Daily Suraj

ਪੰਜਾਬੀ

ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਭਾਸ਼ਣ, ਕਵਿਤਾ ਅਤੇ ਦੇਸ਼-ਭਗਤੀ ਗੀਤ ਮੁਕਾਬਲੇ ਕਰਵਾਏ

01 Aug, 2026 04:14 PM

ਲੌਂਗੋਵਾਲ, (ਜਗਸੀਰ ਸਿੰਘ)- ਆਸ਼ੀਰਵਾਦ ਡੇ-ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਝਾੜੋਂ (ਜ਼ਿਲ੍ਹਾ ਸੰਗਰੂਰ) ਵਿਖੇ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਭਾਸ਼ਣ, ਕਵਿਤਾ ਅਤੇ ਦੇਸ਼-ਭਗਤੀ ਗੀਤ ਮੁਕਾਬਲਿਆਂ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਦੇਸ਼-ਭਗਤੀ, ਰਾਸ਼ਟਰੀ ਚੇਤਨਾ ਅਤੇ ਸ਼ਹੀਦਾਂ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਸੀ। ਸਮਾਗਮ ਦਾ ਆਯੋਜਨ ਸਕੂਲ ਦੇ ਹਾਊਸ ਇੰਚਾਰਜ ਸ੍ਰੀਮਤੀ ਅੰਮ੍ਰਿਤ ਕੌਰ, ਸ੍ਰੀਮਤੀ ਚਰਨਜੀਤ ਕੌਰ ਅਤੇ ਸ੍ਰੀਮਤੀ ਸਰਬਜੀਤ ਕੌਰ ਦੀ ਅਗਵਾਈ ਹੇਠ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ। ਮੰਚ ਸੰਚਾਲਨ ਅਰਸ਼ਪ੍ਰੀਤ ਕੌਰ, ਸੰਜਨਾ ਰਾਣੀ, ਗੁਰਜੋਤ ਸਿੰਘ, ਇੰਦਰਜੀਤ ਸਿੰਘ, ਮਹਿਕਪ੍ਰੀਤ ਕੌਰ ਅਤੇ ਜਸਮੀਤ ਕੌਰ ਵਿਦਿਆਰਥੀਆਂ ਵਲੋਂ ਬਾਖ਼ੂਬੀ ਨਿਭਾਈ ਗਈ। ਜਿਸ ਨਾਲ ਸਮਾਗਮ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਰੌਚਕ ਬਣਿਆ। ਵਿਦਿਆਰਥੀਆਂ ਨੇ ਸ਼ਹੀਦ ਊਧਮ ਸਿੰਘ ਜੀ ਦੇ ਜੀਵਨ, ਬਲੀਦਾਨ ਅਤੇ ਦੇਸ਼-ਪ੍ਰੇਮ ਨੂੰ ਸਮਰਪਿਤ ਪ੍ਰਭਾਵਸ਼ਾਲੀ ਭਾਸ਼ਣ, ਭਾਵਪੂਰਤ ਕਵਿਤਾਵਾਂ ਅਤੇ ਜੋਸ਼ ਭਰੇ ਦੇਸ਼-ਭਗਤੀ ਗੀਤ ਪੇਸ਼ ਕਰਕੇ ਹਾਜ਼ਰੀਨ ਦਾ ਮਨ ਮੋਹ ਲਿਆ। ਮੁਕਾਬਲਿਆਂ ਵਿੱਚ ਨਿਰਣਾਇਕਾਂ ਦੀ ਸੇਵਾ ਸਕੂਲ ਦੇ ਸਮੂਹ ਅਧਿਆਪਕਾਂ ਵੱਲੋਂ ਨਿਭਾਈ ਗਈ। ਉਨ੍ਹਾਂ ਨੇ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਵਿਦਿਆਰਥੀਆਂ ਦੀ ਪ੍ਰਸਤੁਤੀ ਦਾ ਮੁਲਾਂਕਣ ਕੀਤਾ। ਇਨ੍ਹਾਂ ਭਾਸ਼ਣ ਮੁਕਾਬਲੇ ਵਿਚੋਂ ਪਹਿਲਾਂ ਸਥਾਨ ਗੁਰਸ਼ਾਨ ਕੌਰ ( ਕੁੜੀਆਂ ਵਿੱਚੋਂ), ਪਹਿਲਾ ਸਥਾਨ ਗੁਰਵਿੰਦਰ ਸਿੰਘ ( ਮੁੰਡਿਆਂ ਵਿੱਚੋਂ ) ,ਕਵਿਤਾ ਉਚਾਰਨ ਮੁਕਾਬਲੇ ਵਿਚੋਂ ਪਹਿਲਾ ਸਥਾਨ ਕੋਮਲਪ੍ਰੀਤ ਕੌਰ (ਕੁੜੀਆਂ ਵਿੱਚੋਂ), ਪਹਿਲਾ ਸਥਾਨ ਅਰਮਾਨਦੀਪ ਸਿੰਘ (ਮੁੰਡਿਆਂ ਵਿੱਚੋਂ) ਦੇਸ਼-ਭਗਤੀ ਗੀਤ ਮੁਕਾਬਲੇ ਦੇ ਜੇਤੂ ਪਹਿਲਾ ਸਥਾਨ: ਪਲਕਪ੍ਰੀਤ ਕੌਰ (ਕੁੜੀਆਂ ਵਿੱਚੋਂ) ਤੇ ਪਹਿਲਾ ਸਥਾਨ ਜੋਬਨਮੀਤ ਸਿੰਘ (ਮੁੰਡਿਆਂ ਵਿੱਚੋਂ) ਪ੍ਰਾਪਤ ਕੀਤਾ ।ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ. ਜਗਸੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਮੰਚ ਸੰਚਾਲਨ ਦੀ ਯੋਗਤਾ ਅਤੇ ਦੇਸ਼-ਪ੍ਰੇਮ ਦੀ ਭਾਵਨਾ ਨੂੰ ਪ੍ਰਫੁੱਲਤ ਕਰਦੇ ਹਨ। ਉਨ੍ਹਾਂ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਹਾਊਸ ਇੰਚਾਰਜਾਂ, ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕੀਤੀ।

Posted By: Daily Suraj Bureau

Latest News