ਸੀ.ਪੀ.ਆਈ.ਐਮ.ਐਲ ਲਿਬਰੇਸ਼ਨ ਅਤੇ ਆਰ ਐਮਪੀਆਈ ਵੱਲੋਂ ਦਿੱਤੇ ਸੂਬਾ ਪੱਧਰੀ ਸੱਦੇ ਦੇ ਤਹਿਤ ਮੋਦੀ ਸਰਕਾਰ ਕਾਰਪੋਰੇਟ ਪੱਖੀ ਨੀਤੀਆਂ ਸਾਮਰਾਜੀਆਂ ਦੀ ਦਲਾਲੀ ਲਗਾਤਾਰ ਗਏ ਵਿੱਚ ਹੋ ਰਿਹਾ ਵਾਧਾ।
- ਪੰਜਾਬ
- (Asia/Kolkata)
( ਜੁਗਰਾਜ ਸਿੰਘ ਚਹਿਲ )ਸੀ.ਪੀ.ਆਈ.ਐਮ.ਐਲ. ਲਿਬਰੇਸ਼ਨ ਅਤੇ ਆਰ ਐਮਪੀਆਈ ਵੱਲੋਂ ਦਿੱਤੇ ਸੂਬਾ ਪੱਧਰੀ ਸੱਦੇ ਦੇ ਤਹਿਤ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ, ਸਾਮਰਾਜੀਆਂ ਦੀ ਦਲਾਲੀ ਲਗਾਤਾਰ ਮਹਿੰਗਾਈ ਵਿੱਚ ਹੋ ਰਿਹਾ ਵਾਧਾ ਅਤੇ ਪੇਪਰ ਲੀਕ ਮਾਮਲਿਆਂ ਤੇ ਲੱਖਾਂ ਨੌਜਵਾਨਾਂ ਦਾ ਭਵਿੱਖ ਖ਼ਰਾਬ ਕਰਨ ਤੇ ਹੱਕ ਮੰਗਦੇ ਮਜਦੂਰਾਂ ਨੂੰ ਜੇਲ੍ਹਾਂ ਚ ਡੱਕਣ ਖਿਲਾਫ਼ ਕੀਤੀ ਗਯੀ।। ਇਸ ਰੈਲੀ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਗੁਰਨਾਮ ਸਿੰਘ ਭਿਖੀ , ਸੀਪੀਆਈਐਮਐਲ ਲਿਬਰੇਸ਼ਨ ਦੇ ਜ਼ਿਲ੍ਹਾ ਮੈਂਬਰ ਕਾਮਰੇਡ ਧਰਮਪਾਲ ਨੀਟਾ ਦਿਨੇਸ਼ ਸੋਨੀ ਤੋਂ ਇਲਾਵਾ ਕਿਸਾਨ ਯੂਨੀਅਨ ਦੇ ਆਗੂ ਬਿੰਦਰ ਸਿੰਘ ਅਜੈਬ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਅੰਡਾਨੀ ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦਾ ਸਭ ਕੁਝ ਲੁਟਾਉਣ ਵਾਲੀਆਂ ਨੀਤੀਆਂ ਕਾਰਨ ਤੇ ਦੇਸ਼ ਦੇ ਸਾਡੇ ਭਾਈਵਾਲ ਮੁਲਕਾਂ ਨਾਲ ਈਰਾਨ , ਰੂਸ ਬੰਗਾਲ,ਵਿਗਾੜਨ ਤੇ ਸਾਮਰਾਜੀਆਂ ਦੀ ਚਮਚਾਗਿਰੀ ਕਾਰਨ ਅੱਜ ਦੇਸ਼ ਬਹੁਤ ਵੱਡੇ ਸੰਕਟ ਵੱਲ ਧੱਕਿਆ ਜਾ ਰਿਹਾ ਹੈ ਮੋਦੀ ਸਰਕਾਰ ਲਗਾਤਾਰ ਤੇਲਾਂ ਗੈਸਾਂ ਦੇ ਵਿੱਚ ਅਥਾਹ ਵੱਧਦੇ ਕਰ ਰਹੀ ਹੈ। ਇਹ ਸੰਕਟ ਅਜੇ ਹੋਰ ਅੱਗੇ ਵਧਣਾ ਹੈ ਤੇ ਅਣ ਅਲਾਣੀ ਆਰਥਿਕ ਐਮਰਜੈਂਸੀ ਵਰਗਾ ਸੰਕਟ ਲਗਾਤਾਰ ਦੇਸ਼ ਤੇ ਮੋਦੀ ਸਰਕਾਰ ਵੱਲੋਂ ਪਾਇਆ ਜਾ ਰਿਹਾ। ਜਿਸ ਦੇ ਖਿਲਾਫ ਜਨਤਾ ਨੂੰ ਚੁਕੰਨਾ ਹੋ ਕੇ ਸੜਕਾਂ ਤੇ ਆਉਣਾ ਪਵੇਗਾ। ਸਾਡੇ ਦੇਸ਼ ਨੂੰ ਇਰਾਨ ਤੋਂ ਸਸਤੀ ਗੈਸ, ਰੂਸ ਤੋਂ ਤੇਲ ਮਿਲਦਾ ਸੀ। ਅੱਜ ਅਮਰੀਕਾ ਇਜ਼ਰਾਈਲ ਦੀ ਧੋਂਸ ਅੱਗੇ ਉਨ੍ਹਾਂ ਦੀ ਮਰਜੀ ਦੇ ਮੁਲਕਾਂ ਤੋਂ ਮਹਿੰਗੇ ਭਾਅ ਖਰੀਦ ਰਹੇ ਨੇ।ਮੋਦੀ ਸਰਕਾਰ ਦੀਆਂ ਲੋਕਾਂ ਨੂੰ ਧਰਮਾਂ ਤੇ ਹੋਰ ਛੋਟੇ ਮੋਟੇ ਮਤਭੇਦਾਂ ਦੇ ਵਿੱਚ ਵੰਡ ਪਾ ਕੇ ਲੁੱਟਣ ਤੇ ਸਤਾ ਹਥਿਆਉਣ ਦੀਆਂ ਨੀਤੀਆਂ ਤੋਂ ਸੁਚੇਤ ਹੋਣ ਦੀ ਲੋੜ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸਰਕਾਰ ਨੇ ਸਾਮਰਾਜੀਆਂ ਅੱਗੇ ਟੇਕੇ ਹਨ ਉਸਦੇ ਤਹਿਤ ਇਥੋਂ ਦੀ ਖੇਤੀ, ਕਿਸਾਨ ,ਮਜ਼ਦੂਰ, ਆਮ ਕਾਰੋਬਾਰੀ ਤਬਾਹ ਹੋ ਜਾਣਾ। ਸੋ ਇਹਦੇ ਲਈ ਸਾਨੂੰ ਰਾਜਨੀਤਿਕ ਤੌਰ ਤੇ ਸੁਚੇਤ ਹੋ ਕੇ ਭਾਰਤੀ ਜਨਤਾ ਵਰਗੀਆਂ ਪਾਰਟੀਆਂ ਤੇ ਉਹਨਾਂ ਦੀਆਂ ਪਿਛਲੱਗ ਹੋਰ ਧਿਰਾਂ ਨੂੰ ਦੇਸ਼ ਦੀ ਸਤਾ ਤੋਂ ਹਟਾਉਣ ਦੀ ਲੋੜ ਹੈ। ਜਨਤਾ ਦੇ ਸੰਘਰਸ਼ਾਂ ਨੂੰ ਸੜਕਾਂ ਤੇ ਤੇਜ਼ ਕਰਨ ਦੀ ਲੋੜ ਹੈ ਤਾਂ ਕਿ ਇੱਕ ਉਤਸ਼ਾਹ ਇੱਕ ਲੜਾਈ ਇੱਕ ਨਵੇਂ ਵਿਚਾਰ ਦੇਸ਼ ਦੇ ਉੱਪਰ ਆਉਣ ਦੇਸ਼ ਨੂੰ ਲੋਕ ਪੱਕੇ ਤਬਦੀਲੀ ਵੱਲ ਲੈ ਕੇ ਜਾਣ ਪੰਜਾਬ ਦੇ ਵਿੱਚ ਵੀ ਆਉਣ ਵਾਲੀਆਂ ਚੋਣਾਂ ਦੇ ਦੌਰਾਨ ਖੱਬੇ ਪੱਖੀ ਤਾਕਤਾਂ ਅਤੇ ਜਮਹੂਰੀ ਤਾਕਤਾਂ ਨੂੰ ਇੱਕ ਮੁੱਠ ਹੋ ਕੇ ਜਿੱਥੇ ਜਨਤਕ ਸੰਘਰਸ਼ ਕਰਨ ਦੀ ਲੋੜ ਹੈ ਉਥੇ ਨਾਲ ਦੀ ਨਾਲ ਰਾਜਨੀਤਿਕ ਤੌਰ ਤੇ ਇੱਕ ਮੁੱਠ ਹੋ ਕੇ ਅੱਗੇ ਵਧਣ ਦੀ ਜਰੂਰਤ ਹੈ। ਸੀ ਪੀ ਆਈ ਐਮ ਐਲ ਲਿਬਰੇਸ਼ਨ , ਖੱਬੇ ਪੱਖੀ ਮੋਰਚਾ ਤੇ ਜਮਹੂਰੀ ਤਾਕਤਾਂ ਇੱਕਮੁੱਠ ਕਰਕੇ 2027 ਚ ਵਿਧਾਨ ਸਭਾ ਚੋਣਾਂ ਵਿੱਚ ਲੋਕ ਪੱਖੀ ਤਾਕਤ ਮਜਬੂਤ ਕਰਨ ਅਤੇ ਪੰਜਾਬ ਨੂੰ ਭਾਜਪਾ ਮੁਕਤ ਰੱਖਣ ਲਈ ਕੋਸ਼ਿਸ ਕਰੇਗੀ।
Leave a Reply