ਧੁੰਦ ਦੀ ਮਾਰ: ਦਿੱਲੀ ਹਵਾਈ ਅੱਡੇ ’ਤੇ 66 ਉਡਾਣਾਂ ਰੱਦ!
- ਦੇਸ਼
- (Asia/Kolkata)
ਘੱਟ ਵਿਜ਼ੀਬਿਲਟੀ ਕਰਕੇ ਮੁਸਾਫ਼ਰ ਪਰੇਸ਼ਾਨ; DGCA ਨੇ ‘ਫੌਗ ਵਿੰਡੋ’ ਐਲਾਨਿਆ
ਮੁੰਬਈ
ਦਿੱਲੀ ਹਵਾਈ ਅੱਡਾ।
ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ, ਜਿਸ ਕਾਰਨ ਅੱਜ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਭਾਰੀ ਅਫ਼ਰਾ-ਤਫ਼ਰੀ ਦੇਖਣ ਨੂੰ ਮਿਲੀ। ਖ਼ਰਾਬ ਮੌਸਮ ਅਤੇ ਘੱਟ ਵਿਜ਼ੀਬਿਲਟੀ (Low Visibility) ਕਰਕੇ ਵੱਖ-ਵੱਖ ਏਅਰਲਾਈਨਾਂ ਵੱਲੋਂ 66 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਰੱਦ ਹੋਈਆਂ 66 ਉਡਾਣਾਂ ਵਿੱਚੋਂ 32 ਆਉਣ ਵਾਲੀਆਂ (Arrivals) ਅਤੇ 34 ਜਾਣ ਵਾਲੀਆਂ (Departures) ਸਨ। ਡੀ.ਜੀ.ਸੀ.ਏ. (DGCA) ਨੇ ਇਸ ਵਾਰ 10 ਦਸੰਬਰ ਤੋਂ 10 ਫਰਵਰੀ ਤੱਕ ਦੇ ਸਮੇਂ ਨੂੰ ਅਧਿਕਾਰਤ ‘ਫੌਗ ਵਿੰਡੋ’ (Fog Window) ਐਲਾਨਿਆ ਹੈ।
ਧੁੰਦ ਦੌਰਾਨ ਉਡਾਣਾਂ ਨੂੰ ਸੁਚਾਰੂ ਰੱਖਣ ਲਈ ਏਅਰਲਾਈਨਾਂ ਲਈ ਅਜਿਹੇ ਪਾਇਲਟਾਂ ਦੀ ਡਿਊਟੀ ਲਗਾਉਣੀ ਲਾਜ਼ਮੀ ਹੈ ਜੋ ਘੱਟ ਵਿਜ਼ੀਬਿਲਟੀ ਵਿੱਚ ਜਹਾਜ਼ ਉਡਾਉਣ ਦੀ ਸਿਖਲਾਈ ਪ੍ਰਾਪਤ ਹਨ।ਦਿੱਲੀ ਤੇ ਐੱਨ ਸੀ ਆਰ ’ਚ ਪ੍ਰਦੂਸ਼ਣ ਘਟਿਆ; ਗਰੈਪ-3 ਦੀਆਂ ਪਾਬੰਦੀਆਂ ਹਟਾਈਆਂ'
ਇਨ੍ਹਾਂ ਨਿਯਮਾਂ ਅਨੁਸਾਰ, ਧੁੰਦ ਵਿੱਚ ਸੁਰੱਖਿਅਤ ਲੈਂਡਿੰਗ ਲਈ ਜਹਾਜ਼ਾਂ ਦਾ CAT-IIIB ਤਕਨੀਕ ਨਾਲ ਲੈਸ ਹੋਣਾ ਜ਼ਰੂਰੀ ਹੈ। ਜਿਸ ਵਿੱਚ Category-III A: ਇਹ ਜਹਾਜ਼ ਨੂੰ 200 ਮੀਟਰ ਦੀ ਵਿਜ਼ੀਬਿਲਟੀ ਵਿੱਚ ਲੈਂਡ ਕਰਨ ਦੀ ਇਜਾਜ਼ਤ ਦਿੰਦੀ ਹੈ। Category-III B: ਇਹ ਬੇਹੱਦ ਆਧੁਨਿਕ ਸਿਸਟਮ ਹੈ, ਜੋ 50 ਮੀਟਰ ਤੋਂ ਵੀ ਘੱਟ ਵਿਜ਼ੀਬਿਲਟੀ ਵਿੱਚ ਜਹਾਜ਼ ਨੂੰ ਸੁਰੱਖਿਅਤ ਉਤਾਰਨ ਵਿੱਚ ਮਦਦ ਕਰਦਾ ਹੈ।
Leave a Reply