ਸਰਕਾਰੀ ਸਕੂਲਾਂ ਦੇ ਜੋਨਲ ਪੱਧਰੀ ਕਿੱਤਾ ਮੁਖੀ ਸਿੱਖਿਆ ਦੇ ਡਰੈਸ ਮੁਕਾਬਲੇ ਕਰਵਾਏ
- ਸੰਗਰੂਰ
- (Asia/Kolkata)
ਵਿਦਿਆਰਥੀਆਂ ਨੂੰ ਕਿੱਤਾ ਮੁਖੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ: ਸ਼੍ਰੀਮਤੀ ਤਰਵਿੰਦਰ ਕੌਰ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਕਿੱਤਾਮੁਖੀ ਬਣਾਉਣ ਲਈ ਸਰਕਾਰੀ ਸਕੂਲਾਂ ਵਿੱਚ ਐਨ.ਐਸ.ਕਿਓ.ਐਫ. ਵੱਖ-ਵੱਖ ਕਿੱਤਾਮੁਖੀ ਕੋਰਸ ਕਰਵਾਏ ਜਾ ਰਹੇ ਹਨ ਤਾਂ ਜੋ ਵਿਦਿਆਰਥੀ ਆਪਣੇ ਕੀਤੇ ਕੋਰਸ ਵਿੱਚ ਨਿਪੁੰਨਤਾ ਹਾਸਲ ਕਰਕੇ ਆਪਣੇ ਜੀਵਨ ਨੂੰ ਬਿਹਤਰ ਬਣਾ ਸਕਣ। ਇਸ ਦੇ ਤਹਿਤ ਅੱਜ ਸਕੂਲ ਆਫ਼ ਐਮੀਨੈਂਸ ਸੰਗਰੂਰ ਵਿਖੇ ਐਪ੍ਰਲ ਟ੍ਰੇਡ (ਡਰੈਸ) ਦਾ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਜੋਨਲ ਪੱਧਰੀ ਡਰੈਸ ਮੁਕਾਬਲੇ ਕਰਵਾਏ ਅਤੇ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿੱਚ ਜ਼ਿਲ੍ਹਾ ਸੰਗਰੂਰ, ਮਲੇਰਕੋਟਲਾ ਅਤੇ ਬਰਨਾਲਾ ਦੀਆਂ ਕੁੱਲ 10 ਟੀਮਾਂ ਵੱਲੋਂ ਭਾਗ ਲਿਆ ਗਿਆ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀਮਤੀ ਤਰਵਿੰਦਰ ਕੌਰ ਵੱਲੋਂ ਪਹੁੰਚ ਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਬਨਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਪ੍ਰਦਰਸ਼ਨੀ ਦੇਖਦੇ ਹੋਏ ਵਿਦਿਆਰਥੀਆਂ ਵੱਲੋਂ ਬਣਾਈਆਂ ਡਰੈਸਾਂ ਨੂੰ ਸਲਾਹਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਦਿਨੇਸ਼ ਕੁਮਾਰ ਜ਼ਿਲ੍ਹਾ ਕੋਆਰਡੀਨੇਟਰ ਵੋਕੇਸ਼ਨਲ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅੱਜ ਜੋਨਲ ਪੱਧਰੀ ਡਰੈਸ ਮੁਕਾਬਲੇ ਕਰਵਾਏ ਅਤੇ ਪ੍ਰਦਰਸ਼ਨੀ ਲਗਾਈ ਗਈ ਹੈ।ਸ਼੍ਰੀ ਬਿਪਨ ਚਾਵਲਾ ਪ੍ਰਿੰਸੀਪਲ ਐਸ ਓ ਈ ਸੰਗਰੂਰ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ ਨੰਬਰ ਤੇ ਰਹਿਣ ਵਾਲੇ ਵਿਦਿਆਰਥੀ ਨੂੰ 5000 ਰੁਪਏ ,ਦੂਸਰੇ ਨੰਬਰ ਤੇ ਰਹਿਣ ਵਾਲੇ ਵਿਦਿਆਰਥੀ ਨੂੰ 3000 ਰੁਪਏ ਅਤੇ ਤੀਜੇ ਨੰਬਰ ਤੇ ਰਹਿਣ ਵਾਲੇ ਵਿਦਿਆਰਥੀ ਨੂੰ 2000 ਰੁਪਏ ਦਿੱਤੇ ਜਾਣੇ ਹਨ। ਸਕੰਸਸਸ ਬਰਨਾਲਾ , ਸਸਸਸ ਅਕਬਰਪੁਰਾ ਜ਼ਿਲ੍ਹਾ ਮਲੇਰਕੋਟਲਾ ਤੇ ਸਸਸਸ ਮਾਝੀ ਜ਼ਿਲ੍ਹਾ ਸੰਗਰੂਰ ਦੀ ਟੀਮ ਵੱਲੋਂ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੱਜਮੈਂਟ ਦੀ ਭੂਮਿਕਾ ਸਿਮੀ ਸਚਦੇਵਾ , ਲਕਸ਼ਿਕਾ ਚਾਵਲਾ, ਸ੍ਰਿਸ਼ਟੀ ਸ਼ਰਮਾ (ਫੈਸ਼ਨ ਇੰਡਸਟਰੀ ਐਕਸਪਰਟਜ)ਵੱਲੋਂ ਨਿਭਾਈ ਗਈ। ਇਸ ਮੌਕੇ ਸ਼੍ਰੀ ਹਰਪ੍ਰੀਤ ਸਿੰਘ ਬੀ ਐਨ ਉ ਸੰਗਰੂਰ 1, ਸ਼੍ਰੀ ਰਾਜ ਕੁਮਾਰ ਬਾਂਸਲ, ਸ਼੍ਰੀ ਪਵੇਲ ਬਾਂਸਲ,ਸ਼੍ਰੀਮਤੀ ਹੇਮਲਤਾ ਅਰੋੜਾ (ਜ਼ਿਲ੍ਹਾ ਕੋਆਰਡੀਨੇਟਰ ਵੋਕੇਸ਼ਨਲ ), ਮ. ਕਫੀਲ ਵੋਕੇਸ਼ਨਲ ਲੈਕਚਰਾਰ , ਸ਼੍ਰੀਮਤੀ ਸੁਖਵਿੰਦਰ ਕੌਰ ਵੋਕੇਸ਼ਨਲ ਲੈਕਚਰਾਰ, ਸ਼੍ਰੀਮਤੀ ਨੀਤੀਕਾ ਸ੍ਰੀ ਵਿਕਰਮ ਸਿੰਘ, ਸ਼੍ਰੀਮਤੀ ਪਰਮਜੀਤ ਕੌਰ , ਰਵਿੰਦਰ ਕੌਰ, ਨਰਿੰਦਰ ਸਿੰਘ , ਸੰਦੀਪ ਸਿੰਘ ਗੋਰੀ ਸ਼ੰਕਰ (ਭਾਰਤੀ ਏਅਰਟੈਲ ਫਾਊਂਡੇਸ਼ਨ) ਆਦਿ ਹਾਜ਼ਰ ਸਨ।
Leave a Reply