Amritsar ਫਾਇਰਿੰਗ ਮਾਮਲੇ ‘ਚ ਆਇਆ ਨਵਾਂ ਮੋੜ, ਇਸ ਗੈਂਗ ਨੇ ਲਈ ਘਟਨਾ ਦੀ ਜਿੰਮੇਵਾਰੀ

Amritsar ਫਾਇਰਿੰਗ ਮਾਮਲੇ ‘ਚ ਆਇਆ ਨਵਾਂ ਮੋੜ, ਇਸ ਗੈਂਗ ਨੇ ਲਈ ਘਟਨਾ ਦੀ ਜਿੰਮੇਵਾਰੀ

ਅੰਮ੍ਰਿਤਸਰ ਦੇ ਬੱਸ ਅੱਡੇ ‘ਤੇ ਅੱਜ ਫਾਇਰਿੰਗ ਹੋਈ, ਜਿਸ ਵਿੱਚ ਇੱਕ ਟਰਾਂਸਪੋਰਟ ਅਧਿਕਾਰੀ ਦੀ ਮੌਤ ਹੋ ਗਈ। ਗੋਲੀਬਾਰੀ ਕਾਰਨ ਬੱਸ ਅੱਡੇ ‘ਤੇ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਪੁਲਿਸ ਨੇ ਘਟਨਾ ਸਥਾਨ ਤੋਂ ਗੋਲੀਆਂ ਦੇ ਛੇ ਖੋਲ ਬਰਾਮਦ ਕੀਤੇ। ਇਸ ਵਿਚਾਲੇ ਹੀ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਬੰਬੀਹਾ ਨੇ ਇਕ ਪੋਸਟ ਵਿਚ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪੋਸਟ ‘ਚ ਦਾਅਵਾ ਕੀਤਾ ਗਿਆ ਹੈ ਕਿ ਮਾਰਿਆ ਗਿਆ ਵਿਅਕਤੀ ਉਨ੍ਹਾਂ ਦੇ “ਜੱਗੂ ਵਿਰੋਧੀ” ਸਮੂਹ ਵਿਚ ਇਕ ਮੁੱਖ ਸ਼ਖਸੀਅਤ ਸੀ ਇਸ ਗਿਰੋਹ ਨੇ ਬਦਲਾ ਲੈਣ ਦੀ ਗੱਲ ਕਹਿੰਦੇ ਹੋਏ ਹੋਰ ਹਮਲਿਆਂ ਦੀ ਧਮਕੀ ਵੀ ਦਿੱਤੀ ਹੈ। ਪੁਲਿਸ ਇਸ ਵੇਲੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਮਾਮਲੇ ਦੀ ਜਾਂਚ ਨੂੰ ਉੱਚ ਤਰਜੀਹ ਦਿੱਤੀ ਜਾ ਰਹੀ ਹੈ।

ਇਹ ਘਟਨਾ ਅੱਜ ਸਵੇਰੇ 10 ਵਜੇ ਦੇ ਕਰੀਬ ਵਾਪਰੀ। ਗੋਲੀਬਾਰੀ ਤੋਂ ਬਾਅਦ ਮੁਲਜ਼ਮ ਵਾਰਦਾਤ ਨੂੰ ਅੰਜ਼ਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸਦੀ ਭਾਲ ਤੇਜ਼ ਕਰ ਦਿੱਤੀ ਗਈ ਹੈ।ਮੌਕੇ ‘ਤੇ ਮੌਜੂਦ ਲੋਕਾਂ ਦੇ ਅਨੁਸਾਰ, ਦੋ ਵੱਖ-ਵੱਖ ਨਿੱਜੀ ਬੱਸਾਂ ਦੇ ਕਰਮਚਾਰੀਆਂ ਵਿਚਕਾਰ ਕੁਝ ਸਮੇਂ ਤੋਂ ਬਹਿਸ ਚੱਲ ਰਹੀ ਸੀ। ਦੇਖਦੇ ਹੀ ਦੇਖਦੇ ਮਾਮਲਾ ਉਦੋਂ ਵਧ ਗਿਆ ਜਦੋਂ ਇੱਕ ਧਿਰ ਨੇ ਗੁੱਸੇ ਵਿੱਚ ਆ ਕੇ ਹਥਿਆਰ ਕੱਢੇ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਬੱਸ ਦੇ ਕਰਮਚਾਰੀ ਮੱਖਣ ਸਿੰਘ ਨੂੰ ਗੋਲੀਬਾਰੀ ਵਿੱਚ ਲਗਭਗ ਚਾਰ ਗੋਲੀਆਂ ਲੱਗੀਆਂ। ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।