ਨਸ਼ਿਆਂ ਤੋਂ ਦੂਰ ਰਹਿਣ ਵਾਲੇ ਨੌਜਵਾਨ ਹੀ ਜ਼ਿੰਦਗੀ ਵਿੱਚ ਮੰਜ਼ਿਲਾਂ ਕਰ ਸਕਦੇ ਹਨ ਹਾਸਿਲ - ਡਾ. ਅਵਿਨਾਸ਼ ਰਾਣਾ

ਨਸ਼ਿਆਂ ਤੋਂ ਦੂਰ ਰਹਿਣ ਵਾਲੇ ਨੌਜਵਾਨ ਹੀ ਜ਼ਿੰਦਗੀ ਵਿੱਚ ਮੰਜ਼ਿਲਾਂ ਕਰ ਸਕਦੇ ਹਨ ਹਾਸਿਲ - ਡਾ. ਅਵਿਨਾਸ਼ ਰਾਣਾ

(ਜਗਸੀਰ ਸਿੰਘ) - ਅੱਜ ਪੰਜਾਬ ਦੇ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਨਸ਼ਿਆਂ ਤੋਂ ਦੂਰ ਰਹਿਣਾ ਵੀ ਉਹਨਾਂ ਦੀ ਵੱਡੀ ਜਿੰਮੇਵਾਰੀ ਬਣਦੀ ਹੈ, ਜੇਕਰ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ ਤਾਂ ਹੀ ਉਹਨਾਂ ਦੀ ਪੜ੍ਹਾਈ ਸਾਰਥਕ ਸਿੱਧ ਹੋ ਸਕਦੀ ਹੈ, ਅੱਜ ਕਾਲਜਾਂ ਵਿੱਚ ਪੜਾਉਂਦੇ ਅਧਿਆਪਕ ਸਾਹਿਬਾਨ ਹੀ ਵਿਦਿਆਰਥੀਆਂ ਨੂੰ ਸਹੀ ਸੇਧ ਦੇ ਸਕਦੇ ਹਨ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਐਨ ਐਸ ਐਸ ਕੈਂਪ ਦੇ ਸੰਪੂਰਨ ਸਮਾਰੋਹ ਮੌਕੇ ਆਪਣੇ ਸੰਬੋਧਨ ਦੌਰਾਨ ਨਸ਼ਾ ਮੁਕਤੀ ਚੇਤਨਾ ਸੰਘ ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਡਾ. ਅਵਿਨਾਸ਼ ਰਾਣਾ ਨੇ ਕੀਤਾ ।ਉਹਨਾਂ ਕਿਹਾ ਕਿ ਐਨਐਸਐਸ ਦੇ ਕੈਂਪਾਂ ਨਾਲ ਨੌਜਵਾਨਾਂ ਨੂੰ ਨਵੀਂ ਸੇਧ ਦਿੱਤੀ ਜਾ ਸਕਦੀ ਹੈ ਤੇ ਇਸ ਤਰ੍ਹਾਂ ਦੇ ਕੈਂਪ ਨੌਜਵਾਨਾਂ ਲਈ ਬਹੁਤ ਲਾਹੇਵੰਦ ਸਿੱਧ ਹੁੰਦੇ ਹਨ। ਇਸ ਮੌਕੇ ਪ੍ਰੋਫੈਸਰ ਅਰਵਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਐਨ ਐਸ ਐਸ ਦੇ ਕੈਂਪਾਂ ਨਾਲ ਸਾਨੂੰ ਨਵੀਂ ਸੇਧ ਮਿਲਦੀ ਹੈ ਅਤੇ ਨੌਜਵਾਨ ਵੱਖ-ਵੱਖ ਖੇਤਰਾਂ ਵਿੱਚ ਵਿਕਾਸਸ਼ੀਲ ਯੋਗਦਾਨ ਦੇ ਸਕਦੇ ਹਨ। ਇਸ ਉਪਰੰਤ ਮੈਡਮ ਸੁਨੀਤਾ,ਪ੍ਰੋਫੈਸਰ ਕੁਲਦੀਪ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ, ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਰੇਖੀ ਨੇ ਬਾਹਰੋਂ ਆਏ ਸਾਰੇ ਮਹਿਮਾਨਾਂ ਅਤੇ ਬੁਲਾਰਿਆਂ ਦਾ ਧੰਨਵਾਦ ਕੀਤਾ ।ਇਸ ਮੌਕੇ ਐਨਐਸਐਸ ਯੂਨਿਟ ਦੇ 150 ਤੋਂ ਵਧੇਰੇ ਵਿਦਿਆਰਥੀ ਟੀਚਰ ਅਤੇ ਪਤਵੰਤੇ ਸੱਜਣ ਮੌਜੂਦ ਸਨ।