ਪੀਐੱਮ ਮੋਦੀ ਦੇ ਮੁੰਬਈ ਦੌਰੇ ਤੋਂ ਪਹਿਲਾਂ ਵੱਡੀ ਸੁਰੱਖਿਆ ਸੰਨ੍ਹ: ਅੰਬਾਨੀ ਕਲਚਰਲ ਸੈਂਟਰ ਤੋਂ 2 ਸ਼ੱਕੀ ਕਾਬੂ

ਪੀਐੱਮ ਮੋਦੀ ਦੇ ਮੁੰਬਈ ਦੌਰੇ ਤੋਂ ਪਹਿਲਾਂ ਵੱਡੀ ਸੁਰੱਖਿਆ ਸੰਨ੍ਹ: ਅੰਬਾਨੀ ਕਲਚਰਲ ਸੈਂਟਰ ਤੋਂ 2 ਸ਼ੱਕੀ ਕਾਬੂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੰਬਈ ਦੌਰੇ ਤੋਂ ਠੀਕ ਪਹਿਲਾਂ ਸੁਰੱਖਿਆ ਪ੍ਰਬੰਧਾਂ ਵਿੱਚ ਵੱਡੀ ਚੂਕ ਦਾ ਮਾਮਲਾ ਸਾਹਮਣੇ ਆਇਆ ਹੈ। ਬਾਾਂਦਰਾ ਕੁਰਲਾ ਕੰਪਲੈਕਸ (BKC) ਸਥਿਤ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਤੋਂ ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ, ਹਿਰਾਸਤ ਵਿੱਚ ਲਏ ਗਏ ਇੱਕ ਸ਼ੱਕੀ ਵਿਅਕਤੀ ਨੇ ਸਮਾਗਮ ਵਾਲੀ ਥਾਂ 'ਤੇ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦਫ਼ਤਰ (PMO) ਦਾ ਉੱਚ ਅਧਿਕਾਰੀ ਦੱਸਿਆ ਸੀ। ਸੁਰੱਖਿਆ ਜਾਂਚ ਦੌਰਾਨ ਜਦੋਂ ਉਸ ਦੇ ਪਛਾਣ ਪੱਤਰ ਦੀ ਪੜਤਾਲ ਕੀਤੀ ਗਈ ਤਾਂ ਉਹ ਫਰਜ਼ੀ ਪਾਇਆ ਗਿਆ। ਪਛਾਣ ਪੱਤਰ ਜਾਅਲੀ ਨਿਕਲਣ ਤੋਂ ਬਾਅਦ ਮੁੰਬਈ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਅਤੇ ਉਸ ਦੇ ਨਾਲ ਮੌਜੂਦ ਇੱਕ ਬਾਡੀਗਾਰਡ ਨੂੰ ਕਾਬੂ ਕਰ ਲਿਆ। ਜਾਂਚ ਦੌਰਾਨ ਬਾਡੀਗਾਰਡ ਕੋਲੋਂ ਇੱਕ ਬੰਦੂਕ (ਹਥਿਆਰ) ਵੀ ਬਰਾਮਦ ਹੋਈ ਹੈ।ਇਸ ਗੰਭੀਰ ਮਾਮਲੇ ਦੀ ਜਾਂਚ ਹੁਣ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਇਸ ਗੱਲ ਦੀ ਡੂੰਘਾਈ ਨਾਲ ਤਫ਼ਤੀਸ਼ ਕਰ ਰਹੀਆਂ ਹਨ ਕਿ ਇਹ ਵਿਅਕਤੀ ਫਰਜ਼ੀ ਆਈਡੀ ਕਾਰਡ ਅਤੇ ਹਥਿਆਰ ਨਾਲ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਾਲੀ ਥਾਂ 'ਤੇ ਕਿਸ ਮਕਸਦ ਨਾਲ ਪਹੁੰਚੇ ਸਨ।ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ ਲਗਭਗ 5:45 ਵਜੇ 'ਗਲੋਬਲ ਫਿਨਟੈੱਕ ਫੈਸਟ' (GFF) 2026 ਦੇ ਸੱਤਵੇਂ ਐਡੀਸ਼ਨ ਦਾ ਉਦਘਾਟਨ ਕਰਨ ਵਾਲੇ ਹਨ। ਇਹ ਅੰਤਰਰਾਸ਼ਟਰੀ ਫੈਸਟ 8 ਸਤੰਬਰ ਤੋਂ 11 ਸਤੰਬਰ ਤੱਕ ਮੁੰਬਈ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।