Arash Info Corporation

News: ਰਾਜਨੀਤੀ

ਤਿਵਾੜੀ ਨੇ ਪਵਨ ਬਾਂਸਲ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ

Friday, April 19 2019 06:47 AM
ਚੰਡੀਗੜ੍ਹ, 19 ਅਪਰੈਲ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਚੰਡੀਗੜ੍ਹ ਤੋਂ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਦੀ ਪਿੱਠ ’ਤੇ ਆ ਗਏ ਹਨ। ਅੱਜ ਸ੍ਰੀ ਤਿਵਾੜੀ ਨੇ ਸ੍ਰੀ ਬਾਂਸਲ, ਸਾਬਕਾ ਸੰਸਦ ਮੈਂਬਰ ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਫਤਿਹਗੜ੍ਹ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨਾਲ ਇਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਂਸਲ ਦੀਆਂ ਸਿਫਤਾਂ ਦੇ ਪੁੱਲ ਬੰਨ੍ਹੇ। ਸ੍ਰੀ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਦਾ ਬਾਂਸਲ ਪਰਿਵਾਰ ਨਾਲ ਪੁਰਾਣਾ ਰਿਸ਼ਤਾ ਹੈ ਅਤੇ ਉਹ ...

ਕਾਂਗਰਸ ਤੇ ਭਾਜਪਾ ਨੂੰ ਸਬਕ ਸਿਖਾਉਣਗੇ ਚੰਡੀਗੜ੍ਹ ਵਾਸੀ: ਅਵਿਨਾਸ਼ ਸ਼ਰਮਾ

Tuesday, April 16 2019 06:38 AM
ਚੰਡੀਗੜ੍ਹ, 16 ਅਪਰੈਲ ‘ਚੰਡੀਗੜ੍ਹ ਦੀ ਆਵਾਜ਼’ ਪਾਰਟੀ ਦੇ ਮੋਢੀ ਤੇ ਉਮੀਦਵਾਰ ਅਵਿਨਾਸ਼ ਸਿੰਘ ਸ਼ਰਮਾ ਨੇ ਦਾਅਵਾ ਕੀਤਾ ਕਿ ਇਸ ਵਾਰ ਲੋਕ ਸਭਾ ਚੋਣਾਂ ’ਚ ਚੰਡੀਗੜ੍ਹ ਦੇ ਲੋਕਾਂ ਨੇ ਕਾਂਗਰਸ ਤੇ ਭਾਜਪਾ ਨੂੰ ਸਬਕ ਸਿਖਾਉਣ ਤੇ ਤੀਸਰੇ ਬਦਲ ਵਜੋਂ ਨਵੇਂ ਚਿਹਰੇ ਦੇ ਤੌਰ ’ਤੇ ਉਨ੍ਹਾਂ (ਅਵਿਨਾਸ਼) ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ। ਸ੍ਰੀ ਸ਼ਰਮਾ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ, ਸੰਸਦ ਮੈਂਬਰ ਤੇ ਭਾਜਪਾ ਦੀ ਸੰਭਾਵੀ ਉਮੀਦਵਾਰ ਕਿਰਨ ਖੇਰ, ਸਾਬਕਾ ਸੰਸਦ ਮੈਂਬਰ ਸਤਪਾਲ ਜੈਨ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੇ ਇਥੇ...

ਵਿਦਿਆਰਥੀਆਂ ਵੱਲੋਂ ਵੀਸੀ ਦਫ਼ਤਰ ਅੱਗੇ ਮੁਜ਼ਾਹਰਾ

Tuesday, April 16 2019 06:37 AM
ਚੰਡੀਗੜ੍ਰ, 16 ਅਪਰੈਲ ਵਿਦਿਆਰਥੀ ਕੌਂਸਲ ਵੱਲੋਂ ਆਪਣੀਆਂ ਮੰਗਾਂ ਸਬੰਧੀ ਅੱਜ ਪੰਜਾਬ ਯੂਨੀਵਰਸਿਟੀ ’ਚ ਉਪ ਕੁਲਪਤੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਡੀਨ ਵਿਦਿਆਰਥੀ ਭਲਾਈ ਵੱਲੋਂ ਵੀਰਵਾਰ ਨੂੰ ਮੰਗਾਂ ਸਬੰਧੀ ਮੀਟਿੰਗ ਕਰਨ ਦਾ ਭਰੋਸਾ ਦਿੱਤੇ ਜਾਣ ਮਗਰੋਂ ਪ੍ਰਦਰਸ਼ਨ ਖ਼ਤਮ ਕੀਤਾ ਗਿਆ। ਕੌਂਸਲ ਦੇ ਮੀਤ ਪ੍ਰਧਾਨ ਦਲੇਰ ਸਿੰਘ ਦੀ ਅਗਵਾਈ ’ਚ ਕੀਤੇ ਪ੍ਰਦਰਸ਼ਨ ਦੌਰਾਨ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਾਬਕਾ ਜੁਆਇੰਟ ਸੈਕਟਰੀ ਤੇ ਵਿਦਿਆਰਥੀ ਜਥੇਬੰਦੀ ਆਈ.ਐਸ.ਏ ਦੇ ਆਗੂ ਕਰਣ ਰੰਧਾਵਾ ਵੱਲੋਂ ਕੀਤੀਆਂ ਮੰਗਾਂ ਪਿਛਲੇ ਸਮੇਂ ਦੌਰਾਨ ਮੰਨ ਲਈਆਂ ਗਈਆਂ ਸਨ ਪਰ ਅਜੇ ਤੱਕ ਉਨ੍ਹਾਂ ਨੂੰ ਪੂਰਾ ਕਰਨ ਲਈ ਕੰਮ...

ਬ੍ਰਿਟੀਸ਼ ਸਰਕਾਰ ਜਲਿਆਂਵਾਲਾ ਬਾਗ ਕਤਲੇਆਮ ਦੀ ਮੁਆਫੀ ਮੰਗ ਕੇ ਆਪਣੀ ਜਿੰਮੇਵਾਰੀ ਨਿਭਾਏ: ਜੀ.ਕੇ.

Tuesday, April 16 2019 06:18 AM
ਨਵੀਂ ਦਿੱਲੀ (16 ਅਪ੍ਰੈਲ 2019): ਜਲਿਆਂਵਾਲਾ ਬਾਗ ਕਤਲੇਆਮ ਲਈ ਮਾਫੀ ਮੰਗਣਾ ਬ੍ਰਿਟੀਸ਼ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ। ਕਿਉਂਕਿ ਜਨਰਲ ਡਾਇਰ ਨੇ ਇਹ ਕਤਲੇਆਮ ਆਪਣੀ ਮਰਜੀ ਨਾਲ ਨਹੀਂ ਸਗੋਂ ਬ੍ਰਿਟੀਸ਼ ਹੁਕੂਮਤ ਦੇ ਆਦੇਸ਼ ਦੇ ਤਹਿਤ ਹੀ ਕੀਤਾ ਹੋਵੇਗਾ। ਇਹ ਵਿਚਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬ੍ਰਿਟੀਸ਼ ਸਦਨ ਹਾਉਸ ਆਫ ਲਾਰਡਸ ਵਿੱਚ ਆਪਣੇ ਭਾਸ਼ਣ ਤੋਂ ਬਾਅਦ ਬਿਆਨ ਕੀਤੇ। ਜੀ.ਕੇ. ਨੇ ਕਿਹਾ ਕਿ ਜਲਿਆਂਵਾਲਾ ਬਾਗ ਕਤਲੇਆਮ ਭਾਰਤੀ ਆਜ਼ਾਦੀ ਅੰਦੋਲਨ ਦੀ ਧੁਰੀ ਸੀ। ਦਰਅਸਲ ਬ੍ਰਿਟੀਸ਼ ਸਰਕਾਰ ਇਸ ਕਤਲੇਆਮ ਤੋਂ ਪੰਜਾਬੀਆਂ ਨੂੰ ਡਰਾਉਣਾ ਚਾਹੁੰਦੀ ਸੀ। ਪਰ ਇਸ ਕਤਲੇਆਮ...

ਇਮੀਗਰੇਸ਼ਨ ਕੰਪਨੀਆਂ ਦੀ ਪੜਤਾਲ ਲਈ ਮੁਹਾਲੀ ਪੁਲੀਸ ਨੇ ਵਿੱਢੀ ਵੱਡੀ ਮੁਹਿੰਮ

Tuesday, April 16 2019 06:17 AM
ਐਸ.ਏ.ਐਸ. ਨਗਰ, 16 ਅਪ੍ਰੈਲ 2019: ਐਸ.ਏ.ਐਸ. ਨਗਰ ਪੁਲਿਸ ਨੇ ਅੱਜ ਵੱਡੀ ਪੱਧਰ 'ਤੇ ਕਾਰਵਾਈ ਕਰਦਿਆਂ 50 ਇਮੀਗਰੇਸ਼ਨ ਕੰਪਨੀਆਂ ਦੇ ਰਿਕਾਰਡ ਦੀ ਜਾਂਚ-ਪੜਤਾਲ ਕੀਤੀ। ਇੱਥੇ ਜਾਰੀ ਪ੍ਰੈੱਸ ਨੋਟ ਵਿੱਚ ਜ਼ਿਲ•ਾ ਪੁਲਿਸ ਮੁਖੀ ਐਸ.ਏ.ਐਸ. ਨਗਰ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਐਸ.ਏ.ਐਸ. ਨਗਰ ਪੁਲਿਸ ਵੱਲੋਂ ਅੱਜ 20 ਡੀ.ਐਸ.ਪੀਜ਼. ਦੀਆਂ ਵੱਖ-ਵੱਖ ਟੀਮਾਂ ਰਾਹੀਂ 50 ਇਮੀਗਰੇਸ਼ਨ ਕੰਪਨੀਆਂ ਦੇ ਦਫ਼ਤਰਾਂ ਦੇ ਰਿਕਾਰਡ ਦੀ ਜਾਂਚ-ਪੜਤਾਲ ਕੀਤੀ ਗਈ। ਜਾਂਚ ਮਗਰੋਂ ਕਸੂਰਵਾਰ ਪਾਈਆਂ ਜਾਣ ਵਾਲੀਆਂ ਕੰਪਨੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਅੱਗੇ ਦੱਸਿਆ ਕਿ ਇਮੀਗਰੇਸ਼ਨ ਕੰਪਨੀਆਂ ਵੱਲੋਂ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ...

ਪ੍ਰਿਅੰਕਾ ਦੇ ਵਾਰਾਨਸੀ ਤੋਂ ਚੋਣ ਲੜਨ 'ਤੇ ਫ਼ਿਲਹਾਲ ਕੋਈ ਫ਼ੈਸਲਾ ਨਹੀਂ : ਰਾਜੀਵ ਸ਼ੁਕਲਾ

Monday, April 8 2019 06:55 AM
ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਵਾਡਰਾ ਨੂੰ ਵਾਰਾਨਸੀ ਤੋਂ ਚੋਣ ਮੈਦਾਨ ਵਿਚ ਉਤਾਰਨ ਨੂੰ ਲੈ ਕੇ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਇਹ ਕਹਿਣਾ ਹੈ ਸੀਨੀਅਰ ਕਾਂਗਰਸੀ ਆਗੂ ਰਾਜੀਵ ਸ਼ੁਕਲਾ ਦਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਵਿਚ ਪ੍ਰਿਅੰਕਾ ਦੀ ਅਗਵਾਈ ਵਿਚ ਪਾਰਟੀ ਲੋਕ ਸਭਾ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕਰੇਗੀ ਅਤੇ ਸੰਗਠਨ ਮਜ਼ਬੂਤ ਹੋਣ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕਰੇਗੀ। ਪ੍ਰਿਅੰਕਾ ਵਾਰਾਨਸੀ ਤੋਂ ਚੋਣ ਲੜਨ ਦੀਆਂ ਅਟਕਲਾਂ 'ਤੇ ਸ਼ੁਕਲਾ ਨੇ ਕਿਹਾ ਕਿ ਹਾਲੇ ਕੁਝ ਤੈਅ ਨਹੀਂ ਹੈ। ਦਰਅਸਲ, ਕੁਝ ਹਫ਼ਤੇ ਪਹਿਲਾਂ ਚੋਣ ਪ੍ਰਚਾਰ ਦੌਰਾਨ ਜਦੋਂ ਇਕ ਵਿਅਕਤੀ ...

ਲਾਲ ਸਿੰਘ ਹੋਣਗੇ ਲੋਕ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਦੀ ਮੈਨਜਮੈਂਟ ਕਮੇਟੀ ਚੇਅਰਮੈਨ

Friday, April 5 2019 08:35 AM
ਚੰਡੀਗੜ, 5 ਅਪਰੈਲ 2019 (ਪ.ਪ) : ਆਲ ਇੰਡਿਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ) ਨੇ ਆਉਂਦੀਆਂ ਲੋਕ ਸਭਾ ਚੋਣਾ-2019 ਵਾਸਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ. ਪੀ. ਸੀ. ਸੀ) ਦੀ ਚੋਣ ਪ੍ਰਬੰਧਨ ਕਮੇਟੀ ਲਈ ਹੇਠ ਲਿਖੇ ਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੀ.ਪੀ.ਸੀ.ਸੀ ਦੇ ਇਕ ਬੁਲਾਰੇ ਅਨੁਸਾਰ ਇਸ ਕਮੇਟੀ ਦੇ ਪ੍ਰਧਾਨ ਲਾਲ ਸਿੰਘ ਹੋਣਗੇ ਅਤੇ ਇਸ ਦੇ ਹੋਰ ਮੈਂਬਰਾਂ ਵਿੱਚ ਜੋਗਿੰਦਰ ਸਿੰਘ ਮਾਨ, ਪਰਪ੍ਰੀਤ ਕੌਰ ਬਰਾੜ ਅਤੇ ਇਮੂਨਲ ਰਹਿਮਤ ਮਸੀਹ ਸ਼ਾਮਲ ਹਨ। ਕੈਪਟਨ ਸੰਦੀਪ ਸੰਧੂ ਇਸ ਕਮੇਟੀ ਦੇ ਮੈਂਬਰ ਸਕੱਤਰ ਹੋਣਗੇ।...

ਮੁਹਾਲੀ ਵਿੱਚ ਪਾਰਕਾਂ ਦੀ ਹਾਲਤ ਮਾੜੀ

Friday, April 5 2019 08:31 AM
ਐਸਏਐਸ ਨਗਰ (ਮੁਹਾਲੀ), 5 ਅਪਰੈਲ ਮੁਹਾਲੀ ਦੇ ਰਿਹਾਇਸ਼ੀ ਪਾਰਕਾਂ ਦੀ ਹਾਲਤ ਕਾਫੀ ਮਾੜੀ ਹੈ। ਪਾਰਕਾਂ ਵਿੱਚ ਰੁੱਖਾਂ ਦੇ ਸੁੱਕੇ ਪੱਤੇ ਤੇ ਹੋਰ ਕਿਸਮ ਦਾ ਕੂੜਾ ਕਰਕਟ ਅਤੇ ਗੰਦਗੀ ਖਿੱਲਰੀ ਪਈ ਹੈ। ਇਸ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ, ਇਸ ਸਬੰਧੀ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਮੁਹਾਲੀ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਸਬੰਧਤ ਸਟਾਫ਼ ਦੀ ਜਵਾਬ ਤਲਬੀ ਕਰਦਿਆਂ ਪਾਰਕਾਂ ਦੇ ਰੱਖ-ਰਖਾਓ ਨੂੰ ਯਕੀਨੀ ਬਣਾਉਣ ਲਈ ਆਖਿਆ ਹੈ। ਇੱਥੋਂ ਦੇ ਸੈਕਟਰ-70 ਦੇ ਪਾਰਕ ਨੰਬਰ-16 ਦਾ ਕਾਫੀ ਬੁਰਾ ਹਾਲ ਹੈ। ਸ਼ਹਿਰ ਵਾਸੀ ਮਨੋਹਰ ਮੁੰਜਾਲ, ਰਾਜਨ ਮੁੰਜਾਲ, ਅੰਕਿਤ ਕੁਮਾਰ, ਅੰਸ਼ ਨੇ ਦੱਸਿਆ ਕਿ ਇ...

ਕਿਰਨ ਖੇਰ ਤੇ ਸੰਜੇ ਟੰਡਨ ਵੱਲੋਂ ਟਿਕਟ ਲਈ ਚਾਰਾਜੋਈ

Friday, April 5 2019 08:30 AM
ਚੰਡੀਗੜ੍ਹ, 5 ਅਪਰੈਲ ਕਾਂਗਰਸ ਦੀ ਟਿਕਟ ਹਾਸਲ ਕਰਕੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਭਾਵੇਂ ਸੁਰਖਰੂ ਹੋ ਗਏ ਹਨ ਪਰ ਭਾਜਪਾ ਦੀ ਟਿਕਟ ਹਾਸਲ ਕਰਨ ਲਈ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਅਤੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ ਨੇ ਜੁਗਾੜ ਤੇਜ਼ ਕਰ ਦਿੱਤੇ ਹਨ। ਇਕ ਪਾਸੇ ਕਿਰਨ ਖੇਰ ਚੰਡੀਗੜ੍ਹ ਵਾਸੀਆਂ ਦੇ ਸੰਪਰਕ ਵਿਚ ਹੈ, ਦੂਸਰੇ ਪਾਸੇ ਸ੍ਰੀ ਟੰਡਨ ਪਾਰਟੀ ਦੇ ਆਗੂਆਂ ਨਾਲ ਨਿਰੰਤਰ ਰਾਬਤਾ ਬਣਾ ਰਹੇ ਹਨ। ਇਸੇ ਦੌਰਾਨ ਕੁਝ ਸੰਸਥਾਵਾਂ ਰਾਹੀਂ ਉਨ੍ਹਾਂ ਨੂੰ ਟਿਕਟ ਦੇਣ ਲਈ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਸਿਫਾਰਸ਼ੀ ਪੱਤਰ ਵੀ ਭੇਜੇ ਰਹੇ ਹਨ। ਦੱਸਣਯੋਗ ਹੈ ਕਿ ਕਿਰਨ ਖੇਰ ਤੇ ਸੰਜੇ ਟੰਡਨ ਆਪਣੀਆਂ ਸਰਗਰਮੀਆਂ ਦੀ ...

ਨਿਗਮ ਨੇ ਪ੍ਰਾਪਰਟੀ ਟੈਕਸ ਤੋਂ 50.58 ਕਰੋੜ ਕਮਾਏ

Friday, April 5 2019 08:30 AM
ਚੰਡੀਗੜ੍ਹ, 5 ਅਪਰੈਲ ਚੰਡੀਗੜ੍ਹ ਨਗਰ ਨਿਗਮ ਨੇ 31 ਮਾਰਚ ਨੂੰ ਸਮਾਪਤ ਹੋਏ ਵਿੱਤੀ ਵਰ੍ਹੇ 2018-19 ਵਿੱਚ ਰਿਹਾਇਸ਼ੀ ਅਤੇ ਵਪਾਰਕ ਅਦਾਰਿਆਂ ਤੋਂ ਪ੍ਰਾਪਰਟੀ ਟੈਕਸ ਰਾਹੀਂ 50 ਕਰੋੜ 58 ਲੱਖ ਰੁਪਏ ਦੀ ਕਮਾਈ ਕੀਤੀ ਹੈ। ਇਹ ਰਕਮ ਨਿਗਮ ਵਲੋਂ 50 ਕਰੋੜ ਰੁਪਏ ਦੇ ਮਿੱਥੇ ਗਏ ਟੀਚੇ ਨਾਲੋਂ 58 ਲੱਖ ਰੁਪਏ ਵੱਧ ਹੈ। ਸ਼ਹਿਰ ਵਿੱਚ 40138 ਰਿਹਾਇਸ਼ੀ ਅਤੇ 17027 ਵਪਾਰਕ ਇਕਾਈਆਂ ਹਨ, ਜਿਨ੍ਹਾਂ ’ਤੇ ਪ੍ਰਾਪਰਟੀ ਟੈਕਸ ਲਾਗੂ ਹੁੰਦਾ ਹੈ। ਨਿਗਮ ਵਲੋਂ ਇਕੱਤਰ ਇਸ ਪ੍ਰਾਪਰਟੀ ਟੈਕਸ ਵਿੱਚ ਡਿਫਾਲਟਰਾਂ ’ਤੇ ਲਗਾਏ 25 ਫ਼ੀਸਦੀ ਜੁਰਮਾਨੇ ਸਮੇਤ 12 ਫ਼ੀਸਦੀ ਵਿਆਜ ਦੀ ਰਕਮ ਵੀ ਸ਼ਾਮਲ ਹੈ। ਦੱਸਣਯੋਗ ਹੈ ਕਿ ਵਿੱਤੀ ਮੰਦੀ ਦੀ ਮਾਰ ਸਹਿ ਰਹੀ ਨਗਰ ਨਿਗਮ...

ਟਰੈੱਵਲ ਏਜੰਟ ਦਫ਼ਤਰ ਨੂੰ ਤਾਲਾ ਲਗਾ ਕੇ ਫ਼ਰਾਰ

Thursday, April 4 2019 06:58 AM
ਐਸਏਐਸ ਨਗਰ (ਮੁਹਾਲੀ) 4 ਅਪਰੈਲ, ਇੱਥੋਂ ਦੇ ਫੇਜ਼-11 ਸਥਿਤ ਟਰੈਵਲ ਏਜੰਟ ਆਪਣਾ ਦਫ਼ਤਰ ਬੰਦ ਕਰਕੇ ਫਰਾਰ ਹੋ ਗਿਆ। ਇਸ ਗੱਲ ਉਸ ਸਮੇਂ ਪਤਾ ਲੱਗਾ ਜਦੋਂ ਪੀੜਤ ਵਿਅਕਤੀ ਰੂਟੀਨ ਵਿੱਚ ਆਪਣੀ ਫਾਈਲ ਦਾ ਸਟੇਟਸ ਪਤਾ ਕਰਨ ਟਰੈਵਲ ਏਜੰਟ ਦੇ ਦਫ਼ਤਰ ਵਿੱਚ ਪਹੁੰਚੇ। ਉਨ੍ਹਾਂ ਦੇਖਿਆ ਏਜੰਟ ਦਾ ਦਫ਼ਤਰ ਬੰਦ ਪਿਆ ਸੀ। ਪੀੜਤ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਏਜੰਟ ਫਰਾਰ ਹੋ ਗਿਆ ਹੈ। ਉਧਰ, ਫੇਜ਼-11 ਦੇ ਥਾਣੇ ਵਿੱਚ ਅੱਜ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪੀੜਤ ਵਿਅਕਤੀਆਂ ਕੇ ਮੰਗ ਕੀਤੀ ਕਿ ਵਿਦੇਸ ਭੇਜਣ ਦੇ ਨਾਂ ’ਤੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਕੇ ਦਫ਼ਤਰ ਬੰਦ ਕਰਕੇ ਫਰਾਰ ਹੋਏ ਟਰੈਵਲ ਏਜੰਟ ਦੇ...

ਸਟਰੀਟ ਵੈਂਡਰਜ਼ ਨੂੰ ਖਾਣੇ ਦੀ ਸ਼ੁੱਧਤਾ ਬਾਰੇ ਕੀਤਾ ਜਾਵੇਗਾ ਜਾਗਰੂਕ

Thursday, April 4 2019 06:58 AM
ਚੰਡੀਗੜ੍ਹ, 4 ਅਪਰੈਲ ਪੀਜੀਆਈ ਦੇ ਕਮਿਊਨਿਟੀ ਮੈਡੀਸਨ ਅਤੇ ਐੱਸਪੀਐਚ ਵਿਭਾਗ ਅਤੇ ਨਗਰ ਨਿਗਮ ਚੰਡੀਗੜ੍ਹ ਨੇ ਸਾਂਝਾ ਉੱਦਮ ਕਰਦਿਆਂ ਇਕ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ ਜਿਸ ਦਾ ਮਕਸਦ ਗਲੀਆਂ ਵਿਚ ਖਾਣ-ਪੀਣ ਦਾ ਸਾਮਾਨ ਵੇਚਣ ਵਾਲਿਆਂ ਨੂੰ ਸ਼ੁੱਧ ਖਾਣਾ ਵੇਚਣ ਲਈ ਜਾਗਰੂਕ ਕੀਤਾ ਜਾਵੇਗਾ। ਇਸ ਪ੍ਰਾਜੈਕਟ ਨੂੰ ਸ਼ੁਰੂ ਕਰਵਾਉਣ ਸਬੰਧੀ ਅੱਜ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਨਿਗਮ ਕਮਿਸ਼ਨਰ ਕੇ.ਕੇ. ਯਾਦਵ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ‘ਸਟਰੀਟ ਫੂਡ ਵੈਂਡਰਜ਼ ਹਾਈਜੀਨ ਕਿੱਟ’ ਦਾ ਉਦਘਾਟਨ ਵੀ ਕੀਤਾ। ਸ੍ਰੀ ਯਾਦਵ ਨੇ ਕਿਹਾ ਕਿ ਵਿਭਾਗ ਦਾ ਮੰਨਣਾ ਹੈ ਕਿ ਸਟਰੀਟ ਵੈਂਡਰਜ਼ ਵੀ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਇਸ ਪ੍ਰੋਜੈਕਟ ...

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਜਬਰ-ਜਨਾਹ

Thursday, April 4 2019 06:57 AM
ਐਸਏਐਸ ਨਗਰ (ਮੁਹਾਲੀ), 4 ਅਪਰੈਲ ਭਗਤਾ ਭਾਈਕਾ ਦੇ ਵਸਨੀਕ ਵੱਲੋਂ ਮੋਗਾ ਵਾਸੀ ਜਾਣਕਾਰ ਮਹਿਲਾ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 10 ਮਹੀਨੇ ਤੱਕ ਮੁਹਾਲੀ ਵਿੱਚ ਪੀਜੀ ਵਜੋਂ ਰੱਖ ਕੇ ਸਰੀਰਕ ਸ਼ੋਸ਼ਣ ਅਤੇ ਕੁੱਟਮਾਰ ਕਰਨ ਦੇ ਦੋਸ਼ ਤਹਿਤ ਮੁਹਾਲੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਮਹਿਲਾ ਇਸ ਵੇਲੇ ਸਰਕਾਰੀ ਹਸਪਤਾਲ ਬਠਿੰਡਾ ਵਿੱਚ ਜ਼ੇਰੇ ਇਲਾਜ ਹੈ। ਪੀੜਤ ਮਹਿਲਾ ਨੇ ਮੁਹਾਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਦੋ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਅਤੇ ਉਹ ਆਪਣੇ ਪਤੀ ਦੇ ਨਾਲ ਰਹਿ ਰਹੀ ਸੀ। ਮਹਿਲਾ ਅਨੁਸਾਰ 11 ਮਹੀਨੇ ਪਹਿਲਾਂ ਗੁਰਮੀਤ ਸਿੰਘ ਬਬਲਾ ਵਾਸੀ ਰਾਮੁੂਵਾਲਾ ਥਾਣਾ ਭਗਤਾ ਭਾਈਕਾ (ਜੋ ...

ਲੱਖਾਂ ਰੁਪਏ ਦੇ ਨਕਲੀ ਨੋਟਾਂ ਸਣੇ ਪੰਜ ਗ੍ਰਿਫ਼ਤਾਰ

Thursday, April 4 2019 06:53 AM
ਪਟਨਾ, 4 ਅਪ੍ਰੈਲ- ਬਿਹਾਰ ਦੇ ਸਾਰਨ ਜ਼ਿਲ੍ਹੇ ਦੇ ਬਨਿਆਪੁਰ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਭਖੁਰਾ ਭਿਠੀ ਤੋਂ ਪੁਲਿਸ ਨੇ 5 ਲੱਖ, 23 ਹਜ਼ਾਰ ਰੁਪਏ ਦੇ ਨਕਲੀ ਨੋਟਾਂ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਪਿੰਡ 'ਚ ਸਥਿਤ ਇੱਕ ਟਿਕਾਣੇ 'ਤੇ ਬੀਤੀ ਰਾਤ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਮੌਕੇ ਤੋਂ 5 ਲੱਖ, 23 ਹਜ਼ਾਰ ਰੁਪਏ ਦੇ ਜਾਅਲੀ ਨੋਟ, ਪ੍ਰਿੰਟਰ, ਪੇਪਰ ਆਦਿ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਇਸ ਸੰਬੰਧ 'ਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਲੋਕਾਂ ਨੇ ਦੱਸਿਆ ਕਿ ਜਾਅਲੀ ਨੋ...

ਪਟੇਲ ਮੈਮੋਰੀਅਲ ਮੈਨੇਜਮੈਂਟ ਸੁਸਾਇਟੀ ਨੇ ਸੰਭਾਲਿਆ ਕਾਰਜ

Tuesday, April 2 2019 07:17 AM
ਰਾਜਪੁਰਾ 2 ਅਪ੍ਰੈਲ (ਗੁਰਪ੍ਰੀਤ ਬੱਲ) ਸਥਾਨਕ ਪਟੇਲ ਮੈਮੋਰੀਅਲ ਮੈਨੇਜਮੈਂਟ ਸੁਸਾਇਟੀ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਵੱਲੋਂ ਅੱਜ ਪਟੇਲ ਕਾਲਜ ਵਿਖੇ ਆਪਣਾ ਕਾਰਜ ਸੰਭਾਲ ਲਿਆ ਗਿਆ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਸ. ਗੁਰਿੰਦਰ ਸਿੰਘ ਦੂਆ, ਵਾਈਸ ਪ੍ਰਧਾਨ ਸ੍ਰੀ. ਰਾਜੇਸ਼ ਆਨੰਦ, ਜਰਨਲ ਸੈਕਟਰੀ ਸ੍ਰੀ. ਸੁਰਿੰਦਰ ਕੌਸ਼ਲ, ਵਿੱਤ ਸੈਕਟਰੀ ਸ੍ਰੀਮਤੀ ਠਾਕਰੀ ਖੁਰਾਨਾ ਤੇ ਸੈਕਟਰੀ ਸ੍ਰੀ. ਵਿਨੇ ਕੁਮਾਰ ਨੇ ਆਪਣਾ ਕਾਰਜਭਾਲ ਸੰਭਾਲਿਆ। ਇਸ ਮੌਕੇ ਨਵੇਂ ਅਹੁਦੇਦਾਰਾਂ ਨੂੰ ਜ਼ਿੰਮੇਵਾਰੀ ਸੌਂਪਣ ਲਈ ਸਾਬਕਾ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ ਸ੍ਰੀ. ਪੀ. ਸੀ. ਭਟੇਜਾ, ਸ੍ਰੀ. ਮਹਿੰਦਰ ਸਹਿਗਲ, ਸ੍ਰੀਮਤੀ ਅਨੀਤਾ ਚਾਵਲਾ ਸਮੇਤ ਪ੍ਰਬੰਧਕੀ ...

ਸਾਬਕਾ ਕੈਦੀ ਲੜੇਗਾ ਸੰਗਰੂਰ ਤੋਂ ਐਮ.ਪੀ. ਚੋਣ

Tuesday, April 2 2019 07:14 AM
ਧੂਰੀ, 2 ਅਪਰੈਲ (ਰਾਜੇਸ਼ਵਰ ਪਿੰਟੂ) 2005 ਵਿੱਚ 22 ਸਾਲ ਦੀ ਉਮਰ ਵਿੱਚ ਕਤਲ ਕੇਸ 'ਚ ਜੇਲ 'ਚ ਸਾਢੇ 7 ਸਾਲ ਦੀ ਕੈਦ ਕੱਟਣ ਵਾਲੇ ਧਰਮ ਸਿੰਘ ਧਾਲੀਵਾਲ ਰਾਜੋਮਾਜਰਾ ਨੂੰ ਜੈ ਜਵਾਨ ਜੈ ਕਿਸਾਨ ਪਾਰਟੀ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਪਣਾ ਉਮੀਦਵਾਰ ਐਲਾਨਦਿਆਂ ਚੋਣ ਮੈਦਾਨ 'ਚ ਉਤਾਰ ਦਿੱਤਾ ਹੈ। ਕੈਦੀ ਤੋਂ ਸਿਆਸਤ ਦੀਆਂ ਪੌੜੀਆਂ ਚੜਦਿਆਂ ਭਾਵੇਂ ਉਨ੍ਹਾਂ ਵੱਲੋਂ ਹਾਲੇ ਤੱਕ ਕੋਈ ਵੀ ਛੋਟੀ ਵੱਡੀ ਚੋਣ ਨਹੀਂ ਲੜੀ, ਪਰ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਪ੍ਰਧਾਨ ਬਲਜੀਤ ਸਿੰਘ ਔਲਖ ਨੇ ਆਪਣੀ ਪਾਰਟੀ ਦੇ ਸੂਬਾਈ ਆਗੂ ਧਰਮ ਸਿੰਘ ਧਾਲੀਵਾਲ ਰਾਜੋਮਾਜਰਾ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ...

ਭਾਜਪਾ ਵੱਲੋਂ ਐੱਸ.ਸੀ. ਮੋਰਚੇ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ

Tuesday, April 2 2019 07:13 AM
ਧੂਰੀ, 2 ਅਪਰੈਲ (ਰਾਜੇਸ਼ਵਰ ਪਿੰਟੂ) ਭਾਰਤੀਯ ਜਨਤਾ ਪਾਰਟੀ ਮੰਡਲ ਧੂਰੀ ਦੀ ਮੀਟਿੰਗ ਭੁਪੇਸ਼ ਜਿੰਦਲ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਐੱਸ.ਸੀ. ਮੋਰਚੇ ਦੀਆਂ ਨਿਯੁਕਤੀਆ ਕੀਤੀਆਂ ਗਈਆਂ, ਇਸ ਮੀਟਿੰਗ ਵਿੱਚ ਐੱਸ.ਸੀ. ਵਿੰਗ ਦੇ ਜਿਲ੍ਹਾ ਪ੍ਰਧਾਨ ਹਰਭਾਗ ਸਿੰਘ ਅਤੇ ਜਨਰਲ ਸਕੱਤਰ ਹਾਕਮ ਸਿੰਘ ਨੇ ਸ਼ਿਰਕਤ ਕਰਦਿਆਂ ਸ਼ੰਕਰ ਕੁਮਾਰ ਧੂਰੀ ਨੂੰ ਪ੍ਰਧਾਨ, ਮਨਿੰਦਰ ਸਿੰਘ ਮੀਤ ਪ੍ਰਧਾਨ, ਹਰੀਸ਼ ਕੁਮਾਰ ਮੀਤ ਪ੍ਰਧਾਨ, ਬਲਜਿੰਦਰ ਸਿੰਘ ਜਨਰਲ ਸਕੱਤਰ, ਰਮਨ ਕੁਮਾਰ ਸਕੱਤਰ, ਅਜੈ ਕੁਮਾਰ ਸਕੱਤਰ, ਕੁਲਵਿੰਦਰ ਸਿੰਘ ਜਨਰਲ ਸਕੱਤਰ, ਰਿੰਕੂ ਨੁੰ ਖਜਾਨਚੀ ਚੁਣਿਆ ਗਿਆ। ਇਸ ਮੌਕੇ ਰਾਜੀਵ ਕੁਮਾਰ, ਮਨੀ ਵਰਮਾ, ਤੇਜਿੰਦਰ ਸਿੰਘ, ਨਿਤੀਨ...

ਬੱਚਾ ਬਦਲਣ ਦਾ ਵਿਵਾਦ: ਮੈਡੀਕਲ ਬੋਰਡ ਵੱਲੋਂ ਪੋਸਟਮਾਰਟਮ ਕਰਨ ਤੋਂ ਨਾਂਹ

Tuesday, April 2 2019 06:37 AM
ਐੱਸ.ਏ.ਐੱਸ. ਨਗਰ (ਮੁਹਾਲੀ), ਸਥਾਨਕ ਸਰਕਾਰੀ ਹਸਪਤਾਲ, ਫੇਜ਼-6 ਵਿੱਚ ਜਣੇਪੇ ਤੋਂ ਬਾਅਦ ਨਵਜੰਮਿਆ ਬੱਚਾ ਬਦਲਣ ਦਾ ਦੋਸ਼ ਲਾਉਣ ਵਾਲੇ ਪਿੰਡ ਸੋਹਾਣਾ ਦੇ ਪਰਿਵਾਰ ਦੀ ਤਸੱਲੀ ਅਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਪੁਲੀਸ ਡੀਐੱਨਏ ਟੈਸਟ ਕਰਵਾਏਗੀ ਅਤੇ ਫੋਰੈਂਸਿਕ ਜਾਂਚ ਲਈ ਨਵਜੰਮੇ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਭਲਕੇ ਮੰਗਲਵਾਰ ਨੂੰ ਮੈਡੀਕਲ ਕਾਲਜ ਪਟਿਆਲਾ ਵਿੱਚ ਕਰਵਾਇਆ ਜਾਵੇਗਾ। ਹਾਲਾਂਕਿ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਨ ਲਈ ਸਰਕਾਰੀ ਹਸਪਤਾਲ ਮੁਹਾਲੀ ਦੇ ਬੱਚਿਆਂ ਦੇ ਡਾਕਟਰ ਦੀ ਅਗਵਾਈ ਹੇਠ ਬਣੇ ਤਿੰਨ ਡਾਕਟਰਾਂ ਦੇ ਮੈਡੀਕਲ ਬੋਰਡ ਨੇ ਤਕਨੀਕੀ ਕਾਰਨਾਂ ਕਰ ਕੇ ਅੱਜ ਪੋਸਟਮਾਰਟਮ ਕਰਨ ਤੋਂ ਨਾਂਹ ਕਰ ਦਿੱਤੀ। ਜਾਂਚ ਅਧਿਕਾਰੀ...

ਮੁਹਾਲੀ-ਖਰੜ ਸੜਕ ’ਤੇ ਉਸਾਰੀਆਂ ਢਾਹੁਣ ਦਾ ਕੰਮ ਜਾਰੀ

Friday, March 29 2019 07:06 AM
ਖਰੜ, ਮੁਹਾਲੀ ਤੋਂ ਖਰੜ ਤੱਕ ਉਸਾਰੀ ਅਧੀਨ ਫਲਾਈਓਵਰ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਅੱਜ ਪ੍ਰਸ਼ਾਸਨ ਵੱਲੋਂ ਪੁਲੀਸ ਦੀ ਸਹਾਇਤਾ ਨਾਲ ਉਸਾਰੀਆਂ ਢਾਹੁਣ ਦਾ ਕੰਮ ਜਾਰੀ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਇਸ ਸਬੰਧੀ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਿਆ ਗਿਆ ਸੀ ਇਸ ਫਲਾਈਓਵਰ ਦੀ ਉਸਾਰੀ ਵਿੱਚ 89 ਅਜਿਹੇ ਢਾਂਚੇ ਹਨ, ਜਿਨ੍ਹਾਂ ਦੀਆਂ ਮੁਆਵਜ਼ਾ ਰਕਮਾਂ ਪ੍ਰਸ਼ਾਸਨ ਕੋਲ ਜਮ੍ਹਾਂ ਹੋਇਆਂ ਨੂੰ ਕਾਫੀ ਸਮਾਂ ਹੋ ਚੁੱਕਿਆ ਹੈ ਪਰ ਅਜੇ ਤੱਕ ਇਹ ਉਸਾਰੀਆਂ ਢਾਹੀਆਂ ਨਹੀਂ ਗਈਆਂ ਹਨ। ਇਨ੍ਹਾਂ 89 ਢਾਂਚਿਆਂ ਵਿੱਚੋਂ ਦੋ ਦਿਨਾਂ ਦੌਰਾਨ 25 ਦੇ ਕਰੀਬ ਸਟਚਰਕਰ ਹੀ ਢਾਹੇ ਜਾ ਚੁੱਕੇ ਹਨ ਅਤੇ ਬਾਕੀ ਢਾਂਚੇ ਕਿਸੇ...

ਆਧੁਨਿਕ ਸਹੂਲਤਾਂ ਵਾਲੀਆਂ ਐਂਬੂਲੈਂਸਾਂ ਧੂੜ ਫਕਣ ਲਈ ਮਜਬੂਰ

Friday, March 29 2019 07:05 AM
ਐਸ.ਏ.ਐਸ. ਨਗਰ (ਮੁਹਾਲੀ), ਪੰਜਾਬ ਸਰਕਾਰ ਦੀ ਕਥਿਤ ਢਿੱਲ ਮੱਠ ਕਾਰਨ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਸਹੂਲਤ ਲਈ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਐਂਬੂਲੈਂਸ ਗੱਡੀਆਂ ਵੰਡਣ ਤੋਂ ਰਹਿ ਗਈਆਂ ਹਨ। ਆਧੁਨਿਕ ਸਹੂਲਤਾਂ ਨਾਲ ਲੈਸ ਦਰਜਨਾਂ ਐਂਬੂਲੈਂਸਾਂ ਗੱਡੀਆਂ ਪਿਛਲੇ ਦੋ ਮਹੀਨਿਆਂ ਤੋਂ ਇੱਥੋਂ ਦੇ ਸਰਕਾਰੀ ਹਸਪਤਾਲ ਫੇਜ਼-6 ਵਿੱਚ ਖੜ੍ਹੀਆਂ ਹਨ। ਹੁਣ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਾਬਤਾ ਲਾਗੂ ਹੋਣ ਕਾਰਨ ਸਰਕਾਰੀ ਹਸਪਤਾਲਾਂ ਨੂੰ ਇਨ੍ਹਾਂ ਐਂਬੂਲੈਂਸਾਂ ਲਈ ਦੋ ਮਹੀਨੇ ਹੋਰ ਉਡੀਕ ਕਰਨੀ ਪਵੇਗੀ। ਮੇਅਰ ਧੜੇ ਦੇ ਕੌਂਸਲਰ ਆਰਪੀ ਸ਼ਰਮਾ ਨੇ ਕਿਹਾ ਕਿ ਜੇਕਰ ਇਹ ਐਂਬੂਲੈਂਸ ਗੱਡੀਆਂ ਤੁਰੰਤ ਨਹੀਂ ਵੰਡੀਆਂ ਗਈਆਂ ਤਾਂ ਇਨ...