ਪੰਜਾਬ ਵਿੱਚ ਟੈਕਸਟਾਈਲ ਉਦਯੋਗ ਨੂੰ ਬਲ ਦੇਣ ਲਈ Ludhiana ਵਿੱਚ ਐਕਸਪੋਰਟ ਸੈਂਟਰ ਬਣੇਗਾ

ਪੰਜਾਬ ਵਿੱਚ ਟੈਕਸਟਾਈਲ ਉਦਯੋਗ ਨੂੰ ਬਲ ਦੇਣ ਲਈ Ludhiana ਵਿੱਚ ਐਕਸਪੋਰਟ ਸੈਂਟਰ ਬਣੇਗਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਪੰਜਾਬ ਲਈ ਵੱਡਾ ਤੋਹਫ਼ਾ : ਅਸ਼ਵਨੀ ਸ਼ਰਮਾ ਟੈਕਸਟਾਈਲ ਸੈਕਟਰ ਨੂੰ ਮਿਲੇਗੀ ਨਵੀਂ ਰਫ਼ਤਾਰ, ਨਿਰਯਾਤ ਤੇ ਰੁਜ਼ਗਾਰ ਵਿੱਚ ਹੋਵੇਗਾ ਵਾਧਾ ਲੁਧਿਆਣਾ ਵਿੱਚ ਟੈਕਸਟਾਈਲ ਐਕਸਪੋਰਟ ਫੈਸਿਲੀਟੇਸ਼ਨ ਸੈਂਟਰ ਦੀ ਸਥਾਪਨਾ ਨਾਲ ਪੰਜਾਬ ਦੀ ਉਦਯੋਗਿਕ ਤਰੱਕੀ ਨੂੰ ਨਵੀਂ ਰਫ਼ਤਾਰ ਮਿਲੇਗੀ : ਅਸ਼ਵਨੀ ਸ਼ਰਮਾ ਅਸ਼ਵਨੀ ਸ਼ਰਮਾ, ਵਰਕਿੰਗ ਸੂਬਾ ਪ੍ਰਧਾਨ, ਭਾਰਤੀ ਜਨਤਾ ਪਾਰਟੀ ਪੰਜਾਬ ਨੇ ਲੁਧਿਆਣਾ ਵਿੱਚ ਟੈਕਸਟਾਈਲ ਐਕਸਪੋਰਟ ਫੈਸਿਲੀਟੇਸ਼ਨ ਸੈਂਟਰ ਸਥਾਪਿਤ ਕਰਨ ਦੇ ਐਲਾਨ ਲਈ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ “ਪ੍ਰਧਾਨ ਮੰਤਰੀ ਮੋਦੀ ਜੀ ਦੀ ਦੂਰਦਰਸ਼ੀ ਸੋਚ ਅਤੇ ਉਦਯੋਗ ਪ੍ਰਤੀ ਵਚਨਬੱਧਤਾ ਕਾਰਨ ਪੰਜਾਬ ਨੂੰ ਇਹ ਮਹੱਤਵਪੂਰਨ ਤੋਹਫ਼ਾ ਮਿਲਿਆ ਹੈ, ਜੋ ਸੂਬੇ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰੇਗਾ।” ਅਸ਼ਵਨੀ ਸ਼ਰਮਾ ਨੇ ਕਿਹਾ ਕਿ “ਕੇਂਦਰ ਸਰਕਾਰ ਦੀ ਇਹ ਪਹਿਲ ਪੰਜਾਬ ਦੀਆਂ ਇੰਡਸਟਰੀਆਂ ਲਈ ਇੱਕ ਵੱਡਾ ਮੌਕਾ ਸਾਬਤ ਹੋਵੇਗੀ। ਇਸ ਨਾਲ ਸੂਬਾ ਵਿਸ਼ਵ ਟੈਕਸਟਾਈਲ ਨਕਸ਼ੇ ‘ਤੇ ਹੋਰ ਮਜ਼ਬੂਤੀ ਨਾਲ ਉਭਰੇਗਾ ਅਤੇ ਲੁਧਿਆਣਾ ਦੀ ਉਦਯੋਗਿਕ ਪਛਾਣ ਨੂੰ ਨਵੀਂ ਪਹਿਚਾਣ ਮਿਲੇਗੀ।” ਉਨ੍ਹਾਂ ਆਗੇ ਕਿਹਾ ਕਿ “ਪ੍ਰਸਤਾਵਿਤ ਕੇਂਦਰ ਰਾਹੀਂ ਸਥਾਨਕ ਉੱਨ, ਊਨੀ ਅਤੇ ਬੁਣੇ ਹੋਏ ਉਤਪਾਦ ਨਿਰਮਾਤਾਵਾਂ ਨੂੰ ਬਿਹਤਰ ਟੈਸਟਿੰਗ ਸਹੂਲਤਾਂ, ਸਰਲ ਨਿਰਯਾਤ ਪ੍ਰਕਿਰਿਆਵਾਂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਆਸਾਨ ਪਹੁੰਚ ਪ੍ਰਾਪਤ ਹੋਵੇਗੀ, ਜਿਸ ਨਾਲ ਉਤਪਾਦਾਂ ਦੀ ਗੁਣਵੱਤਾ ਅਤੇ ਮੁਕਾਬਲੇ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ।” ਅੰਤ ਵਿੱਚ ਅਸ਼ਵਨੀ ਸ਼ਰਮਾ ਨੇ ਕਿਹਾ ਕਿ “ਇਸ ਮਹੱਤਵਪੂਰਨ ਕਦਮ ਨਾਲ ਪੰਜਾਬ ਦੇ ਨਿਰਯਾਤ ਵਿੱਚ ਵੱਡਾ ਵਾਧਾ ਹੋਵੇਗਾ, ਸੂਬੇ ਦੇ ਮਾਲੀਏ ਨੂੰ ਮਜ਼ਬੂਤੀ ਮਿਲੇਗੀ ਅਤੇ ਨੌਜਵਾਨਾਂ ਲਈ ਵੱਡੇ ਪੱਧਰ ‘ਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਨਾਲ ਹੀ MSME ਖੇਤਰ ਨੂੰ ਨਵੀਂ ਗਤੀ ਮਿਲੇਗੀ ਅਤੇ ਲੁਧਿਆਣਾ ਦੀ ਉਦਯੋਗਿਕ ਪਹਿਚਾਣ ਹੋਰ ਵੀ ਸਸ਼ਕਤ ਹੋਵੇਗੀ।”