ਭਾਰਤ–ਨਿਊਜ਼ੀਲੈਂਡ ਦੂਜਾ ਟੀ-20: ਜਿੱਤ ਲਈ ਭਾਰਤ ਨੂੰ 209 ਦੌੜਾਂ ਦੀ ਲੋੜ
- ਖੇਡਾਂ
- (Asia/Kolkata)
ਈਸ਼ਾਨ ਕਿਸ਼ਨ ਨੇ ਪੂਰਾ ਕੀਤਾ ਅਰਧ ਸੈਂਕੜਾ ; ਜਾਣੋ 8 ਓਵਰਾਂ ਬਾਅਦ ਟੀਮ ਇੰਡੀਆ ਦਾ ਸਕੋਰ ਭਾਰਤ ਅਤੇ ਨਿਊਜ਼ੀਲੈਂਡ (Ind Vs NZ) ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੈਚ ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਨੇ ਟੀ-20 ਸੀਰੀਜ਼ ਦੇ ਦੂਜੇ ਮੈਚ ਵਿੱਚ ਭਾਰਤ ਨੂੰ 209 ਦੌੜਾਂ ਦਾ ਟੀਚਾ ਦਿੱਤਾ ਹੈ। ਨਿਊਜ਼ੀਲੈਂਡ ਨੇ 20 ਓਵਰਾਂ ਵਿੱਚ 6 ਵਿਕਟਾਂ ‘ਤੇ 208 ਦੌੜਾਂ ਬਣਾਈਆਂ। ਜਿਸ ਵਿੱਚ ਉਨ੍ਹਾਂ ਦੀ ਤਰਫੋਂ, ਕਪਤਾਨ ਮਿਸ਼ੇਲ ਸੈਂਟਨਰ ਨੇ 27 ਗੇਂਦਾਂ ਵਿੱਚ 47 ਦੌੜਾਂ ਦੀ ਨਾਬਾਦ ਪਾਰੀ ਖੇਡੀ, ਇਸ ਤੋਂ ਇਲਾਵਾ, ਰਚਿਨ ਰਵਿੰਦਰ ਨੇ 44 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵਿਰੁੱਧ ਦੂਜੇ ਟੀ-20 ਮੈਚ ਵਿੱਚ 209 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, 8 ਓਵਰਾਂ ਤੱਕ ਭਾਰਤ ਦਾ ਸਕੋਰ 103/2 ਹੈ। ਈਸ਼ਾਨ ਕਿਸ਼ਨ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਖੇਡ ਰਹੇ ਹਨ। ਈਸ਼ਾਨ ਨੇ 21 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਭਾਰਤੀ ਟੀਮ ਨੂੰ ਸੰਜੂ ਸੈਮਸਨ ਦੇ ਰੂਪ ਵਿੱਚ ਪਹਿਲਾ ਝਟਕਾ ਲੱਗਾ। ਸੰਜੂ ਸੈਮਸਨ 6 ਦੌੜਾਂ ਬਣਾ ਕੇ ਆਊਟ ਹੋਏ ਇਸ ਤੋਂ ਬਾਅਦ ਅਭਿਸ਼ੇਕ ਸ਼ਰਮਾ ਆਪਣਾ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ। ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵਿੱਚ ਦੋ ਬਦਲਾਅ ਕੀਤੇ ਗਏ ਹਨ। ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਗਿਆ ਹੈ। ਅਕਸ਼ਰ ਪਟੇਲ ਸੱਟ ਕਾਰਨ ਨਹੀਂ ਖੇਡ ਰਹੇ ਹਨ। ਹਰਸ਼ਿਤ ਰਾਣਾ ਅਤੇ ਕੁਲਦੀਪ ਯਾਦਵ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਨੇ ਤਿੰਨ ਬਦਲਾਅ ਕੀਤੇ ਹਨ। ਟਿਮ ਸੀਫਰਟ, ਜੇਮਸ ਫੋਕਸ ਅਤੇ ਮੈਟ ਹੈਨਰੀ ਦੀ ਵਾਪਸੀ ਹੋਈ ਹੈ। ਟੀਮ ਇੰਡੀਆ ਨੇ ਇਸ ਸੀਰੀਜ਼ ਦੀ ਸ਼ੁਰੂਆਤ ਸ਼ਾਨਦਾਰ ਢੰਗ ਨਾਲ ਕੀਤੀ, ਜਿਸ ਵਿੱਚ ਉਨ੍ਹਾਂ ਨੇ ਨਾਗਪੁਰ ਵਿੱਚ ਖੇਡੇ ਗਏ ਮੈਚ ਨੂੰ 48 ਦੌੜਾਂ ਨਾਲ ਜਿੱਤ ਕੇ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ। ਭਾਰਤ ਪੰਜ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ।ਦੋਵੇ ਟੀਮਾਂਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਰਿੰਕੂ ਸਿੰਘ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਹਰਸ਼ਿਤ ਰਾਣਾ, ਅਤੇ ਵਰੁਣ ਚੱਕਰਵਰਤੀ। ਨਿਊਜ਼ੀਲੈਂਡ: ਮਿਸ਼ੇਲ ਸੈਂਟਨਰ (ਕਪਤਾਨ), ਟਿਮ ਸੀਫਰਟ, ਡੇਵੋਨ ਕੌਨਵੇ (ਵਿਕਟਕੀਪਰ), ਰਚਿਨ ਰਵਿੰਦਰ, ਡੈਰਿਲ ਮਿਸ਼ੇਲ, ਗਲੇਨ ਫਿਲਿਪਸ, ਮਾਰਕ ਚੈਪਮੈਨ, ਜੈਕ ਫੋਕਸ, ਮੈਟ ਹੈਨਰੀ, ਈਸ਼ ਸੋਢੀ ਅਤੇ ਜੈਕਬ ਡਫੀ।
Leave a Reply