ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ (ਜਲੰਧਰ) ਵਿਖੇ ਦੋ-ਰੋਜ਼ਾ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਦੇ ਬੁਨਿਆਦੀ,ਪ੍ਰਭਾਵਸ਼ਾਲੀ ਤੱਥਾਂ ਨੂੰ ਸਮਝਣਾ ਤੇ ਲਿਖਣਾ ਵਿਸ਼ੇ 'ਤੇ ਵਰਕਸ਼ਾਪ ਦਾ ਆਗਾਜ਼

ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ (ਜਲੰਧਰ) ਵਿਖੇ ਦੋ-ਰੋਜ਼ਾ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਦੇ ਬੁਨਿਆਦੀ,ਪ੍ਰਭਾਵਸ਼ਾਲੀ ਤੱਥਾਂ ਨੂੰ ਸਮਝਣਾ ਤੇ ਲਿਖਣਾ ਵਿਸ਼ੇ 'ਤੇ ਵਰਕਸ਼ਾਪ ਦਾ ਆਗਾਜ਼

(ਅਸ਼ੋਕ ਸ਼ਰਮਾ) ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਅੱਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ( ਡਾ.) ਕਰਮਜੀਤ ਸਿੰਘ ਜੀ ਦੀ ਯੋਗ ਅਗਵਾਈ ਅਧੀਨ ਅਤੇ ਡੀਨ ਕਾਲਜ ਵਿਕਾਸ ਕੌਂਸਲ ਪ੍ਰੋਫ਼ੈਸਰ (ਡਾ.) ਸਰੋਜ ਅਰੋੜਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੋ ਦਿਨਾ ਵਰਕਸ਼ਾਪ ਦੀ ਸ਼ੁਰੂਆਤ ਹੋਈ। ਰਾਸ਼ਟਰੀ ਉੱਚ ਸਿੱਖਿਆ ਅਭਿਆਨ (ਰੂਸਾ) ਦੇ ਵਿੱਤੀ ਅਨੁਦਾਨ ਨਾਲ ਅਤੇ ਗੋਲਡਨ ਜੁਬਲੀ ਸੈਂਟਰ ਫ਼ਾਰ ਇੰਟਰਪਿਨਓਰਸ਼ਿਪ ਅਤੇ ਇਨੋਵੇਸ਼ਨ ਦੇ ਸਹਿਯੋਗ ਨਾਲ ਨੇਪਰੇ ਚਾੜ੍ਹੇ ਗਏ ਇਹਨਾਂ ਵਰਕਸ਼ਾਪ ਵਿੱਚ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਦੇ ਬੁਨਿਆਦੀ,ਪ੍ਰਭਾਵਸ਼ਾਲੀ ਤੱਥਾਂ ਨੂੰ ਸਮਝਣਾ ਤੇ ਲਿਖਣਾ ਵਿਸ਼ੇ ਉੱਤੇ ਗੰਭੀਰ ਵਿਚਾਰ ਵਟਾਂਦਰਾ ਹੋਇਆ। ਵਰਕਸ਼ਾਪ ਵਿੱਚ ਭਾਰੀ ਗਿਣਤੀ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਬੁੱਧੀਜੀਵੀਆਂ ਅਤੇ ਇਲਾਕੇ ਦੇ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ।ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਦੀ ਬਣਤਰ ਅਤੇ ਸਾਹਿਤਕ ਰਚਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਯੋਗਿਕ ਤੌਰ ਤੇ ਜਾਣੂ ਕਰਵਾਉਣਾਸੀ।ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਦੇ ਬੁਨਿਆਦੀ,ਪ੍ਰਭਾਵਸ਼ਾਲੀ ਤੱਥਾਂ ਨੂੰ ਸਮਝਣਾ ਤੇ ਲਿਖਣਾ ਵਿਸ਼ੇ ਤੇ ਹੋਏ ਵਰਕਸ਼ਾਪ ਵਿੱਚ ਮੁੱਖ ਵਕਤਾ ਵਜੋਂ ਡਾ.ਰਵਿੰਦਰ ਕੌਰ (ਅਸਿਸਟੈਂਟ ਪ੍ਰੋਫ਼ੈਸਰ ਸੀ.ਡੀ.ਈ ਓ.,ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਅੰਗਰੇਜ਼ੀ ਭਾਸ਼ਾ ਵਿਸ਼ਵ ਪੱਧਰ ਤੇ ਸੰਚਾਰ ਦਾ ਮਜ਼ਬੂਤ ਜ਼ਰੀਆ ਹੈ ਅਤੇ ਅੰਗਰੇਜ਼ੀ ਵਿਆਕਰਣ ਦੀ ਬਣਤਰ ਅਤੇ ਸ਼ਬਦਾਵਲੀ ਦੇ ਮੂਲ ਨਿਯਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਵਿਤਾ,ਨਾਟਕ ਅਤੇ ਨਾਵਲ ਵਰਗੇ ਸਾਹਿਤਿਕ ਰੂਪਾਂ ਦੀ ਮਹੱਤਤਾ ਅਤੇ ਪੜ੍ਹਨ ਦੇ ਵਿਗਿਆਨਿਕ ਤਰੀਕਿਆ ਬਾਰੇ ਜਾਣਕਾਰੀ ਸਾਂਝੀ ਕੀਤੀ।ਵਰਕਸ਼ਾਪ ਦੀ ਸਮਾਪਤੀ ਡਾ.ਯਸ਼ਵੀਰ (ਅਸਿਸਟੈਂਟ ਪ੍ਰੋਫ਼ੈਸਰ ਗੌਰਮੈਂਟ ਕਾਲਜ ਰਾਏਪੁਰ ਰਾਣੀ, ਹਰਿਆਣਾ) ਨੇ ਕੀਤੀ।ਉਨ੍ਹਾਂ ਨੇ ਵਿਦਿਆਰਥੀਆਂ ਨਾਲ ਰੂਬਰੂ ਹੁੰਦੇ ਕਿਹਾਕਿ ਪ੍ਰਯੋਗਿਕ ਵਰਕਸ਼ਾਪ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ,ਸਿਰਜਨਾਤਮਿਕਤਾ,ਰਚਨਾਤਮਿਕਤਾ ਅਤੇ ਸਵੈ- ਨਿਰਭਰਤਾ ਪੈਦਾ ਕਰਦੀਆਂ ਹਨ।ਕਾਲਜ ਦੇ ਪ੍ਰਿੰਸੀਪਲ ਇੰਚਾਰਜ ਸ.ਜਸ਼ਨਜੋਤ ਸਿੰਘ ਜੌਹਲ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਅਜਿਹੀਆਂ ਜਾਣਕਾਰੀ ਭਰਪੂਰ ਵਰਕਸ਼ਾਪ ਵਿਦਿਆਰਥੀਆਂ ਦੀ ਭਾਸ਼ਾਈ ਕੁਸ਼ਲਤਾ ਨੂੰ ਵਧਾਉਣ ਵਿੱਚ ਸਹਾਇਕ ਸਿੱਧ ਹੁੰਦੀਆਂ ਹਨ ਅਤੇ ਭਵਿੱਖ ਉੱਜਵਲ ਤੇ ਸਵੈ-ਨਿਰਭਰ ਬਣਾਉਣਂਦੀਆਂ ਹਨ। ਜਸ਼ਨਜੋਤ ਸਿੰਘ ਜੌਹਲ ਨੇ ਵਰਕਸ਼ਾਪ ਦੀ ਸਫ਼ਲਤਾ ਦਾ ਜ਼ਿਕਰ ਕਰਦੇ ਹੋਏ ਇਲਾਕੇ ਭਰ ਵਿੱਚੋਂ ਆਏ ਬੁੱਧੀਜੀਵੀਆਂ ਅਤੇ ਅਕਾਦਮੀਸ਼ਨਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਦੀ ਦੂਰਅੰਦੇਸ਼ੀ ਅਤੇ ਪ੍ਰਬੰਧਨ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਸਭਨਾਂ ਦਾ ਕੋਟਿ ਕੋਟਿ ਧੰਨਵਾਦ ਕੀਤਾ।