ਮਹਿੰਗਾ ਹੋਇਆ ਸੋਨਾ ਤੇ ਚਾਂਦੀ, ਇੱਕ ਦਿਨ ਵਿੱਚ ਵੱਡਾ ਉਛਾਲ ਦਰਜ

ਮਹਿੰਗਾ ਹੋਇਆ ਸੋਨਾ ਤੇ ਚਾਂਦੀ, ਇੱਕ ਦਿਨ ਵਿੱਚ ਵੱਡਾ ਉਛਾਲ ਦਰਜ

ਸਰਾਫਾ ਬਾਜ਼ਾਰ ਵਿੱਚ ਵੀਰਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ। 24 ਕੈਰੇਟ ਸੋਨੇ ਦੀ ਕੀਮਤ ਵਿੱਚ 377 ਰੁਪਏ ਦਾ ਇਜ਼ਾਫਾ ਹੋਇਆ, ਜਿਸ ਨਾਲ 10 ਗ੍ਰਾਮ ਸੋਨੇ ਦੀ ਕੀਮਤ 1.51 ਲੱਖ ਰੁਪਏ ਦੇ ਅੰਕੜੇ ਤੋਂ ਉੱਪਰ ਪਹੁੰਚ ਗਈ। ਇਸੇ ਦੌਰਾਨ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਵੱਡਾ ਉਛਾਲ ਦੇਖਣ ਨੂੰ ਮਿਲਿਆ। ਚਾਂਦੀ 2,318 ਰੁਪਏ ਮਹਿੰਗੀ ਹੋ ਕੇ 2.51 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ। ਸਾਲ 2026 ਦੌਰਾਨ ਹੁਣ ਤੱਕ ਸੋਨੇ ਦੀ ਕੀਮਤ ਵਿੱਚ ਕੁੱਲ 18 ਹਜ਼ਾਰ ਰੁਪਏ ਦਾ ਵਾਧਾ ਹੋ ਚੁੱਕਾ ਹੈ। 31 ਦਸੰਬਰ 2025 ਨੂੰ 10 ਗ੍ਰਾਮ ਸੋਨੇ ਦੀ ਕੀਮਤ 1.33 ਲੱਖ ਰੁਪਏ ਸੀ, ਜੋ ਹੁਣ ਵੱਧ ਕੇ 1.51 ਲੱਖ ਰੁਪਏ ਹੋ ਗਈ ਹੈ। ਉੱਥੇ ਹੀ ਚਾਂਦੀ ਦੀ ਕੀਮਤ ਵਿੱਚ ਵੀ ਇਸ ਸਾਲ ਲਗਾਤਾਰ ਤੇਜ਼ੀ ਬਣੀ ਹੋਈ ਹੈ। 31 ਦਸੰਬਰ 2025 ਨੂੰ ਚਾਂਦੀ 2.30 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ’ਤੇ ਸੀ, ਜੋ ਹੁਣ ਵਧ ਕੇ 2.51 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਚੁੱਕੀ ਹੈ। ਇਸ ਤਰ੍ਹਾਂ ਚਾਂਦੀ ਵਿੱਚ ਇਸ ਸਾਲ ਕਰੀਬ 19 ਹਜ਼ਾਰ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਸਰਾਫਾ ਕਾਰੋਬਾਰੀਆਂ ਅਨੁਸਾਰ ਕੀਮਤਾਂ ਵਿੱਚ ਇਹ ਵਾਧਾ ਬਾਜ਼ਾਰ ਵਿੱਚ ਵਧਦੀ ਮੰਗ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਕੀਮਤੀ ਧਾਤਾਂ ਵਿੱਚ ਆ ਰਹੀ ਮਜ਼ਬੂਤੀ ਕਾਰਨ ਦੇਖਿਆ ਜਾ ਰਿਹਾ ਹੈ।