ਪਾਵਰਕਾਮ ਦੇ ਹੈਡ ਆਫਿਸ ਅੱਗੇ ਬਿਜਲੀ ਬਿਲ 2025 ਖਿਲਾਫ ਭੁੱਖ ਹੜਤਾਲ 7ਵੇਂ ਦਿਨ ਵਿੱਚ ਦਾਖਲ

ਪਾਵਰਕਾਮ ਦੇ ਹੈਡ ਆਫਿਸ ਅੱਗੇ ਬਿਜਲੀ ਬਿਲ 2025 ਖਿਲਾਫ ਭੁੱਖ ਹੜਤਾਲ 7ਵੇਂ ਦਿਨ ਵਿੱਚ ਦਾਖਲ

ਬਿਜਲੀ ਬਿੱਲ 2025 ਦਾ ਵਿਰੋਧ ਕਰਨਾ ਜ਼ਰੂਰੀ : ਜੇ.ਈ. ਮਨਜੀਤ ਸ਼ਰਮਾ  ਸੰਗਰੂਰ (ਜਗਸੀਰ ਸਿੰਘ)-ਅੱਜ ਪਾਵਰ ਕਾਮ ਪਟਿਆਲਾ ਹੈਡ ਆਫਿਸ ਦੇ ਸਾਹਮਣੇ ਲਗਾਤਾਰ ਛੇਵੇਂ ਦਿਨ ਵਿੱਚ ਭੁੱਖ ਹੜਤਾਲ ਵਿੱਚ ਸ਼ਾਮਲ ਹੋ ਕੇ ਬਿਜਲੀ ਬਿੱਲ 2025 ਦਾ ਵਿਰੋਧ ਕੀਤਾ ਗਿਆ। ਇਸ ਸਮੇਂ ਪੈਨਸ਼ਨ ਯੂਨੀਅਨ ਪਾਵਰ ਕਾਮ ਐਂਡ ਟਰਾਂਸਕੋ, ਸਰਕਲ, ਸੰਗਰੂਰ ਦੇ ਸਕੱਤਰ ਜੇਈ ਮਨਜੀਤ ਸ਼ਰਮਾ ਨੇ ਕਿਹਾ ਕਿ ਇਸ ਬਿਲ ਦਾ ਵਿਰੋਧ ਜਿੱਥੇ ਸਮੂਹ ਮੁਲਾਜ਼ਮ ਜਥੇਬੰਦੀਆਂ, ਜੁਆਇੰਟ ਫੋਰਮ , ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ,ਗ੍ਰਿਡ ਸਬ ਸਟੇਸ਼ਨ ਇਪਲਾਈਜ ਯੂਨੀਅਨ, ਪਾਵਰ ਕਾਮ ਐਂਡ ਟਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ ਸਬੰਧਤ ਏਟਕ, ਪੈਨਸ਼ਨ ਵੈਲਫੇਅਰ ਫੈਡਰੇਸ਼ਨ ਪਹਿਲਵਾਨ ਕਰ ਰਹੀਆਂ ਹਨ, ਉਥੇ ਇਸ ਦਾ ਵਿਰੋਧ ਹਰ ਪੰਜਾਬ ਵਾਸੀ ਨੂੰ ਕਰਨਾ ਚਾਹੀਦਾ ਹੈ, ਇਹ ਬਿਲ ਲਾਗੂ ਹੋਣ ਨਾਲ ਬਿਜਲੀ ਬਿੱਲ ਵਿਚ ਮਿਲ ਰਹੀ ਸਬਸਿਡੀ ਅਤੇ ਹੋਰ ਹਰ ਤਰ੍ਹਾਂ ਦੀ ਸਹੂਲਤ ਬੰਦ ਹੋ ਜਾਵੇਗੀ, ਮੋਟਰਾਂ ਤੇ ਬਿਲ ਲਾਗੂ ਹੋ ਜਾਣਗੇ ਮੀਟਰ ਚਿਪ ਵਾਲੇ ਲੱਗ ਜਾਣਗੇ, ਪੈਸੇ ਖਤਮ ਹੋਣ ਤੇ ਦਫ਼ਤਰ ਵਿਚੋਂ ਹੀ ਤੁਹਾਡਾ ਕੁਨੈਕਸ਼ਨ ਕੱਟਣ ਦਾ ਪ੍ਰਬੰਧ ਹੋ ਜਾਵੇਗਾ, ਇਸ ਦੇ ਨਾਲ ਹੀ ਸਰਕਾਰ ਵੱਲੋਂ ਬਿਜਲੀ ਬੋਰਡ ਦੀਆਂ ਜਾਇਦਾਦਾਂ ਵੇਚਣ ਦੀ ਵੀ ਨਿਖੇਧੀ ਕੀਤੀ ਗਈ, ਇਹ ਜ਼ਮੀਨਾਂ ਜਾਇਦਾਦਾਂ ਲੋਕਾਂ ਨੇ ਸਰਕਾਰ ਨੂੰ ਦਾਨ ਕੀਤੀਆਂ ਹੋਈਆਂ ਹਨ, ਸਰਕਾਰ ਇਹਨਾਂ ਨੂੰ ਵੇਚਣ ਦਾ ਫ਼ਰਮਾਨ ਕਰ ਚੁੱਕੀ ਹੈ,ਜ਼ੋ ਕਿ ਪੰਜਾਬ ਵਾਸੀਆਂ ਲਈ ਬਹੁਤ ਹੀ ਮਾੜਾ ਭਵਿੱਖ ਵੱਲ ਪੰਜਾਬ ਨੂੰ, ਪੰਜਾਬ ਸਰਕਾਰ ਧੱਕਣ ਦਾ ਰਹੀ ਹੈ, ਪੰਜਾਬ ਵਾਸੀ ਅਜਿਹਾ ਨਹੀਂ ਕਰਨ ਦੇਣਗੇ, ਇਸ ਤਰ੍ਹਾਂ ਜਿਥੇ ਸਰਕਾਰੀ ਨੌਕਰੀਆਂ ਨੂੰ ਖਤਰਾ ਹੈ ਉਥੇ ਹੀ ਪੈਨਸ਼ਨਰਾਂ ਨੂੰ ਆਪਣੀ ਪੈਨਸ਼ਨ ਖੁੱਸਣ ਦਾ ਖ਼ਤਰਾ ਨਜ਼ਰ ਆ ਰਿਹਾ ਹੈ, ਬਿਜਲੀ ਬੋਰਡ ਇੱਕ ਪਬਲਿਕ ਸੈਕਟਰ ਅਦਾਰਾ ਸੀ, ਜਿਸ ਵਿੱਚ ਪਬਲਿਕ ਦੇ ਹਿਤਾਂ ਦਾ ਖਿਆਲ ਰੱਖਿਆ ਜਾਂਦਾ ਸੀ, ਪਾਵਰ ਕਾਮ ਬਣਨ ਨਾਲ ਇਹ ਸਰਕਾਰ ਦੇ ਅਧੀਨ ਹੈ, ਇਸ ਦੇ ਅਧਿਕਾਰ ਵੀ ਲਿਮਟਿਡ ਹੋ ਗਏ ਹਨ, ਪੁਰਾਣੀ ਪੈਨਸ਼ਨ ਬਹਾਲੀ ਦੀ ਮੁੱਖ ਮੰਗ ਹੈ, ਇਸ ਮੰਗ ਤੋਂ ਸਰਕਾਰ ਮੁਨੱਕਰ ਹੋ ਰਹੀ ਹੈ,ਹੋਰ ਵੀ ਅਨੇਕਾਂ ਮੰਗਾਂ ਇਸ ਬਿਜਲੀ ਬਿੱਲ ਨਾਲ ਜੁੜੀਆਂ ਹੋਈਆਂ ਹਨ, ਸਾਨੂੰ ਸਾਰਿਆਂ ਨੂੰ ਇਸ ਬਿਲ ਦਾ ਵਿਰੋਧ ਕਰਨਾ ਚਾਹੀਦਾ ਹੈ।