Arash Info Corporation

News: ਰਾਜਨੀਤੀ

ਕਿਰਨ ਖੇਰ ਤੇ ਸੰਜੇ ਟੰਡਨ ਵੱਲੋਂ ਟਿਕਟ ਲਈ ਚਾਰਾਜੋਈ

Friday, April 5 2019 08:30 AM
ਚੰਡੀਗੜ੍ਹ, 5 ਅਪਰੈਲ ਕਾਂਗਰਸ ਦੀ ਟਿਕਟ ਹਾਸਲ ਕਰਕੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਭਾਵੇਂ ਸੁਰਖਰੂ ਹੋ ਗਏ ਹਨ ਪਰ ਭਾਜਪਾ ਦੀ ਟਿਕਟ ਹਾਸਲ ਕਰਨ ਲਈ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਅਤੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ ਨੇ ਜੁਗਾੜ ਤੇਜ਼ ਕਰ ਦਿੱਤੇ ਹਨ। ਇਕ ਪਾਸੇ ਕਿਰਨ ਖੇਰ ਚੰਡੀਗੜ੍ਹ ਵਾਸੀਆਂ ਦੇ ਸੰਪਰਕ ਵਿਚ ਹੈ, ਦੂਸਰੇ ਪਾਸੇ ਸ੍ਰੀ ਟੰਡਨ ਪਾਰਟੀ ਦੇ ਆਗੂਆਂ ਨਾਲ ਨਿਰੰਤਰ ਰਾਬਤਾ ਬਣਾ ਰਹੇ ਹਨ। ਇਸੇ ਦੌਰਾਨ ਕੁਝ ਸੰਸਥਾਵਾਂ ਰਾਹੀਂ ਉਨ੍ਹਾਂ ਨੂੰ ਟਿਕਟ ਦੇਣ ਲਈ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਸਿਫਾਰਸ਼ੀ ਪੱਤਰ ਵੀ ਭੇਜੇ ਰਹੇ ਹਨ। ਦੱਸਣਯੋਗ ਹੈ ਕਿ ਕਿਰਨ ਖੇਰ ਤੇ ਸੰਜੇ ਟੰਡਨ ਆਪਣੀਆਂ ਸਰਗਰਮੀਆਂ ਦੀ ...

ਨਿਗਮ ਨੇ ਪ੍ਰਾਪਰਟੀ ਟੈਕਸ ਤੋਂ 50.58 ਕਰੋੜ ਕਮਾਏ

Friday, April 5 2019 08:30 AM
ਚੰਡੀਗੜ੍ਹ, 5 ਅਪਰੈਲ ਚੰਡੀਗੜ੍ਹ ਨਗਰ ਨਿਗਮ ਨੇ 31 ਮਾਰਚ ਨੂੰ ਸਮਾਪਤ ਹੋਏ ਵਿੱਤੀ ਵਰ੍ਹੇ 2018-19 ਵਿੱਚ ਰਿਹਾਇਸ਼ੀ ਅਤੇ ਵਪਾਰਕ ਅਦਾਰਿਆਂ ਤੋਂ ਪ੍ਰਾਪਰਟੀ ਟੈਕਸ ਰਾਹੀਂ 50 ਕਰੋੜ 58 ਲੱਖ ਰੁਪਏ ਦੀ ਕਮਾਈ ਕੀਤੀ ਹੈ। ਇਹ ਰਕਮ ਨਿਗਮ ਵਲੋਂ 50 ਕਰੋੜ ਰੁਪਏ ਦੇ ਮਿੱਥੇ ਗਏ ਟੀਚੇ ਨਾਲੋਂ 58 ਲੱਖ ਰੁਪਏ ਵੱਧ ਹੈ। ਸ਼ਹਿਰ ਵਿੱਚ 40138 ਰਿਹਾਇਸ਼ੀ ਅਤੇ 17027 ਵਪਾਰਕ ਇਕਾਈਆਂ ਹਨ, ਜਿਨ੍ਹਾਂ ’ਤੇ ਪ੍ਰਾਪਰਟੀ ਟੈਕਸ ਲਾਗੂ ਹੁੰਦਾ ਹੈ। ਨਿਗਮ ਵਲੋਂ ਇਕੱਤਰ ਇਸ ਪ੍ਰਾਪਰਟੀ ਟੈਕਸ ਵਿੱਚ ਡਿਫਾਲਟਰਾਂ ’ਤੇ ਲਗਾਏ 25 ਫ਼ੀਸਦੀ ਜੁਰਮਾਨੇ ਸਮੇਤ 12 ਫ਼ੀਸਦੀ ਵਿਆਜ ਦੀ ਰਕਮ ਵੀ ਸ਼ਾਮਲ ਹੈ। ਦੱਸਣਯੋਗ ਹੈ ਕਿ ਵਿੱਤੀ ਮੰਦੀ ਦੀ ਮਾਰ ਸਹਿ ਰਹੀ ਨਗਰ ਨਿਗਮ...

ਟਰੈੱਵਲ ਏਜੰਟ ਦਫ਼ਤਰ ਨੂੰ ਤਾਲਾ ਲਗਾ ਕੇ ਫ਼ਰਾਰ

Thursday, April 4 2019 06:58 AM
ਐਸਏਐਸ ਨਗਰ (ਮੁਹਾਲੀ) 4 ਅਪਰੈਲ, ਇੱਥੋਂ ਦੇ ਫੇਜ਼-11 ਸਥਿਤ ਟਰੈਵਲ ਏਜੰਟ ਆਪਣਾ ਦਫ਼ਤਰ ਬੰਦ ਕਰਕੇ ਫਰਾਰ ਹੋ ਗਿਆ। ਇਸ ਗੱਲ ਉਸ ਸਮੇਂ ਪਤਾ ਲੱਗਾ ਜਦੋਂ ਪੀੜਤ ਵਿਅਕਤੀ ਰੂਟੀਨ ਵਿੱਚ ਆਪਣੀ ਫਾਈਲ ਦਾ ਸਟੇਟਸ ਪਤਾ ਕਰਨ ਟਰੈਵਲ ਏਜੰਟ ਦੇ ਦਫ਼ਤਰ ਵਿੱਚ ਪਹੁੰਚੇ। ਉਨ੍ਹਾਂ ਦੇਖਿਆ ਏਜੰਟ ਦਾ ਦਫ਼ਤਰ ਬੰਦ ਪਿਆ ਸੀ। ਪੀੜਤ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਏਜੰਟ ਫਰਾਰ ਹੋ ਗਿਆ ਹੈ। ਉਧਰ, ਫੇਜ਼-11 ਦੇ ਥਾਣੇ ਵਿੱਚ ਅੱਜ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪੀੜਤ ਵਿਅਕਤੀਆਂ ਕੇ ਮੰਗ ਕੀਤੀ ਕਿ ਵਿਦੇਸ ਭੇਜਣ ਦੇ ਨਾਂ ’ਤੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਕੇ ਦਫ਼ਤਰ ਬੰਦ ਕਰਕੇ ਫਰਾਰ ਹੋਏ ਟਰੈਵਲ ਏਜੰਟ ਦੇ...

ਸਟਰੀਟ ਵੈਂਡਰਜ਼ ਨੂੰ ਖਾਣੇ ਦੀ ਸ਼ੁੱਧਤਾ ਬਾਰੇ ਕੀਤਾ ਜਾਵੇਗਾ ਜਾਗਰੂਕ

Thursday, April 4 2019 06:58 AM
ਚੰਡੀਗੜ੍ਹ, 4 ਅਪਰੈਲ ਪੀਜੀਆਈ ਦੇ ਕਮਿਊਨਿਟੀ ਮੈਡੀਸਨ ਅਤੇ ਐੱਸਪੀਐਚ ਵਿਭਾਗ ਅਤੇ ਨਗਰ ਨਿਗਮ ਚੰਡੀਗੜ੍ਹ ਨੇ ਸਾਂਝਾ ਉੱਦਮ ਕਰਦਿਆਂ ਇਕ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ ਜਿਸ ਦਾ ਮਕਸਦ ਗਲੀਆਂ ਵਿਚ ਖਾਣ-ਪੀਣ ਦਾ ਸਾਮਾਨ ਵੇਚਣ ਵਾਲਿਆਂ ਨੂੰ ਸ਼ੁੱਧ ਖਾਣਾ ਵੇਚਣ ਲਈ ਜਾਗਰੂਕ ਕੀਤਾ ਜਾਵੇਗਾ। ਇਸ ਪ੍ਰਾਜੈਕਟ ਨੂੰ ਸ਼ੁਰੂ ਕਰਵਾਉਣ ਸਬੰਧੀ ਅੱਜ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਨਿਗਮ ਕਮਿਸ਼ਨਰ ਕੇ.ਕੇ. ਯਾਦਵ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ‘ਸਟਰੀਟ ਫੂਡ ਵੈਂਡਰਜ਼ ਹਾਈਜੀਨ ਕਿੱਟ’ ਦਾ ਉਦਘਾਟਨ ਵੀ ਕੀਤਾ। ਸ੍ਰੀ ਯਾਦਵ ਨੇ ਕਿਹਾ ਕਿ ਵਿਭਾਗ ਦਾ ਮੰਨਣਾ ਹੈ ਕਿ ਸਟਰੀਟ ਵੈਂਡਰਜ਼ ਵੀ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਇਸ ਪ੍ਰੋਜੈਕਟ ...

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਜਬਰ-ਜਨਾਹ

Thursday, April 4 2019 06:57 AM
ਐਸਏਐਸ ਨਗਰ (ਮੁਹਾਲੀ), 4 ਅਪਰੈਲ ਭਗਤਾ ਭਾਈਕਾ ਦੇ ਵਸਨੀਕ ਵੱਲੋਂ ਮੋਗਾ ਵਾਸੀ ਜਾਣਕਾਰ ਮਹਿਲਾ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 10 ਮਹੀਨੇ ਤੱਕ ਮੁਹਾਲੀ ਵਿੱਚ ਪੀਜੀ ਵਜੋਂ ਰੱਖ ਕੇ ਸਰੀਰਕ ਸ਼ੋਸ਼ਣ ਅਤੇ ਕੁੱਟਮਾਰ ਕਰਨ ਦੇ ਦੋਸ਼ ਤਹਿਤ ਮੁਹਾਲੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਮਹਿਲਾ ਇਸ ਵੇਲੇ ਸਰਕਾਰੀ ਹਸਪਤਾਲ ਬਠਿੰਡਾ ਵਿੱਚ ਜ਼ੇਰੇ ਇਲਾਜ ਹੈ। ਪੀੜਤ ਮਹਿਲਾ ਨੇ ਮੁਹਾਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਦੋ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਅਤੇ ਉਹ ਆਪਣੇ ਪਤੀ ਦੇ ਨਾਲ ਰਹਿ ਰਹੀ ਸੀ। ਮਹਿਲਾ ਅਨੁਸਾਰ 11 ਮਹੀਨੇ ਪਹਿਲਾਂ ਗੁਰਮੀਤ ਸਿੰਘ ਬਬਲਾ ਵਾਸੀ ਰਾਮੁੂਵਾਲਾ ਥਾਣਾ ਭਗਤਾ ਭਾਈਕਾ (ਜੋ ...

ਲੱਖਾਂ ਰੁਪਏ ਦੇ ਨਕਲੀ ਨੋਟਾਂ ਸਣੇ ਪੰਜ ਗ੍ਰਿਫ਼ਤਾਰ

Thursday, April 4 2019 06:53 AM
ਪਟਨਾ, 4 ਅਪ੍ਰੈਲ- ਬਿਹਾਰ ਦੇ ਸਾਰਨ ਜ਼ਿਲ੍ਹੇ ਦੇ ਬਨਿਆਪੁਰ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਭਖੁਰਾ ਭਿਠੀ ਤੋਂ ਪੁਲਿਸ ਨੇ 5 ਲੱਖ, 23 ਹਜ਼ਾਰ ਰੁਪਏ ਦੇ ਨਕਲੀ ਨੋਟਾਂ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਪਿੰਡ 'ਚ ਸਥਿਤ ਇੱਕ ਟਿਕਾਣੇ 'ਤੇ ਬੀਤੀ ਰਾਤ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਮੌਕੇ ਤੋਂ 5 ਲੱਖ, 23 ਹਜ਼ਾਰ ਰੁਪਏ ਦੇ ਜਾਅਲੀ ਨੋਟ, ਪ੍ਰਿੰਟਰ, ਪੇਪਰ ਆਦਿ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਇਸ ਸੰਬੰਧ 'ਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਲੋਕਾਂ ਨੇ ਦੱਸਿਆ ਕਿ ਜਾਅਲੀ ਨੋ...

ਪਟੇਲ ਮੈਮੋਰੀਅਲ ਮੈਨੇਜਮੈਂਟ ਸੁਸਾਇਟੀ ਨੇ ਸੰਭਾਲਿਆ ਕਾਰਜ

Tuesday, April 2 2019 07:17 AM
ਰਾਜਪੁਰਾ 2 ਅਪ੍ਰੈਲ (ਗੁਰਪ੍ਰੀਤ ਬੱਲ) ਸਥਾਨਕ ਪਟੇਲ ਮੈਮੋਰੀਅਲ ਮੈਨੇਜਮੈਂਟ ਸੁਸਾਇਟੀ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਵੱਲੋਂ ਅੱਜ ਪਟੇਲ ਕਾਲਜ ਵਿਖੇ ਆਪਣਾ ਕਾਰਜ ਸੰਭਾਲ ਲਿਆ ਗਿਆ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਸ. ਗੁਰਿੰਦਰ ਸਿੰਘ ਦੂਆ, ਵਾਈਸ ਪ੍ਰਧਾਨ ਸ੍ਰੀ. ਰਾਜੇਸ਼ ਆਨੰਦ, ਜਰਨਲ ਸੈਕਟਰੀ ਸ੍ਰੀ. ਸੁਰਿੰਦਰ ਕੌਸ਼ਲ, ਵਿੱਤ ਸੈਕਟਰੀ ਸ੍ਰੀਮਤੀ ਠਾਕਰੀ ਖੁਰਾਨਾ ਤੇ ਸੈਕਟਰੀ ਸ੍ਰੀ. ਵਿਨੇ ਕੁਮਾਰ ਨੇ ਆਪਣਾ ਕਾਰਜਭਾਲ ਸੰਭਾਲਿਆ। ਇਸ ਮੌਕੇ ਨਵੇਂ ਅਹੁਦੇਦਾਰਾਂ ਨੂੰ ਜ਼ਿੰਮੇਵਾਰੀ ਸੌਂਪਣ ਲਈ ਸਾਬਕਾ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ ਸ੍ਰੀ. ਪੀ. ਸੀ. ਭਟੇਜਾ, ਸ੍ਰੀ. ਮਹਿੰਦਰ ਸਹਿਗਲ, ਸ੍ਰੀਮਤੀ ਅਨੀਤਾ ਚਾਵਲਾ ਸਮੇਤ ਪ੍ਰਬੰਧਕੀ ...

ਸਾਬਕਾ ਕੈਦੀ ਲੜੇਗਾ ਸੰਗਰੂਰ ਤੋਂ ਐਮ.ਪੀ. ਚੋਣ

Tuesday, April 2 2019 07:14 AM
ਧੂਰੀ, 2 ਅਪਰੈਲ (ਰਾਜੇਸ਼ਵਰ ਪਿੰਟੂ) 2005 ਵਿੱਚ 22 ਸਾਲ ਦੀ ਉਮਰ ਵਿੱਚ ਕਤਲ ਕੇਸ 'ਚ ਜੇਲ 'ਚ ਸਾਢੇ 7 ਸਾਲ ਦੀ ਕੈਦ ਕੱਟਣ ਵਾਲੇ ਧਰਮ ਸਿੰਘ ਧਾਲੀਵਾਲ ਰਾਜੋਮਾਜਰਾ ਨੂੰ ਜੈ ਜਵਾਨ ਜੈ ਕਿਸਾਨ ਪਾਰਟੀ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਪਣਾ ਉਮੀਦਵਾਰ ਐਲਾਨਦਿਆਂ ਚੋਣ ਮੈਦਾਨ 'ਚ ਉਤਾਰ ਦਿੱਤਾ ਹੈ। ਕੈਦੀ ਤੋਂ ਸਿਆਸਤ ਦੀਆਂ ਪੌੜੀਆਂ ਚੜਦਿਆਂ ਭਾਵੇਂ ਉਨ੍ਹਾਂ ਵੱਲੋਂ ਹਾਲੇ ਤੱਕ ਕੋਈ ਵੀ ਛੋਟੀ ਵੱਡੀ ਚੋਣ ਨਹੀਂ ਲੜੀ, ਪਰ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਪ੍ਰਧਾਨ ਬਲਜੀਤ ਸਿੰਘ ਔਲਖ ਨੇ ਆਪਣੀ ਪਾਰਟੀ ਦੇ ਸੂਬਾਈ ਆਗੂ ਧਰਮ ਸਿੰਘ ਧਾਲੀਵਾਲ ਰਾਜੋਮਾਜਰਾ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ...

ਭਾਜਪਾ ਵੱਲੋਂ ਐੱਸ.ਸੀ. ਮੋਰਚੇ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ

Tuesday, April 2 2019 07:13 AM
ਧੂਰੀ, 2 ਅਪਰੈਲ (ਰਾਜੇਸ਼ਵਰ ਪਿੰਟੂ) ਭਾਰਤੀਯ ਜਨਤਾ ਪਾਰਟੀ ਮੰਡਲ ਧੂਰੀ ਦੀ ਮੀਟਿੰਗ ਭੁਪੇਸ਼ ਜਿੰਦਲ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਐੱਸ.ਸੀ. ਮੋਰਚੇ ਦੀਆਂ ਨਿਯੁਕਤੀਆ ਕੀਤੀਆਂ ਗਈਆਂ, ਇਸ ਮੀਟਿੰਗ ਵਿੱਚ ਐੱਸ.ਸੀ. ਵਿੰਗ ਦੇ ਜਿਲ੍ਹਾ ਪ੍ਰਧਾਨ ਹਰਭਾਗ ਸਿੰਘ ਅਤੇ ਜਨਰਲ ਸਕੱਤਰ ਹਾਕਮ ਸਿੰਘ ਨੇ ਸ਼ਿਰਕਤ ਕਰਦਿਆਂ ਸ਼ੰਕਰ ਕੁਮਾਰ ਧੂਰੀ ਨੂੰ ਪ੍ਰਧਾਨ, ਮਨਿੰਦਰ ਸਿੰਘ ਮੀਤ ਪ੍ਰਧਾਨ, ਹਰੀਸ਼ ਕੁਮਾਰ ਮੀਤ ਪ੍ਰਧਾਨ, ਬਲਜਿੰਦਰ ਸਿੰਘ ਜਨਰਲ ਸਕੱਤਰ, ਰਮਨ ਕੁਮਾਰ ਸਕੱਤਰ, ਅਜੈ ਕੁਮਾਰ ਸਕੱਤਰ, ਕੁਲਵਿੰਦਰ ਸਿੰਘ ਜਨਰਲ ਸਕੱਤਰ, ਰਿੰਕੂ ਨੁੰ ਖਜਾਨਚੀ ਚੁਣਿਆ ਗਿਆ। ਇਸ ਮੌਕੇ ਰਾਜੀਵ ਕੁਮਾਰ, ਮਨੀ ਵਰਮਾ, ਤੇਜਿੰਦਰ ਸਿੰਘ, ਨਿਤੀਨ...

ਬੱਚਾ ਬਦਲਣ ਦਾ ਵਿਵਾਦ: ਮੈਡੀਕਲ ਬੋਰਡ ਵੱਲੋਂ ਪੋਸਟਮਾਰਟਮ ਕਰਨ ਤੋਂ ਨਾਂਹ

Tuesday, April 2 2019 06:37 AM
ਐੱਸ.ਏ.ਐੱਸ. ਨਗਰ (ਮੁਹਾਲੀ), ਸਥਾਨਕ ਸਰਕਾਰੀ ਹਸਪਤਾਲ, ਫੇਜ਼-6 ਵਿੱਚ ਜਣੇਪੇ ਤੋਂ ਬਾਅਦ ਨਵਜੰਮਿਆ ਬੱਚਾ ਬਦਲਣ ਦਾ ਦੋਸ਼ ਲਾਉਣ ਵਾਲੇ ਪਿੰਡ ਸੋਹਾਣਾ ਦੇ ਪਰਿਵਾਰ ਦੀ ਤਸੱਲੀ ਅਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਪੁਲੀਸ ਡੀਐੱਨਏ ਟੈਸਟ ਕਰਵਾਏਗੀ ਅਤੇ ਫੋਰੈਂਸਿਕ ਜਾਂਚ ਲਈ ਨਵਜੰਮੇ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਭਲਕੇ ਮੰਗਲਵਾਰ ਨੂੰ ਮੈਡੀਕਲ ਕਾਲਜ ਪਟਿਆਲਾ ਵਿੱਚ ਕਰਵਾਇਆ ਜਾਵੇਗਾ। ਹਾਲਾਂਕਿ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਨ ਲਈ ਸਰਕਾਰੀ ਹਸਪਤਾਲ ਮੁਹਾਲੀ ਦੇ ਬੱਚਿਆਂ ਦੇ ਡਾਕਟਰ ਦੀ ਅਗਵਾਈ ਹੇਠ ਬਣੇ ਤਿੰਨ ਡਾਕਟਰਾਂ ਦੇ ਮੈਡੀਕਲ ਬੋਰਡ ਨੇ ਤਕਨੀਕੀ ਕਾਰਨਾਂ ਕਰ ਕੇ ਅੱਜ ਪੋਸਟਮਾਰਟਮ ਕਰਨ ਤੋਂ ਨਾਂਹ ਕਰ ਦਿੱਤੀ। ਜਾਂਚ ਅਧਿਕਾਰੀ...

ਮੁਹਾਲੀ-ਖਰੜ ਸੜਕ ’ਤੇ ਉਸਾਰੀਆਂ ਢਾਹੁਣ ਦਾ ਕੰਮ ਜਾਰੀ

Friday, March 29 2019 07:06 AM
ਖਰੜ, ਮੁਹਾਲੀ ਤੋਂ ਖਰੜ ਤੱਕ ਉਸਾਰੀ ਅਧੀਨ ਫਲਾਈਓਵਰ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਅੱਜ ਪ੍ਰਸ਼ਾਸਨ ਵੱਲੋਂ ਪੁਲੀਸ ਦੀ ਸਹਾਇਤਾ ਨਾਲ ਉਸਾਰੀਆਂ ਢਾਹੁਣ ਦਾ ਕੰਮ ਜਾਰੀ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਇਸ ਸਬੰਧੀ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਿਆ ਗਿਆ ਸੀ ਇਸ ਫਲਾਈਓਵਰ ਦੀ ਉਸਾਰੀ ਵਿੱਚ 89 ਅਜਿਹੇ ਢਾਂਚੇ ਹਨ, ਜਿਨ੍ਹਾਂ ਦੀਆਂ ਮੁਆਵਜ਼ਾ ਰਕਮਾਂ ਪ੍ਰਸ਼ਾਸਨ ਕੋਲ ਜਮ੍ਹਾਂ ਹੋਇਆਂ ਨੂੰ ਕਾਫੀ ਸਮਾਂ ਹੋ ਚੁੱਕਿਆ ਹੈ ਪਰ ਅਜੇ ਤੱਕ ਇਹ ਉਸਾਰੀਆਂ ਢਾਹੀਆਂ ਨਹੀਂ ਗਈਆਂ ਹਨ। ਇਨ੍ਹਾਂ 89 ਢਾਂਚਿਆਂ ਵਿੱਚੋਂ ਦੋ ਦਿਨਾਂ ਦੌਰਾਨ 25 ਦੇ ਕਰੀਬ ਸਟਚਰਕਰ ਹੀ ਢਾਹੇ ਜਾ ਚੁੱਕੇ ਹਨ ਅਤੇ ਬਾਕੀ ਢਾਂਚੇ ਕਿਸੇ...

ਆਧੁਨਿਕ ਸਹੂਲਤਾਂ ਵਾਲੀਆਂ ਐਂਬੂਲੈਂਸਾਂ ਧੂੜ ਫਕਣ ਲਈ ਮਜਬੂਰ

Friday, March 29 2019 07:05 AM
ਐਸ.ਏ.ਐਸ. ਨਗਰ (ਮੁਹਾਲੀ), ਪੰਜਾਬ ਸਰਕਾਰ ਦੀ ਕਥਿਤ ਢਿੱਲ ਮੱਠ ਕਾਰਨ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਸਹੂਲਤ ਲਈ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਐਂਬੂਲੈਂਸ ਗੱਡੀਆਂ ਵੰਡਣ ਤੋਂ ਰਹਿ ਗਈਆਂ ਹਨ। ਆਧੁਨਿਕ ਸਹੂਲਤਾਂ ਨਾਲ ਲੈਸ ਦਰਜਨਾਂ ਐਂਬੂਲੈਂਸਾਂ ਗੱਡੀਆਂ ਪਿਛਲੇ ਦੋ ਮਹੀਨਿਆਂ ਤੋਂ ਇੱਥੋਂ ਦੇ ਸਰਕਾਰੀ ਹਸਪਤਾਲ ਫੇਜ਼-6 ਵਿੱਚ ਖੜ੍ਹੀਆਂ ਹਨ। ਹੁਣ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਾਬਤਾ ਲਾਗੂ ਹੋਣ ਕਾਰਨ ਸਰਕਾਰੀ ਹਸਪਤਾਲਾਂ ਨੂੰ ਇਨ੍ਹਾਂ ਐਂਬੂਲੈਂਸਾਂ ਲਈ ਦੋ ਮਹੀਨੇ ਹੋਰ ਉਡੀਕ ਕਰਨੀ ਪਵੇਗੀ। ਮੇਅਰ ਧੜੇ ਦੇ ਕੌਂਸਲਰ ਆਰਪੀ ਸ਼ਰਮਾ ਨੇ ਕਿਹਾ ਕਿ ਜੇਕਰ ਇਹ ਐਂਬੂਲੈਂਸ ਗੱਡੀਆਂ ਤੁਰੰਤ ਨਹੀਂ ਵੰਡੀਆਂ ਗਈਆਂ ਤਾਂ ਇਨ...

ਟਿਕਟ ਮਿਲੀ ਤਾਂ ਜਿੱਤ ਲਗਪਗ ਤੈਅ: ਪਵਨ ਬਾਂਸਲ

Friday, March 29 2019 07:05 AM
ਚੰਡੀਗੜ੍ਹ, ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਇਸ ਵਾਰ ਨਾ ਮੋਦੀ ਲਹਿਰ ਹੈ ਤੇ ਨਾ ਹੀ ਆਮ ਆਦਮੀ ਪਾਰਟੀ ਦਾ ਉਭਾਰ ਹੈ। ਇਸ ਲਈ ਉਨ੍ਹਾਂ ਦੀ ਜਿੱਤ ਲਈ ਰਸਤਾ ਲਗਪਗ ਸਾਫ ਹੈ। ਚਾਰ ਵਾਰ ਸੰਸਦ ਮੈਂਬਰ ਰਹੇ ਅਤੇ ਚੰਡੀਗੜ੍ਹ ਤੋਂ ਕਾਂਗਰਸ ਦੀ ਟਿਕਟ ਦੇ ਮੁੱਖ ਦਾਅਵੇਦਾਰ ਸ੍ਰੀ ਬਾਂਸਲ ਨੇ ਕਿਹਾ ਕਿ 2014 ਦੀਆਂ ਚੋਣਾਂ ਹਾਰਨ ਦੇ ਦੋ ਮੁੱਖ ਕਾਰਨ ਸਨ। ਪਹਿਲਾ ਕਾਰਨ ਉਸ ਵੇਲੇ ਨਰਿੰਦਰ ਮੋਦੀ ਦੇ ਹੱਕ ਵਿਚ ਲਹਿਰ ਸੀ। ਦੂਸਰਾ ਚੰਡੀਗੜ੍ਹ ਵਿਚ ‘ਆਪ’ ਦਾ ਉਭਾਰ ਸੀ ਅਤੇ ‘ਆਪ’ ਉਮੀਦਵਾਰ ਗੁਲ ਪਨਾਗ ਨੂੰ 1.08 ਲੱਖ ਵੋਟਾਂ ਮਿਲੀਆਂ ਸਨ ਜਿਸ ਕਾਰਨ ਉਹ ਮਹਿਜ਼ 1.21 ਲੱਖ ਵੋਟਾਂ ਤਕ ਸੀਮਤ ਰਹਿ...

ਸਫ਼ਾਈ ਰੈਂਕਿੰਗ ’ਚ ਨਿਘਾਰ ਦਾ ਮਾਮਲਾ ਨਿਗਮ ਮੀਟਿੰਗ ’ਚ ਗੂੰਜਿਆ

Friday, March 29 2019 07:04 AM
ਚੰਡੀਗੜ੍ਹ, ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਅੱਜ ਹੋਈ ਮੀਟਿੰਗ ਹੰਗਾਮੇਭਰੀ ਰਹੀ ਜਿਸ ਕਾਰਨ ਮੀਟਿੰਗ ਨੂੰ ਮੁਅੱਤਲ ਕਰ ਦਿੱਤਾ ਗਿਆ। ਮੀਟਿੰਗ ਦੌਰਾਨ ‘ਸਵੱਛਤਾ ਸਰਵੇਖਣ-2019’ ਵਿੱਚ ਸ਼ਹਿਰ ਦੀ ਰੈਕਿੰਗ ਤੀਸਰੇ ਤੋਂ 20ਵੇਂ ਸਥਾਨ ਉੱਤੇ ਆਉਣ ਦੇ ਮਾਮਲੇ ’ਤੇ ਨਿਗਮ ਵਿੱਚ ਹਾਕਮ ਧਿਰ ਦੇ ਕੌਂਸਲਰ ਆਪਸ ਵਿੱਚ ਹੀ ਖਹਿਬੜਦੇ ਰਹੇ। ਇਸ ਮਾਮਲੇ ਸਬੰਧੀ ਚਲ ਰਹੀ ਚਰਚਾ ਉਸ ਵੇਲੇ ਬਹਿਸ ਵਿੱਚ ਬਦਲ ਗਈ ਜਦੋਂ ਭਾਜਪਾ ਦੇ ਬਾਗੀ ਕੌਂਸਲਰ ਸਤੀਸ਼ ਕੈਂਥ ਨੇ ਸਫਾਈ ਰੈਕਿੰਗ ਵਿੱਚ ਗਿਰਾਵਟ ਦੀ ਵਜ੍ਹਾ ਜਾਨਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਡੰਪਿੰਗ ਗਰਾਊਂਡ ਵਿੱਚ ਸੁਧਾਰ ਅਤੇ ਸ਼ਹਿਰ ਵਾਸੀਆਂ ਨੂੰ 24 ਘੰਟੇ ਜਲ ਸਪਲਾਈ ਨੂੰ ਲੈ ਕੇ ਕੀਤੇ ਗਏ ਵਾਅਦਿਆ...

ਸਿਹਤ ਵਿਭਾਗ ਨੇ ਸ਼ੱਕੀ ਨਕਲੀ ਪਨੀਰ ਤੇ ਕਰੀਮ ਦੇ ਸੈਂਪਲ ਭਰੇ

Wednesday, March 27 2019 09:46 AM
ਮੁਕੇਰੀਆਂ, ਚੋਣ ਕਮਿਸ਼ਨ ਵਲੋਂ ਨਿਯੁਕਤ ਉਡਣ ਦਸਤਿਆਂ ਦੀ ਚੌਕਸੀ ਨਾਲ ਸਿਹਤ ਵਿਭਾਗ ਨੇ ਅੱਜ ਨੌਸ਼ਹਿਰਾ ਪੱਤਣ ਪੁਲ ਕੋਲੋਂ ਗੁਰਦਾਸਪੁਰ ਵਲੋਂ ਆਉਂਦੇ 3 ਵਾਹਨਾਂ ਨੂੰ ਰੋਕ ਕੇ ਕਰੀਬ 6 ਕੁਇੰਟਲ ਸ਼ੱਕੀ ਨਕਲੀ ਪਨੀਰ ਤੇ 70 ਕਿਲੋ ਕਰੀਮ ਕਬਜ਼ੇ ਵਿਚ ਲਿਆ ਹੈ। ਪਨੀਰ ਅਤੇ ਕਰੀਮ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ। ਇਹ ਕਾਰਵਾਈ ਸਿਹਤ ਵਿਭਾਗ ਦੇ ਇੰਸਪੈਕਟਰ ਰਮਨ ਵਿਰਦੀ, ਏ.ਡੀ.ਓ. ਕਮਲਦੀਪ ਸਿੰਘ, ਏਈਓ ਅਨੁਪਮ ਡੋਗਰਾ, ਏਐਸਆਈ ਰਾਜਪਾਲ ਅਤੇ ਏਐਸਆਈ ਦਿਲਦਾਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਕੀਤੀ ਹੈ। ਫੜਿਆ ਪਨੀਰ ਸ਼ੱਕੀ ਮੰਨਿਆ ਜਾ ਰਿਹਾ ਹੈ, ਪਰ ਇਹ ਸਾਮਾਨ ਸੈਂਪਲ ਭਰਨ ਉਪਰੰਤ ਸਿਹਤ ਅਧਿਕਾਰੀਆਂ ਨੇ ਖੁੱਲ੍ਹੇ ਵਿੱਚ ਵੇਚਣ ਲਈ ਛ...

ਸੜਕ ਹਾਦਸਿਆਂ ਵਿੱਚ ਦੋ ਹਲਾਕ

Wednesday, March 27 2019 09:44 AM
ਭਿੱਖੀਵਿੰਡ, ਇਥੇ ਕਸਬਾ ਘਰਿਆਲਾ ਨਜ਼ਦੀਕ ਮੋਟਰਸਾਈਕਲ ਖੜੇ ਟਰੱਕ ਨਾਲ ਟਕਰਾ ਗਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਤਕਰੀਬਨ ਦਸ ਵਜੇ ਦੇ ਕਰੀਬ ਸ਼ੰਮੀ ਪੁੱਤਰ ਭੋਲਾ ਰਾਮ ਵਾਸੀ ਵਾਰਡ ਨੰਬਰ 1 ਪੱਟੀ ਮੋਟਰਸਾਈਕਲ ’ਤੇ ਘਰਿਆਲੇ ਤੋਂ ਪੱਟੀ ਵੱਲ ਨੂੰ ਜਾ ਰਿਹਾ ਸੀ ਕਿਪਿੰਡ ਧਿੰਗਾਣਾ ਨਜ਼ਦੀਕ ਸੜਕ ’ਤੇ ਖੜ੍ਹੇ ਟਿੱਪਰ ਟਰਾਲੇ ਨਾਨ ਟਕਰਾ ਗਿਆ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਸਥਾਨਕ ਲੋਕਾਂ ਨੇ ਦੱਸਿਆ ਕਿ ਮੋਟਰਸਾਈਕਲ ਦੀ ਰਫ਼ਤਾਰ ਤੇਜ਼ ਸੀ ਜਿਸ ਕਾਰਨ ਹਾਦਸਾ ਵਾਪਰਿਆ। ਸਦਰ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਲ...

ਰਿਸ਼ਵਤਖੋਰ ਹੌਲਦਾਰ ਨੂੰ ਪੰਜ ਸਾਲ ਦੀ ਸਜ਼ਾ

Wednesday, March 27 2019 06:24 AM
ਚੰਡੀਗੜ੍ਹ, ਸੀਬੀਆਈ ਦੀ ਅਦਾਲਤ ਵੱਲੋਂ ਲਗਪਗ ਸਾਢੇ ਚਾਰ ਸਾਲ ਪਹਿਲਾਂ ਇੱਕ ਆਟੋ ਚਾਲਕ ਤੋਂ ਰਿਸ਼ਵਤ ਲੈਣ ਵਾਲੇ ਕੇਸ ਦੀ ਸੁਣਵਾਈ ਕਰਦਿਆਂ ਅੱਜ ਰਿਸ਼ਵਤਖੋਰ ਹੌਲਦਾਰ ਪਰਮਜੀਤ ਸਿੰਘ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਦੱਸਣਯੋਗ ਹੈ ਕਿ ਸਤੰਬਰ 2014 ਵਿਚ ਸੀਬੀਆਈ ਨੇ ਖਰੜ ਦੇ ਵਸਨੀਕ ਆਟੋ ਚਾਲਕ ਨਰੋਤਮ ਦੀ ਸ਼ਿਕਾਇਤ ਉਤੇ ਹੌਲਦਾਰ ਪਰਮਜੀਤ ਸਿੰਘ ਨੂੰ ਟਰੈਪ ਲਗਾ ਕੇ ਇੱਕ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਨਰੋਤਮ ਦਾ ਦੋਸ਼ ਸੀ ਕਿ ਉਕਤ ਹੌਲਦਾਰ ਚੰਡੀਗੜ੍ਹ ਵਿਚ ਆਪਣਾ ਆਟੋ ਚਲਾਉਣ ਸਬੰਧੀ ਮਹੀਨਾਵਾਰ ਪੈਸਿਆਂ ਦੀ ਮੰਗ ਕਰ ਰਿਹਾ ਸੀ। ਪ੍ਰੇਸ਼ਾਨ ਹੋਏ ਨਰੋਤਮ ਨੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਸੀ ਜਿਸ ਦੌਰਾਨ ਉ...

ਕਿਰਨ ਖ਼ੇਰ ਵਿਕਾਸ ਕਰਨ ’ਚ ਨਾਕਾਮ ਰਹੀ: ਬਾਂਸਲ

Wednesday, March 27 2019 06:24 AM
ਚੰਡੀਗੜ੍ਹ, ਚੰਡੀਗੜ੍ਹ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਦੋਸ਼ ਲਾਇਆ ਕਿ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਚੰਡੀਗੜ੍ਹ ਦਾ ਵਿਕਾਸ ਕਰਨ ਤੋਂ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ ਅਤੇ ਉਹ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਕੱਢ ਸਕੀ। ਸ੍ਰੀ ਬਾਂਸਲ ਅਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਿਥੇ ਮੋਦੀ ਸਰਕਾਰ ਨੂੰ ਗਰੀਬਾਂ ਦੀ ਦੁਸ਼ਮਣ ਦੱਸਿਆ ਉਥੇ ਕਿਰਨ ਖੇਰ ਦੀ ਕਾਰਗੁਜ਼ਾਰੀ ਉਪਰ ਵੀ ਕਈ ਸਵਾਲ ਖੜ੍ਹੇ ਕੀਤੇ। ਸ੍ਰੀ ਬਾਂਸਲ ਨੇ ਦੋਸ਼ ਲਾਇਆ ਕਿ ਕਿਰਨ ਖੇਰ ਇਕ ਅਜਿਹੀ ਸੰਸਦ ਮੈਂਬਰ ਸਿੱਧ ਹੋਈ ਹੈ, ਜੋ ਲੋਕਾਂ ਦੇ ਸਮਝਾਉਣ ’...

ਗੱਤਾ ਫੈਕਟਰੀ ਨੂੰ ਅੱਗ ਲੱਗੀ

Wednesday, March 27 2019 06:23 AM
ਐਸ.ਏ.ਐਸ. ਨਗਰ (ਮੁਹਾਲੀ), ਇੱਥੋਂ ਦੇ ਸਨਅਤੀ ਖੇਤਰ ਫੇਜ਼-8ਬੀ ਵਿੱਚ ਸਥਿਤ ਗੱਤਾ ਫੈਕਟਰੀ ਵਿੱਚ ਮੰਗਲਵਾਰ ਸਵੇਰੇ ਭਿਆਨਕ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਪ੍ਰੰਤੂ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਸਵਾ 6 ਕੁ ਵਜੇ ਸੰਚਿਤ ਇੰਡਸਟਰੀ ਨਾਮੀ ਗੱਤਾ ਫੈਕਟਰੀ ਦੇ ਕਰਮਚਾਰੀਆਂ ਨੇ ਧੂੰਆਂ ਨਿਕਲਦਾ ਦੇਖਿਆ ਅਤੇ ਉਨ੍ਹਾਂ ਨੇ ਤੁਰੰਤ ਫੈਕਟਰੀ ਮਾਲਕ ਤੇਜਿੰਦਰ ਬਾਂਸਲ ਨੂੰ ਇਤਲਾਹ ਦਿੱਤੀ। ਫੈਕਟਰੀ ਵਿੱਚ ਗੱਤੇ ਦੇ ਡੱਬੇ ਤਿਆਰ ਕੀਤੇ ਜਾਂਦੇ ਹਨ ਅਤੇ ਇੱਥੇ ਪ੍ਰਿੰਟਿੰਗ ਪ੍ਰੈੱਸ ਦਾ ਵੀ ਕੰਮ ਹੁੰਦਾ ਹੈ। ਉਨ੍ਹਾਂ ਤੁਰੰਤ ਮੁਹਾਲੀ ਫਾਇਰ ਬ੍ਰਿਗੇਡ...

200 ਗ੍ਰਾਮ ਹੈਰੋਇਨ ਸਣੇ ਚਾਰ ਮੁਲਜ਼ਮ ਗ੍ਰਿਫ਼ਤਾਰ

Friday, March 22 2019 06:09 AM
ਡੇਰਾਬੱਸੀ, ਸੀਆਈਏ ਸਟਾਫ ਮੁਬਾਰਿਕਪੁਰ ਨੇ 200 ਗ੍ਰਾਮ ਹੈਰੋਇਨ ਸਮੇਤ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਹ ਮੁਲਜ਼ਮ ਕਾਰ ਵਿੱਚ ਹੈਰੋਇਨ ਦੀ ਖੇਪ ਲੈ ਕੇ ਆ ਰਹੇ ਸਨ ਤੇ ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਤਰਲੋਚਨ ਸਿੰਘ, ਵਿਨੈ ਠਾਕੁਰ, ਦਵਿੰਦਰ ਸਿੰਘ ਅਤੇ ਪੁਨੀਤ ਕੁਮਾਰ ਵਾਸੀਅਨ ਕਾਲਕਾ ਵਜੋਂ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਇੰਸਪੈਕਟਰ ਬਿਕਰਮਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਸੀਆਈਏ ਸਟਾਫ ਮੁਬਾਰਿਕਪੁਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਦਿੱਲੀ ਤੋਂ ਹੈਰੋਇਨ ਦੀ ਖੇਪ ਲੈ ਕੇ ਸਵਿਫ਼ਟ ਕਾਰ ਵਿੱਚ ਆ ਰਹੇ ਹਨ। ਸੂਚਨਾ ਦੇ ਆਧਾਰ ’ਤੇ ਰਾਮਗੜ੍ਹ ਰੋਡ ’ਤੇ ਨਾਕਾਬੰਦੀ ਕਰ ...