ - ਬਲਾਕ ਮਾਹਿਲਪੁਰ ਦੇ ਪਿੰਡ ਬਾੜੀਆਂ ਕਲਾਂ ਤੋਂ ਕਿਸਾਨੀ ਸੰਘਰਸ਼ ਲਈ 500 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਦਿੱਲੀ ਲਈ ਰਵਾਨਾ ਹੋਇਆ ਅੰਗਹੀਣ ਵਿਨੋਦ ਚਾਂਦਲਾਂ। ਚਾਂਦਲਾਂ ਨੇ ਦੱਸਿਆ ਕਿ ਉਹ ਹੁਣ ਉਦੋਂ ਤਕ ਵਾਪਿਸ ਨਹੀਂ ਆਉਣਗੇ ਜਦ ਤਕ ਕਾਲੇ ਕਿਸਾਨ ਵਿਰੋਧੀ ਕਾਨੂੰਨ ਰੱਦ ਨਹੀਂ ਹੁ

ਨਿਰਮਾਣਧੀਨ ਕੋਠੀ ਵਿਚੋਂ ਮਿਲੀਆਂ ਦੋ ਮਿਸਤਰੀਆਂ ਦੀਆਂ ਲਾਸ਼ਾਂ

Tuesday, March 2 2021 06:47 AM
ਜਲੰਧਰ, 2 ਮਾਰਚ - ਜਲੰਧਰ ਦੇ ਮਕਸੂਦਾਂ ਇਲਾਕੇ ਵਿਚ ਬਣ ਰਹੀ ਇਕ ਕੋਠੀ ਵਿਚੋਂ ਦੋ ਲਾਸ਼ਾਂ ਬਰਾਮਦ ਹੋਈਆਂ ਹਨ। ਇਹ ਦੋਵੇਂ ਕੋਠੀ ਵਿਚ ਕੰਮ ਕਰਨ ਵਾਲੇ ਮਿਸਤਰੀ ਸਨ। ਮਾਮਲੇ ਦੀ ਜਾਂਚ ਜਾਰੀ ਹੈ।

ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਟਰੱਕ ਚਾਲਕ ਦਾ ਕਤਲ ਕਰਕੇ ਲੁੱਟੇ 9 ਲੱਖ

Tuesday, March 2 2021 06:45 AM
ਜਗਰਾਉਂ-ਚੌਕੀਮਾਨ, 2 ਮਾਰਚ - ਲੁਧਿਆਣਾ- ਜਗਰਾਉਂ ਮੁੱਖ ਮਾਰਗ 'ਤੇ ਪਿੰਡ ਸਿੱਧਵਾਂ ਕਲਾਂ ਨੇੜੇ ਦੇਰ ਰਾਤ ਇਕ ਟਰੱਕ ਚਾਲਕ ਦਾ ਟਰੱਕ ਵਿਚ ਹੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਤੇ 9 ਲੱਖ ਰੁਪਏ ਲੁੱਟ ਲਏ ਗਏ।

ਫ਼ਿਰੋਜ਼ਪੁਰ ਪੁਲਿਸ ਨੇ ਜ਼ੀਰਾ ਖੋਹ ਦੀ ਗੁੱਥੀ ਸੁਲਝਾਈ, ਦੋ ਦੋਸ਼ੀ ਕਾਬੂ

Tuesday, March 2 2021 06:45 AM
ਫ਼ਿਰੋਜ਼ਪੁਰ, 2 ਮਾਰਚ - ਬੀਤੀ 25 ਫਰਵਰੀ ਨੂੰ ਜ਼ੀਰਾ ਵਿਖੇ ਹੋਈ 7 ਲੱਖ ਰੁਪਏ ਖੋਹ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇઠ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰਾਂ ਵਿਚੋਂ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਖੋਹ ਦੀ 4 ਲੱਖ 70 ਹਜਾਰ ਰੁਪਏ, ਵਾਰਦਾਤ ਨੂੰ ਅੰਜਾਮ ਦੇਣ ਮੌਕੇ ਵਰਤੇ ਕਾਰ ਤੇ ਮੋਟਰਸਾਈਕਲ ਬਰਾਮਦ ਕੀਤੇ ਹਨ।...

ਦਿੱਲੀ ਦੇ ਕੁੰਡਲੀ ਬਾਰਡਰ ’ਤੇ ਮੋਗਾ ਦਾ ਕਿਸਾਨ ਸ਼ਹੀਦੀ

Tuesday, March 2 2021 06:42 AM
ਮੋਗਾ, 2 ਮਾਰਚ- ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਬਾਘਾਪੁਰਾਣਾ ਬਲਾਕ ਦੇ ਪ੍ਰਧਾਨ ਜ਼ੋਰਾ ਸਿੰਘ ਕੋਟਲਾ ਨੇ ਦੱਸਿਆ ਕਿ ਨੱਥੂਵਾਲਾ ਗਰਬੀ ਤੋਂ ਜੀਤ ਸਿੰਘ ਨੂੰ ਦਿੱਲੀ ਦੇ ਕੁੰਡਲੀ ਬਾਰਡਰ ’ਤੇ ਤੁਰੇ ਜਾਂਦੇ ਨੂੰ ਤੇਜ਼ ਰਫਤਾਰ ਗੱਡੀ ਨੇ ਟੱਕਰ ਮਾਰ ਕੇ ਗੰਭੀਰ ਫੱਟੜ ਕਰ ਦਿੱਤਾ ਪਰ ਹਸਪਤਾਲ ਪੁੱਜਣ ਤੱਕ ਉਸ ਦੀ ਮੌਤ ਹੋ ਗਈ। ਲਾਸ਼ ਦਾ ਅੱਜ ਪੋਸਟਮਾਰਟਮ ਹੋਣ ਬਾਅਦ ਦੇਹ ਪਿੰਡ ਪੁੱਜੇਗੀ। 3 ਮਾਰਚ ਨੂੰ ਪਿੰਡ ਨੱਥੂਵਾਲਾ ਗਰਬੀ ਵਿਖੇ ਸਸਕਾਰ ਕੀਤਾ ਜਾਵੇਗਾ।...

ਸਵੱਛਤਾ ਸੰਕਲਪ ਦੇਸ਼ ਕਾ, ਹਰ ਰਵੀਵਾਰ ਵਿਸ਼ੇਸ਼ ਸਾ" ਨਾਹਰੇ ਅਧੀਨ ਪ੍ਰੋਗਰਾਮ ਦਾ ਆਯੋਜਨ

Monday, March 1 2021 10:33 AM
ਐਸ.ਏ.ਐਸ. ਨਗਰ 01 ਮਾਰਚ (ਗੁਰਪ੍ਰੀਤ ਸਿੰਘ ਤੰਗੌਰੀ) ਨਗਰ ਨਿਗਮ ਮੋਹਾਲੀ ਵਲੋਂ ਸਵੱਛਤਾ ਮਿਸ਼ਨ ਸਬੰਧੀ ਚਲਾਈ ਜਾ ਰਹੀ ਮੁਹਿੰਮ ਅਧੀਨ, ਸਿਲਵੀ ਪਾਰਕ ਫੇਜ-10 ਦੇ ਓਪਨ ਏਅਰ ਥਿਏਟਰ ਵਿਖੇ ਡਾ: ਕਮਲ ਗਰਗ, ਕਮਿਸ਼ਨਰ ਨਗਰ ਨਿਗਮ ਮੋਹਾਲੀ ਦੀ ਅਗਵਾਈ ਵਿੱਚ "ਸਵੱਛਤਾ ਸੰਕਲਪ ਦੇਸ਼ ਕਾ, ਹਰ ਰਵੀਵਾਰ ਵਿਸ਼ੇਸ਼ ਸਾ" ਨਾਹਰੇ ਅਧੀਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਸੁਭ ਅਰੰਭ ਡਾ:ਕਮਲ ਗਰਗ ਕਮਿਸ਼ਨਰ ਨਗਰ ਨਿਗਮ ਮੋਹਾਲੀ ਵਲੋਂ ਜੋਤੀ ਪ੍ਰਚੰਡ ਕਰਕੇ ਕੀਤਾ ਗਿਆ। ਇਸ ਉਪਰੰਤ ਡਾ: ਕਮਲ ਗਰਗ ਵਲੋਂ ਸ਼ਹਿਰਿ ਵਾਸੀਆਂ ਨੂੰ ਸਵੱਛਤਾ ਮਿਸ਼ਨ ਤਹਿਤ ਚਲਾਈ ਜਾ ਰਹੀ ਮੁਹਿ...

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਸ਼ਬਦ ਗਾਇਨ ਮੁਕਾਬਲੇ ਦਾ ਆਯੋਜਨ

Monday, March 1 2021 10:29 AM
ਜਲਾਲਾਬਾਦ, ਫਾਜ਼ਿਲਕਾ 1 ਮਾਰਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਕਾਲਜ ਲੜਕੀਆਂ ਜਲਾਲਾਬਾਦ ਦੀ ਅਗਵਾਈ ਹੇਠ ਜੂਮ ਐਪ ਰਾਹੀਂ ਆਨਲਾਈਨ ਸ਼ਬਦ ਗਾਇਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਇਹ ਮੁਕਾਬਲੇ ਈਵੈਂਟ ਦੇ ਇੰਚਾਰਜ ਮੈਡਮ ਅਮਨਦੀਪ ਦੀ ਅਗਵਾਈ ਹੇਠ ਕਰਵਾਏ ਗਏ।ਇਸ ਦੌਰਾਨ ਮੈਡਮ ਅਮਨਦੀਪ ਨੇ ਵਿਦਿਆਰਥੀਆਂ ਨੂੰ ਗੁਰੂ ਜੀ ਦੀ ਸਿਖਿਆਵਾਂ `ਤੇ ਚਲਣ ਲਈ ਪ੍ਰੇਰਿਆ ਤਾਂ ਜ਼ੋ ਵਿਦਿਅਰਥਣਾਂ ਦੇ ਮਨਾਂ ਅੰਦਰ ਧਾਰਮਿਕ ਭਾਵਨਾਵਾਂ ਪੈਦਾ ਹੋਣ `ਤੇ ਸੱਚ ਦੀ ਰਾਹ `ਤੇ ਚੱਲਿਆ ਜਾ ਸਕੇ। ਕਾਲਜ ਇੰਚਾਰਜ ਸ੍ਰੀ ਪ੍ਰਿੰਸ ਧੂੜੀਆ ਨੇ ਦੱਸਿਆ ਕਿ...

ਕੋਵਿਡ19 ਟੀਕਾਕਰਨ ਮੁਹਿੰਮ ਦੌਰਾਨ ਡਵੀਜਨਲ ਕਮਾਂਡੈਟ ਪੰਜਾਬ ਹੋਮ ਗਾਰਡਜ, ਫਿਰੋਜ਼ਪੁਰ ਡਵੀਜਨ ਸ੍ਰ: ਚਰਨਜੀਤ ਸਿੰਘ ਨੇ ਲਗਵਾਇਆ ਟੀਕਾ

Monday, March 1 2021 10:28 AM
ਫਿਰੋਜ਼ਪੁਰ 1 ਮਾਰਚ - ਪੰਜਾਬ ਹੋਮਗਾਰਡਜ ਅਤੇ ਸਿਵਲ ਡਿਫੈਂਸ ਫਿਰੋਜ਼ਪੁਰ ਡਵੀਜ਼ਨ ਦੇ ਡਵੀਜ਼ਨਲ ਕਮਾਂਡੈਟ ਚਰਨਜੀਤ ਸਿੰਘ ਨੇ ਕੋਵਿਡ19 ਟੀਕਾਕਰਨ ਮੁਹਿੰਮ ਵਿੱਚ ਆਪਣਾ ਸਹਿਯੋਗ ਦਿੰਦੇ ਹੋਏ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸਿਹਤ ਵਿਭਾਗ ਦੀ ਟੀਮ ਪਾਸੋਂ ਕੋਵਿਡ19 ਟੀਕਾਕਰਨ ਕਰਵਾਇਆ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪੰਜਾਬ ਹੋਮ ਗਾਰਡਜ ਦੀ 75 ਪ੍ਰਤੀਸ਼ਤ ਨਫਰੀ ਵੱਲੋਂ ਕੋਰੋਨਾ ਵੈਕਸੀਨੇਸ਼ਨ ਕਰਵਾਇਆ ਜਾ ਚੁੱਕਾ ਹੈ। ਇਸ ਦੌਰਾਨ ਉਨ੍ਹਾਂ ਹੋਰਨਾਂ ਫਰੰਟਲਾਈਨ ਵਰਕਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਇਸ ਟੀਕੇ ਦਾ ਕੋਈ ਵੀ ਸਾਇਡ ਇਫੈਕਟ ਨਹੀਂ ਹੈ ਤੇ ਜਿਸ ਨੂੰ ਵੀ ਸਿਹਤ ਵ...

E-Paper

Calendar

Videos